ਕੈਨੇਡਾ ਵਜੀਰ ਏ ਆਜਮ ਜਸਟਿਨ ਟਰੂਡੋ ਨੂੰ ਸਿੱਖਾਂ ਦੇ ਕਾਤਲ ਮੋਦੀ ਨਾਲ ਬਿਲਕੁਲ ਹੱਥ ਨਹੀ ਮਿਲਾਉਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 14 ਜੂਨ ( ) “ਜਦੋਂ ਸਮੁੱਚੇ ਸੰਸਾਰ ਦੇ ਨਿਵਾਸੀਆ ਨੂੰ ਇਹ ਜਾਣਕਾਰੀ ਹੈ ਕਿ ਸ੍ਰੀ ਨਰਿੰਦਰ ਮੋਦੀ ਜੋ ਇੰਡੀਆ ਦੇ ਵਜੀਰ ਏ ਆਜਮ ਹਨ, ਅਮਿਤ ਸ਼ਾਹ ਗ੍ਰਹਿ ਵਜੀਰ, ਵਿਦੇਸ ਵਜੀਰ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ, ਸਾਬਕਾ ਰਾਅ ਮੁੱਖੀ ਸੰਮਤ ਗੋਇਲ, ਆਈ.ਬੀ, ਮਿਲਟਰੀ ਇੰਟਨੈਲੀਜੈਸ ਏਜੰਸੀਆ ਵੱਲੋ ਸਾਂਝੀ ਸਾਜਿਸ ਅਧੀਨ ਸਿੱਖ ਕੌਮ ਦੀ ਆਜਾਦੀ ਦੀ ਗੱਲ ਕਰਨ ਵਾਲੇ ਉਨ੍ਹਾਂ ਸਿੱਖ ਨਾਗਰਿਕਾਂ ਜੋ ਵਿਦੇਸ਼ਾਂ ਵਿਚ ਵੱਸਦੇ ਹਨ ਜਾਂ ਇੰਡੀਆ ਵਿਚ ਵੱਸਦੇ ਹਨ, ਉਨ੍ਹਾਂ ਨੂੰ ਇਹ ਉਪਰੋਕਤ ਸਭ ਏਜੰਸੀਆ ਸਾਜਸੀ ਢੰਗ ਨਾਲ ਕਤਲ ਕਰ ਰਹੀਆ ਹਨ ਜਿਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਇਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕਰਵਾਏ ਹਨ । ਇਸੇ ਤਰ੍ਹਾਂ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਨੂੰ ਮਾਰਨ ਦੀ ਸਾਜਿਸ ਰਚੀ ਗਈ ਸੀ ਜਿਸ ਨੂੰ ਅਮਰੀਕਾ ਦੀ ਐਫ.ਬੀ.ਆਈ ਨੇ ਅਸਫਲ ਬਣਾ ਦਿੱਤਾ । ਤਾਂ ਫਿਰ ਅਜਿਹੇ ਮਨੁੱਖਤਾ ਦੇ ਕਾਤਲਾਂ ਦੇ ਮੁੱਖੀ ਸ੍ਰੀ ਨਰਿੰਦਰ ਮੋਦੀ ਵੱਲੋ ਜੋ ਇਟਲੀ ਜੀ-7 ਸੈਮੀਨਰ ਵਿਚ ਸਮੂਲੀਅਤ ਕਰਨ ਲਈ ਗਏ ਹਨ ਅਤੇ ਉਥੇ ਜਸਟਿਨ ਟਰੂਡੋ ਵੀ ਪਹੁੰਚੇ ਹਨ ਉਨ੍ਹਾਂ ਨੂੰ ਅਜਿਹੇ ਕਾਤਲ ਵਜੀਰ ਏ ਆਜਮ ਨਾਲ ਹੱਥ ਬਿਲਕੁਲ ਵੀ ਨਹੀ ਮਿਲਾਉਣਾ ਚਾਹੀਦਾ । ਬਲਕਿ ਅਜਿਹੀਆ ਸਕਤੀਆ ਤੋ ਦੂਰੀ ਬਣਾਕੇ ਸਮੁੱਚੇ ਸੰਸਾਰ ਨੂੰ ਇਹ ਸੰਦੇਸ ਦੇਣਾ ਚਾਹੀਦਾ ਹੈ ਕਿ ਉਹ ਵੀ ਅਜਿਹੇ ਮਨੁੱਖਤਾ ਦੇ ਕਾਤਲਾਂ ਨਾਲ ਅਜਿਹੇ ਸੰਪਰਕ ਨਾ ਰੱਖਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਟਲੀ ਵਿਖੇ ਜੀ-7 ਮੁਲਕਾਂ ਦੀ ਹੋ ਰਹੀ ਇਕੱਤਰਤਾ ਵਿਚ ਜਸਟਿਨ ਟਰੂਡੋ ਕੈਨੇਡਾ ਦੇ ਵਜੀਰ ਏ ਆਜਮ ਨੂੰ ਸਿੱਖਾਂ ਦੇ ਕਾਤਲ ਸ੍ਰੀ ਨਰਿੰਦਰ ਮੋਦੀ ਨਾਲ ਹਰ ਤਰ੍ਹਾਂ ਦੀ ਦੂਰੀ ਬਣਾਕੇ ਰੱਖਣ ਅਤੇ ਅਜਿਹੇ ਮਨੁੱਖਤਾ ਦੇ ਕਾਤਲਾਂ ਪ੍ਰਤੀ ਸੰਸਾਰ ਪੱਧਰ ਤੇ ਸੰਦੇਸ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਾਜੀਆ ਦੀ ਤਰ੍ਹਾਂ ਜੋ ਨਿਊਰਮਬਰਗ ਕਾਨੂੰਨ 1935 ਅਧੀਨ ਬੀਤੇ ਸਮੇ ਵਿਚ ਕਾਨੂੰਨੀ ਅਮਲ ਹੋਏ ਹਨ ਉਸੇ ਤਰ੍ਹਾਂ ਸ੍ਰੀ ਮੋਦੀ, ਅਮਿਤ ਸ਼ਾਹ ਗ੍ਰਹਿ ਵਜੀਰ, ਵਿਦੇਸ ਵਜੀਰ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ, ਸਾਬਕਾ ਰਾਅ ਮੁੱਖੀ ਸੰਮਤ ਗੋਇਲ, ਆਈ.ਬੀ, ਮਿਲਟਰੀ ਇੰਟਨੈਲੀਜੈਸ ਏਜੰਸੀਆ ਵਿਰੁੱਧ ਕੌਮਾਂਤਰੀ ਅਦਾਲਤਾਂ ਵਿਚ ਕੇਸ ਚਲਾਉਦੇ ਹੋਏ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਹੋਵੇ । ਸ. ਮਾਨ ਨੇ ਵਿਸੇਸ ਤੌਰ ਤੇ ਯੂ.ਐਸ ਕਮਿਸਨ ਆਨ ਇੰਟਰਨੈਸਨਲ ਰੀਲੀਜੀਅਸ ਫਰੀਡਮ, ਅਮਨੈਸਟੀ ਇੰਟਰਨੈਸ਼ਨਲ, ਯੂ.ਐਨ ਹਿਊਮਨਰਾਈਟਸ ਕਮਿਸਨ, ਏਸੀਆ ਵਾਚ ਹਿਊਮਨਰਾਈਟਸ, ਇੰਟਰਨੈਸਨਲ ਕਮੇਟੀ ਆਫ ਰੈਡ ਕਰਾਸ, ਗੋਲਬਲ ਰਾਈਟਸ, ਚਾਇਨਾਂ ਹਿਊਮਨਰਾਈਟਸ ਆਰਗਰੇਨਾਈਜੇਸਨ, ਯੂਨਾਈਟਿਡ ਨੇਸਨਜ ਹਾਈਕਮਿਸਨਰ ਫਾਰ ਰੀਫਿਊਜੀ, ਇੰਟਰਨੈਸਨਲ ਲੇਬਰ ਆਰਗੇਨਾਈਜੇਸਨ, ਯੂਨਾਈਟਿਡ ਨੇਸਨਜ ਹਿਊਮਨਰਾਈਟਸ ਕਮੇਟੀ, ਯੂਨਾਈਟਿਡ ਨੇਸਨਜ ਡਿਵੈਲਪਮੈਟ ਫੰਡ ਫਾਰ ਵੂਮੈਨ, ਡਬਲਿਊ.ਐਚ.ਓ, ਯੂਨਾਈਟਿਡ ਨੇਸਨਜ ਪਾਪੂਲੇਸਨ ਫੰਡ, ਯੂਨਾਈਟਿਡ ਨੇਸਨਜ ਡਿਵੈਲਪਮੈਟ ਪ੍ਰੋਗਰਾਮ, ਏਅਰ ਇੰਟਰਨੈਸ਼ਨਲ, ਦਾ ਕਾਰਟਰ ਸੈਟਰ, ਟਰਾਸਪ੍ਰੇਸੀ ਇੰਟਰਨੈਸਨਲ ਅਤੇ ਸਮੁੱਚੇ ਪੱਛਮੀ ਮੁਲਕਾਂ ਨੂੰ ਇਸ ਵਿਸੇ ਤੇ ਉਚੇਚੇ ਤੌਰ ਤੇ ਅਮਲ ਕਰਨ ਦੀ ਅਪੀਲ ਕੀਤੀ ।
ਉਨ੍ਹਾਂ ਕਿਹਾ ਕਿ ਇਟਲੀ ਵਿਚ ਜਸਟਿਨ ਟਰੂਡੋ ਨੂੰ ਸ੍ਰੀ ਮੋਦੀ ਨਾਲ ਕਤਈ ਹੱਥ ਮਿਲਾਉਣ ਦੀ ਕਾਰਵਾਈ ਨਹੀ ਕਰਨੀ ਚਾਹੀਦੀ । ਕਿਉਂਕਿ ਇਨ੍ਹਾਂ ਦੇ ਕਾਤਲ ਹੱਥਾਂ ਨੇ ਮਨੁੱਖਤਾ ਦਾ ਖੂਨ ਵਹਾਇਆ ਹੈ । ਸਿੱਖਾਂ ਨੂੰ ਵਿਸੇਸ ਤੌਰ ਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਕਤਲ ਕੀਤਾ ਹੈ ਅਤੇ ਸ. ਪੰਨੂ ਨੂੰ ਕਤਲ ਕਰਨ ਦੀ ਸਾਜਿਸ ਰਚੀ ਹੈ ।