ਨਰਮੇ ਦੀ ਫ਼ਸਲ ਨੂੰ ਹਰ ਸਾਲ ਬਿਮਾਰੀ ਕਿਉਂ ਪੈ ਜਾਂਦੀ ਹੈ ? ਸਰਕਾਰਾਂ ਇਸ ਉਤੇ ਕਾਬੂ ਕਿਉਂ ਨਹੀਂ ਪਾਉਦੀਆਂ ? : ਮਾਨ
ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਕਿਸਾਨ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਨੀਤੀਆ ਅਨੁਸਾਰ ਜੇਕਰ ਘੱਟ ਪਾਣੀ ਵਾਲੀਆ ਫਸਲਾਂ ਜਿਵੇ ਨਰਮਾ ਪੈਦਾ ਕਰਦਾ ਹੈ, ਪਰ ਇਸ ਫਸਲ ਨੂੰ ਹਰ ਸਾਲ ਜੋ ਬਿਮਾਰੀ ਪੈ ਜਾਂਦੀ ਹੈ, ਸਰਕਾਰਾਂ ਉਸਦਾ ਸਹੀ ਹੱਲ ਕਿਉਂ ਨਹੀਂ ਕੱਢਦੀਆਂ ? ਜੇਕਰ ਕਿਸਾਨਾਂ ਨੇ ਬਿਮਾਰੀ ਦੇ ਕਾਰਨ ਆਪਣੀ ਨਰਮੇ ਦੀ ਫ਼ਸਲ ਬੀਜਣੀ ਬੰਦ ਕਰ ਦਿੱਤੀ ਫਿਰ ਉਹ ਵੱਧ ਪਾਣੀ ਲੈਣ ਵਾਲੀ ਝੌਨੇ ਦੀ ਫ਼ਸਲ ਹੀ ਬੀਜਣਗੇ । ਜਿਸ ਨਾਲ ਪਹਿਲੋ ਹੀ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਬਹੁਤ ਘੱਟ ਜਾਣ ਕਾਰਨ ਹੋਰ ਘੱਟ ਜਾਵੇਗੀ । ਇਸ ਤਰ੍ਹਾਂ ਤਾਂ ਸਰਕਾਰਾਂ ਦੀਆਂ ਦਿਸ਼ਾਹੀਣ ਨੀਤੀਆ ਦੀ ਬਦੌਲਤ ਜਮੀਨ ਬੰਜਰ ਹੋ ਕੇ ਰਹਿ ਜਾਵੇਗੀ ਜਿਸ ਲਈ ਸਰਕਾਰਾਂ ਹੀ ਸਿੱਧੇ ਤੌਰ ਤੇ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਦੀ ਪੈਦਾਵਾਰ ਉਤੇ ਹਰ ਸਾਲ ਬਿਮਾਰੀ ਪੈਣ ਨੂੰ ਸਰਕਾਰਾਂ ਦੀਆਂ ਦਿਸ਼ਾਹੀਣ ਨੀਤੀਆ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਸਰਕਾਰਾਂ ਵੱਲੋ ਜਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਪੰਜਾਬ ਦੇ ਮਾਲ ਵਿਭਾਗ ਦੇ ਮਹਿਕਮੇ ਦੇ ਨਿਯਮਾਂ ਅਨੁਸਾਰ ਜੇਕਰ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਘੱਗਰ ਦਰਿਆ, ਪੰਜਾਬ ਦੀਆਂ ਨਹਿਰਾਂ, ਨਦੀਆ, ਨਾਲਿਆ ਦੇ ਬੰਨਾਂ ਨੂੰ ਮਜਬੂਤ ਨਹੀ ਕੀਤਾ ਜਾਂਦਾ, ਸਫਾਈ ਨਹੀ ਕੀਤੀ ਜਾਂਦੀ, ਤਾਂ ਇਹ ਤਾਂ ਮਾਲ ਵਿਭਾਗ ਦੇ ਮਹਿਕਮੇ ਤੇ ਸੰਬੰਧਤ ਅਫਸਰਾਨ ਦੀ ਬਹੁਤ ਵੱਡੀ ਗੈਰ ਜਿੰਮੇਵਰਾਨਾਂ ਕਾਰਵਾਈ ਹੈ । ਜੇ ਇਸ ਵਾਰੀ ਇਹ ਜਿੰਮੇਵਾਰੀ ਸੰਜ਼ੀਦਗੀ ਨਾਲ ਪੂਰੀ ਨਾ ਕੀਤੀ ਗਈ ਤਾਂ ਅਸੀ ਮਾਲ ਵਿਭਾਗ ਦੇ ਮਹਿਕਮੇ ਦੇ ਸੰਬੰਧਤ ਅਧਿਕਾਰੀਆ ਤੇ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਅਣਗਹਿਲੀ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਜਾਵਾਂਗੇ । ਕਿਉਂਕਿ ਮੈਂ ਬਤੌਰ ਐਮ.ਪੀ ਹੁੰਦੇ ਹੋਏ ਇਸ ਸੰਬੰਧ ਵਿਚ ਵੱਡੇ ਫੰਡ ਜਾਰੀ ਕੀਤੇ ਹਨ। ਜਿਸ ਲਈ ਸਰਕਾਰਾਂ ਤੇ ਅਫਸਰਾਨ ਦਾ ਇਹ ਫਰਜ ਬਣਦਾ ਹੈ ਕਿ ਇਹ ਜਿੰਮੇਵਾਰੀ ਸਿੱਦਤ ਨਾਲ ਪੂਰਨ ਕਰਕੇ ਪੰਜਾਬ ਦੇ ਹੋਣ ਵਾਲੇ ਜਾਨੀ-ਮਾਲੀ ਫ਼ਸਲੀ ਨੁਕਸਾਨ ਨੂੰ ਹੋਣ ਤੋ ਰੋਕਿਆ ਜਾਵੇ ।