ਜਦੋਂ ਅਮਰੀਕਾ ਵਰਗੇ ਮੁਲਕ ਦੀ ਸੀ.ਆਈ.ਏ. ਆਪਣੀ ਪਾਰਲੀਮੈਂਟ ਨੂੰ ਜੁਆਬਦੇਹ ਤੇ ਜਿ਼ੰਮੇਵਾਰ ਹੈ, ਫਿਰ ਇੰਡੀਅਨ ਖੂਫੀਆ ਏਜੰਸੀਆਂ ਨੂੰ ਇਸ ਪ੍ਰਕਿਰਿਆ ਤੋ ਬਾਹਰ ਕਿਉਂ ਰੱਖਿਆ ਜਾ ਰਿਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਕਿਸੇ ਵੀ ਮੁਲਕ ਦੀ ਕੋਈ ਵੀ ਏਜੰਸੀ ਕਿਉਂ ਨਾ ਹੋਵੇ, ਉਹ ਆਪਣੇ ਕੀਤੇ ਜਾਣ ਵਾਲੇ ਕੰਮਾਂ ਲਈ ਆਪਣੀ ਪਾਰਲੀਮੈਟ ਨੂੰ ਜੁਆਬਦੇਹ ਵੀ ਹੁੰਦੀ ਹੈ ਅਤੇ ਜਿੰਮੇਵਾਰ ਵੀ ਹੁੰਦੀ ਹੈ । ਜਿਵੇਕਿ ਸੰਸਾਰ ਦੇ ਸਭ ਤੋਂ ਮਜ਼ਬੂਤ ਮੁਲਕ ਅਮਰੀਕਾ ਦੀ ਸੀ.ਆਈ.ਏ. ਆਪਣੀ ਪਾਰਲੀਮੈਟ ਨੂੰ ਹਰ ਤਰ੍ਹਾਂ ਜੁਆਬਦੇਹ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਅਨ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਆਦਿ ਨਾ ਤਾਂ ਆਪਣੇ ਕੰਮਾਂ ਲਈ ਪਾਰਲੀਮੈਟ ਨੂੰ ਜੁਆਬਦੇਹ ਹਨ ਅਤੇ ਨਾ ਹੀ ਇਨ੍ਹਾਂ ਵੱਲੋ ਗੁਪਤ ਰੂਪ ਵਿਚ ਕਰੋੜਾਂ-ਅਰਬਾਂ ਦੇ ਕੀਤੇ ਜਾਣ ਵਾਲੇ ਖਰਚਿਆ ਦਾ ਕਿਸੇ ਤਰ੍ਹਾਂ ਦਾ ਆਡਿਟ ਹੁੰਦਾ ਹੈ । ਇਥੋ ਹੀ ਸਭ ਗੈਰ ਵਿਧਾਨਿਕ ਅਤੇ ਗੈਰ ਇਨਸਾਨੀ ਅਮਲ ਸੁਰੂ ਹੁੰਦੇ ਹਨ । ਜਿਸ ਲਈ ਇਨ੍ਹਾਂ ਏਜੰਸੀਆ ਨੂੰ ਵੀ ਇੰਡੀਅਨ ਪਾਰਲੀਮੈਟ ਦਾ ਜੁਆਬਦੇਹ ਅਤੇ ਜਿੰਮੇਵਾਰ ਬਣਾਉਣ ਦੇ ਅਮਲ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਇੰਡੀਅਨ ਏਜੰਸੀਆ ਦੇ ਕੀਤੇ ਜਾਣ ਵਾਲੇ ਕੰਮਾਂ ਲਈ ਇੰਡੀਅਨ ਪਾਰਲੀਮੈਟ ਨੂੰ ਕਿਸੇ ਤਰ੍ਹਾਂ ਵੀ ਜੁਆਬਦੇਹ ਨਾ ਹੋਣ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਿੰਮੇਵਾਰੀ ਨੂੰ ਪ੍ਰਵਾਨ ਕਰਨ ਦੇ ਗੈਰ ਅਨੁਸਾਸਿਤ ਮਨੁੱਖਤਾ ਵਿਰੋਧੀ ਪ੍ਰਬੰਧ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਏਜੰਸੀਆ ਦੇ ਮੁੱਖ ਅਹੁਦਿਆ ਉਤੇ ਤਾਇਨਾਤ ਅਫਸਰਸਾਹੀ ਦੀ ਮਿਆਦ ਵਿਚ ਵਾਰ-ਵਾਰ ਵਾਧਾ ਕਰਨ ਦੇ ਤਾਨਾਸਾਹੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਉਪਰੋਕਤ ਏਜੰਸੀਆ ਦੇ ਮੁੱਖੀਆਂ, ਕੈਬਨਿਟ ਸਕੱਤਰਾਂ ਅਤੇ ਹੋਰ ਮਹੱਤਵਪੂਰਨ ਅਹੁਦਿਆ ਉਤੇ ਬੈਠਣ ਵਾਲੀ ਅਫਸਰਸਾਹੀ ਦੇ ਕਾਰਜਕਾਲ ਦੀ ਕਾਨੂੰਨੀ ਮਿਆਦ ਖਤਮ ਹੋਣ ਉਪਰੰਤ ਉਨ੍ਹਾਂ ਦੇ ਕਾਰਜਕਾਲ ਦੇ ਸਮੇ ਵਿਚ ਇਕ ਦਿਨ ਦਾ ਵੀ ਵਾਧਾ ਨਹੀ ਕਰਨਾ ਚਾਹੀਦਾ ਬਲਕਿ ਜਿਸ ਅਫਸਰਸਾਹੀ ਨੇ ਇਨ੍ਹਾਂ ਮੁੱਖ ਅਹੁਦਿਆ ਉਤੇ ਆਨੰਦ ਮਾਣਿਆ ਹੈ, ਉਨ੍ਹਾਂ ਨੂੰ ਸਹੀ ਸਮੇ ਤੇ ਰਿਟਾਇਰਮੈਟ ਕਰਕੇ ਘਰ ਭੇਜਣਾ ਚਾਹੀਦਾ ਹੈ ਤਾਂ ਕਿ ਜਿਸ ਜੂਨੀਅਰ ਅਫਸਰਾਨ ਦਾ ਹੱਕ ਬਣਦਾ ਹੈ, ਉਨ੍ਹਾਂ ਨੂੰ ਇਸ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਬਿਠਾਉਣ ਦੀ ਪ੍ਰਕਿਰਿਆ ਹੀ ਨਿਜਾਮ ਅਤੇ ਪ੍ਰਸ਼ਾਸ਼ਨ ਦੇ ਪ੍ਰਬੰਧ ਨੂੰ ਸਹੀ ਰੱਖ ਸਕਦੀ ਹੈ ਅਤੇ ਅਫਸਰਸਾਹੀ ਆਪਸੀ ਕੁੜੱਤਣ ਤੋ ਵੀ ਬਚਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜਦੋ ਰੋਮਨ ਵੱਡੇ ਸੰਕਟ ਵਿਚ ਸੀ ਤਾਂ ਜਰਨਲ ਸਿਨਸਿਨਾਟਸ ਦੀ ਮਿਆਦ ਖਤਮ ਹੋਣ ਵਾਲੀ ਸੀ ਤਾਂ ਉਹ ਚੁੱਪ ਚਪੀਤੇ ਆਪਣੀ ਰਿਟਾਇਰਮੈਟ ਲੈਕੇ ਆਪਣੇ ਫਾਰਮ ਤੇ ਚੱਲੇ ਗਏ ਸਨ । ਮੈਨੂੰ ਨਹੀ ਜਾਪਦਾ ਕਿ ਇੰਡੀਆਂ ਦੀ ਹਿੰਦੂਤਵ ਹਕੂਮਤ ਵਿਚ ਅਜਿਹਾ ਕੋਈ ਜਰਨਲ ਪੈਦਾ ਹੋਇਆ ਹੋਵੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਸ੍ਰੀ ਨਰਿੰਦਰ ਮੋਦੀ ਦੀ ਸੈਟਰ ਸਰਕਾਰ ਦਾ ਸਵਾਲ ਆਉਦਾ ਹੈ ਇਸਨੇ ਸਿਵਲ ਅਤੇ ਫ਼ੌਜ ਦੀਆਂ ਸੇਵਾਵਾਂ ਵਿਚਲੀ ਅਫਸਰਸਾਹੀ ਦੇ ਕਾਰਜਕਾਲ ਵਿਚ ਵਾਧੇ ਕਰਕੇ ਵੱਡਾ ਨੁਕਸਾਨ ਕਰਨ ਲਈ ਜਿ਼ੰਮੇਵਾਰ ਹਨ । ਇਹ ਆਮ ਆਖਿਆ ਜਾਂਦਾ ਹੈ ਕਿ ਹਿੰਦੂਤਵ ਆਗੂ ਦੇਸ਼ ਭਗਤ ਅਤੇ ਕੌਮੀਅਤ ਵਾਲੇ ਹਨ, ਜੇਕਰ ਇਸ ਵਿਚ ਸੱਚ ਹੈ ਫਿਰ ਇਨ੍ਹਾਂ ਨੂੰ ਫ਼ੌਜੀ ਅਤੇ ਸਿਵਲ ਸਰਵਿਸ ਵਿਚ ਅਜਿਹਾ ਨੁਕਸਾਨ ਨਹੀ ਕਰਨਾ ਚਾਹੀਦਾ । ਜਿਵੇ ਨਰਿੰਦਰ ਮੋਦੀ ਆਪਣੇ ਦਫਤਰ ਪਾਰਲੀਮੈਟ ਚੋਣਾਂ ਤੋ ਬਾਅਦ ਫਿਰ ਵਾਪਸ ਆਏ ਹਨ, ਤਾਂ ਹੁਣ ਉਨ੍ਹਾਂ ਨੂੰ ਅਜਿਹੀ ਅਫਸਰਸਾਹੀ ਨੂੰ ਬਿਲਕੁਲ ਵੀ ਸਹਿ ਤੇ ਉਤਸਾਹਿਤ ਨਹੀ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਨਿਰਪੱਖਤਾ ਅਤੇ ਸਵੱਛਤਾ ਨਾਲ ਨਾ ਨਿਭਾਇਆ ਹੋਵੇ । ਅਫਸਰਸਾਹੀ ਵੱਲੋ ਇਸ ਤਰ੍ਹਾਂ ਨੁਕਸਾਨ ਕਰਨ ਦੇ ਅਮਲ ਉਨ੍ਹਾਂ ਦੇ ਸਾਥੀਆ ਅਤੇ ਸਟੇਟ ਦਾ ਬਹੁਤ ਵੱਡਾ ਨੁਕਸਾਨ ਕਰ ਦੇਣਾ ਹੈ ।