ਐਸ.ਜੀ.ਪੀ.ਸੀ ਦੀਆਂ ਚੋਣਾਂ ਦੇ ਸੰਬੰਧ ਵਿਚ ਅੱਜ ਤੱਕ ਸਾਨੂੰ ਕੋਈ ਸੂਚਨਾ ਨਹੀ ਕਿ ਵੋਟਾਂ ਪਟਵਾਰੀ ਬਣਾਉਣਗੇ ਜਾਂ ਬੀ.ਐਲ.ਓ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ ( ) “ਗੁਰਦੁਆਰਾ ਚੋਣ ਕਮਿਸਨ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਹਰ ਤਰ੍ਹਾਂ ਦੀ ਕਾਰਵਾਈ ਪੂਰਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਤੇ ਚੋਣ ਕਮਿਸਨ ਪੰਜਾਬ ਨੂੰ ਅਗਲੀਆ ਜਿੰਮੇਵਾਰੀਆ ਨਿਭਾਉਣ ਸੰਬੰਧੀ ਲੰਮੇ ਸਮੇ ਤੋ ਜਾਣਕਾਰੀ ਦਿੱਤੀ ਹੋਈ ਹੈ । ਇਨ੍ਹਾਂ ਗੁਰੂਘਰਾਂ ਦੀਆਂ ਚੋਣਾਂ ਲਈ 21 ਅਕਤੂਬਰ ਤੋ ਸਰਕਾਰੀ ਹੁਕਮਾਂ ਅਨੁਸਾਰ ਨਵੀਆ ਵੋਟਾਂ ਬਣਨੀਆ ਸੁਰੂ ਹੋਣ ਜਾ ਰਹੀਆ ਹਨ। ਅੱਜ 18 ਅਕਤੂਬਰ ਹੋ ਗਈ ਹੈ, ਲੇਕਿਨ ਸਾਨੂੰ ਅਜੇ ਤੱਕ ਡਿਪਟੀ ਕਮਿਸਨਰ, ਐਸ.ਡੀ.ਐਮ ਜਾਂ ਹੋਰ ਚੋਣ ਅਧਿਕਾਰੀਆ ਵੱਲੋ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀ ਦਿੱਤੀ ਗਈ ਕਿ ਇਹ ਵੋਟਾਂ ਬਣਾਉਣ ਲਈ ਜਿਵੇ ਵਿਧਾਨ ਸਭਾ ਜਾਂ ਲੋਕ ਸਭਾ ਵੋਟਾਂ ਬਣਾਉਣ ਲਈ ਸਰਕਾਰੀ ਪੱਧਰ ਤੇ ਮੁਲਾਜਮ ਪਿੰਡਾਂ ਤੇ ਸ਼ਹਿਰਾਂ ਵਿਚ ਜਾਂਦੇ ਹਨ, ਉਸ ਤਰ੍ਹਾਂ ਇਨ੍ਹਾਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਨ ਕਰਨ ਲਈ ਪਟਵਾਰੀਆ ਦੀ ਜਿੰਮੇਵਾਰੀ ਲਗਾਈ ਗਈ ਹੈ ਜਾਂ ਬੀ.ਐਲ.ਓ ਦੀ ? ਇਸ ਅਮਲ ਤੋ ਇਹ ਪ੍ਰਤੱਖ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਗੁਰਦੁਆਰਾ ਚੋਣਾਂ ਸੰਬੰਧੀ ਕਾਗਜੀ ਕਾਰਵਾਈ ਤਾਂ ਕਰ ਰਹੀ ਹੈ ਲੇਕਿਨ ਅਮਲੀ ਤੇ ਪ੍ਰਬੰਧਕੀ ਰੂਪ ਵਿਚ ਬਹੁਤ ਵੱਡੀਆ ਖਾਮੀਆ ਤੇ ਕਮੀਆ ਹਨ । ਜਿਸ ਨਾਲ ਬਹੁਤ ਸਾਰੇ ਵੋਟਰ ਵੋਟਾਂ ਬਣਾਉਣ ਤੋ ਵਾਂਝੇ ਰਹਿ ਜਾਣਗੇ । ਜਦੋ ਤੱਕ ਵੋਟਰ ਨੂੰ ਇਹ ਜਾਣਕਾਰੀ ਨਹੀ ਦਿੱਤੀ ਜਾਵੇਗੀ ਕਿ ਵੋਟਾਂ ਕੌਣ ਬਣਾਉਣ ਆਵੇਗਾ, ਫਾਰਮ ਕੌਣ ਭਰਵਾਏਗਾ, ਉਸਦੀ ਸਹੀ ਵੋਟ ਤਸਦੀਕ ਕੌਣ ਕਰੇਗਾ ਅਤੇ ਇਹ ਸਹੀ ਫਾਰਮ ਕਿਸਦੇ ਰਾਹੀ ਕਿਥੇ ਜਮ੍ਹਾ ਕਰਵਾਏ ਜਾਣਗੇ, ਫਿਰ ਐਸ.ਜੀ.ਪੀ.ਸੀ ਵੋਟ ਬਣਨ ਦੀ ਪ੍ਰਕਿਰਿਆ ਵਿਚ ਪਾਰਦਰਸ਼ੀ ਕਿਵੇ ਕਾਇਮ ਰਹਿ ਸਕੇਗੀ ?”

