ਕੌਮਾਂਤਰੀ ਖੇਡਾਂ ਪ੍ਰਤੀ ਨਮੋਸੀਜਨਕ ਪ੍ਰਾਪਤੀਆਂ ਲਈ ਮੌਜੂਦਾ ਮੋਦੀ ਹਕੂਮਤ ਅਤੇ ਸਾਬਕਾ ਖੇਡ ਵਜੀਰ ਅਨੁਰਾਗ ਠਾਕੁਰ ਸਿੱਧੇ ਤੌਰ ਤੇ ਜਿੰਮੇਵਾਰ : ਮਾਨ
ਫਤਹਿਗੜ੍ਹ ਸਾਹਿਬ, 06 ਅਗਸਤ ( ) “ਓਲਪਿੰਕ ਖੇਡਾਂ ਵਿਚ ਕਿਸੇ ਵੀ ਖੇਡ ਖੇਤਰ ਵਿਚ ਇੰਡੀਆਂ ਵੱਲੋ ਸੋਨ ਤਗਮਾ ਪ੍ਰਾਪਤ ਨਾ ਕਰਨ ਅਤੇ ਜੋ ਤਿੰਨ ਕਾਂਸੀ ਦੇ ਤਗਮੇ ਪ੍ਰਾਪਤ ਹੋਏ ਹਨ ਇਸ ਨਮੋਸੀਜਨਕ ਨਤੀਜਿਆ ਲਈ ਮੋਦੀ ਹਕੂਮਤ ਅਤੇ ਸਾਬਕਾ ਖੇਡ ਵਜੀਰ ਸ੍ਰੀ ਅਨੁਰਾਗ ਠਾਕੁਰ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜਿਨ੍ਹਾਂ ਵੱਲੋ ਨਿਰਪੱਖਤਾ ਨਾਲ ਖੇਡ ਖੇਤਰ ਵਿਚ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ । ਕਿਉਂਕਿ ਇਨ੍ਹਾਂ ਦੀ ਖੇਡ ਨੀਤੀ ਬਿਲਕੁਲ ਫੇਲ੍ਹ ਹੋ ਚੁੱਕੀ ਹੈ । ਕਿਉਂਕਿ ਪੱਖਪਾਤੀ ਅਮਲ ਹੋ ਰਹੇ ਹਨ । ਜੇਕਰ ਹਾਕੀ ਦੀ ਖੇਡ ਵਿਚ ਕੋਈ ਸਨਮਾਨ ਵੱਧਿਆ ਹੈ ਤਾਂ ਉਹ ਕੇਵਲ ਉਸ ਟੀਮ ਵਿਚ ਪੰਜਾਬੀ ਅਤੇ ਸਿੱਖਾਂ ਵੱਲੋਂ ਹਿੱਸਾ ਲੈਣ ਦੀ ਬਦੌਲਤ ਵੱਧਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਓਲਪਿੰਕ ਖੇਡਾਂ ਵਿਚ ਇੰਡੀਅਨ ਟੀਮਾਂ ਵੱਲੋ ਨਮੋਸੀਜਨਕ ਪ੍ਰਾਪਤੀਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਲਈ ਸ੍ਰੀ ਮੋਦੀ ਅਤੇ ਇੰਡੀਆ ਦੇ ਸਾਬਕਾ ਖੇਡ ਵਜੀਰ ਸ੍ਰੀ ਅਨੁਰਾਗ ਠਾਕੁਰ ਦੀਆਂ ਪੱਖਪਾਤੀ ਨੀਤੀਆ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਦੇਸ਼ ਨਿਵਾਸੀਆਂ ਦੇ ਕੌਮਾਂਤਰੀ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਵੱਡਾ ਧੋਖਾ ਕਰਨ ਦੇ ਨਾਲ-ਨਾਲ ਇਸ ਖੇਤਰ ਵਿਚ ਸਾਜਿਸਾਂ ਵੀ ਕਰਦੇ ਆ ਰਹੇ ਹਨ । ਜਿਸਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਸਿਆਸਤਦਾਨ ਜਾਂ ਇਨ੍ਹਾਂ ਦੀ ਜੀ-ਹਜੂਰੀ ਕਰਨ ਵਾਲੀ ਖੇਡ ਅਫਸਰਸਾਹੀ ਇਸ ਲਈ ਜਿੰਮੇਵਾਰ ਹੈ, ਉਨ੍ਹਾਂ ਦਾਗੀ ਚੇਹਰਿਆ ਨੂੰ ਸਾਹਮਣੇ ਲਿਆਕੇ ਬਣਦੀ ਸਜ਼ਾ ਵੀ ਅਵੱਸ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਵੱਡੇ ਤੋ ਵੱਡੇ ਅਹੁਦੇ ਤੇ ਬੈਠਾ ਕੋਈ ਸਿਆਸਤਦਾਨ ਜਾਂ ਅਫਸਰ ਮੁਲਕ ਦੇ ਮਾਣ ਸਨਮਾਨ ਨਾਲ ਸੰਬੰਧਤ ਕਿਸੇ ਮੁੱਦੇ ਉਤੇ ਨਾ ਤਾਂ ਧੋਖਾ ਕਰ ਸਕੇ ਅਤੇ ਨਾ ਹੀ ਕੋਈ ਆਪਣੇ ਸਵਾਰਥੀ ਹਿੱਤਾ ਲਈ ਸਾਜਿਸ ਰਚ ਸਕੇ । ਉਨ੍ਹਾਂ ਕਿਹਾ ਕਿ ਜਦੋਂ ਸਾਡੇ ਵੱਲੋ ਸਾਬਕਾ ਖੇਡ ਵਜੀਰ ਸ੍ਰੀ ਅਨੁਰਾਗ ਠਾਕੁਰ ਨੂੰ ਪੰਜਾਬ ਦੇ ਸੰਗਰੂਰ ਜਿ਼ਲ੍ਹੇ ਵਿਚ ਪੰਜਾਬੀ ਨੌਜਵਾਨਾਂ ਅਤੇ ਬੀਬੀਆਂ ਲਈ ਇਕ ਆਧੁਨਿਕ ਸਹੂਲਤਾਂ ਨਾਲ ਲੈਸ ਸਵੀਮਿੰਗ ਪੂਲ ਦੇਣ ਦੀ ਗੁਜਾਰਿਸ ਕਰਦੇ ਹੋਏ ਪੱਤਰ ਲਿਖਿਆ ਗਿਆ ਸੀ, ਤਾਂ ਉਪਰੋਕਤ ਸੰਬੰਧਤ ਵਜੀਰ ਸ੍ਰੀ ਅਨੁਰਾਗ ਠਾਕੁਰ ਨੇ ਪੰਜਾਬ ਸੂਬੇ ਤੇ ਪੰਜਾਬੀਆਂ ਦੀ ਇਸ ਸੰਜ਼ੀਦਾ ਮੰਗ ਨੂੰ ਨਜਰ ਅੰਦਾਜ ਕਰਕੇ ਕੇਵਲ ਪੰਜਾਬੀਆਂ ਨਾਲ ਹੀ ਵੱਡਾ ਧੋਖਾ ਨਹੀ ਕੀਤਾ, ਬਲਕਿ ਕੌਮਾਂਤਰੀ ਖੇਡਾਂ ਵਿਚ ਪੰਜਾਬ ਸੂਬੇ ਵੱਲੋ ਸੋਨ ਤਗਮੇ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਚੋਣ ਕਰਨ ਦੇ ਪ੍ਰਬੰਧ ਵਿਚ ਸਾਜਿਸਾਂ ਕਰਕੇ ਮੁਲਕ ਨਾਲ ਵੱਡਾ ਧੋਖਾ ਕੀਤਾ ਹੈ ।