ਕਿਉਂਕਿ ਸਿੱਖਾਂ ਦੀ ਆਜ਼ਾਦੀ ਦੀ ਗੱਲ ਕੌਮਾਂਤਰੀ ਪੱਧਰ ਤੇ ਉੱਚੀ ਉੱਠ ਗਈ ਸੀ, ਸਿੱਖ ਕੌਮ ਨੂੰ ਬਦਨਾਮ ਕਰਨ ਲਈ ਹੀ ਕਨਿਸਕਾ ਕਾਂਡ ਕਰਵਾਇਆ ਗਿਆ : ਮਾਨ
ਫ਼ਤਹਿਗੜ੍ਹ ਸਾਹਿਬ, 20 ਜੂਨ ( ) “ਸਭ ਤੋਂ ਪਹਿਲੇ ਅਸੀਂ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਇਸ ਗੱਲ ਦੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ 1985 ਵਿਚ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਦੀ ਲਹਿਰ ਕੌਮਾਂਤਰੀ ਪੱਧਰ ਤੇ ਸਿੱਖਰਾ ਉਤੇ ਪਹੁੰਚ ਚੁੱਕੀ ਸੀ । ਇੰਡੀਅਨ ਹੁਕਮਰਾਨਾਂ ਨੇ ਸਿੱਖ ਕੌਮ ਦੀ ਇਸ ਜ਼ਮਹੂਰੀਅਤ ਪਸ਼ੰਦ ਇਖਲਾਕੀ ਮੰਗ ਅਤੇ ਸੋਚ ਨੂੰ ਦਾਗ ਲਗਾਉਣ ਹਿੱਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਅਧੀਨ ਹੀ ਇਕ ਡੂੰਘੀ ਸਾਜਿਸ ਰਾਹੀ ਕਨਿਸਕਾ ਹਵਾਈ ਜਹਾਜ ਕਾਂਡ ਕਰਵਾਇਆ ਸੀ । ਤਾਂ ਕਿ ਕੌਮਾਂਤਰੀ ਪੱਧਰ ਤੇ ਖ਼ਾਲਿਸਤਾਨ ਦੀ ਆਜਾਦੀ ਦੀ ਲਹਿਰ ਦੀ ਉੱਠੀ ਉੱਚੀ ਆਵਾਜ਼ ਨੂੰ ਦਬਾਇਆ ਜਾ ਸਕੇ ਅਤੇ ਸਿੱਖਾਂ ਉਤੇ ਇਸੇ ਬਹਾਨੇ ਇੰਡੀਅਨ ਹੁਕਮਰਾਨ ਜ਼ਬਰ ਜੁਲਮ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1985 ਵਿਚ ਆਈਰਿਸ ਸਮੁੰਦਰ ਵਿਚ ਕਨਿਸਕ ਹਵਾਈ ਕਾਂਡ ਦੀ ਵਾਪਰੀ ਦੁੱਖਦਾਇਕ ਘਟਨਾ ਪਿੱਛੇ ਹਿੰਦੂਤਵ ਹੁਕਮਰਾਨਾਂ ਦੇ ਦਿਮਾਗਾਂ ਦੀ ਕਾਂਡ ਨੂੰ ਇਸ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕਨਿਸਕ ਹਵਾਈ ਕਾਂਡ ਦੀ ਜੋ ਸਾਜਿਸ ਰਚੀ ਗਈ ਸੀ, ਉਹ ਇਸ ਗੱਲ ਤੋ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੀ ਹੈ ਕਿ ਜਿਸ ਦਿਨ ਇਹ ਕਨਿਸਕ ਜਹਾਜ ਦੀ ਉਡਾਨ ਕੈਨੇਡਾ ਤੋਂ ਇੰਡੀਆ ਆਉਣੀ ਸੀ, ਉਸ ਵਿਚ ਇੰਡੀਆ ਦੀ ਕੈਨੇਡਾ ਅੰਬੈਸੀ ਦੇ 2 ਡਿਪਲੋਮੈਟਸ ਦੀ ਸੀਟ ਵੀ ਰਿਜਰਬ ਕੀਤੀ ਗਈ ਸੀ । ਲੇਕਿਨ ਆਖਰੀ ਪਲਾਂ ਉਤੇ ਇਨ੍ਹਾਂ ਦੋਵਾਂ ਡਿਪਲੋਮੈਟਸ ਨੇ ਇਸ ਜਹਾਜ ਵਿਚ ਯਾਤਰਾ ਕਰਨ ਦੇ ਅਮਲ ਨੂੰ ਰੱਦ ਕਰਵਾਇਆ ਗਿਆ ਸੀ । ਕਿਉਂਕਿ ਇਸ ਸਾਜਿਸ ਵਿਚ ਇੰਡੀਅਨ ਹੁਕਮਰਾਨਾਂ ਨੇ ਨਾਲ-ਨਾਲ ਕੈਨੇਡਾ ਸਥਿਤ ਇੰਡੀਅਨ ਅੰਬੈਸੀ ਦੇ ਅਧਿਕਾਰੀ ਵੀ ਸਾਮਿਲ ਸਨ । ਦੂਸਰਾ ਸੱਚ ਇਹ ਹੈ ਕਿ ਇਸ ਕਾਂਡ ਦੇ ਸਾਜਸੀ ਢੰਗ ਨਾਲ ਦੋਸ਼ੀ ਠਹਿਰਾਏ ਗਏ ਸ. ਤਲਵਿੰਦਰ ਸਿੰਘ ਪਰਮਾਰ ਨੂੰ, ਉਸ ਸਮੇ ਦੇ ਪੰਜਾਬ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫਤਾਰ ਕਰਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਸੀ । ਜੇਕਰ ਉਹ ਇਸ ਵਿਸਫੋਟ ਜਾਂ ਕਾਂਡ ਵਿਚ ਦੋਸ਼ੀ ਸੀ ਤਾਂ ਇੰਡੀਆਂ ਨੇ ਉਸ ਨੂੰ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਟਡ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ, ਉਹ ਕਿਉਂ ਨਾ ਕੀਤਾ ਗਿਆ ? ਫਿਰ ਰਾਜੀਵ ਗਾਂਧੀ ਦੀ ਕੈਬਨਿਟ ਵਿਚ ਉਸ ਸਮੇਂ ਮਿਸਟਰ ਪੀ. ਚਿੰਦਬਰਮ ਅੰਦਰੂਨੀ ਸੁਰੱਖਿਆ ਦੇ ਵਜੀਰ ਸਨ । ਕਿਉਂਕਿ ਇਹ ਦੋਵੇ ਇਸ ਸਾਜਿਸ ਦੇ ਕਰਤਾ-ਧਰਤਾ ਸਨ ਅਤੇ ਸਿੱਖਾਂ ਨੂੰ ਇਸ ਕਾਂਡ ਲਈ ਦੋਸ਼ੀ ਠਹਿਰਾਉਦੇ ਸਨ । ਫਿਰ ਇਸਦੀ ਨਿਰਪੱਖਤਾ ਨਾਲ ਜਾਂਚ ਕਿਉਂ ਨਹੀਂ ਕਰਵਾਈ ਗਈ । ਜਦੋਕਿ ਪੀ. ਚਿੰਦਬਰਮ ਅੱਜ ਵੀ ਮੌਜੂਦ ਹਨ ।
