ਜੇਕਰ ਇੰਡੀਅਨ ਹੁਕਮਰਾਨਾਂ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਿਸੇ ਗੁਆਂਢੀ ਮੁਲਕ ਨਾਲ ਜੰਗ ਲਗਾਈ, ਤਾਂ ਸਿੱਖ ਜਰਨੈਲ ਉਸ ਵਿਚ ਹਿੱਸਾ ਨਹੀ ਲੈਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ) “ਅਸੀ ਲੰਮੇ ਸਮੇ ਤੋ ਇਹ ਵੇਖਦੇ ਤੇ ਵਾਚਦੇ ਆ ਰਹੇ ਹਾਂ ਕਿ ਹਿੰਦੂਤਵ ਬੀਜੇਪੀ-ਆਰ.ਐਸ.ਐਸ ਦੀ ਸ੍ਰੀ ਨਰਿੰਦਰ ਮੋਦੀ ਦੀ ਹਕੂਮਤ ਦੀ ਫ਼ੌਜ ਵਿਚ ਕੋਈ ਵੀ ਸਿੱਖ ਜਰਨੈਲ ਨਹੀ ਹੈ । ਲੇਕਿਨ ਮੌਜੂਦਾ ਰੱਖਿਆ ਵਜ਼ੀਰ ਨੇ ਫ਼ੌਜ ਨੂੰ ਜੰਗ ਲਈ ਸੁਚੇਤ ਰਹਿਣ ਲਈ ਕਿਹਾ ਹੈ । ਜਿਸਦਾ ਮਤਲਬ ਹੈ ਕਿ ਇਹ ਜੰਗ ਜਾਂ ਤਾਂ ਇਸਲਾਮਿਕ ਪਾਕਿਸਤਾਨ ਵਿਰੁੱਧ ਹੋਵੇਗੀ ਜਾਂ ਕਾਮਰੇਡ ਚੀਨ ਨਾਲ । ਜਦੋਕਿ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਰ ਤਰ੍ਹਾਂ ਦੀ ਜੰਗ ਦੇ ਸਖ਼ਤ ਵਿਰੁੱਧ ਹਾਂ । ਕਿਉਂਕਿ ਜੇਕਰ ਪਾਕਿਸਤਾਨ ਨਾਲ ਜੰਗ ਹੋਈ ਤਾਂ ਇਹ ਹਿੰਦੂ-ਮੁਸਲਿਮ ਕੌਮ ਦੀ ਲੜਾਈ ਹੋਵੇਗੀ । ਜੇਕਰ ਚੀਨ ਨਾਲ ਹੋਈ ਤਾਂ ਇਸਦਾ ਮਤਲਬ ਹਿੰਦੂਆ ਚੀਨ ਦੇ ਹਾਨ ਨਾਲ ਹੋਵੇਗਾ । ਜਦੋਕਿ ਕਿਸੇ ਤਰ੍ਹਾਂ ਦੀ ਜੰਗ ਹੋਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਸਿੱਖ ਵਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਬਣਨਗੇ । ਜਿਨ੍ਹਾਂ ਦਾ ਨਾ ਤਾਂ ਹਿੰਦੂਆ ਨਾਲ ਕੋਈ ਵੈਰ ਹੈ, ਨਾ ਮੁਸਲਿਮ ਕੌਮ ਨਾਲ ਅਤੇ ਨਾ ਹੀ ਚੀਨੀਆ ਨਾਲ । ਫਿਰ ਇਸ ਜੰਗ ਵਿਚ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦਾ ਕੋਈ ਮਤਲਬ ਨਹੀ ਰਹਿ ਜਾਂਦਾ । ਇਸ ਲਈ ਅਸੀ ਜੰਗ ਦੇ ਸਖਤ ਵਿਰੁੱਧ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਵੱਲੋ ਬੀਤੇ ਦਿਨੀਂ ਇੰਡੀਅਨ ਫ਼ੌਜ ਦੇ ਜਰਨੈਲਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਜੰਗ ਲਈ ਤਿਆਰ ਰਹਿਣ ਲਈ ਸੁਚੇਤ ਕਰਨ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਜੰਗ ਦੇ ਮਕਸਦ ਨੂੰ ਆਉਣ ਵਾਲੀਆ ਪਾਰਲੀਮੈਟ ਚੋਣਾਂ ਲਈ ਬਤੌਰ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਵਰਤਕੇ ਸਮੁੱਚੇ ਮੁਲਕ ਦੇ ਹਿੰਦੂ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਦਿਸ਼ਾਹੀਣ ਗੁੰਮਰਾਹਕੁੰਨ ਪ੍ਰਚਾਰ ਨੂੰ ਗੈਰ ਸਿਧਾਤਿਕ, ਗੈਰ ਸਮਾਜਿਕ ਅਤੇ ਇਨਸਾਨੀਅਤ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਸ੍ਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਭਵਿੱਖਤ ਜੰਗ ਦੇ ਪ੍ਰੀਪੇਖ ਵਿਚ ਤਬਦੀਲੀ ਆਈ ਹੈ, ਉਸ ਲਈ ਅਸੀ ਇਨ੍ਹਾਂ ਨੂੰ ਵਧਾਈ ਦਿੰਦੇ ਹਾਂ । ਜਦੋਕਿ ਬੀਤੇ ਸਮੇ ਵਿਚ ਇਨ੍ਹਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਨ੍ਹਾਂ ਨੇ ਕਦੇ ਵੀ ਜੰਗ ਨਹੀ ਜਿੱਤੀ :- 

ਜਿਵੇਕਿ ਦੂਜੀ ਸੰਸਾਰ ਜੰਗ ਸਮੇ ਗਾਂਧੀ ਅਤੇ ਨਹਿਰੂ ਨੇ ਉਨ੍ਹਾਂ ਜਾਲਮ ਜਮਾਤਾਂ ਦੀ ਮਦਦ ਕੀਤੀ ਜਿਵੇ ਨਾਜੀ-ਜਰਮਨੀ, ਇਟਲੀ ਅਤੇ ਜਪਾਨ ਦੀ । ਉਪਰੋਕਤ ਦੋਵੇ ਆਗੂਆ ਨੇ ਸੁਭਾਸ ਚੰਦਰ ਬੋਸ ਨੂੰ ਵਿਸੇਸ ਦੂਤ ਬਣਾਕੇ ਇਨ੍ਹਾਂ ਤਾਕਤਾਂ ਕੋਲ ਭੇਜਿਆ ਜਿਨ੍ਹਾਂ ਵਿਚੋ ਜਪਾਨ ਨੇ ਅੰਡੇਮਾਨ ਟਾਪੂ ਨੂੰ ਕਾਬੂ ਕੀਤਾ ਹੋਇਆ ਸੀ ਜਿਥੇ ਸਿੱਖਾਂ ਤੇ ਇੰਡੀਅਨ ਉਨ੍ਹਾਂ ਕੈਦੀਆ ਨੂੰ ਬੰਦੀ ਬਣਾਇਆ ਹੋਇਆ ਸੀ ਜੋ ਬ੍ਰਿਟਿਸ ਹਕੂਮਤ ਵਿਰੁੱਧ ਲੜ ਰਹੇ ਸਨ, ਉਨ੍ਹਾਂ ਨੂੰ ਉਥੇ ਸਖਤ ਸਜਾਵਾਂ ਦਿੱਤੀਆ ਜਾ ਰਹੀਆ ਸਨ । ਉਨ੍ਹਾਂ ਕਿਹਾ ਕਿ ਜਦੋ ਸੁਭਾਸ ਚੰਦਰ ਜਪਾਨੀਆ ਨਾਲ ਹਰ ਤਰ੍ਹਾਂ ਘੁਲ ਮਿਲ ਗਏ ਸਨ ਅਤੇ ਜਪਾਨ ਵੀ ਅੰਗਰੇਜਾਂ ਵਿਰੁੱਧ ਲੜ ਰਿਹਾ ਸੀ ਤਾਂ ਫਿਰ ਕਾਲੇਪਾਣੀ ਦੀ ਸਜਾਂ ਵਿਚ ਸਾਡੇ ਬੰਦੀ ਬਣਾਏ ਗਏ ਸਿੱਖਾਂ ਤੇ ਹੋਰਨਾਂ ਨੂੰ ਜਪਾਨੀਆਂ ਅਤੇ ਸੁਭਾਸ ਚੰਦਰ ਬੋਸ ਨੇ ਉਸ ਸਜ਼ਾਂ ਤੋ ਆਜਾਦ ਕਿਉਂ ਨਹੀ ਕਰਵਾਇਆ ? ਜਦੋਕਿ ਸੁਭਾਸ ਚੰਦਰ ਬੋਸ ਤੇ ਜਪਾਨੀਆ ਦੇ ਅੰਗਰੇਜ਼ਾਂ ਵਿਰੁੱਧ ਇਕੋ ਜਿਹੀਆ ਭਾਵਨਾਵਾ ਸਨ । 

ਉਨ੍ਹਾਂ ਕਿਹਾ ਕਿ ਬਤੌਰ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਜੋ ਆਉਣ ਵਾਲੇ ਸਮੇ ਵਿਚ ਜੰਗ ਕਰਨ ਦਾ ਐਲਾਨ ਕਰ ਰਹੇ ਹਨ, ਉਸ ਵਿਚ ਸਿੱਖ ਜਰਨੈਲਾਂ ਅਤੇ ਸਿਪਾਹੀਆ ਨੂੰ ਕਿਸੇ ਤਰ੍ਹਾਂ ਵੀ ਸਾਮਿਲ ਨਹੀ ਹੋਣਾ ਚਾਹੀਦਾ । ਕਿਉਂਕਿ ਸਿੱਖ ਕਿਸੇ ਵੀ ਆਉਣ ਵਾਲੀ ਜੰਗ ਵਿਚ ਨਹੀ ਲੜਨਗੇ । ਅਜਿਹੀ ਕਿਸੇ ਜੰਗ ਵਿਚ ਹਿੰਦੂ ਹੀ ਲੜਨਗੇ । ਜਦੋ ਤੱਕ ਹਿੰਦੂਤਵ ਆਗੂ ਸਿੱਖਾਂ ਨੂੰ ਆਪਣੀ ਮਦਦ ਲਈ ਸੱਦਾ ਨਹੀ ਦਿੰਦੇ, ਉਸ ਸਮੇ ਤੱਕ ਸਿੱਖਾਂ ਨੂੰ ਕਿਸੇ ਤਰ੍ਹਾਂ ਵੀ ਅਚਨਚੇਤ ਤੌਰ ਤੇ ਅਜਿਹੀਆ ਜੰਗਾਂ ਜਾਂ ਬਿਨ੍ਹਾਂ ਸੱਦੇ ਆਫਤਾ ਵਿਚ ਬਿਲਕੁਲ ਨਹੀ ਭਾਗ ਲੈਣਾ ਚਾਹੀਦਾ ।

Leave a Reply

Your email address will not be published. Required fields are marked *