ਸਿੱਖਾਂ ਦੇ ਕਾਤਲ ਦੋਸ਼ੀ ਇੰਡੀਆ ਸਟੇਟ ਨੂੰ ਜਾਂਚ ਕਮੇਟੀ ਬਣਾਉਣ ਦਾ ਕੋਈ ਵੀ ਕਾਨੂੰਨੀ ਜਾਂ ਇਖਲਾਕੀ ਹੱਕ ਨਹੀ : ਮਾਨ

ਇੰਡੀਆ ਸਟੇਟ ਵੱਲੋ ਸਿੱਖਾਂ ਦੇ ਕੀਤੇ ਜਾਣ ਵਾਲੇ ਕਤਲਾਂ ਵਿਰੁੱਧ ਕੌਮਾਂਤਰੀ ਰਾਏ ਪੈਦਾ ਕਰਨ ਲਈ ਪਰਿਵਾਰ ਵਿਛੋੜੇ ਤੋ ਸੁਰੂ ਹੋ ਰਹੇ ਜੋੜ-ਮੇਲਿਆਂ ਉਤੇ ਦਸਤਖਤੀ ਮੁਹਿੰਮ ਸੁਰੂ ਕੀਤੀ ਜਾਵੇਗੀ 

ਫ਼ਤਹਿਗੜ੍ਹ ਸਾਹਿਬ, 30 ਨਵੰਬਰ ( ) “ਜਿਸ ਇੰਡੀਆ ਸਟੇਟ ਦੇ ਹੱਥ ਸਿੱਖ, ਮੁਸਲਿਮ ਕੌਮ ਅਤੇ ਘੱਟ ਗਿਣਤੀ ਕੌਮਾਂ ਦੇ ਕਤਲੇਆਮ ਨਾਲ ਦਾਗੋਦਾਗ ਹੋਏ ਪਏ ਹੋਣ, ਜਿਸਨੇ ਪਹਿਲੇ ਜੂਨ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ 25 ਹਜਾਰ ਦੇ ਕਰੀਬ ਨਿਰਦੋਸ਼, ਨਿਹੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਉਤੇ ਪਹੁੰਚੇ ਸਿੱਖ ਸਰਧਾਲੂਆਂ ਨੂੰ ਬੰਬਾਂ, ਤੋਪਾ, ਗੋਲੀਆ ਨਾਲ ਸ਼ਹੀਦ ਕੀਤਾ ਹੋਵੇ, ਫਿਰ ਅਕਤੂਬਰ 1984 ਵਿਚ ਵਜੀਰ-ਏ-ਆਜਮ ਮਰਹੂਮ ਰਾਜੀਵ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਸਮੁੱਚੇ ਇੰਡੀਆ ਵਿਚ ਸਿੱਖਾਂ ਦਾ ਬੇਰਹਿੰਮੀ ਨਾਲ ਕਤਲੇਆਮ ਕਰਵਾਇਆ ਹੋਵੇ, ਮਾਸੂਮ ਬੱਚਿਆਂ, ਬੀਬੀਆਂ ਤੇ ਨੌਜਵਾਨਾਂ ਦੇ ਗਲਾਂ ਵਿਚ ਟਾਇਰ ਪਾ ਕੇ ਜਿਊਂਦੇ ਸਾੜੇ ਹੋਣ । ਕੇ.ਪੀ.ਐਸ. ਗਿੱਲ ਜਦੋ ਡੀਜੀਪੀ ਪੰਜਾਬ ਸੀ, ਤਾਂ ਉਸ ਸਮੇ ਦੇ ਆਈ.ਬੀ. ਦੇ ਮੁੱਖੀ ਅਜੀਤ ਡੋਵਾਲ ਜੋ ਅੱਜ ਇੰਡੀਆ ਦੇ ਸੁਰੱਖਿਆ ਸਲਾਹਕਾਰ ਹਨ, ਦੀ ਹਦਾਇਤ ਉਤੇ ਪੰਜਾਬ ਵਿਚ ਹਜਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਘਰਾਂ ਵਿਚੋ ਚੁੱਕ ਕੇ ਜਾਂ ਅਗਵਾਹ ਕਰਕੇ ਘੇਰ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਸਹੀਦ ਕੀਤਾ ਹੋਵੇ, ਸ. ਜਸਵੰਤ ਸਿੰਘ ਖਾਲੜਾ ਵੱਲੋ ਸਿੱਖਾਂ ਦੇ ਹੋਏ ਗੈਰ ਕਾਨੂੰਨੀ ਕਤਲਾਂ ਦੀ ਜਾਂਚ ਅਨੁਸਾਰ 25 ਹਜਾਰ ਦੇ ਕਰੀਬ ਬੇਦੋਸਿਆ ਨੂੰ ਪੰਜਾਬ ਦੀਆਂ ਨਹਿਰਾਂ, ਦਰਿਆਵਾ ਵਿਚ ਤਸੱਦਦ ਕਰਕੇ ਰੋੜਿਆ ਹੋਵੇ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਊਕੇ ਦੇ ਸਰੀਰ ਦੇ ਇਕ-ਇਕ ਅੰਗ ਕੱਟਕੇ ਸ਼ਹੀਦ ਕੀਤਾ ਹੋਵੇ । ਸ. ਜਸਵੰਤ ਸਿੰਘ ਖਾਲੜਾ ਵੱਲੋ ਜਾਰੀ ਕੀਤੀ ਗਈ ਜਾਂਚ ਰਿਪੋਰਟ ਦਾ ਕੋਈ ਸਿੱਟਾ ਨਾ ਨਿਕਲੇ ਅਤੇ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਗਿਆ ਹੋਵੇ । ਫਿਰ 2000 ਵਿਚ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਇੰਡੀਅਨ ਫ਼ੌਜ ਤੋਂ ਕਤਲੇਆਮ ਕਰਵਾਇਆ ਹੋਵੇ । ਫਿਰ 2002 ਵਿਚ ਗੋਧਰਾ ਵਿਖੇ ਜਦੋ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਥੇ ਵੱਡੀ ਗਿਣਤੀ ਵਿਚ ਘੱਟ ਗਿਣਤੀ ਮੁਸਲਿਮ ਕੌਮ ਦਾ ਹਕੂਮਤੀ ਪੱਧਰ ਤੇ ਕਤਲੇਆਮ ਕਰਵਾਇਆ ਹੋਵੇ । ਜਿਨ੍ਹਾਂ ਹੁਕਮਰਾਨਾਂ ਅਤੇ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਵਰਗੀਆ ਹਿੰਦੂਤਵ ਜਮਾਤਾਂ ਨੇ ਮਿਲਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਦਿਨ ਦਿਹਾੜ ਗੈਤੀਆ, ਹਥੌੜਿਆ ਨਾਲ ਢਹਿ-ਢੇਰੀ ਕੀਤਾ ਹੋਵੇ । ਜਿਸ ਬਹੁਗਿਣਤੀ ਹੁਕਮਰਾਨਾਂ ਨੇ ਇਥੇ ਵੱਸਣ ਵਾਲੇ ਮੁਸਲਿਮ ਤੇ ਸਿੱਖਾਂ ਵਿਰੁੱਧ ਰੋਜਾਨਾ ਹੀ ਅਪਮਾਨਜਨਕ ਢੰਗ ਨਾਲ ਬਿਆਨਬਾਜੀ ਕਰਦੇ ਹੋਣ । ਸਿੱਖ ਤੇ ਮੁਸਲਿਮ ਕੌਮ ਦੇ ਧਾਰਮਿਕ ਸਥਾਨਾਂ ਨੂੰ ‘ਨਾਸੂਰ’ ਗਰਦਾਨਕੇ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਖਤਮ ਕਰਨ ਦੇ ਨਫਰਤ ਭਰੇ ਸੰਦੇਸ ਸ਼ਰੇਆਮ ਦਿੱਤੇ ਜਾਂਦੇ ਹੋਣ, ਕਹਿਣ ਤੋ ਭਾਵ ਹੈ ਕਿ ਵੱਡੀ ਗਿਣਤੀ ਵਿਚ ਸਿੱਖ-ਮੁਸਲਮਾਨ ਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਹੋਣ ਦੇ ਇਨ੍ਹਾਂ ਦੁੱਖਦਾਇਕ ਕਾਰਵਾਈਆ ਦਾ ਇਥੋ ਦੇ ਹੁਕਮਰਾਨਾਂ, ਕਾਨੂੰਨ, ਜੱਜਾਂ ਤੇ ਅਦਾਲਤਾਂ ਵੱਲੋ ਕਿਸੇ ਵੀ ਮੁੱਦੇ ਉਤੇ ਇਨਸਾਫ਼ ਨਾ ਦਿੱਤਾ ਗਿਆ ਹੋਵੇ, ਉਸ ਇੰਡੀਆਂ ਸਟੇਟ ਨੂੰ ਕੋਈ ਕਾਨੂੰਨੀ ਤੇ ਇਖਲਾਕੀ ਹੱਕ ਨਹੀ ਕਿ ਇਕ ਕਾਤਲ ਹੀ ਕਿਸੇ ਹੋਏ ਵੱਡੇ ਜੁਰਮ ਦੀ ਜਾਂਚ ਕਰਨ ਦਾ ਐਲਾਨ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ, ਮੁਸਲਿਮ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਇੰਡੀਆਂ ਸਟੇਟ ਦੇ ਹੁਕਮਰਾਨਾਂ ਵੱਲੋ ਸ. ਗੁਰਪਤਵੰਤ ਸਿੰਘ ਪੰਨੂ ਮੁੱਖੀ ਸਿੱਖ ਫਾਰ ਜਸਟਿਸ ਜਿਨ੍ਹਾਂ ਦਾ ਇੰਡੀਅਨ ਖੂਫੀਆ ਏਜੰਸੀਆ ਵੱਲੋ ਕਤਲ ਕਰਨ ਦੇ ਅਮਲ ਨੂੰ ਅਮਰੀਕਾ ਨੇ ਆਪਣੀ ਸੂਝਵਾਨਤਾ ਨਾਲ ਰੋਕਦੇ ਹੋਏ ਅਤੇ ਇੰਡੀਆਂ ਕਾਤਲ ਮੁਲਕ ਨੂੰ ਅਮਰੀਕਨ ਨਾਗਰਿਕਾਂ ਨਾਲ ਅਜਿਹਾ ਅਣਮਨੁੱਖੀ ਵਿਵਹਾਰ ਕਰਨ ਤੋ ਖ਼ਬਰਦਾਰ ਕਰਦੇ ਹੋਏ ਜੋ ਕੌਮਾਂਤਰੀ ਕਟਹਿਰੇ ਵਿਚ ਬਤੌਰ ਦੋਸ਼ੀ ਵੱਜੋ ਖੜ੍ਹਾ ਕੀਤਾ ਹੋਵੇ, ਉਸਦੀ ਇੰਡੀਅਨ ਹੁਕਮਰਾਨਾਂ ਵੱਲੋ ਜਾਂਚ ਕਰਵਾਉਣ ਦੀ ਬੇਤੁੱਕੀ ਗੈਰ ਦਲੀਲ, ਗੈਰ ਕਾਨੂੰਨੀ, ਗੈਰ ਇਖਲਾਕੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇੰਡੀਆਂ ਨੂੰ ਅਜਿਹਾ ਕੋਈ ਹੱਕ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਕਤਲ ਇੰਡੀਅਨ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਨੇ ਇੰਡੀਆਂ ਦੇ ਕੌਮੀ ਸੁਰੱਖਿਆ ਸਲਾਹਕਾਰ ਦੀ ਅਗਵਾਈ ਹੇਠ ਇਹ ਕਤਲ ਕੀਤੇ ਹਨ ਅਤੇ ਜੋ ਨਿਰੰਤਰ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਟਾਰਗੈਟ ਸਿੱਖਾਂ ਨੂੰ ਕਤਲ ਕਰਦੀ ਆ ਰਹੀ ਹੈ । ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸੱਚ ਨੂੰ ਕੈਨੇਡਾ ਵੱਲੋ ਸੰਸਾਰ ਪੱਧਰ ਤੇ ਜਾਹਰ ਕਰਨ ਅਤੇ ਹੁਣ ਅਮਰੀਕਾ ਵੱਲੋ, ਇੰਡੀਆਂ ਦੀ ਸ. ਪੰਨੂ ਨੂੰ ਕਤਲ ਕਰਨ ਦੀ ਸਾਜਿਸ ਨੂੰ ਅਸਫਲ ਬਣਾਉਣ ਦੇ ਗੰਭੀਰ ਮੁੱਦਿਆ ਨੂੰ ਕੌਮਾਂਤਰੀ ਪਲੇਟਫਾਰਮ ਤੇ ਲਿਆਕੇ ਜਦੋ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਅਤੇ ਇੰਡੀਅਨ ਹੁਕਮਰਾਨ ਹੀ ਪੰਜਾਬ, ਇੰਡੀਆ, ਕੈਨੇਡਾ, ਅਮਰੀਕਾ, ਇੰਗਲੈਡ ਵਰਗੇ ਮੁਲਕਾਂ ਵਿਚ ਸਿਰਕੱਢ ਸਿੱਖਾਂ ਨੂੰ ਕਤਲ ਕਰਵਾ ਰਹੇ ਹਨ । ਹੁਣ ਅਸੀ ਇੰਡੀਆ ਦੀ ਇਸ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਅਤੇ ਇਨਸਾਫ਼ ਦੀ ਕੌਮਾਂਤਰੀ ਕਚਹਿਰੀ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਆਉਣ ਵਾਲੀ ਦਸੰਬਰ ਮਹੀਨੇ ਦੀ ਸੰਗਰਾਦ ਤੋਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋ ਜੋ ਸ਼ਹੀਦੀ ਜੋੜ ਮੇਲਿਆਂ ਦੀ ਲੜੀ ਸੁਰੂ ਹੋ ਰਹੀ ਹੈ, ਇਨ੍ਹਾਂ ਜੋੜ ਮੇਲਿਆਂ ਉਤੇ ਪੰਜਾਬੀਆਂ ਅਤੇ ਸਿੱਖਾਂ ਦੀ ਇੰਡੀਆ ਦੇ ਕਾਤਲ ਚੇਹਰੇ ਨੂੰ ਪ੍ਰਗਟਾਉਦੇ ਹੋਏ ਮੈਨੂਅਲ ਦਸਤਖਤੀ ਅਤੇ ਓਨਲਾਇਨ ਦਸਤਖਤੀ ਮੁਹਿੰਮ ਸੁਰੂ ਕਰੇਗੀ । ਜੋ ਲੱਖਾਂ, ਕਰੋੜਾਂ ਦੀ ਗਿਣਤੀ ਵਿਚ ਇੰਡੀਆ ਨੂੰ ਸਿੱਖ ਅਤੇ ਮੁਸਲਿਮ ਕੌਮ ਦੇ ਕਾਤਲ ਦਰਸਾਉਦੇ ਹੋਏ ਇਹ ਦਸਤਖਤੀ ਮੁਹਿੰਮ ਦੇ ਦਸਤਾਵੇਜ ਆਉਣ ਵਾਲੇ ਸਮੇ ਵਿਚ ਸਿਰਕੱਢ ਸਿੱਖਾਂ ਦੀ ਅਗਵਾਈ ਹੇਠ ਅਮਰੀਕਾ, ਕੈਨੇਡਾ, ਬਰਤਾਨੀਆ, ਨਿਊਜੀਲੈਡ ਅਤੇ ਆਸਟ੍ਰੇਲੀਆ ਜੋ 5 ਆਈ ਵੱਡੇ ਜਮਹੂਰੀਅਤ ਪਸ਼ੰਦ ਮੁਲਕ ਹਨ, ਉਨ੍ਹਾਂ ਦੀਆਂ ਇੰਡੀਆ ਸਥਿਤ ਅੰਬੈਸੀਆ ਵਿਖੇ ਇੰਡੀਅਨ ਹੁਕਮਰਾਨਾਂ ਅਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਨੂੰ ਕੌਮਾਂਤਰੀ ਪੱਧਰ ਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਵੱਜੋ ਕੌਮਾਂਤਰੀ ਕਾਨੂੰਨ ਅਧੀਨ ਕਾਰਵਾਈ ਕਰਨ ਲਈ ਅਗਲੇਰੇ ਕਦਮ ਉਠਾਉਣ ਲਈ ਪਹੁੰਚ ਕਰੇਗੀ ਅਤੇ ਇਸ ਮੁਹਿੰਮ ਨੂੰ ਹਰ ਮੁਲਕ ਅਤੇ ਹਰ ਕੌਮ ਵਿਚ ਪਹੁੰਚਾਇਆ ਜਾਵੇਗਾਂ ।

ਸ. ਮਾਨ ਨੇ ਇੰਡੀਆ ਵਿਚ ਵੱਸਣ ਵਾਲੀਆ, ਪੱਛਮੀ ਤੇ ਯੂਰਪਿੰਨ ਮੁਲਕਾਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇੰਡੀਆ ਦੇ ਘੱਟ ਗਿਣਤੀ ਕੌਮਾਂ ਦੇ ਕਾਤਲ ਚੇਹਰੇ ਨੂੰ ਕਾਨੂੰਨੀ ਰੂਪ ਵਿਚ ਪ੍ਰਵਾਨ ਕਰਵਾਉਣ ਲਈ ਉਹ ਇਸ ਸੁਰੂ ਕੀਤੀ ਜਾ ਰਹੀ ਦਸਤਖਤੀ ਮੁਹਿੰਮ ਵਿਚ ਖੁਦ ਵੀ ਹਾਜਰੀ ਲਗਵਾਉਣ ਅਤੇ ਆਪਣੇ ਚੌਗਿਰਦੇ ਵਿਚ ਵੱਸਣ ਵਾਲੇ ਇਨਸਾਫ਼ ਪਸ਼ੰਦ ਚੇਹਰਿਆ, ਕੌਮਾਂ, ਧਰਮਾਂ ਨੂੰ ਵੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਪ੍ਰੇਰਣ । ਕਿਉਂਕਿ ਬੀਤੇ ਸਮੇ ਵਿਚ ਜਿਵੇ ਮੁਗਲ ਹਾਕਮਾਂ ਤੇ ਹਕੂਮਤਾਂ ਨੇ ਸਾਡੇ ਸਾਹਿਬਜਾਦਿਆ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ, ਅਨੇਕਾ ਹੋਰ ਸਿੰਘਾਂ ਨੂੰ ਅਣਮਨੁੱਖੀ ਤੇ ਗੈਰ ਕਾਨੂੰਨੀ ਤਸੀਹੇ ਤੇ ਤਸੱਦਦ ਕਰਕੇ ਸ਼ਹੀਦ ਕੀਤਾ ਹੈ, ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਵਰਤਾਰਾ ਇੰਡੀਆ ਸਟੇਟ ਸਿੱਖਾਂ, ਮੁਸਲਮਾਨਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਲੰਮੇ ਸਮੇ ਤੋ ਕਰਦਾ ਆ ਰਿਹਾ ਹੈ । ਇਸ ਤਸੱਦਦ ਜੁਲਮ, ਬੇਇਨਸਾਫ਼ੀਆਂ ਦਾ ਖਾਤਮਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਭ ਕੌਮਾਂ, ਧਰਮਾਂ ਨੂੰ ਸ਼ਹੀਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜਿਆ ਉਤੇ ਨਤਮਸਤਕ ਹੁੰਦੇ ਹੋਏ ਅਤੇ ਪ੍ਰਣ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਹਰ ਜ਼ਬਰ ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਦੋਸ਼ੀ ਕਾਤਲ ਇੰਡੀਆ ਸਟੇਟ ਦੇ ਹੁਕਮਰਾਨਾਂ ਤੇ ਉਨ੍ਹਾਂ ਦੀ ਕਾਤਲ ਅਫਸਰਸਾਹੀ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਲਈ ਆਪਣੀਆ ਜਿੰਮੇਵਾਰੀਆ ਪੂਰਨ ਕਰਦੇ ਹੋਏ ਇਸ ਦਸਤਖਤੀ ਮੁਹਿੰਮ ਦੇ ਮਨੁੱਖਤਾ ਪੱਖੀ ਮਿਸਨ ਨੂੰ ਕਾਮਯਾਬ ਕਰਨ । ਤਾਂ ਕਿ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਨਿਊਜੀਲੈਡ 5 ਆਈ ਮੁਲਕਾਂ ਵੱਲੋ ਇੰਡੀਆ ਦੇ ਕਾਤਲ ਚੇਹਰੇ ਨੂੰ ਕੌਮਾਂਤਰੀ ਪੱਧਰ ਤੇ ਪ੍ਰਤੱਖ ਰੂਪ ਵਿਚ ਨੰਗਾ ਕਰਨ ਦੇ ਮਕਸਦ ਵਿਚ ਅਸੀ ਆਪਣਾ ਬਣਦਾ ਯੋਗਦਾਨ ਪਾ ਸਕੀਏ ਅਤੇ ਘੱਟ ਗਿਣਤੀ ਕੌਮਾਂ ਤੇ ਹੋਣ ਵਾਲੇ ਜ਼ਬਰ ਨੂੰ ਬੰਦ ਕਰਵਾ ਸਕੀਏ ।

Leave a Reply

Your email address will not be published. Required fields are marked *