18 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਬਹਾਲ ਮਾਰਚ ਕੱਢੇਗਾ : ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਇਮਾਨ ਸਿੰਘ ਮਾਨ, ਲਖਵੀਰ ਸਿੰਘ ਕੋਟਲਾ, ਰਣਜੀਤ ਸਿੰਘ ਸੰਤੋਖਗੜ੍ਹ 

ਫ਼ਤਹਿਗੜ੍ਹ ਸਾਹਿਬ, 11 ਮਾਰਚ (        ) ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਉਮੀਦਵਾਰ ਅਤੇ ਹਲਕਾ ਖਰੜ ਦੇ ਉਮੀਦਵਾਰ ਸ. ਇਮਾਨ ਸਿੰਘ ਮਾਨ ਅਤੇ ਸ. ਲਖਵੀਰ ਸਿੰਘ ਕੋਟਲਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੰਨੇ ਹੋਏ ਜਮਹੂਰੀਅਤ ਢਾਂਚੇ ਦੇ ਸੁਧਾਰ ਵਾਸਤੇ ਤੁਰੰਤ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦੀ ਮੰਗ ਕੀਤੀ । ਜਿਸ ਵਿਚ ਵਿਚਾਰ ਕੀਤੇ ਗਏ ਕਿ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਬੀਤੇ 11 ਸਾਲਾਂ ਤੋਂ ਸੰਗਤ ਨੂੰ ਗੁਰੂ ਸਾਹਿਬ ਤੋਂ ਵਾਂਝਾ ਰੱਖਿਆ ਗਿਆ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾਂ, ਬਰਗਾੜੀ ਵਿਖੇ ਦੋ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਗੈਰ-ਜਮਹੂਰੀਅਤ ਵੱਖ-ਵੱਖ ਤਖ਼ਤ ਸਾਹਿਬਾਨ ਦੇ ਜਥੇਦਾਰ ਨਿਯੁਕਤ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ, ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਦੇ ਪੱਖ ਵਿਚ ਮੁਆਫ਼ੀਨਾਮੇ, 90 ਲੱਖ ਰੁਪਏ ਦੇ ਇਸਤਿਹਾਰ ਲਗਾਕੇ ਕੌਮ ਨੂੰ ਗੁੰਮਰਾਹ ਕੀਤਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਤੇ ਸਿਗਰਟਾਂ ਦਾ ਧੂੰਆ ਛੱਡਕੇ ਬੇਅਦਬੀ ਕੀਤੀ ਗਈ, ਕਿਉਂਕਿ ਅਕਾਲੀ ਦਲ ਬਾਦਲ ਨੇ ਇੰਡੀਅਨ ਤੰਬਾਕੂ ਕੰਪਨੀ ਤੋਂ ਸਿਆਸੀ ਫੰਡ ਵਸੂਲੇ ਸੀ, ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਨੂੰ ਕਾਰ ਸੇਵਾ ਵਾਲਿਆ ਬਾਬਿਆ ਤੋਂ ਢੁਹਾਇਆ ਗਿਆ, ਹਰਿਮੰਦਰ ਸਾਹਿਬ ਤੋਂ 328 ਪਾਵਨ ਸਰੂਪ ਲਾਪਤਾ ਕੀਤੇ ਗਏ, ਇਸ ਨਿਘਾਰ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਕਿ 18 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਾਨਫਰੰਸ ਤੋਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕ ਮਾਰਚ ਕਾਨਫਰੰਸ ਦੇ ਸਥਾਂਨ ਤੋਂ ਅਜਾਇਬਘਰ ਤੱਕ ਜਮਹੂਰੀਅਤ ਬਹਾਲ ਕਰਵਾਉਣ ਲਈ ਕਰੇਗੀ । ਇਸ ਮੌਕੇ ਸ. ਸਵਰਨ ਸਿੰਘ ਫਾਟਕ ਮਜਾਰੀ, ਦਰਬਾਰਾ ਸਿੰਘ ਮੰਡੋਫਲ, ਹਰਜੀਤ ਸਿੰਘ ਮਾਨ, ਅਮਰੀਕ ਸਿੰਘ ਨਿਆਇਤਪੁਰਾ, ਤਰਲੋਚਨ ਸਿੰਘ ਜਲਵੇੜੀ, ਗੁਰਮੁੱਖ ਸਿੰਘ ਹਿੰਦੂਪੁਰ, ਹਸਨਪ੍ਰੀਤ ਸਿੰਘ ਹਿੰਦੂਪੁਰ, ਜਰਨੈਲ ਸਿੰਘ ਨਵੀਪੁਰ, ਬੂਟਾ ਸਿੰਘ ਸੈਦਪੁਰਾ, ਜਸਵਿੰਦਰ ਸਿੰਘ, ਕਸਮੀਰਾਂ ਸਿੰਘ, ਗੁਰਜੰਟ ਸਿੰਘ, ਜਗਦੀਪ ਸਿੰਘ ਕੰਸਾਲਾ, ਹਰੀਪਾਲ ਸਿੰਘ, ਕੈਪਟਨ ਬਲਦੇਵ ਸਿੰਘ, ਕਮਲਦੀਪ ਸਿੰਘ, ਮੋਹਰ ਸਿੰਘ ਆਦਿ ਆਗੂ ਪਹੁੰਚੇ ।

Leave a Reply

Your email address will not be published. Required fields are marked *