ਹਰਿਆਣਾ ਦੇ ਇਨੈਲੋ ਦੇ ਪ੍ਰਧਾਨ ਸ੍ਰੀ ਨਫੇ ਸਿੰਘ ਰਾਠੀ ਨੂੰ ਗ੍ਰਹਿ ਵਜ਼ੀਰ ਅਨਿਲ ਵਿੱਜ ਨੇ ਸੁਰੱਖਿਆ ਮੰਗਣ ਤੇ ਸੁਰੱਖਿਆ ਕਿਉਂ ਨਹੀਂ ਦਿੱਤੀ ? : ਮਾਨ
ਸ੍ਰੀ ਰਾਠੀ ਦੇ ਹੋਏ ਸ਼ੱਕੀ ਕਤਲ ਦੀ ਸੀ.ਬੀ.ਆਈ. ਨਿਰਪੱਖਤਾ ਨਾਲ ਜਾਂਚ ਕਰੇ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਹਰਿਆਣਾ ਦੀ ਇੰਡੀਅਨ ਨੈਸਨਲ ਲੋਕ ਦਲ ਪਾਰਟੀ ਦੇ ਪ੍ਰਧਾਨ ਸ੍ਰੀ ਨਫੇ ਸਿੰਘ ਰਾਠੀ ਕਾਫ਼ੀ ਸਮੇ ਤੋ ਆਪਣੀ ਜਾਨ ਦੇ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਹਰਿਆਣਾ ਸਰਕਾਰ ਤੋ ਲੋੜੀਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਸਨ । ਪਰ ਹਰਿਆਣਾ ਸਰਕਾਰ ਜਾਂ ਉਸਦੇ ਗ੍ਰਹਿ ਵਜੀਰ ਸ੍ਰੀ ਅਨਿਲ ਵਿੱਜ ਵੱਲੋ ਉਨ੍ਹਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਾ ਲੈਦੇ ਹੋਏ ਸਹੀ ਸਮੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕਰਨਾ ਇਸ ਗੱਲ ਦੀ ਪ੍ਰਤੱਖ ਸੰਕਾ ਉਤਪੰਨ ਕਰਦਾ ਹੈ ਕਿ ਸ੍ਰੀ ਰਾਠੀ ਦੇ ਹੋਏ ਕਤਲ ਪਿੱਛੇ ਹਕੂਮਤੀ ਪੱਧਰ ਤੇ ਵੀ ਕੋਈ ਸਾਜਿਸ ਹੋ ਸਕਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਅਤੇ ਮਨੁੱਖਤਾ ਦੇ ਬਿਨ੍ਹਾਂ ਤੇ ਸੀ.ਬੀ.ਆਈ. ਤੋ ਇਹ ਜੋਰਦਾਰ ਮੰਗ ਕਰਦਾ ਹੈ ਕਿ ਇਸਦੀ ਨਿਰੱਪਖਤਾ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਬਣਦੀਆਂ ਸਜਾਵਾਂ ਦਿਵਾਈਆ ਜਾਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਵਿਚ ਇਨੈਲੋ ਦੇ ਪ੍ਰਧਾਨ ਸ੍ਰੀ ਨਫੇ ਸਿੰਘ ਰਾਠੀ ਦੇ ਹੋਏ ਕਤਲ ਨੂੰ ਹਕੂਮਤੀ ਪੱਧਰ ਉਤੇ ਸ਼ੱਕੀ ਕਰਾਰ ਦਿੰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਸੀ.ਬੀ.ਆਈ. ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਦੇ ਕੱਟੜਵਾਦੀ ਹੁਕਮਰਾਨ ਇਥੋ ਤੱਕ ਗਿਰ ਚੁੱਕੇ ਹਨ ਕਿ ਇਨ੍ਹਾਂ ਨੇ ਪਹਿਲੇ ਆਪਣੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਆਦਿ ਦੀ ਦੁਰਵਰਤੋ ਕਰਕੇ ਸਾਡੇ ਸਿੱਖ ਨੌਜਵਾਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਹਨ । ਜਿਸਦਾ ਸੱਚ ਕੈਨੇਡਾ ਤੇ ਅਮਰੀਕਾ ਦੀਆਂ ਹਕੂਮਤਾਂ ਨੇ ਸੰਸਾਰ ਪੱਧਰ ਤੇ ਸਾਹਮਣੇ ਲਿਆਕੇ ਇੰਡੀਆ ਦੀ ਮੌਜੂਦਾ ਮੋਦੀ ਹਕੂਮਤ ਦੇ ਮਨੁੱਖਤਾ ਵਿਰੋਧੀ ਖੂੰਖਾਰ ਚੇਹਰੇ ਨੂੰ ਬਾਦਲੀਲ ਢੰਗ ਨਾਲ ਉਜਾਗਰ ਕੀਤਾ ਹੈ । ਅਜਿਹੇ ਹਕੂਮਤੀ ਕਾਤਲ ਸ੍ਰੀ ਨਫੇ ਸਿੰਘ ਰਾਠੀ ਵਰਗੇ ਸਿਆਸਤਦਾਨ ਦਾ ਕਤਲ ਵੀ ਕਰਵਾ ਸਕਦੇ ਹਨ । ਜਿਸਦੀ ਕੌਮਾਂਤਰੀ ਪੱਧਰ ਦੀਆਂ ਨਿਰਪੱਖ ਏਜੰਸੀਆਂ ਜਾਂ ਸੀ.ਬੀ.ਆਈ. ਤੋ ਜਾਂਚ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਕਾਤਲ ਕਾਨੂੰਨ ਦੀ ਨਜਰ ਤੋ ਬਚਕੇ ਨਹੀ ਜਾਣਾ ਚਾਹੀਦਾ ।