01 ਮਾਰਚ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਮਾਰਚ ਨੂੰ ਜਥੇਦਾਰ ਦਵਿੰਦਰ ਸਿੰਘ ਫਤਾਪੁਰ ਅੰਮ੍ਰਿਤਸਰ ਦੀ ਅਗਵਾਈ ਵਿਚ, 02 ਮਾਰਚ ਨੂੰ ਬਲਵੀਰ ਸਿੰਘ ਬੱਛੋਆਣਾ ਮਾਨਸਾ, 03 ਮਾਰਚ ਨੂੰ ਜਗਜੀਤ ਸਿੰਘ ਦਫਤਰ ਸਕੱਤਰ ਫਿਰੋਜ਼ਪੁਰ, 04 ਮਾਰਚ ਨੂੰ ਹਰਜੀਤ ਸਿੰਘ ਸਜੂਮਾ ਸੰਗਰੂਰ, 05 ਮਾਰਚ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 06 ਮਾਰਚ ਨੂੰ ਸ. ਜਸਕਰਨ ਸਿੰਘ ਪੰਜਗਰਾਈ ਫਰੀਦਕੋਟ, 07 ਮਾਰਚ ਨੂੰ ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, 08 ਮਾਰਚ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 09 ਮਾਰਚ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 10 ਮਾਰਚ ਨੂੰ ਗੁਰਦੀਪ ਸਿੰਘ ਢੁੱਡੀ ਫਰੀਦਕੋਟ, 11 ਮਾਰਚ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 12 ਮਾਰਚ ਨੂੰ ਜਤਿੰਦਰ ਸਿੰਘ ਬਿਜਲੀਪੁਰ ਮਾਛੀਵਾੜਾ, 13 ਮਾਰਚ ਨੂੰ ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, 14 ਮਾਰਚ ਨੂੰ ਗੁਰਮੁੱਖ ਸਿੰਘ ਸ਼ਮਸਪੁਰ ਫ਼ਤਹਿਗੜ੍ਹ ਸਾਹਿਬ, 15 ਮਾਰਚ ਨੂੰ ਗੁਰਮੁੱਖ ਸਿੰਘ ਜਲੰਧਰ ਦੀ ਅਗਵਾਈ ਹੇਠ ਜਥੇ ਗ੍ਰਿਫ਼ਤਾਰੀਆਂ ਦੇਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜਿ਼ੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ । 

Leave a Reply

Your email address will not be published. Required fields are marked *