ਇਹ ਵਿਚਾਰ ਅੱਜ ਇਥੇ ਪਾਰਟੀ ਮੁੱਖ ਦਫਤਰ ਵਿਖੇ ਪਾਰਟੀ ਦੇ ਕੁਝ ਸੀਨੀਅਰ ਆਗੂਆ ਜਿਨ੍ਹਾਂ ਵਿਚ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ ਦੋਵੇ ਜਰਨਲ ਸਕੱਤਰ, ਗੁਰਦੀਪ ਸਿੰਘ ਬੁਰਜ, ਧਰਮ ਸਿੰਘ ਕਲੌੜ, ਬਲਵਿੰਦਰ ਸਿੰਘ ਚੀਮਾਂ ਆਗੂ ਸਾਮਿਲ ਹੋਏ । ਆਗੂਆ ਨੇ ਜਿਥੇ ਜਿ਼ਲ੍ਹਾ ਚੋਣ ਅਫਸਰ ਤੋ ਇਹ ਸੰਜੀਦਗੀ ਭਰੀ ਮੰਗ ਕੀਤੀ ਕਿ ਐਸ.ਜੀ.ਪੀ.ਸੀ ਵੋਟਾਂ ਬਣਨ ਦੀ ਪ੍ਰਕਿਰਿਆ ਦੇ ਸੁਰੂ ਹੋਣ ਤੋ ਪਹਿਲੇ ਹੀ ਸਮੁੱਚੇ ਵੋਟਰਾਂ, ਪਾਰਟੀਆਂ ਆਦਿ ਨੂੰ ਸਹੀ ਰੂਪ ਵਿਚ ਜਾਣਕਾਰੀ ਦੇਣੀ ਅਤਿ ਜਰੂਰੀ ਹੈ ਕਿ ਇਨ੍ਹਾਂ ਵੋਟਾਂ ਨੂੰ ਬਣਾਉਣ ਤੇ ਇਸ ਪ੍ਰਕਿਰਿਆ ਨੂੰ ਪੂਰਨ ਕਰਨ ਦੇ ਕਿਹੜੇ ਅਧਿਕਾਰੀ ਅਧਿਕਾਰਿਤ ਹੋਣਗੇ ਅਤੇ ਵੋਟਰਾਂ ਨੂੰ ਆਪੋ ਆਪਣੀ ਵੋਟ ਬਣਾਉਣ ਲਈ ਉਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਵੀ ਜਿ਼ਲ੍ਹਾ ਚੋਣ ਅਫਸਰ ਦੀ ਹੈ ਜੋ ਅਜੇ ਤੱਕ ਸਾਨੂੰ ਕਿਤੇ ਨਜਰ ਨਹੀ ਆ ਰਹੀ । ਇਸ ਲਈ ਅਸੀ ਪਾਰਟੀ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਇਹ ਖੁੱਲ੍ਹੇ ਰੂਪ ਵਿਚ ਅਪੀਲ ਕਰਦੇ ਹਾਂ ਕਿ ਉਹ ਆਪੋ ਆਪਣੇ ਜਿ਼ਲ੍ਹਾ ਚੋਣ ਅਫਸਰ ਨਾਲ ਤੁਰੰਤ ਡੈਪੂਟੇਸਨ ਲੈਕੇ ਇਸ ਵਿਸੇ ਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਜਿਥੇ ਚੋਣ ਪ੍ਰਕਿਰਿਆ ਵਿਚ ਖਾਮੀਆ ਤੇ ਕਮੀਆ ਨਜਰ ਆ ਰਹੀਆ ਹਨ ਉਨ੍ਹਾਂ ਨੂੰ ਪੂਰਨ ਕਰਵਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਣ । ਜੇਕਰ ਜਿ਼ਲ੍ਹਾ ਪ੍ਰਸ਼ਾਸ਼ਨ ਜਾਂ ਚੋਣ ਨਾਲ ਸੰਬੰਧਤ ਅਧਿਕਾਰੀ ਉਨ੍ਹਾਂ ਨੂੰ ਇਸ ਗੰਭੀਰ ਵਿਸੇ ਤੇ ਸਹਿਯੋਗ ਨਹੀ ਕਰਦੇ, ਤਾਂ ਉਹ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਇਨ੍ਹਾਂ ਦਫਤਰਾਂ ਅੱਗੇ ਮਜਬੂਤੀ ਨਾਲ ਰੋਸ ਧਰਨੇ ਤੇ ਵਿਖਾਵੇ ਕਰਨ ਤਾਂ ਕਿ ਸੁੱਤੀ ਪਈ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਚੋਣ ਪ੍ਰਕਿਰਿਆ ਸੰਬੰਧੀ ਬਣਦੀਆ ਜਿੰਮੇਵਾਰੀਆ ਪੂਰਨ ਕਰਨ ਲਈ ਮਜਬੂਰ ਕੀਤਾ ਜਾ ਸਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਕੋਈ ਵੀ ਸੰਬੰਧਤ, ਯੋਗਤਾ ਰੱਖਣ ਵਾਲਾ ਵੋਟਰ ਵੋਟ ਬਣਾਉਣ ਤੋ ਵਾਂਝਾ ਨਾ ਰਹੇ ਅਤੇ ਕਿਸੇ ਵੀ ਚੋਣ ਹਲਕੇ ਵਿਚ ਕੋਈ ਅਧਿਕਾਰੀ ਪੱਖਪਾਤੀ ਰਵੱਈਆ ਅਪਣਾਕੇ ਹਕੂਮਤ ਜਮਾਤਾਂ ਜਾਂ ਪਹਿਲੇ ਰਾਜ ਕਰ ਚੁੱਕੀਆ ਸਿਆਸੀ ਜਮਾਤਾਂ ਦੇ ਪ੍ਰਭਾਵ ਥੱਲ੍ਹੇ ਆ ਕੇ ਇਸ ਵੋਟ ਪ੍ਰਕਿਰਿਆ ਵਿਚ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੇ ਕੰਮ ਨਾ ਕਰ ਸਕਣ ।

Leave a Reply

Your email address will not be published. Required fields are marked *