ਸੈਂਟਰ ਦੀ ਮੋਦੀ ਹਕੂਮਤ ਪੰਜਾਬ ਸੂਬੇ ਅਤੇ ਪੰਜਾਬੀਆਂ ਲਈ ਬੇਈਮਾਨ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੀ ਨੁਮਾਇੰਦਗੀ ਖਤਮ ਕਰਨ ਤੋਂ ਮੰਦਭਾਵਨਾ ਸਪੱਸਟ : ਮਾਨ

ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਸੈਂਟਰ ਦੀਆਂ ਪੰਜਾਬ ਵਿਰੋਧੀ ਸਰਕਾਰਾਂ ਵਿਧਾਨਿਕ ਲੀਹਾਂ ਅਤੇ ਨਿਯਮਾਂ ਦਾ ਘੋਰ ਉਲੰਘਣ ਕਰਕੇ ਪਹਿਲੋ ਹੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ, ਹੈੱਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ, ਚੰਡੀਗੜ੍ਹ ਉਤੇ ਪੰਜਾਬ ਦਾ ਵਿਧਾਨਿਕ ਹੱਕ ਨੂੰ ਖੋਹਕੇ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋਂ ਬਾਹਰ ਰੱਖਕੇ ਪੰਜਾਬ ਨਾਲ ਵੱਡੀ ਬੇਇਨਸਾਫ਼ੀ ਅਤੇ ਜ਼ਬਰ ਕਰਦੀਆ ਆ ਰਹੀਆ ਹਨ । ਇਸੇ ਮੰਦਭਾਵਨਾ ਭਰੀ ਸੋਚ ਅਧੀਨ ਅਤੇ ਇਥੇ ਆਪਣੀ ਤਾਨਾਸ਼ਾਹੀ ਸੋਚ ਨੂੰ ਜ਼ਬਰੀ ਲਾਗੂ ਕਰਨ ਲਈ ਹੀ ਜਿਸ ਬੀ.ਐਸ.ਐਫ. ਨੂੰ 5 ਕਿਲੋਮੀਟਰ ਦਾ ਅਧਿਕਾਰ ਦਿੱਤਾ ਹੋਇਆ ਸੀ, ਉਸਦਾ ਅਧਿਕਾਰ ਖੇਤਰ 50 ਕਿਲੋਮੀਟਰ ਕਰਕੇ ਅਸਲੀਅਤ ਵਿਚ ਪੰਜਾਬੀਆਂ ਅਤੇ ਨੌਜ਼ਵਾਨੀ ਨੂੰ ਇਨ੍ਹਾਂ ਫੋਰਸਾਂ ਦੇ ਜ਼ਬਰ ਲਈ ਨਿਸ਼ਾਨਾਂ ਬਣਾਉਣ ਦੀ ਸਾਜਿ਼ਸ ਦਾ ਹੀ ਹਿੱਸਾ ਹੈ । ਹੁਣੇ ਹੀ ਬੀਤੇ ਦਿਨੀਂ ਭਾਖੜਾ-ਬਿਆਸ ਮੈਨੇਜਮੈਟ ਬੋਰਡ ਜਿਸਦੀ ਪ੍ਰਤੀਨਿੱਧਤਾਂ ਵਿਚ ਪੰਜਾਬ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ, ਉਸ ਅਧਿਕਾਰ ਤੇ ਹੱਕ ਨੂੰ ਸੈਟਰ ਦੇ ਹੁਕਮਰਾਨਾਂ ਨੇ ਖਤਮ ਕਰਕੇ ਦੂਸਰੇ ਸੂਬਿਆਂ ਦੇ ਅਫਸਰਾਨ ਨੂੰ ਇਸ ਵਿਚ ਜੋ ਪ੍ਰਤੀਨਿੱਧਤਾਂ ਦੇਣ ਲਈ ਰਾਹ ਖੋਲ੍ਹਿਆਂ ਹੈ, ਇਹ ਪੰਜਾਬ ਦੇ ਪਾਣੀਆਂ ਨੂੰ ਫਿਰ ਤੋ ਜ਼ਬਰੀ ਲੁੱਟਣ ਦੀ ਸਾਜਿ਼ਸ ਦਾ ਹਿੱਸਾ ਹੈ । ਇਸ ਅਮਲ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸਮੁੱਚੇ ਪੰਜਾਬ ਦੇ ਨਿਵਾਸੀਆ ਵਿਸ਼ੇਸ਼ ਤੌਰ ਤੇ ਬੁੱਧੀਜੀਵੀਆਂ, ਇੰਜਨੀਅਰਾਂ, ਡਾਕਟਰਜ, ਵਕੀਲਜ ਆਦਿ ਸਭਨਾਂ ਨੂੰ ਇਸ ਗੰਭੀਰ ਮੁੱਦੇ ਉਤੇ ਸੈਂਟਰ ਵਿਰੁੱਧ ਸਮੂਹਿਕ ਰੂਪ ਵਿਚ ਇਕ ਤਾਕਤ ਹੋਕੇ ਜੂਝਣ ਅਤੇ ਆਪਣੇ ਵਿਧਾਨਿਕ ਹੱਕਾਂ ਨੂੰ ਹਰ ਕੀਮਤ ਤੇ ਬਰਕਰਾਰ ਰੱਖਣ ਦੀ ਜੋਰਦਾਰ ਅਪੀਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਨੂੰ ਅਮਲੀ ਰੂਪ ਦਿੰਦੇ ਹੋਏ ਜੋ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਸਮੁੱਚੇ ਪ੍ਰਬੰਧ ਨੂੰ ਚਲਾਉਣ ਲਈ ਪੰਜਾਬ ਦੀ ਲੰਮੇ ਸਮੇ ਤੋ ਇਸ ਵਿਚ ਪ੍ਰਤੀਨਿੱਧਤਾਂ ਚੱਲਦੀ ਆ ਰਹੀ ਸੀ ਉਸਨੂੰ ਖਤਮ ਕਰਕੇ ਦੂਸਰੇ ਸੂਬਿਆਂ ਦੇ ਅਫਸਰ ਨੂੰ ਇਸਦੇ ਮੈਬਰ ਬਣਾਉਣ ਦੇ ਦੁੱਖਦਾਇਕ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਕੀਤੀ ਜਾਣ ਵਾਲੀ ਕੁਦਰਤੀ ਸੋਮਿਆ ਦੀ ਲੁੱਟ ਕੀਤੇ ਜਾਣ ਦੇ ਅਮਲਾਂ ਉਤੇ ਸੁਚੇਤ ਕਰਦੇ ਹੋਏ ਇਕ ਹੋ ਕੇ ਜੂਝਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕੀਤੀ ਕਿ ਜੋ ਪੰਜਾਬ ਸੂਬੇ ਨਾਲ ਸੰਬੰਧਤ ਐਮ.ਪੀ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੀਆਂ ਵੋਟਾਂ ਨਾਲ ਜਿਤਾਕੇ ਆਪਣੇ ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਕਾਨੂੰਨੀ ਹੱਕਾਂ ਤੇ ਜਿ਼ੰਮੇਵਾਰੀਆਂ ਨੂੰ ਪੂਰਨ ਕਰਨ ਲਈ ਭੇਜਿਆ ਹੈ, ਉਨ੍ਹਾਂ ਵਿਚੋਂ ਇਸ ਗੰਭੀਰ ਵਿਸ਼ੇ ਉਤੇ ਆਪਣੀ ਚੁੱਪ ਨੂੰ ਨਾ ਤੋੜਨ ਨੂੰ ਜ਼ਮੀਰ ਦੇ ਮਰਨ ਵਾਲਾ ਕਰਾਰ ਦਿੰਦੇ ਹੋਏ ਇਨ੍ਹਾਂ ਐਮ.