ਇਸ ਤੋ ਅਗੇਰੇ ਹਰ ਹਵਾਈ ਜਹਾਜ ਵਿਚ ਇਕ ਆਧੁਨਿਕ ਤਕਨੀਕ ਦਾ ਯੰਤਰ ਹੁੰਦਾ ਹੈ ਜੋ ਕਿਸੇ ਜਹਾਜ ਦੇ ਵਿਸਫੋਟ ਹੋਣ ਜਾਂ ਤਬਾਹ ਹੋਣ ਤੋ ਬਾਅਦ ਉਸਦੇ ਅਸਲ ਸੱਚ ਨੂੰ ਪ੍ਰਤੱਖ ਕਰਦਾ ਹੈ । ਉਸ ਨੂੰ ਕੌਰਨਰ ਕਿਹਾ ਜਾਂਦਾ ਹੈ । ਜਿਵੇ ਕਿਸੇ ਇਨਸਾਨ ਦੀ ਮੌਤ ਤੋ ਬਾਅਦ ਪੋਸਟਮਾਰਟਮ ਦੀ ਰਿਪੋਰਟ ਰਾਹੀ ਪਤਾ ਚੱਲਦਾ ਹੈ ਕਿ ਇਹ ਇਨਸਾਨ ਕਿਸੇ ਜਹਿਰ ਨਾਲ ਮਰਿਆ ਹੈ ਜਾਂ ਕਿਸੇ ਡੂੰਘੇ ਜਖਮ ਨਾਲ ਮਾਰਿਆ ਗਿਆ ਹੈ, ਉਸਦੀ ਰਿਪੋਰਟ ਆਉਦੀ ਹੈ । ਉਸੇ ਤਰ੍ਹਾਂ ਇਹ ਕੌਰਨਰ ਪ੍ਰਣਾਲੀ ਹਵਾਈ ਜਹਾਜ ਹਾਦਸੇ ਦੇ ਸੱਚ ਨੂੰ ਸਾਹਮਣੇ ਲਿਆਉਦੀ ਹੈ । ਉਸ ਕੌਰਨਰ ਰਿਪੋਰਟ ਵਿਚ ਇਹ ਪ੍ਰਤੱਖ ਕੀਤਾ ਗਿਆ ਹੈ ਕਿ ਇਹ ਜਹਾਜ ਵਿਸਫੋਟ ਰਾਹੀ ਤਬਾਹ ਨਹੀ ਹੋਇਆ । ਜਦੋਕਿ ਇੰਡੀਅਨ ਹੁਕਮਰਾਨ ਇਸ ਕਨਿਸਕ ਜਹਾਜ ਦੇ ਤਬਾਹ ਹੋਣ ਦਾ ਕਾਰਨ ਵਿਸਫੋਟ ਦੱਸਦੇ ਹਨ ਅਤੇ ਉਸਦੇ ਦੋਸ਼ੀ ਸ. ਤਲਵਿੰਦਰ ਸਿੰਘ ਪਰਮਾਰ ਨੂੰ ਦਰਸਾਉਦੇ ਹਨ । ਅਖੀਰ ਵਿਚ ਕੈਨੇਡਾ ਸਰਕਾਰ ਨੇ ਇਸ ਕਨਿਸਕ ਕਾਂਡ ਦੀ ਜਾਂਚ ਲਈ ਇਕ ਮੇਜਰ ਕਮਿਸਨ ਕਾਇਮ ਕੀਤਾ ਸੀ, ਜਿਸਦੀ ਰਿਪੋਰਟ ਵਿਚ ਕਿਸੇ ਵੀ ਸਿੱਖ ਨੂੰ ਦੋਸ਼ੀ ਨਹੀ ਪਾਇਆ ਗਿਆ ਸੀ । ਇਸ ਮੁੱਦੇ ਨੂੰ ਲੈਕੇ ਪਹਿਲੇ ਵੀ ਇੰਡੀਅਨ ਹੁਕਮਰਾਨ ਸਿੱਖਾਂ ਤੇ ਹਿੰਦੂਆਂ ਵਿਚ ਪਾੜੇ ਨੂੰ ਵਧਾਉਦੇ ਰਹੇ, ਅੱਜ ਵੀ ਇਸ ਮੰਦਭਾਵਨਾ ਭਰੀ ਸੋਚ ਉਤੇ ਮੌਜੂਦਾ ਹੁਕਮਰਾਨ ਅਮਲ ਕਰ ਰਿਹਾ ਹੈ ।
