ਬੰਗਲਾਦੇਸ਼ ਵਿਚ ਮਿਸਟਰ ਯੂਨਿਸ ਅਤੇ ਮੋਦੀ ਵੱਲੋਂ ਹਿੰਦੂਆਂ ਦਾ ਕਤਲੇਆਮ ਅਤੇ ਮੰਦਰਾਂ ਦੀ ਭੰਨਤੋੜ ਪ੍ਰਤੀ ਚਿੰਤਾ ਸਹੀ, ਪਰ ਇੰਡੀਆ ਵੱਲੋ ਸਿੱਖਾਂ ਦੇ ਕਤਲੇਆਮ ਬਾਰੇ ਚੁੱਪੀ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਜੋ ਬੰਗਲਾਦੇਸ਼ ਵਿਚ ਹਕੂਮਤ ਦੀ ਉੱਥਲ-ਪੁੱਥਲ ਹੋਣ ਉਪਰੰਤ ਉਥੋ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਜਨਾਬ ਮੁਹੰਮਦ ਯੂਨਿਸ ਵੱਲੋ ਘੱਟ ਗਿਣਤੀ ਹਿੰਦੂਆਂ ਦਾ ਕਤਲ ਹੋਣ ਅਤੇ ਮੰਦਰਾਂ ਦੀ ਭੰਨਤੋੜ ਹੋਣ ਨੂੰ ਸੰਜ਼ੀਦਗੀ ਨਾਲ ਲਿਆ ਜਾ ਰਿਹਾ ਹੈ ਅਤੇ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਵੀ ਇਸ ਵਿਸੇ ਉਤੇ ਚਿੰਤਾ ਜਾਹਰ ਕੀਤੀ ਜਾ ਰਹੀ ਹੈ, ਇਹ ਬਿਲਕੁਲ ਮਨੁੱਖਤਾ ਪੱਖੀ ਸਹੀ ਗੱਲ ਹੈ । ਪਰ ਅਸੀਂ ਮੋਦੀ ਹਕੂਮਤ ਤੋ ਕੌਮਾਂਤਰੀ ਕਟਹਿਰੇ ਵਿਚ ਇਹ ਪੁੱਛਣਾ ਚਾਹਵਾਂਗੇ ਕਿ ਜੋ ਦੂਸਰੇ ਪਾਸੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੀ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ਼ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਜੁੰਡਲੀ ਵੱਲੋ ਸਿੱਖਾਂ ਨੂੰ ਕਤਲ ਕਰਨ ਦੀ ਸਾਜਿਸ ਤਹਿਤ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਮਾਰਿਆ ਜਾ ਰਿਹਾ ਹੈ ਅਤੇ ਇਸ ਪਾਲਸੀ ਉਤੇ ਅਮਲ ਕੀਤਾ ਜਾ ਰਿਹਾ ਹੈ, ਇਸ ਗੰਭੀਰ ਵਿਸੇ ਉਤੇ ਸ੍ਰੀ ਮੋਦੀ ਅਤੇ ਹੋਰ ਕਿਉਂ ਨਹੀਂ ਇਨਸਾਨੀਅਤ ਦੇ ਬਿਨ੍ਹਾਂ ਤੇ ਇਸ ਨੂੰ ਤੁਰੰਤ ਬੰਦ ਕਰਨ ਉਤੇ ਅਮਲ ਕੀਤਾ ਜਾਂਦਾ ਅਤੇ ਇਨ੍ਹਾਂ ਹਕੂਮਤੀ ਕਾਤਲਾਂ ਨੂੰ ਕੌਮਾਂਤਰੀ ਕਾਨੂੰਨ ਦੇ ਕਟਹਿਰੇ ਵਿਚ ਕਿਉ ਨਹੀ ਖੜ੍ਹਾ ਕੀਤਾ ਜਾ ਰਿਹਾ ? ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਗਲਾਦੇਸ਼ ਵਿਚ ਹਿੰਦੂਆਂ ਦੇ ਕਤਲ ਅਤੇ ਮੰਦਰਾਂ ਦੀ ਭੰਨਤੋੜ ਉਤੇ ਜਨਾਬ ਯੂਨਿਸ ਦੀ ਅੰਤਰਿਮ ਸਰਕਾਰ ਅਤੇ ਮੋਦੀ ਵੱਲੋ ਪ੍ਰਗਟਾਈ ਚਿੰਤਾ ਉਤੇ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਇੰਡੀਆਂ ਨੇ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੱਡੀ ਚੁਣੋਤੀ ਦੇ ਦਿੱਤੀ । ਜੇਕਰ ਬੰਗਲਾਦੇਸ਼ ਵਿਚ ਹਿੰਦੂਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਢਾਹੁਣ ਦੀ ਗੱਲ ਅਫਸੋਸਨਾਕ ਤੇ ਗੈਰ ਇਨਸਾਨੀਅਤ ਹੈ, ਤਾਂ ਜੋ ਅਸੀਂ ਸਿੱਖ ਕੌਮ ਹਾਂ, ਸਾਡੀ ਪਾਰਟੀ ਨੂੰ ਇਹ ਸਮਝ ਨਹੀ ਆ ਰਹੀ ਕਿ ਬੀਜੇਪੀ-ਆਰ.ਐਸ.ਐਸ ਦੀ ਇੰਡੀਆ ਦੀ ਸੈਟਰ ਸਰਕਾਰ ਅਤੇ ਵਜੀਰ ਏ ਆਜਮ ਮੋਦੀ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਸਿੱਖਾਂ ਦੇ ਹੋਏ ਸਾਜਸੀ ਕਤਲ ਉਤੇ ਹੁਣ ਕੌਮਾਂਤਰੀ ਪਲੇਟਫਾਰਮ ਤੇ ਮੁਆਫ਼ੀ ਕਿਉਂ ਨਹੀਂ ਮੰਗਦੇ ? ਸਾਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਪਾਰਟੀ ਨੇ ਅੱਜ ਤੱਕ ਸਿੱਖਾਂ ਦੇ ਹੋ ਰਹੇ ਕਤਲੇਆਮ ਉਤੇ ਕਦੀ ਕੋਈ ਮੁਆਫ਼ੀ ਦਾ ਅਮਲ ਨਹੀ ਕੀਤਾ । ਇਹ ਗੱਲ ਇਸ ਗੱਲ ਨੂੰ ਵੀ ਪ੍ਰਤੱਖ ਕਰਦੀ ਹੈ ਕਿ ਹਿੰਦੂਤਵ ਇੰਡੀਆ ਸਟੇਟ ਵਿਚ 2 ਕੌਮਾਂ ਹਨ ਇਕ ਹਿੰਦੂ ਅਤੇ ਦੂਸਰੀ ਸਿੱਖ ।