ਜਥੇਦਾਰ ਗੜਗੱਜ ਸਿੰਘ ਸਾਹੋਕੇ ਦੇ ਪੁੱਤਰ ਸ. ਪ੍ਰਗਟ ਸਿੰਘ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਜਥੇਦਾਰ ਗੜਗੱਜ ਸਿੰਘ ਸਾਹੋਕੇ ਦੇ ਪੁੱਤਰ ਸ. ਪ੍ਰਗਟ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਾਹੋਕੇ ਪਰਿਵਾਰ ਦੇ ਸਮੁੱਚੇ ਮੈਬਰਾਂ, ਸੰਬੰਧੀਆਂ ਅਤੇ ਪਾਰਟੀ ਨੂੰ ਇਕ ਅਸਹਿ ਘਾਟਾ ਪਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਸਾਹੋਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਾਹੋਕੇ ਪਰਿਵਾਰ ਤੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਹੋਣ ਲਈ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹੋਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜਥੇਦਾਰ ਗੜਗੱਜ ਸਿੰਘ ਸਾਹੋਕੇ ਦਾ ਸਮੁੱਚਾ ਪਰਿਵਾਰ ਪੰਥਕ ਸੋਚ ਅਤੇ ਖਿਆਲਾਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਅਤੇ ਗੁਰਸਿੱਖੀ ਵਿਚ ਵਿਸਵਾਸ ਰੱਖਣ ਵਾਲਾ ਪਰਿਵਾਰ ਹੈ । ਸ. ਪ੍ਰਗਟ ਸਿੰਘ ਦੇ ਚਲੇ ਜਾਣ ਨਾਲ ਇਕ ਅਸਹਿ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀ ਹੋ ਸਕਦਾ । ਕਿਉਂਕਿ ਅਜਿਹੇ ਪੰਥਕ ਪਰਿਵਾਰਾਂ ਦੇ ਪੰਥਕ ਸੋਚ ਵਾਲੇ ਮੈਬਰਾਂ ਅਤੇ ਸਖਸ਼ੀਅਤਾਂ ਦੀ ਹਮੇਸ਼ਾਂ ਸਮਾਜ ਅਤੇ ਪੰਥ ਨੂੰ ਲੋੜ ਰਹਿੰਦੀ ਹੈ । ਅਸੀ ਇਸ ਪਰਿਵਾਰ ਦੇ ਇਸ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਇਕ ਵਾਰ ਫਿਰ ਅਰਦਾਸ ਕਰਦੇ ਹਾਂ ।

Leave a Reply

Your email address will not be published. Required fields are marked *