ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਲਈ ਪਾਰਟੀ ਵੱਲੋਂ ਹਲਕਿਆ ਦੇ ਇੰਨਚਾਰਜ ਨਿਯੁਕਤ ਕੀਤੇ ਗਏ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਲਈ ਹਲਕੇ ਵਾਇਜ ਇੰਨਚਾਰਜ ਨਿਯੁਕਤ ਕੀਤੇ ਗਏ ਹਨ ਜਿਸ ਵਿਚ ਪਟਿਆਲਾ ਪਾਰਲੀਮੈਂਟ ਹਲਕੇ ਦੇ ਇੰਨਚਾਰਜ ਪ੍ਰੋ. ਮਹਿੰਦਰਪਾਲ ਸਿੰਘ, ਖਡੂਰ ਸਾਹਿਬ ਦੇ ਇੰਨਚਾਰਜ ਸ. ਹਰਪਾਲ ਸਿੰਘ ਬਲੇਰ, ਸੰਗਰੂਰ ਦੇ ਇੰਨਚਾਰਜ ਸ. ਗੋਬਿੰਦ ਸਿੰਘ ਸੰਧੂ, ਫਿਰੋਜ਼ਪੁਰ ਦੇ ਇੰਨਚਾਰਜ ਸ. ਗੁਰਚਰਨ ਸਿੰਘ ਭੁੱਲਰ ਅਤੇ ਸ. ਤਜਿੰਦਰ ਸਿੰਘ ਦਿਓਲ, ਅੰਮ੍ਰਿਤਸਰ ਦੇ ਇੰਨਚਾਰਜ ਸ. ਉਪਕਾਰ ਸਿੰਘ ਸੰਧੂ, ਬਠਿੰਡਾ ਦੇ ਇੰਨਚਾਰਜ ਸ. ਗੁਰਸੇਵਕ ਸਿੰਘ ਜਵਾਹਰਕੇ ਅਤੇ ਸ. ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਦਾਸਪੁਰ ਦੇ ਇੰਨਚਾਰਜ ਸ. ਗੁਰਬਚਨ ਸਿੰਘ ਪਵਾਰ ਅਤੇ ਬਾਬਾ ਲਹਿਣਾ ਸਿੰਘ ਜੀ, ਜਲੰਧਰ ਦੇ ਇੰਨਚਾਰਜ ਸ. ਗੁਰਜੰਟ ਸਿੰਘ ਕੱਟੂ, ਹੁਸਿਆਰਪੁਰ ਦੇ ਇੰਨਚਾਰਜ ਮਾਸਟਰ ਕਰਨੈਲ ਸਿੰਘ ਨਾਰੀਕੇ, ਲੁਧਿਆਣਾ ਦੇ ਇੰਨਚਾਰਜ ਸ. ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਦੇ ਇੰਨਚਾਰਜ ਸ. ਬਲਰਾਜ ਸਿੰਘ ਖ਼ਾਲਸਾ ਅਤੇ ਸ. ਬਲਦੇਵ ਸਿੰਘ ਗਗੜਾ, ਸ੍ਰੀ ਆਨੰਦਪੁਰ ਸਾਹਿਬ ਦੇ ਇੰਨਚਾਰਜ ਸ. ਕੁਸਲਪਾਲ ਸਿੰਘ ਮਾਨ ਅਤੇ ਸ. ਕੁਲਦੀਪ ਸਿੰਘ ਭਾਗੋਵਾਲ, ਚੰਡੀਗੜ੍ਹ ਦੇ ਇੰਨਚਾਰਜ ਸ. ਗੋਪਾਲ ਸਿੰਘ ਝਾਂੜੋ ਹੋਣਗੇ । ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸੀਟ ਦੇ ਇੰਨਚਾਰਜ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਪੰਜਾਬ, ਚੰਡੀਗੜ੍ਹ ਦੇ ਨਿਵਾਸੀਆਂ ਨੂੰ ਦਿੰਦੇ ਹੋਏ ਦਿੱਤੀ । ਉਨ੍ਹਾਂ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਨਿਵਾਸੀਆਂ ਨੂੰ ਪਾਰਟੀ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਵੀ ਕੀਤੀ ਕਿ ਜਿਸ ਤਰੀਕੇ ਨਾਲ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਪੰਜਾਬੀਆਂ ਅਤੇ ਸਿੱਖਾਂ ਉਤੇ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਢੰਗ ਨਾਲ ਜ਼ਬਰ ਜੁਲਮ ਕਰ ਰਹੇ ਹਨ, ਉਸ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੀਆ ਚੋਣਾਂ ਵਿਚ ਇਥੋ ਦੇ ਨਿਵਾਸੀ ਸਾਫ ਸੁਥਰਾ, ਇਨਸਾਫ਼ ਵਾਲਾ, ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਪਾਰਦਰਸ਼ੀ ਰਾਜ ਪ੍ਰਬੰਧ ਪੰਜਾਬ ਵਿਚ ਕਾਇਮ ਕਰਨ ਲਈ ਇਹ ਜਰੂਰੀ ਹੈ ਕਿ ਸਭ ਨਿਵਾਸੀ ਆਉਣ ਵਾਲੇ ਸਮੇ ਵਿਚ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਕੰਮ ਕਰ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੋ ਉਮੀਦਵਾਰ ਲੋਕ ਸਭਾ ਲਈ ਐਲਾਨੇ ਜਾਣਗੇ ਉਨ੍ਹਾਂ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ ਜਮਹੂਰੀਅਤ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾਉਣ ਅਤੇ ਉਪਰੋਕਤ ਪਾਰਟੀ ਵੱਲੋ ਐਲਾਨੇ ਗਏ ਲੋਕ ਸਭਾ ਹਲਕਿਆ ਦੇ ਇੰਨਚਾਰਜਾਂ ਨਾਲ ਬਰਾਬਰ ਸੰਪਰਕ ਰੱਖਣ ਤਾਂ ਕਿ ਇਸ ਮਿਸਨ ਦੀ ਪ੍ਰਾਪਤੀ ਇਕ ਦੂਸਰੇ ਦੇ ਸਹਿਯੋਗ ਨਾਲ ਕੀਤੀ ਜਾ ਸਕੇ ।