ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦੇ ਪਾਰਟੀ ਵੱਲੋਂ ਸ. ਸੁਖਜੀਤ ਸਿੰਘ ਡਰੋਲੀ ਇੰਨਚਾਰਜ ਹੋਣਗੇ ਅਤੇ ਡਾ. ਹਰਜਿੰਦਰ ਸਿੰਘ ਜੱਖੂ ਚੋਣ ਕੁਆਰਡੀਨੇਟਰ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਉਤੇ ਚੋਣ ਮੈਦਾਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਸਰਬਜੀਤ ਸਿੰਘ ਖ਼ਾਲਸਾ ਨੂੰ ਉਮੀਦਵਾਰ ਬਣਾਇਆ ਗਿਆ ਹੈ । ਜਿਨ੍ਹਾਂ ਨੇ ਬੀਤੇ ਕੱਲ੍ਹ ਸਮੁੱਚੀ ਪਾਰਟੀ ਦੀ ਸਮੂਲੀਅਤ ਸਮੇਤ ਆਪਣੇ ਨਾਮਜਦਗੀ ਕਾਗਜਾਤ ਦਾਖਲ ਕਰ ਦਿੱਤੇ ਹਨ । ਇਸ ਚੋਣ ਵਿਚ ਪਾਰਟੀ ਅਹੁਦੇਦਾਰਾਂ ਨੂੰ ਡਿਊਟੀਆ ਅਤੇ ਹੋਰ ਜਿੰਮੇਵਾਰੀਆ ਦੇਣ ਲਈ ਇਸ ਚੋਣ ਦੇ ਸ. ਸੁਖਜੀਤ ਸਿੰਘ ਡਰੋਲੀ ਨੂੰ ਚੋਣ ਇੰਨਚਾਰਜ ਨਿਯੁਕਤ ਕੀਤਾ ਜਾਂਦਾ ਹੈ । ਜਿਨ੍ਹਾਂ ਦੀ ਦੇਖਰੇਖ ਹੇਠ ਇਹ ਚੋਣ ਲੜੀ ਜਾਵੇਗੀ । ਸਮੁੱਚੀ ਪਾਰਟੀ ਦੇ ਚੋਣ ਢੰਗਾਂ ਅਤੇ ਚੋਣ ਜਿੱਤਣ ਹਿੱਤ ਬਤੌਰ ਕੁਆਰਡੀਨੇਟਰ ਦੀ ਜਿੰਮੇਵਾਰੀ ਡਾ. ਹਰਜਿੰਦਰ ਸਿੰਘ ਜੱਖੂ ਨਿਭਾਉਣਗੇ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਜਲੰਧਰ ਚੋਣ ਹਲਕੇ ਲਈ ਦਿਸ਼ਾ ਨਿਰਦੇਸ ਜਾਰੀ ਕਰਦੇ ਹੋਏ ਅਤੇ ਇਸ ਚੋਣ ਨੂੰ ਜਿੱਤਣ ਲਈ ਜਿੰਮੇਵਾਰੀਆ ਦਿੰਦੇ ਹੋਏ ਵੱਖ-ਵੱਖ ਨਿਯੁਕਤੀਆ ਕਰਦੇ ਹੋਏ ਦਿੱਤੀ । ਉਨ੍ਹਾਂ ਇਹ ਵੀ ਕਿਹਾ ਕਿ ਸ. ਮਨਜੀਤ ਸਿੰਘ ਰੇਰੂ ਜੋ ਸਹਿਰੀ ਪ੍ਰਧਾਨ ਹਨ, ਉਹ ਅਤੇ ਸ. ਗੁਰਮੁੱਖ ਸਿੰਘ ਜਲੰਧਰੀ ਦੋਵੇ ਸਹਾਇਕ ਇੰਨਚਾਰਜ ਹੋਣਗੇ । ਉਨ੍ਹਾਂ ਜਲੰਧਰ, ਕਪੂਰਥਲਾ, ਹੁਸਿਆਰਪੁਰ, ਨਵਾਂਸਹਿਰ ਦੇ ਪਾਰਟੀ ਜਿ਼ਲ੍ਹਾ ਪ੍ਰਧਾਨਾਂ ਅਤੇ ਜਥੇਬੰਦੀ ਦੇ ਆਗੂਆਂ ਨੂੰ ਇਸ ਚੋਣ ਵਿਚ ਹੁੰਮ ਹੁਮਾਕੇ ਆਪੋ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਨ ਦੀ ਜਿਥੇ ਹਦਾਇਤ ਕੀਤੀ, ਉਥੇ ਸਮੁੱਚੇ ਪੰਜਾਬ ਦੇ ਸੁਹਿਰਦ ਵਰਕਰਾਂ, ਹਮਦਰਦਾਂ ਤੇ ਪਾਰਟੀ ਮੈਬਰਾਂ ਨੂੰ ਵੀ ਅਪੀਲ ਕੀਤੀ ਕਿ ਜਲੰਧਰ ਉੱਪ ਚੋਣ ਜਿੱਤਣ ਲਈ ਸ. ਸੁਖਜੀਤ ਸਿੰਘ ਡਰੋਲੀ, ਡਾ. ਹਰਜਿੰਦਰ ਸਿੰਘ ਜੱਖੂ, ਮਨਜੀਤ ਸਿੰਘ ਰੇਰੂ ਅਤੇ ਗੁਰਮੁੱਖ ਸਿੰਘ ਜਲੰਧਰੀ ਤੇ ਬਣਾਈਆ ਗਈਆ ਵੱਖ-ਵੱਖ ਕਮੇਟੀਆ ਨੂੰ ਤਨੋ-ਮਨੋ-ਧਨੋ ਸਹਿਯੋਗ ਦੇ ਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪੋ ਆਪਣੀਆ ਜਿੰਮੇਵਾਰੀਆ ਨਿਭਾਉਣ ਤਾਂ ਕਿ ਇਸ ਜਿੱਤ ਨੂੰ ਪਾਰਟੀ ਦੇ ਹੱਕ ਵਿਚ ਦਰਜ ਕਰਦੇ ਹੋਏ ਆਉਣ ਵਾਲੇ ਥੋੜੇ ਸਮੇ ਵਿਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਦੀਆਂ ਜਿਮਨੀ ਚੋਣਾਂ ਲਈ ਵੀ ਸਰਗਰਮੀਆਂ ਨੂੰ ਉਤਸਾਹਿਤ ਕੀਤਾ ਜਾ ਸਕੇ ਅਤੇ ਪਾਰਟੀ ਦੀ ਪੰਜਾਬ ਸੂਬੇ, ਪੰਜਾਬੀਆਂ ਤੇ ਖ਼ਾਲਸਾ ਪੰਥ ਨਾਲ ਸੰਬੰਧਤ ਮਸਲਿਆ ਨੂੰ ਅਸੀ ਆਪਸੀ ਸਹਿਯੋਗ ਰਾਹੀ ਤੇ ਜਿੱਤ ਕਰਕੇ ਇੰਡੀਆ ਤੇ ਕੌਮਾਂਤਰੀ ਪੱਧਰ ਤੇ ਉਠਾਉਣ ਦੀਆਂ ਜਿੰਮੇਵਾਰੀਆ ਨਿਭਾਉਦੇ ਰਹੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਨਾਲ ਸੰਬੰਧਤ ਸਭ ਸੂਝਵਾਨ ਵੋਟਰ ਨਿਰਪੱਖਤਾ ਅਤੇ ਦੂਰਅੰਦੇਸ਼ੀ ਦੇ ਬਿਨ੍ਹਾਂ ਤੇ ਸਾਡੀ ਪਾਰਟੀ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰ ਸ. ਸਰਬਜੀਤ ਸਿੰਘ ਖ਼ਾਲਸਾ ਨੂੰ ਅਤੇ ਉਪਰੋਕਤ ਬਣਾਈ ਕਮੇਟੀ ਨੂੰ ਸਹਿਯੋਗ ਕਰਨਗੇ ।