ਜੋ ਸਿੱਖ ਕੌਮ ਅਤੇ ਨੌਜ਼ਵਾਨੀ ਨੇ ਆਪਣੀ ਕੌਮੀ ਜੜ੍ਹ ਵੱਲ ਮੋੜਾ ਪਾਇਆ ਹੈ ਇਹ ਸਭ ਦੇਣ ਸ. ਦੀਪ ਸਿੰਘ ਸਿੱਧੂ ਦੀ ਹੈ, ਪੰਜਾਬੀਆਂ ਅਤੇ ਖ਼ਾਲਸਾ ਪੰਥ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਜੋ ਬੀਤੇ ਦਿਨੀਂ 20 ਫਰਵਰੀ 2022 ਨੂੰ ਪੰਜਾਬ ਸੂਬੇ ਵਿਚ ਹੋਈਆ ਚੋਣਾਂ ਵਿਚ ਜੋ ਪੰਜਾਬ ਨਿਵਾਸੀਆ ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਨੌਜ਼ਵਾਨੀ ਤੇ ਸਿੱਖਾਂ ਦੀ ਸੋਚ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ, ਜਿਸਦੀ ਬਦੌਲਤ ਦਾਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਨ੍ਹਾਂ ਚੋਣਾਂ ਵਿਚ ਉਤਾਰੇ ਗਏ ਉਮੀਦਵਾਰਾਂ ਨੂੰ ਪੰਜਾਬੀਆਂ, ਸਿੱਖਾਂ ਅਤੇ ਨੌਜ਼ਵਾਨੀ ਨੇ ਜਿਸ ਉਤਸਾਹ ਅਤੇ ਜੋਸ਼ ਨਾਲ ਸਾਨੂੰ ਵੋਟਾਂ ਪਾਈਆ ਹਨ, ਇਹ ਸਭ ਵੱਡੀ ਦੇਣ ਬੀਤੇ ਕੁਝ ਦਿਨ ਪਹਿਲੇ ਸਾਡੇ ਤੋਂ ਵਿਛੜੀ ਪਵਿੱਤਰ, ਨੇਕ, ਦ੍ਰਿੜ ਅਤੇ ਦੂਰਅੰਦੇਸ਼ੀ ਰੱਖਣ ਵਾਲੀ ਨੌਜ਼ਵਾਨ ਆਤਮਾ ਸ. ਦੀਪ ਸਿੰਘ ਸਿੱਧੂ ਦੀ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਇਸ ਨੌਜ਼ਵਾਨ ਸਖਸ਼ੀਅਤ ਦੀ ਸਦਾ ਰਿਣੀ ਵੀ ਰਹੇਗੀ ਅਤੇ ਸਦਾ ਹੀ ਆਪਣੇ ਮਨ-ਆਤਮਾ ਵਿਚ ਉਸ ਵੱਲੋ ਸਿੱਖ ਨੌਜ਼ਵਾਨੀ ਤੇ ਸਿੱਖਾਂ ਲਈ ਦਰਸਾਇਆ ਗਿਆ, ਅਣਖ਼-ਗੈਰਤ ਵਾਲੇ ਉੱਦਮਾਂ ਤੋਂ ਅਗਵਾਈ ਵੀ ਲੈਦੀ ਰਹੇਗੀ। ਜੋ ਉਨ੍ਹਾਂ ਵੱਲੋਂ ਨੌਜ਼ਵਾਨੀ ਵਿਚ ਆਪਣੇ ਦ੍ਰਿੜ ਵਿਚਾਰਾਂ ਰਾਹੀ ਨਵੀ ਰੂਹ ਫੂਕੀ ਗਈ ਹੈ ਅਤੇ ਸਮੁੱਚਾ ਪੰਜਾਬੀ ਤੇ ਸਿੱਖ ਨੌਜ਼ਵਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆਂ ਅਤੇ ਸੋਚ ਉਤੇ ਖਲੋਕੇ ਸਾਨੂੰ ਇਨ੍ਹਾਂ ਚੋਣਾਂ ਵਿਚ ਆਪਣੀਆਂ ਵੋਟਾਂ ਰਾਹੀ ਬਹੁਤ ਵੱਡੀ ਇਖਲਾਕੀ, ਸਿਆਸੀ ਤਾਕਤ ਦੀ ਬਖਸਿ਼ਸ਼ ਕੀਤੀ ਗਈ ਹੈ ਅਤੇ ਇਸ ਨੌਜ਼ਵਾਨੀ ਨੇ ਕੌਮ ਦੇ ਮਿਸ਼ਨ ਦੀ ਪ੍ਰਾਪਤੀ ਵਿਚ ਅੱਗੇ ਹੋਕੇ ਡੂੰਘਾਂ ਸਹਿਯੋਗ ਦੇਣ ਦੀ ਗੱਲ ਕੀਤੀ ਹੈ, ਉਸ ਲਈ ਸ. ਦੀਪ ਸਿੰਘ ਸਿੱਧੂ ਦੇ ਰਿਣੀ ਹੋਣ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵੋਟਰਾਂ ਅਤੇ ਸਿੱਖ ਕੌਮ ਦੀ ਨੌਜ਼ਵਾਨੀ ਅਤੇ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਚੇਚੇ ਤੌਰ ਤੇ ਧੰਨਵਾਦ ਕਰਦਾ ਹੈ ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਮੇਂ ਵਿਚ ਨੌਜ਼ਵਾਨ ਸਖਸ਼ੀਅਤ ਸ. ਦੀਪ ਸਿੰਘ ਸਿੱਧੂ ਦੀਆਂ ਅਤਿ ਪ੍ਰਭਾਵਸ਼ਾਲੀ ਤਕਰੀਰਾਂ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਦਿੱਤੇ ਗਏ ਅਰਥ ਭਰਪੂਰ ਸੰਦੇਸ਼ ਦੀ ਬਦੌਲਤ ਸਿੱਖ ਕੌਮ ਤੇ ਨੌਜ਼ਵਾਨੀ ਵੱਲੋਂ ਬਹੁਤ ਹੀ ਸਿੱਦਤ, ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਬੀਤੇ ਦਿਨੀਂ 20 ਫਰਵਰੀ 2022 ਨੂੰ ਪੰਜਾਬ ਦੀਆਂ ਹੋਈਆ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਕੌਮੀ ਪੱਖ ਵਿਚ ਨਿਭਾਈ ਗਈ ਵੱਡੀ ਜਿ਼ੰਮੇਵਾਰੀ ਅਤੇ ਸਾਨੂੰ ਦਿੱਤੇ ਗਏ ਸਹਿਯੋਗ ਲਈ ਅਸੀਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦਾ ਜਿੱਥੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਅਤੇ ਕੌਮੀ ਮੰਜਿ਼ਲ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿਚ ਇਸੇ ਤਰ੍ਹਾਂ ਸ. ਦੀਪ ਸਿੰਘ ਸਿੱਧੂ ਦੀ ਸੋਚ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਦੇ ਰਹੋਗੇ । ਜੋ ਸ. ਦੀਪ ਸਿੰਘ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਦੀਵਾਨ ਟੋਡਰਮੱਲ ਹਾਲ ਫਤਹਿਗੜ੍ਹ ਸਾਹਿਬ ਵਿਖੇ ਸਿੱਧੂ ਪਰਿਵਾਰ ਵੱਲੋ ਭੋਗ ਸਮਾਗਮ ਮਿਤੀ 24 ਫਰਵਰੀ ਨੂੰ ਰੱਖੇ ਗਏ ਹਨ, ਉਸ ਸਮਾਗਮ ਵਿਚ ਵੀ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਸਮੂਲੀਅਤ ਕਰੋਗੇ ।

