ਸ. ਗੁਰਜੰਟ ਸਿੰਘ ਸਿੱਖ ਨੌਜਵਾਨ ਦੀ ਰਾਜਸਥਾਂਨ ਵਿਚ ਹੋਈ ਭੇਦਭਰੀ ਮੌਤ ਦੀ ਨਿਰਪੱਖਤਾ ਨਾਲ ਜਾਂਚ ਹੋਵੇ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 01 ਮਾਰਚ ( ) “ਸ. ਗੁਰਜੰਟ ਸਿੰਘ ਵਾਸੀ ਹੁਸੈਨਪੁਰ ਮਲੇਰਕੋਟਲਾ 20 ਫਰਵਰੀ 2024 ਨੂੰ ਗੰਗਾਨਗਰ (ਰਾਜਸਥਾਂਨ) ਵਿਖੇ ਮੌਤ ਹੋ ਗਈ ਸੀ । ਜੋ ਕਿ ਸਾਡੇ ਲਈ ਇਸ ਲਈ ਅਤਿ ਦੁੱਖਦਾਇਕ ਹੈ ਕਿਉਂਕਿ ਇਹ ਨੌਜਵਾਨ ਬਹੁਤ ਹੀ ਅੱਛੇ ਮਨੁੱਖਤਾ ਪੱਖੀ ਅਤੇ ਸਮਾਜ ਪੱਖੀ ਖਿਆਲਾਤਾਂ ਦਾ ਮਾਲਕ ਸੀ ਅਤੇ ਇਸਨੇ ਲੰਮਾਂ ਸਮਾਂ ਸਾਡੇ ਸਿੱਖ ਨੌਜਵਾਨ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਵਿਚ ਬਹੁਤ ਉਤਸਾਹ ਤੇ ਸਰਧਾ ਨਾਲ ਲੰਮਾਂ ਸਮਾਂ ਕੰਮ ਕੀਤਾ ਅਤੇ ਦੀਪ ਸਿੱਧੂ ਦੇ ਨਜਦੀਕੀ ਸਾਥੀਆ ਵਿਚੋ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸਦੀ ਹੋਈ ਮੌਤ ਦੇ ਕਾਰਨ ਦਾ ਸਾਨੂੰ ਪਤਾ ਨਹੀ ਲੱਗਾ ਕਿ ਇਹ ਮੌਤ ਕੁਦਰਤੀ ਹੋਈ ਹੈ ਜਾਂ ਕੋਈ ਸਾਜਸੀ ਢੰਗ ਨਾਲ ਕਤਲ ਕੀਤਾ ਗਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਨੌਜਵਾਨ ਦੀ ਹੋਈ ਮੌਤ ਦੀ ਜਾਂਚ ਰਾਜਸਥਾਂਨ ਸਰਕਾਰ ਤੋ ਅਤੇ ਪੰਜਾਬ ਸਰਕਾਰ ਤੋ ਕਰਵਾਉਣ ਦੀ ਮੰਗ ਕਰਦਾ ਹੈ ਤਾਂ ਕਿ ਅਸਲ ਸੱਚ ਸਾਹਮਣੇ ਆ ਸਕੇ ।”
ਇਸ ਹੋਈ ਮੌਤ ਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਅਤੇ ਸ. ਗੁਰਜੰਟ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਇਸਦੀ ਮੌਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਸ. ਗੁਰਜੰਟ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 29 ਫਰਵਰੀ ਨੂੰ ਸੰਪਨ ਹੋ ਚੁੱਕੇ ਹਨ । ਜਿਸ ਵਿਚ ਪਾਰਟੀ ਵੱਲੋ ਸਾਡੇ ਹਰਿਆਣਾ ਸਟੇਟ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਦੀ ਡਿਊਟੀ ਲਗਾਈ ਗਈ ਸੀ ਜਿਨ੍ਹਾਂ ਨੇ ਇਸ ਭੋਗ ਸਮਾਗਮ ਉਤੇ ਪਹੁੰਚਕੇ ਪਾਰਟੀ ਦੇ ਸੰਦੇਸ ਨੂੰ ਪੜਿਆ ਅਤੇ ਪਰਿਵਾਰਿਕ ਮੈਬਰਾਂ ਤੇ ਸੰਗਤਾਂ ਨੂੰ ਜਾਣੂ ਕਰਵਾਇਆ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਰਾਜਸਥਾਂਨ ਦੀ ਸਰਕਾਰ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਇਸ ਵਿਸੇ ਉਤੇ ਨਿਰਪੱਖਤਾ ਨਾਲ ਸ. ਗੁਰਜੰਟ ਸਿੰਘ ਦੀ ਮੌਤ ਦੀ ਜਾਂਚ ਕਰਵਾਉਣ ਦੀ ਜਿੰਮੇਵਾਰੀ ਨਿਭਾਏਗੀ ।