04 ਮਾਰਚ ਨੂੰ ਚਾਰੇ ਸਰਹੱਦਾਂ ਅਟਾਰੀ, ਸੁਲੇਮਾਨਕੀ, ਹੁਸੈਨੀਵਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਰੂਸ-ਯੂਕਰੇਨ ਦੀ ਜੰਗ ਵਿਰੁੱਧ ਰੋਸ਼ ਕਰਦੇ ਹੋਏ ਯਾਦ-ਪੱਤਰ ਦਿੱਤੇ ਜਾਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੀਨੀਅਰ ਆਗੂਆਂ ਦੇ ਸਾਂਝੇ ਫੈਸਲੇ ਅਨੁਸਾਰ, ਰੂਸ-ਯੂਕਰੇਨ ਜੰਗ ਦੇ ਕੌਮਾਂਤਰੀ ਪੱਧਰ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਨੂੰ ਮੁੱਖ ਰੱਖਦੇ ਹੋਏ ਇਸ ਜੰਗ ਨੂੰ ਬੰਦ ਕਰਵਾਉਣ ਦੇ ਮਕਸਦ ਨੂੰ ਲੈਕੇ ਵੱਡੇ ਰੋਸ਼ ਵੱਜੋ ਪੰਜਾਬ ਦੀਆਂ ਚਾਰੇ ਕੌਮਾਂਤਰੀ ਸਰਹੱਦਾਂ ਅਟਾਰੀ, ਸੁਲੇਮਾਨਕੀ, ਹੁਸੈਨੀਵਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਿਥੇ ਵੱਡੇ ਰੋਸ਼ ਵਿਖਾਵੇ ਕੀਤੇ ਜਾਣਗੇ, ਉਥੇ ਸੰਬੰਧਤ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ. ਰਾਹੀ ਯੂਕਰੇਨ-ਰੂਸ ਦੀਆਂ ਅੰਬੈਸੀਆਂ ਦੇ ਮੁੱਖੀਆਂ ਨੂੰ ਯਾਦ-ਪੱਤਰ ਦਿੱਤੇ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਪਾਲਸੀ ਮੁਤਾਬਿਕ ਹੋਏ ਫੈਸਲੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰ, ਸਮਰਥੱਕਾਂ, ਮੈਬਰਾਂ ਅਤੇ 20 ਫਰਵਰੀ ਨੂੰ ਹੋਈਆ ਚੋਣਾਂ ਵਿਚ ਪਾਰਟੀ ਸੋਚ ਨਾਲ ਜੁੜੀ ਨੌਜ਼ਵਾਨੀ ਨੂੰ ਆਪੋ-ਆਪਣੇ ਇਲਾਕਿਆ ਨਾਲ ਲੱਗਦੀਆਂ ਸਰਹੱਦਾਂ ਉਤੇ ਪਹੁੰਚਕੇ ਪਾਰਟੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਸੰਗਰੂਰ, ਪਟਿਆਲਾ, ਰੋਪੜ੍ਹ, ਫ਼ਤਹਿਗੜ੍ਹ ਸਾਹਿਬ ਅਤੇ ਪੁਲਿਸ ਜਿ਼ਲ੍ਹਾ ਖੰਨਾ ਦੇ ਅਹੁਦੇਦਾਰ ਅਟਾਰੀ ਸਰਹੱਦ ਤੇ ਪਹੁੰਚਣਗੇ, ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕਰਨਗੇ । ਦੂਸਰਾ ਹੁਸੈਨੀਵਾਲਾ ਸਰਹੱਦ ਉਤੇ ਹੋਣ ਵਾਲੇ ਰੋਸ਼ ਵਿਖਾਵੇ ਵਿਚ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਅਤੇ ਜਗਰਾਓ ਜਿ਼ਲ੍ਹੇ ਸਾਮਿਲ ਹੋਣਗੇ, ਜਿਸਦੀ ਅਗਵਾਈ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਕਰਨਗੇ । ਤੀਜਾ ਸੁਲੇਮਾਨਕੀ ਸਰਹੱਦ ਉਤੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ ਦੀ ਅਗਵਾਈ ਵਿਚ ਜਿ਼ਲ੍ਹਾ ਫਾਜਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਜਿ਼ਲ੍ਹੇ ਰੋਸ਼ ਵਿਖਾਵੇ ਵਿਚ ਸਮੂਲੀਅਤ ਕਰਨਗੇ । ਚੌਥੀ ਸਰਹੱਦ ਜੋ ਡੇਰਾ ਬਾਬਾ ਨਾਨਕ ਕੋਲ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵਿਖੇ ਹੈ, ਉਸ ਸਰਹੱਦ ਉਤੇ ਹੋਣ ਵਾਲੇ ਰੋਸ਼ ਵਿਖਾਵੇ ਦੀ ਅਗਵਾਈ ਸ. ਅਮਰੀਕ ਸਿੰਘ ਬੱਲੋਵਾਲ ਅਤੇ ਅਵਤਾਰ ਸਿੰਘ ਖੱਖ ਦੋਨੋ ਜਰਨਲ ਸਕੱਤਰ ਕਰਨਗੇ ਇਸ ਰੋਸ਼ ਵਿਖਾਵੇ ਵਿਚ ਜਿ਼ਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸਿਆਰਪੁਰ ਅਤੇ ਨਵਾਂਸਹਿਰ ਜਿ਼ਲ੍ਹੇ ਸਮੂਲੀਅਤ ਕਰਨਗੇ । ਸਮੁੱਚੇ ਪਾਰਟੀ ਅਹੁਦੇਦਾਰਾਂ ਅਤੇ ਬੀਤੇ ਕੱਲ੍ਹ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ‘ਤੇ ਸ. ਦੀਪ ਸਿੰਘ ਸਿੱਧੂ ਨੂੰ ਸਰਧਾਂ ਦੇ ਫੁੱਲ ਭੇਂਟ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਪਹੁੰਚੀ ਨੌਜ਼ਵਾਨੀ ਨੂੰ ਇਨ੍ਹਾਂ ਉਪਰੋਕਤ ਸਭ ਕੌਮੀ ਤੇ ਇਨਸਾਨੀਅਤ ਪੱਖੀ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਵੱਲੋਂ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *