ਇੰਡੀਆ ਦੀ ਇੰਨਟੈਲੀਜੈਸ ਦੇ ਢਾਂਚੇ ਵਿਚ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਜ਼ਾਬਰ ਅਫਸਰ ਹੀ ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਕਤਲ ਕਰਵਾਉਦੇ ਆ ਰਹੇ ਹਨ : ਮਾਨ

10 ਦਸੰਬਰ, ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਉਤੇ ਅੰਮ੍ਰਿਤਸਰ ਵਿਖੇ ਹੋ ਰਹੇ ਜ਼ਬਰ ਵਿਰੁੱਧ ਸੈਮੀਨਰ ਕੀਤਾ ਜਾਵੇਗਾ

ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਇੰਡੀਆ ਸਟੇਟ ਦੇ ਹਕੂਮਤੀ ਅਤੇ ਇੰਨਟੈਲੀਜੈਸ ਢਾਂਚੇ ਵਿਚ ਵਜ਼ੀਰ-ਏ-ਆਜਮ ਤੱਕ ਉਹ ਪ੍ਰਮੁੱਖ ਅਹੁਦੇਦਾਰ ਤੇ ਅਫਸਰ ਹਨ ਜੋ ਪੰਜਾਬ ਵਿਚ ਖਾੜਕੂਵਾਦ ਸਮੇਂ ਦੌਰਾਨ ਪੁਲਿਸ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਵਿਚ ਜਿ਼ੰਮੇਵਾਰ ਅਹੁਦਿਆ ਉਤੇ ਤਾਇਨਾਤ ਰਹੇ ਹਨ ਉਹ ਸਭ ਆਰ.ਐਸ.ਐਸ ਦੀ ਕੱਟੜਵਾਦੀ ਸੰਗਠਨ ਨਾਲ ਸੰਬੰਧਤ ਹਨ । ਇਥੇ ਇਹ ਯਾਦ ਦਿਵਾਉਣਾ ਜਰੂਰੀ ਹੈ ਕਿ ਜਦੋ ਕੇ.ਪੀ.ਐਸ. ਗਿੱਲ, ਪੰਜਾਬ ਵਿਚ ਪ੍ਰੈਜੀਡੈਟ ਰੂਲ ਸਮੇ ਡੀਜੀਪੀ ਸਨ, ਤਾਂ ਉਸ ਸਮੇ ਪੁਲਿਸ ਫੋਰਸ ਵਿਚ ਰਾਅ ਦੇ ਸਾਬਕਾ ਮੁੱਖੀ ਸ੍ਰੀ ਸੰਮਤ ਗੋਇਲ ਗੁਰਦਾਸਪੁਰ ਦੇ ਐਸ.ਐਸ.ਪੀ. ਵੀ ਰਹੇ ਹਨ ਜਿਸਦੇ ਵਿਰੁੱਧ 127 ਨਿਰਦੋਸ਼ ਨਾਗਰਿਕਾਂ ਨੂੰ ਅਗਵਾਹ ਕਰਨ ਦੇ ਕੇਸ ਹਨ । ਜਿਸ ਨੂੰ https://ensaaf.org/ ਉਤੇ ਕੋਈ ਵੀ ਵੇਖ ਸਕਦਾ ਹੈ । ਜੋ ਅੱਜ ਐਨ.ਆਈ.ਏ. ਦੀ ਏਜੰਸੀ ਦੇ ਮੁੱਖੀ ਸ੍ਰੀ ਦਿਨਕਰ ਗੁਪਤਾ ਹਨ, ਉਹ ਜਾਬਰ ਪੁਲਿਸ ਅਫਸਰ ਕੇ.ਪੀ.ਐਸ. ਗਿੱਲ ਦੇ ਉਪਾਸਕ ਅਫਸਰ ਰਹਿ ਚੁੱਕੇ ਹਨ । ਮਨੁੱਖੀ ਅਧਿਕਾਰ ਸੰਸਥਾਵਾਂ ਜਿਨ੍ਹਾਂ ਵਿਚ ਅਮਨੈਸਟੀ ਇੰਟਰਨੈਸਲਨ, ਏਸੀਆ ਵਾਚ ਹਿਊਮਨਰਾਈਟਸ, ਰੈਡ ਕਰਾਸ, ਫਰੀਟੀਅਰ ਇਨ ਮੈਡੀਸਨ ਨਾਲ ਸੰਬੰਧਤ ਡਾਕਟਰਾਂ ਨੇ ਉਸ ਸਮੇਂ ਦੇ ਮਨੁੱਖੀ ਅਧਿਕਾਰਾਂ ਦੀਆਂ ਹੋਈਆ ਉਲੰਘਣਾਵਾਂ ਸੰਬੰਧੀ ਰਿਕਾਰਡ ਦਰਜ ਕੀਤਾ ਹੋਇਆ ਹੈ । ਇਸ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਜੋ 2002 ਵਿਚ ਮੁੱਖ ਮੰਤਰੀ ਹੁੰਦਿਆ ਵਿਧਾਨ ਸਭਾ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਕੈਟ (ਕਾਲੀਆ ਬਿੱਲੀਆ) ਭਰਤੀ ਕੀਤੀਆਂ ਸਨ । ਜਿਸਦਾ ਵੇਰਵਾ ਉਸ ਸਮੇ ਦੇ ਪੰਜਾਬ ਦੇ ਡੀਜੀਪੀ ਸ੍ਰੀ ਐਸ.ਐਸ. ਵਿਰਕ ਨੇ ਵੀ ਪ੍ਰਵਾਨ ਕੀਤਾ ਹੈ । ਇਹ ਦੋਵੇ ਆਰ.ਐਸ.ਐਸ. ਦੇ ਕੱਟੜ ਹਮਾਇਤੀ ਹਨ । ਕੈਟ ਉਹ ਅਫਸਰ ਹਨ ਜਿਨ੍ਹਾਂ ਉਤੇ ਪੁਲਿਸ ਦਾ ਦਬਾਅ ਪੈ ਸਕਦਾ ਸੀ ਕਿਉਂਕਿ ਉਹ ਗੈਰ-ਕਾਨੂੰਨੀ ਧੰਦਿਆ, ਸਮੱਗਲਿੰਗ, ਨਸ਼ੀਲੀਆ ਵਸਤਾਂ ਦੇ ਵਪਾਰ ਆਦਿ ਵਿਚ ਮਸਰੂਫ ਹਨ । ਅਜਿਹੀ ਦਾਗੀ ਅਫਸਰਸਾਹੀ ਜਿਨ੍ਹਾਂ ਉਤੇ ਅਪਰਾਧਿਕ ਦੋਸ਼ ਹਨ ਉਨ੍ਹਾਂ ਨੂੰ ਅਜਿਹੇ ਅਪਰਾਧਿਕ ਕੇਸਾਂ ਵਿਚ ਰਾਹਤ ਦੇ ਕੇ ਬਦਲੇ ਵਿਚ ਉਨ੍ਹਾਂ ਤੋਂ ਹੁਕਮਰਾਨਾਂ ਵੱਲੋਂ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਸਿੱਖ ਖਾੜਕੂਆਂ ਦੀਆਂ ਹੱਤਿਆਵਾਂ ਕਰਵਾਉਣ ਲਈ ਵਰਤਿਆ ਜਾਂਦਾ ਰਿਹਾ ਹੈ । ਜਿਵੇਕਿ ਉਦਾਹਰਣ ਦੇ ਤੌਰ ਤੇ ‘ਪਿੰਕੀ ਕੈਟ’ ਜਿਸਨੇ ਵਾਰ-ਵਾਰ ਆਪਣੀਆ ਵਾਇਰਲ ਕੀਤੀਆਂ ਵੀਡੀਓਜ ਵਿਚ ਪੁਲਿਸ ਦੇ ਕੈਟਾਂ ਅਤੇ ਜ਼ਬਰ ਬਾਰੇ ਖੁਦ ਵਰਣਨ ਕੀਤਾ ਹੈ । ਅਜਿਹੀ ਜ਼ਾਬਰ ਪੁਲਿਸ ਅਫਸਰਸਾਹੀ ਦਾ ਦਬਦਬਾ ਅਤੇ ਪੁਲਿਸ ਢਾਂਚੇ ਵਿਚ ਉਸ ਸਮੇ ਤੋ ਹੀ ਵਾਧਾ ਹੁੰਦਾ ਚੱਲਿਆ ਆ ਰਿਹਾ ਹੈ । ਅਜਿਹੇ ਪੈਦਾ ਕੀਤੀਆਂ ਗਈਆਂ ਕਾਲੀਆਂ ਬਿੱਲੀਆਂ ਦੇ ਰਾਹੀ ਹੀ ਕੌਮਾਂਤਰੀ ਪੱਧਰ ਉਤੇ, ਇਥੇ ਜਾਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਕਰਨ ਲਈ ਨਿਰੰਤਰ ਦੁਰਵਰਤੋ ਕੀਤੀ ਜਾਂਦੀ ਆ ਰਹੀ ਹੈ । ਇਸੇ ਸੋਚ ਅਧੀਨ ਅਮਰੀਕਾ ਵਿਚ ਨਸ਼ੀਲੀਆ ਵਸਤਾਂ ਦਾ ਕਾਰੋਬਾਰ ਕਰਦੇ ਆ ਰਹੇ ਡਰੱਗ ਡੀਲਰ ਨਿਖਲ ਗੁਪਤਾ ਉਤੇ ਆਪਣੀ ਪੁਲਿਸ ਦਾ ਸਿਕੰਜਾ ਕੱਸਕੇ ਗੈਰ ਕਾਨੂੰਨੀ ਢੰਗ ਨਾਲ ਹੁਕਮਰਾਨਾਂ ਦੀ ਸਰਪ੍ਰਸਤੀ ਹੇਠ ਕਤਲ ਕਰਨ ਲਈ ਵਰਤਿਆ ਜਾ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਉਤੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗ ਨਾਲ ਕਤਲ ਕਰਨ ਵਾਲੀ ਪੁਲਿਸ ਅਫਸਰਸਾਹੀ ਅਤੇ ਗੈਰ ਕਾਨੂੰਨੀ ਧੰਦੇ ਕਰਨ ਵਾਲੇ ਅਪਰਾਧੀਆਂ ਦੀ ਦੁਰਵਰਤੋ ਕਰਕੇ ਸਿੱਖਾਂ ਦੇ ਕਰਵਾਏ ਜਾ ਰਹੇ ਕਤਲਾਂ ਦੀ ਹਕੂਮਤੀ ਸਾਜਸੀ ਲੜੀ ਦਾ ਪਰਦਾਫਾਸ ਕਰਦੇ ਹੋਏ ਅਤੇ ਇਸ ਗੰਭੀਰ ਵਿਸੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਸੈਮੀਨਰ ਕਰਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਇੰਡੀਆਂ, ਅਮਰੀਕਾ ਵੱਲੋ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇੰਡੀਅਨ ਏਜੰਸੀਆਂ ਵੱਲੋ ਮਾਰਨ ਦੀ ਸਾਜਿਸ ਦਾ ਸੱਚ ਸਾਹਮਣੇ ਲਿਆਂਦਾ ਗਿਆ ਹੈ, ਇਸ ਲੱਗੇ ਗੰਭੀਰ ਇਲਜਾਮ ਤੋ ਆਪਣੇ ਆਪ ਨੂੰ ਬਚਾਉਣ ਦੇ ਇੰਡੀਆਂ ਯਤਨ ਕਰ ਰਿਹਾ ਹੈ ਕਿ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਗਈ ਸਾਜਿਸ ਵਿਚ ਇੰਡੀਆਂ ਦਾ ਕੋਈ ਹੱਥ ਨਹੀ ਅਤੇ ਨਾ ਹੀ ਇੰਡੀਆਂ ਦੀ ਸਿੱਖਾਂ ਨੂੰ ਮਾਰਨ ਦੀ ਕੋਈ ਨੀਤੀ ਹੈ । ਪਰ ਉਪਰੋਕਤ ਬੀਤੇ ਸਮੇ ਵਿਚ ਸਿੱਖਾਂ ਨੂੰ ਮਾਰਨ ਦੇ ਵਾਪਰੇ ਦੁਖਾਂਤ ਅਤੇ ਹੱਡਬੀਤੀ ਦੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਊਕੇ ਅਤੇ ਜਥੇਦਾਰ ਜਸਵੰਤ ਸਿੰਘ ਖਾਲੜਾ ਦੇ ਕਤਲਾਂ ਦੇ ਕੇਸ ਵਿਸੇਸ ਤੌਰ ਤੇ ਵਰਣਨ ਕਰਨ ਯੋਗ ਹਨ ।

ਉਨ੍ਹਾਂ ਕਿਹਾ ਕਿ ਇਸ ਸਿੱਖਾਂ ਨੂੰ ਸਾਜਸੀ ਢੰਗਾਂ ਨਾਲ ਕਤਲ ਕਰਨ ਦੇ ਮੁੱਦੇ ਨੂੰ ਉਜਾਗਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 10 ਦਸੰਬਰ ਜਿਸ ਦਿਨ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਹੈ, ਉਸ ਸਮੇ ਤੇ ਅੰਮ੍ਰਿਤਸਰ ਵਿਖੇ ਮਨੁੱਖੀ ਅਧਿਕਾਰ ਸੰਗਠਨਾਂ, ਮਨੁੱਖੀ ਹੱਕਾਂ ਦੀ ਰਾਖੀ ਲਈ ਉੱਦਮ ਕਰਨ ਵਾਲੇ ਬੁੱਧੀਜੀਵੀਆਂ ਅਤੇ ਸਖਸ਼ੀਅਤਾਂ ਨੂੰ ਸੱਦਾ ਦੇ ਕੇ ਸੈਮੀਨਰ ਕਰਨ ਜਾ ਰਿਹਾ ਹੈ । ਇਸ ਤੋ ਪਹਿਲੇ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਪਾਰਟੀ ਵੱਲੋ ਪਟਿਆਲਾ ਵਿਖੇ ਵੱਡਾ ਸੈਮੀਨਰ ਕੀਤਾ ਜਾਵੇਗਾ । ਜਿਸ ਸੈਮੀਨਰ ਵਿਚ ਇਹ ਮੁੱਦੇ ਉਠਾਕੇ ਕੌਮਾਂਤਰੀ ਪੱਧਰ ਉਤੇ ਇੰਡੀਆਂ ਦੇ ਕਾਤਲ ਅਤੇ ਜਾਬਰ ਮਨੁੱਖਤਾ ਵਿਰੋਧੀ ਚੇਹਰੇ ਨੂੰ ਸਾਹਮਣੇ ਲਿਆਂਦਾ ਜਾਵੇਗਾ । ਇਸ ਤੋ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਮਨੁੱਖੀ ਹੱਕਾਂ, ਇਨਸਾਨੀ ਕਦਰਾਂ ਕੀਮਤਾਂ, ਸਰਬੱਤ ਦੇ ਭਲੇ, ਬਰਾਬਰਤਾ ਤੇ ਇਨਸਾਫ ਦੇ ਰਾਜ ਪ੍ਰਬੰਧ ਲਈ ਜੰਗਾਂ ਲੜਦੇ ਹੋਏ ਸ਼ਹਾਦਤਾਂ ਦਾ ਸਫਰ ਸੁਰੂ ਕੀਤਾ, ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ 15 ਦਸੰਬਰ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਮਾਰਚ ਕੱਢਕੇ, ਕਾਨਫਰੰਸਾਂ ਕਰਕੇ, ਇਸ ਵਿਸੇ ਤੇ ਲਿਟਰੇਚਰ ਵੰਡਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਬਾਰੇ ਜਾਗਰੂਕ ਕਰੇਗੀ ਅਤੇ ਸਿੱਖ ਕੌਮ ਉਤੇ ਹੋ ਰਹੇ ਜਾਨਲੇਵਾ ਹਕੂਮਤੀ ਹਮਲਿਆ ਨੂੰ ਪੂਰਨ ਰੂਪ ਵਿਚ ਰੋਕਣ ਲਈ ਸੰਜ਼ੀਦਾ ਉੱਦਮ ਕੀਤੇ ਜਾਣਗੇ । ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਜੋ ਪੰਜਾਬ ਦੀਆਂ ਵੱਖ-ਵੱਖ ਜਿ਼ਲ੍ਹਿਆ ਵਿਚ ਬਾਰ ਐਸੋਸੀਏਸਨਜ ਹਨ ਉਨ੍ਹਾਂ ਨੂੰ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੀਆ ਬਾਰਾਂ ਵਿਚ ਇਸ ਵਿਸੇ ਉਤੇ ਸੈਮੀਨਰ ਕਰਵਾਉਣ ਅਤੇ ਹਕੂਮਤੀ ਜ਼ਬਰ ਨੂੰ ਰੋਕਣ ਲਈ ਉਹ ਵੀ ਆਪਣਾ ਇਖਲਾਕੀ ਤੇ ਸਮਾਜਿਕ ਯੋਗਦਾਨ ਪਾਉਣ ਦੀ ਜਿੰਮੇਵਾਰੀ ਨਿਭਾਉਣ।

Leave a Reply

Your email address will not be published. Required fields are marked *