ਉਨ੍ਹਾਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਉਚੇਚੇ ਤੌਰ ਤੇ ਸੁਚੇਤ ਕਰਦੇ ਹੋਏ ਕਿਹਾ ਕਿ ਹਿੰਦੂਤਵ ਤਾਕਤਾਂ ਹਮੇਸ਼ਾਂ ਹੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਘਸਿਆਰੇ ਬਣਾਉਣ ਉਤੇ ਅਮਲ ਕਰਦੀਆ ਆ ਰਹੀਆ ਹਨ । ਇਹੀ ਵਜਹ ਹੈ ਕਿ ਇਨ੍ਹਾਂ ਤਾਕਤਾਂ ਅਤੇ ਇਨ੍ਹਾਂ ਨਾਲ ਚੱਲਣ ਵਾਲੀਆ ਅਖਬਾਰਾਂ ਜਿਵੇਂ ਦਾ ਟ੍ਰਿਬਿਊਨ, ਟਾਇਮਜ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ, ਹਿੰਦੂਸਤਾਨ ਟਾਈਮਜ, ਪੀ.ਟੀ.ਆਈ, ਯੂ.ਐਨ.ਆਈ. ਆਦਿ  ਸਿੱਖ ਕੌਮ ਦੀ ਹੱਕ-ਸੱਚ ਦੀ ਆਵਾਜ਼ ਨੂੰ ਸਹੀ ਰੂਪ ਵਿਚ ਇਥੋਂ ਦੇ ਨਿਵਾਸੀਆ ਤੱਕ ਪਹੁੰਚਾਉਣ ਦੀ ਬਜਾਇ ਹਿੰਦੂਤਵ ਹੁਕਮਰਾਨਾਂ ਦੀ ਮਾਰੂ ਸੋਚ ਨੂੰ ਹੀ ਉਜਾਗਰ ਕਰਦੀਆ ਆ ਰਹੀਆ ਹਨ । ਦਾ ਟ੍ਰਿਬਿਊਨ ਦੇ ਐਡੀਟਰ ਪ੍ਰੇਮ ਭਾਟੀਆ, ਟਾਈਮਜ਼ ਆਫ਼ ਇੰਡੀਆ ਦੇ ਐਡੀਟਰ ਗਿਰੀਲਾਲ ਜੈਨ ਅਤੇ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਅਰੂਣ ਸੋਰੀ ਨੇ ਹੀ ਮਰਹੂਮ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨ ਲਈ ਉਤਸਾਹਿਤ ਕੀਤਾ ਸੀ । ਤਾਂ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਵਿਰਸੇ-ਵਿਰਾਸਤ ਅਤੇ ਇਨ੍ਹਾਂ ਦੇ ਮਹਾਨ ਸੱਭਿਆਚਾਰ ਆਦਿ ਨੂੰ ਤਬਾਹ ਕੀਤਾ ਜਾ ਸਕੇ ਅਤੇ ਇਥੋ ਦੀ ਨੌਜ਼ਵਾਨੀ ਨੂੰ ਵੀ ਇਸ ਹਮਲੇ ਰਾਹੀ ਤਬਾਹ ਕੀਤਾ ਜਾ ਸਕੇ । ਇਸ ਹਮਲੇ ਵਿਚ ਰੂਸ ਅਤੇ ਬਰਤਾਨੀਆ, ਇੰਡੀਆਂ ਦੀਆਂ ਫ਼ੌਜਾਂ ਨੇ ਅਣਮਨੁੱਖੀ ਅਤੇ ਗੈਰ-ਜਮਹੂਰੀਅਤ ਅਮਲ ਕਰਦੇ ਹੋਏ ਸਾਡੇ ਸ੍ਰੀ ਦਰਬਾਰ ਸਾਹਿਬ ਸਥਿਤ ਤੋਸਾਖਾਨਾ ਦੇ ਬੇਸ਼ਕੀਮਤੀ ਵਸਤਾਂ ਤੇ ਸਮਾਨ ਜੋ ਫ਼ੌਜ ਚੁਰਾਕੇ ਲੈ ਗਈ ਸੀ ਅੱਜ ਤੱਕ ਵਾਪਸ ਨਹੀਂ ਕੀਤਾ ਗਿਆ । ਸਿੱਖ ਰੈਫਰੈਸ ਲਾਈਬ੍ਰੇਰੀ ਦਾ ਬੇਸ਼ਕੀਮਤੀ ਇਤਿਹਾਸ, ਦਸਤਾਵੇਜ਼ ਵੀ ਵਾਪਸ ਨਹੀਂ ਕੀਤੇ ਗਏ । ਜਿਹੜੀ ਸਿੱਖ ਕੌਮ ਦੀ ਕੰਮਜੋਰ ਲੀਡਰਸਿ਼ਪ ਸੀ, ਉਸਨੇ ਸਿੱਖ ਕੌਮ ਉਤੇ ਹੋਏ ਇਸ ਜ਼ਬਰ ਜੁਲਮ ਦੀ ਆਵਾਜ਼ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਬੁਲੰਦ ਨਾ ਕੀਤੀ ਬਲਕਿ ਹਮਲਾਵਰ ਸਿਆਸਤਦਾਨਾਂ ਤੇ ਹੁਕਮਰਾਨਾਂ ਦੇ ਪਿੱਠੂ ਬਣਕੇ ਵਿਚਰਦੇ ਰਹੇ । ਇਨ੍ਹਾਂ ਦੀਆਂ ਕੰਮਜੋਰ ਨੀਤੀਆ ਦੀ ਬਦੌਲਤ ਹੀ 1947 ਤੋਂ ਪਹਿਲੇ ਨਹਿਰੂ, ਗਾਂਧੀ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਉਸ ਬਚਨ ਕਿ ਆਜਾਦੀ ਤੋਂ ਬਾਅਦ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਸਿੱਖ ਕੌਮ ਆਪਣੀ ਆਜਾਦੀ ਨਾਲ ਵਿਚਰਦੀ ਹੋਈ ਆਨੰਦ ਮਾਣ ਸਕੇਗੀ । ਉਹ ਵੀ ਇਨ੍ਹਾਂ ਦੀ ਬਦੌਲਤ ਹੀ ਪੂਰਨ ਨਹੀਂ ਹੋ ਸਕਿਆ । ਸ. ਮਾਨ ਨੇ ਦੁਨੀਆਂ ਦੇ ਮਸਹੂਰ ਫਿਲਾਸਫਰ ਪਲੈਟੋ ਦੇ ਕਥਨ ਕਿ ‘ਗਾਂ ਜਦੋਂ ਆਪਣੇ ਵੱਛੇ ਨੂੰ ਜਨਮ ਦਿੰਦੀ ਹੈ, ਤਾਂ ਉਹ ਆਪਣੀ ਮਾਂ ਦੇ ਹੀ ਲੱਤਾਂ ਮਾਰਦਾ ਹੈ’ ਠੀਕ ਉਸੇ ਤਰ੍ਹਾਂ ਸਾਡੀ ਪੁਰਾਤਨ ਤੇ ਰਵਾਇਤੀ ਲੀਡਰਸਿ਼ਪ ਦੇ ਲੰਮੇ ਸਮੇਂ ਤੋਂ ਦੁਖਦਾਇਕ ਅਮਲ ਹੁੰਦੇ ਆ ਰਹੇ ਹਨ । ਅਜਿਹੀ ਕੰਮਜੋਰ ਅਤੇ ਦਿਸ਼ਾਹੀਣ ਸਿੱਖ ਲੀਡਰਸਿ਼ਪ ਬਾਰੇ ਹੀ ਸ਼ਾਹ ਮੁਹੰਮਦ ਆਪਣੇ ਵੱਲੋਂ ਲਿਖੇ ਜੰਗਨਾਮਾ ਵਿਚ ਵਰਣਨ ਕਰਦੇ ਹਨ ‘ਪਹਾੜਾਂ ਸਿੰਘ ਸੀ ਯਾਰ ਫਿਰੰਗੀਆ ਦਾ, ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ। ਪਿੱਛੋ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ’। 

Leave a Reply

Your email address will not be published. Required fields are marked *