16 ਮਾਰਚ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 16 ਮਾਰਚ ਨੂੰ ਬੀਬੀ ਮਨਦੀਪ ਕੌਰ ਅਗਜੈਕਟਿਵ ਮੈਬਰ ਲੁਧਿਆਣਾ ਦੀ ਅਗਵਾਈ ਵਿਚ, 17 ਮਾਰਚ ਨੂੰ ਨਰਿੰਦਰ ਕਾਲਾਬੂਲਾ ਸੰਗਰੂਰ, 18 ਮਾਰਚ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 19 ਮਾਰਚ ਨੂੰ ਰਜਿੰਦਰ ਸਿੰਘ ਫ਼ੌਜੀ ਭੁਲੱਥ, 20 ਮਾਰਚ ਨੂੰ ਬਲਦੇਵ ਸਿੰਘ ਵੜਿੰਗ ਮੁਕਤਸਰ, 21 ਮਾਰਚ ਨੂੰ ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, 22 ਮਾਰਚ ਨੂੰ ਸੁਖਜਿੰਦਰ ਸਿੰਘ ਕਾਜਮਪੁਰ ਗੁਰਦਾਸਪੁਰ, 23 ਮਾਰਚ ਨੂੰ ਸੁਖਜੀਤ ਸਿੰਘ ਡਰੋਲੀ ਜਲੰਧਰ, 24 ਮਾਰਚ ਨੂੰ ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, 25 ਮਾਰਚ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 26 ਮਾਰਚ ਨੂੰ ਅਜੈਬ ਸਿੰਘ ਜਲਵੇੜੀ ਫ਼ਤਹਿਗੜ੍ਹ ਸਾਹਿਬ, 27 ਮਾਰਚ ਨੂੰ ਬੀਬੀ ਬਲਵਿੰਦਰ ਕੌਰ ਖਰੜ, 28 ਮਾਰਚ ਨੂੰ ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, 29 ਮਾਰਚ ਨੂੰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ, 30 ਮਾਰਚ ਨੂੰ ਅਵਤਾਰ ਸਿੰਘ ਕੋਟਲਾ ਫਤਹਿਗੜ੍ਹ ਸਾਹਿਬ, 31 ਮਾਰਚ ਨੂੰ ਜਤਿੰਦਰਬੀਰ ਸਿੰਘ ਪੰਨੂੰ ਕਾਦੀਆ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ । 

Leave a Reply

Your email address will not be published. Required fields are marked *