ਜਦੋ ਕੈਨੇਡਾ ਦੀ ਹਕੂਮਤ ਨੇ ਆਪਣੀ ਪਾਰਲੀਮੈਟ ਵਿਚ ਸ. ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਉਤੇ ਇਕ ਮਿੰਟ ਮੋਨ ਧਾਰਕੇ ਆਪਣੇ ਮੁਲਕ ਵੱਲੋ ਅਫਸੋਸ ਕਰਦੇ ਹੋਏ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸ. ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਅਨ ਏਜੰਸੀਆ ਨੇ ਕੀਤਾ ਹੈ ਤਾਂ ਇਸ ਸੱਚ ਨੂੰ ਦਬਾਉਣ ਲਈ ਅਜੋਕੇ ਹੁਕਮਰਾਨ ਆਪਣੀ ਹਿੰਦੂਤਵ ਸੋਚ ਨੂੰ ਲਾਗੂ ਕਰਨ ਹਿੱਤ ਸਟੇਨਲੀ ਪਾਰਕ ਕੈਪਰਲੀ ਖੇਡ ਮੈਦਾਨ ਵਿਖੇ 23 ਜੂਨ ਨੂੰ ਕਨਿਸਕ ਕਾਂਡ ਦੀ ਬਰਸੀ ਮਨਾਉਣ ਜਾ ਰਹੇ ਹਨ । ਸ. ਮਾਨ ਨੇ ਕੈਨੇਡੀਅਨ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਜੋ ਇੰਡੀਅਨ ਕੌਸਲੇਟ ਜਰਨਲ ਵੈਨਕੂਵਰ ਵਿਖੇ 23 ਜੂਨ ਨੂੰ ਕਨਿਸਕਾ ਕਾਡ ਦੇ ਮ੍ਰਿਤਕਾਂ ਦੀ ਬਰਸੀ ਮਨਾ ਰਹੇ ਹਨ, ਉਸ ਵਿਚ ਸਭ ਸਿੱਖਾਂ ਨੂੰ ਹੁੰਮ ਹੁੰਮਾਕੇ ਪਹੁੰਚਣਾ ਵੀ ਚਾਹੀਦਾ ਹੈ ਅਤੇ ਉਥੇ ਪਹੁੰਚਕੇ ਇਸ ਗੱਲ ਨੂੰ ਉਭਾਰਨਾ ਚਾਹੀਦਾ ਹੈ ਕਿ ਹੁਣ ਤੱਕ ਦੀਆਂ ਕਨਿਸਕ ਕਾਂਡ ਦੀਆਂ ਰਿਪੋਰਟਾਂ ਤੇ ਤੱਥਾਂ ਵਿਚ ਕਿਸੇ ਵੀ ਸਥਾਂਨ ਤੇ ਇਸ ਲਈ ਕਿਸੇ ਵੀ ਸਿੱਖ ਨੂੰ ਦੋਸ਼ੀ ਨਹੀ ਪਾਇਆ ਗਿਆ ਅਤੇ ਸਿੱਖਾਂ ਨੇ ਇਹ ਕਨਿਸਕ ਕਾਂਡ ਨਹੀ ਕੀਤਾ । ਬਲਕਿ ਇੰਡੀਅਨ ਹੁਕਮਰਾਨ ਅਤੇ ਸਾਜਿਸਕਾਰ ਖੁਦ ਇਸ ਨੂੰ ਅਮਲੀ ਰੂਪ ਦੇ ਕੇ ਸਿੱਖ ਕੌਮ ਦੇ ਸਿਰ ਮੜਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅੱਜ ਵੀ ਅਮਲ ਕਰ ਰਹੇ ਹਨ । ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਸਾਜਸੀ ਢੰਗਾਂ ਰਾਹੀ ਕਿਸੇ ਤਾਕਤ ਨੂੰ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਜਾਜਤ ਦਿੱਤੀ ਜਾਵੇਗੀ ।
