ਰੂਸ ਵੱਲੋਂ ਯੂਕਰੇਨ ਉਤੇ ਕੀਤਾ ਗਿਆ ਹਮਲਾ ਨਿੰਦਣਯੋਗ, ਅਸੀਂ ਕੁਆਡ, ਯੂਰਪਿੰਨ ਯੂਨੀਅਨ ਅਤੇ ਨਾਟੋ ਦੇ ਸਟੈਂਡ ਨਾਲ ਖੜ੍ਹੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਰੂਸ ਵੱਲੋਂ ਯੂਕਰੇਨ ਮੁਲਕ ਉਤੇ ਕੀਤਾ ਗਿਆ ਫ਼ੌਜੀ ਹਮਲਾ ਜਿਥੇ ਯੂ.ਐਨ. ਦੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਦਾ ਉਲੰਘਣ ਹੈ, ਉਥੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀ ਕਾਰਵਾਈ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰੂਸ ਵੱਲੋਂ ਯੂਕਰੇਨ ਉਤੇ ਮੰਦਭਾਵਨਾ ਅਧੀਨ ਕੀਤੇ ਗਏ ਫ਼ੌਜੀ ਹਮਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਇਸ ਕੌਮਾਂਤਰੀ ਪੱਧਰ ਤੇ ਤੀਜੀ ਸੰਸਾਰ ਜੰਗ ਵੱਲ ਵੱਧਣ ਵਾਲੀਆ ਕਾਰਵਾਈਆ ਨੂੰ ਤੁਰੰਤ ਸਭ ਮੁਲਕਾਂ ਵੱਲੋਂ ਆਪਣੇ ਡਿਪਲੋਮੈਟਿਕ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਇਸ ਜੰਗ ਨੂੰ ਖਤਮ ਕਰਵਾਉਣ ਲਈ ਤੇਜ਼ੀ ਨਾਲ ਕੀਤੇ ਜਾਣ ਵਾਲੇ ਉਦਮਾਂ ਦੀ ਵੀ ਡੂੰਘੀ ਇੱਛਾ ਰੱਖਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਯੂਕਰੇਨ ਵਿਚ ਇੰਡੀਆਂ ਅਤੇ ਪੰਜਾਬ ਵਿਚੋਂ ਵੀ ਵੱਡੀ ਗਿਣਤੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਗਏ ਹੋਏ ਹਨ । ਜਿਨ੍ਹਾਂ ਬੱਚਿਆਂ ਨੇ ਆਪਣੇ ਭਵਿੱਖ ਦੀ ਬਿਹਤਰੀ ਲਈ ਲੱਖਾਂ ਰੁਪਏ ਲਗਾਕੇ ਇਨ੍ਹਾਂ ਮੁਲਕਾਂ ਵਿਚ ਗਏ ਹੋਏ ਹਨ, ਉਨ੍ਹਾਂ ਦੀ ਕੀਮਤੀ ਜਾਨ ਦੀ ਸੁਰੱਖਿਆ ਲਈ ਵੀ ਹਕੂਮਤੀ ਪੱਧਰ ਉਤੇ ਫੌਰੀ ਯਤਨ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੇ ਮਾਪਿਆ ਤੇ ਪਰਿਵਾਰਿਕ ਮੈਬਰਾਂ ਦੀ ਡੂੰਘੀ ਚਿੰਤਾ ਤੋ ਸਰੂਖਰ ਹੋ ਸਕੇ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦੀ ਹੈ ਕਿ ਇਹ ਬੱਚੇ ਵਾਪਸ ਆਉਣ ਦੀ ਬਜਾਇ ਯੂਕਰੇਨ ਦੀ ਹਕੂਮਤ ਅਤੇ ਮਿਲਟਰੀ ਕਮਾਡਰਾਂ ਨਾਲ ਸੰਪਰਕ ਬਣਾਕੇ ਉਥੋ ਦੀ ਫ਼ੌਜ ਵਿਚ ਭਰਤੀ ਹੋਣ ਲਈ ਆਪਣੇ ਆਪ ਨੂੰ ਪੇਸ਼ ਕਰ ਦੇਣ ਅਤੇ ਉਥੋਂ ਦੀ ਮਿਲਟਰੀ ਇਨ੍ਹਾਂ ਬੱਚਿਆਂ ਨੂੰ 15-20 ਦਿਨ ਫ਼ੌਜੀ ਟ੍ਰੇਨਿੰਗ ਦੇਵੇ ਤਾਂ ਇਨ੍ਹਾਂ ਦੀਆਂ ਕੀਮਤੀ ਜਿੰਦਗੀਆਂ ਫੌ਼ਜ ਦੀ ਬਦੌਲਤ ਸੁਰੱਖਿਅਤ ਹੋ ਸਕਣਗੀਆ, ਉਥੇ ਜਦੋ ਹਮਲਿਆ ਵਿਚ ਬੱਚਿਆਂ ਕੋਲ ਖਾਣ-ਪੀਣ, ਪਹਿਨਣ ਦੀ ਤੰਗੀ ਹੈ, ਉਹ ਵੀ ਫੌਜ ਵਿਚ ਉਨ੍ਹਾਂ ਨੂੰ ਉਪਲੱਬਧ ਹੋ ਜਾਵੇਗੀ ਅਤੇ ਇਨ੍ਹਾਂ ਦਾ ਇਹ ਮੁਸ਼ਕਿਲ ਸਮਾਂ ਸਹੀ ਢੰਗ ਨਾਲ ਫੌਜ ਵਿਚ ਭਰਤੀ ਹੋਣ ਨਾਲ ਠੀਕ ਨਿਕਲ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਉਮਨਸਿਟ ਚੀਨ ਨੇ ਜਿਵੇ ਦੱਖਣੀ ਚੀਨ ਸਮੁੰਦਰ ਵਿਚ ਫੌ਼ਜੀ ਸਰਗਰਮੀਆਂ ਕਰ ਰਿਹਾ ਹੈ, ਉਸਦੇ ਨਿਕਲਣ ਵਾਲੇ ਦੁਰਗਾਮੀ ਨਤੀਜਿਆ ਦਾ ਕਸ਼ਮੀਰ, ਲਦਾਂਖ, ਸਿੱਕਮ, ਭੁਟਾਨ, ਨੇਫਾ ਅਤੇ ਉੱਤਰੀ ਪੂਰਬੀ ਮੁਲਕਾਂ ਉਤੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਅਸੀਂ ਹਿੰਦੂ-ਇੰਡੀਆਂ ਨੂੰ ਸਹੀ ਸਮੇਂ ਤੇ ਆਪਣੀ ਕਾਰਵਾਈ ਕਰਨ ਲਈ ਵੇਖ ਰਹੇ ਹਾਂ । ਅਸੀਂ ਹਿੰਦੂ-ਇੰਡੀਆਂ ਵੱਲੋਂ ਉੱਤਰੀ-ਪੂਰਬੀ ਸਰਹੱਦਾਂ ਦੀ ਰਾਖੀ ਕਰਨ ਦੇ ਅਮਲਾਂ ਨੂੰ ਗੌਹ ਨਾਲ ਵੇਖ ਰਹੇ ਹਾਂ । ਅਸੀਂ ਚਾਹੁੰਦੇ ਹਾਂ ਕਿ ਹਿੰਦੂ-ਇੰਡੀਆਂ ਸਟੇਟ ਸਾਡੀ ਸੁਰੱਖਿਆ ਅਤੇ ਹੋਰ ਮੁੱਦਿਆ ਉਤੇ ਸੰਜ਼ੀਦਗੀ ਨਾਲ ਪਾਲਸੀ ਤੇ ਅਮਲ ਕਰੇ ।

Leave a Reply

Your email address will not be published. Required fields are marked *