ਸ. ਗੁਰਸੇਵਕ ਸਿੰਘ ਜਵਾਹਰਕੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੀ ਮੁੱਢਲੀ ਮੈਬਰਸਿਪ ਤੋਂ ਖਾਰਜ ਕੀਤਾ ਜਾਂਦਾ : ਮਾਨ
ਫਤਹਿਗੜ੍ਹ ਸਾਹਿਬ, 02 ਜੂਨ ( ) ਲੋਕ ਸਭਾ ਚੋਣਾਂ ਦੌਰਾਨ, ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਸ. ਬਲਦੇਵ ਸਿੰਘ ਗਗੜਾ ਵਿਰੁੱਧ ਕਿਸੇ ਹੋਰ ਆਜ਼ਾਦ ਉਮੀਦਵਾਰ ਦੀ ਸਪੋਰਟ ਕਰਨ ਕਰਕੇ ਪਾਰਟੀ ਦੇ ਸਾਬਕਾ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੂੰ ਅੱਜ ਤੋਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੀ ਮੁੱਢਲੀ ਮੈਬਰਸਿਪ ਤੋਂ ਖਾਰਜ ਕਰ ਦਿੱਤਾ ਹੈ । ਹੁਣ ਗੁਰਸੇਵਕ ਸਿੰਘ ਜਵਾਹਰਕੇ ਪਾਰਟੀ ਦਾ ਕਿਸੇ ਤਰ੍ਹਾਂ ਦਾ ਹਿੱਸਾ ਨਹੀ, ਸਾਰੇ ਸੰਬੰਧਤ ਨੋਟ ਕਰ ਲੈਣ ।”