ਸ. ਮਾਨ ਨੇ ਕਿਹਾ ਕਿ ਜੋ ਕੈਨੇਡਾ ਦੀ ਪਾਰਲੀਮੈਟ ਵਿਚ ਸ. ਹਰਦੀਪ ਸਿੰਘ ਨਿੱਝਰ ਦੀ ਆਤਮਾ ਦੀ ਸ਼ਾਂਤੀ ਲਈ 1 ਮਿੰਟ ਲਈ ਮੋਨ ਧਾਰਕੇ ਸਰਧਾ ਦੇ ਫੁੱਲ ਭੇਟ ਕੀਤੇ ਗਏ ਹਨ ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਕੈਨੇਡਾ ਹਕੂਮਤ ਦੀ ਧੰਨਵਾਦੀ ਹੈ, ਉਥੇ ਅਸੀਂ ਵੀ ਸ. ਹਰਦੀਪ ਸਿੰਘ ਨਿੱਝਰ ਦੀ ਆਤਮਾ ਦੀ ਸ਼ਾਂਤੀ ਲਈ ਅਜਿਹੇ ਅਮਲ ਜਰੂਰ ਕਰਾਂਗੇ । ਉਨ੍ਹਾਂ ਇਹ ਵੀ ਵਰਨਣ ਕੀਤਾ ਕਿ ਅਸੀ ਲੰਮੇ ਸਮੇ ਤੋ ਬਾਦਲੀਲ ਢੰਗ ਨਾਲ ਇਹ ਆਵਾਜ ਉਠਾਉਦੇ ਆ ਰਹੇ ਹਾਂ ਕਿ ਬਾਹਰਲੇ ਮੁਲਕਾਂ ਤੇ ਕੈਨੇਡਾ ਵਿਚ ਜੋ ਸਾਡੇ ਸਿੱਖਾਂ ਦੇ ਗੁਰੂਘਰ ਹਨ ਉਨ੍ਹਾਂ ਵਿਚ ਇੰਡੀਅਨ ਖੂਫੀਆ ਏਜੰਸੀਆ ਆਪਣੀ ਨਾਂਹਵਾਚਕ ਭੂਮਿਕਾ ਨਿਰੰਤਰ ਕਰਦੀਆ ਆ ਰਹੀਆ ਹਨ । ਜਿਹੜੇ ਗੁਰੂਘਰਾਂ ਦੇ ਪ੍ਰਬੰਧਕ ਇਨ੍ਹਾਂ ਏਜੰਸੀਆ ਨਾਲ ਮਿਲਕੇ ਚੱਲਦੇ ਹਨ ਉਨ੍ਹਾਂ ਦੇ ਵੀਜੇ ਇੰਡੀਆ ਉਨ੍ਹਾਂ ਨੂੰ ਝੱਟ ਪ੍ਰਦਾਨ ਕਰ ਦਿੰਦੀ ਹੈ । ਜੋ ਇੰਡੀਆ ਦੀ ਸਿੱਖ ਮਾਰੂ ਪਾਲਸੀ ਨਾਲ ਖਫਾ ਹਨ ਅਤੇ ਇਨ੍ਹਾਂ ਨੂੰ ਸਾਥ ਨਹੀ ਦਿੰਦੇ ਉਨ੍ਹਾਂ ਦੇ ਵੀਜੇ ਲੰਮੇ ਸਮੇ ਤੋ ਨਹੀ ਦਿੱਤੇ ਜਾ ਰਹੇ । ਜਿਵੇਕਿ ਲੰਮੇ ਸਮੇ ਤੋ ਬਰਤਾਨੀਆ ਵਿਚ ਸਾਡੀ ਪਾਰਟੀ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਨੂੰ ਇੰਡੀਆ ਸਰਕਾਰ ਇਸ ਕਰਕੇ ਵੀਜਾ ਪ੍ਰਦਾਨ ਨਹੀ ਕਰਦੀ ਕਿਉਂਕਿ ਉਹ ਆਜਾਦੀ ਚਾਹੁੰਣ ਵਾਲਿਆ ਵਿਚੋ ਹਨ ਅਤੇ ਇੰਡੀਆ ਦੀ ਸਿੱਖ ਕੌਮ ਨੂੰ ਕਤਲ ਕਰਨ ਦੀਆਂ ਪਾਲਸੀਆ ਦੇ ਤਕੜੇ ਵਿਰੋਧੀ ਹਨ ।