ਪੀਜ ਨੂੰ ਝਿਜੋੜਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੰਜਾਬ ਸੂਬੇ ਪ੍ਰਤੀ ਅਤੇ ਪੰਜਾਬੀਆਂ ਪ੍ਰਤੀ ਜੋ ਫਰਜ ਹਨ, ਉਸ ਲਈ ਉਹ ਆਪਣੀ ਸੰਜ਼ੀਦਗੀ ਨਾਲ ਜਿ਼ੰਮੇਵਾਰੀ ਪੂਰਨ ਕਰਨ ਅਤੇ ਪੰਜਾਬ ਦੇ ਸੋਮਿਆ ਤੇ ਮਾਲੀ ਸਾਧਨਾਂ ਨੂੰ ਜੋ ਸੈਟਰ ਵੱਲੋ ਲੁੱਟਣ ਦੇ ਮਨਸੂਬੇ ਬਣਾਏ ਜਾ ਰਹੇ ਹਨ ਉਸ ਵਿਰੁੱਧ ਫੌਰੀ ਸਖਤ ਸਟੈਂਡ ਲੈਣ ।

ਸ. ਮਾਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਸੰਬੰਧਤ ਇੰਜੀਅਰਜ ਐਸੋਸੀਏਸਨ ਵੱਲੋ ਸੈਟਰ ਦੇ ਇਸ ਪੰਜਾਬ ਵਿਰੋਧੀ ਅਮਲ ਵਿਰੁੱਧ ਗੰਭੀਰਤਾ ਨਾਲ ਸਮੂਹਿਕ ਆਵਾਜ ਉਠਾਉਣ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਵਿਸ਼ੇ ਤੇ ਪੱਤਰ ਲਿਖਦੇ ਹੋਏ ਫੌਰੀ ਅਮਲ ਕਰਨ ਦੀ ਜੋ ਗੱਲ ਕੀਤੀ ਹੈ ਉਸਦਾ ਭਰਪੂਰ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਇੰਜਨੀਅਰ ਐਸੋਸੀਏਸਨ ਨੇ ਆਪਣੇ ਪੰਜਾਬ ਪ੍ਰਤੀ ਫਰਜਾਂ ਦੀ ਪੂਰਤੀ ਕੀਤੀ ਹੈ ਉਸੇ ਤਰ੍ਹਾਂ ਪੰਜਾਬ ਦੀਆਂ ਸਮੁੱਚੀਆਂ ਮੁਲਾਜਮ ਜਥੇਬੰਦੀਆਂ ਜਾਂ ਐਸੋਸੀਏਸਨਾਂ ਨੂੰ ਵੀ ਇਸ ਗੰਭੀਰ ਮੁੱਦੇ ਉਤੇ ਆਪਣੀ ਸੰਸਥਾਂ ਦੇ ਲੈਟਰਪੈਡ ਉਤੇ ਮਤੇ ਪਾ ਕੇ ਸੈਟਰ ਦੇ ਹੁਕਮਰਾਨਾਂ ਨੂੰ ਚੇਤਾਵਨੀ ਦੇਣ ਦੇ ਨਾਲ-ਨਾਲ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿਚ ਵੀ ਆਪਣੇ ਫਰਜਾਂ ਦੀ ਪੂਰਤੀ ਕਰਨੀ ਬਣਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁਲਾਜਮ, ਕਿਸਾਨ, ਵਿਦਿਆਰਥੀ ਅਤੇ ਮਜਦੂਰ ਜਥੇਬੰਦੀਆਂ ਵੀ ਇਸ ਵਿਸ਼ੇ ਤੇ ਇਕੱਤਰ ਹੋ ਕੇ ਸੈਟਰ ਦੇ ਪੰਜਾਬ ਵਿਰੋਧੀ ਕਾਰਵਾਈਆ ਵਿਰੁੱਧ ਆਵਾਜ ਉਠਾਉਣਗੇ ।

Leave a Reply

Your email address will not be published. Required fields are marked *