ਸ. ਸੁਖਮਿੰਦਰ ਸਿੰਘ ਹੰਸਰਾ ਇਕ ਅਣਥੱਕ ਕੌਮ ਪ੍ਰਤੀ ਦਰਦ ਰੱਖਣ ਵਾਲੀ ਆਤਮਾ ਸਨ, ਜਿਨ੍ਹਾਂ ਨੇ ਆਪਣੇ ਸਵਾਸਾਂ ਨੂੰ ਮਨੁੱਖਤਾ ਦੀ ਬਿਹਤਰੀ ਵਿਚ ਲਗਾਇਆ : ਮਾਨ

ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਸਾਡੇ ਕੈਨੇਡਾ ਯੂਨਿਟ ਦੇ ਸੀਨੀਅਰ ਆਗੂ ਸ. ਸੁਖਮਿੰਦਰ ਸਿੰਘ ਹੰਸਰਾ ਜੋ ਕਿ ਲੰਮੇਂ ਸਮੇਂ ਤੋਂ ਕੈਨੇਡਾ ਵਿਚ ਇਕ ਅਖਬਾਰ ਨੂੰ ਚਲਾਉਦੇ ਹੋਏ ਬਤੌਰ ਜਰਨਲਿਸਟ ਬਾਹਲੀਆ ਹਕੂਮਤਾਂ ਨੂੰ ਘੱਟ ਗਿਣਤੀ ਸਿੱਖ ਕੌਮ ਦੀ ਹੱਕ-ਸੱਚ ਦੀ ਆਵਾਜ਼ ਤੋਂ ਜਾਣੂ ਕਰਵਾਉਦੇ ਰਹੇ ਹਨ ਅਤੇ ਬਤੌਰ ਕੈਨੇਡਾ ਯੂਨਿਟ ਦੇ ਸੀਨੀਅਰ ਮੈਬਰ ਹੋਣ ਦੇ ਨਾਤੇ ਜਿ਼ੰਮੇਵਾਰੀਆ ਵੀ ਨਿਭਾਉਦੇ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਦੇ ਅਕਾਲ ਚਲਾਣਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਦਾਸ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਜਿਸ ਨਾਲ ਸਾਡੇ ਕੈਨੇਡਾ ਦੇ ਯੂਨਿਟ ਨੂੰ ਇਕ ਵੱਡਾ ਘਾਟਾ ਪਿਆ ਹੈ । ਅਸੀਂ ਉਨ੍ਹਾਂ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਉਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਅਤੇ ਕੈਨੇਡਾ ਯੂਨਿਟ ਵਿਚ ਕੰਮ ਕਰਨ ਵਾਲੇ ਸਾਥੀਆ ਨੂੰ ਇਸ ਪਹੁੰਚੇ ਡੂੰਘੇ ਸਦਮੇ ਉਤੇ ਦੁੱਖ ਦਾ ਇਜਹਾਰ ਕਰਦੇ ਹੋਏ ਗੁਰੂ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਮੈਬਰਾਂ, ਸੰਬੰਧੀਆਂ ਨੂੰ ਇਸ ਅਤਿ ਦੁੱਖ ਦੀ ਘੜੀ ਵਿਚ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਲਈ ਅਰਜੋਈ ਵੀ ਕਰਦੇ ਹਾਂ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਜਥੇਬੰਦੀ ਨੇ ਉਨ੍ਹਾਂ ਦੇ ਹੋਏ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜਿਨ੍ਹਾਂ ਆਤਮਾਵਾਂ ਵੱਲੋਂ ਆਪਣੇ ਸਵਾਸਾਂ ਨੂੰ ਲੋੜਵੰਦਾਂ, ਮਜਲੂਮਾਂ, ਬੇਸਹਾਰਿਆ, ਵਿਧਵਾਵਾਂ ਅਤੇ ਮਨੁੱਖਤਾ ਦੀ ਬਿਹਤਰੀ ਲਈ ਲਗਾਇਆ ਹੋਵੇ, ਉਨ੍ਹਾਂ ਆਤਮਾਵਾਂ ਵੱਲੋ ਸਰੀਰਕ ਤੌਰ ਤੇ ਵਿਛੜ ਜਾਣ ਤੇ ਉਨ੍ਹਾਂ ਦੇ ਆਲੇ-ਦੁਆਲੇ ਅਤੇ ਸਮਾਜ ਵਿਚ ਵਿਚਰਣ ਵਾਲੀਆ ਸੰਗਤਾਂ ਨੂੰ ਕਦੀ ਵੀ ਆਤਮਿਕ ਤੌਰ ਤੇ ਵਿਛੋੜਾ ਨਹੀਂ ਹੁੰਦਾ, ਬਲਕਿ ਅਜਿਹੀਆ ਆਤਮਾਵਾ ਆਪਣੇ ਵੱਲੋ ਸਮੇਂ-ਸਮੇਂ ਤੇ ਕੀਤੇ ਗਏ ਮਨੁੱਖਤਾ ਪੱਖੀ ਉਦਮਾਂ ਦੀ ਬਦੌਲਤ ਅਤੇ ਉਨ੍ਹਾਂ ਦੇ ਦਿਲ-ਆਤਮਾਵਾਂ ਤੇ ਰਾਜ ਵੀ ਕਰਦੀਆ ਰਹਿੰਦੀਆ ਹਨ ਅਤੇ ਉਹ ਕਿਸੇ ਨਾ ਕਿਸੇ ਰੂਪ ਵਿਚ ਅਜਿਹੀਆ ਆਤਮਾਵਾ ਸਮਾਜ, ਕੌਮ ਅਤੇ ਧਰਮ ਦੀ ਸੇਵਾ ਕਰਨ ਵਾਲਿਆ ਦੇ ਨਾਲ ਵਿਚਰਣ ਦੀ ਮਹਿਸੂਸਤਾਂ ਨੂੰ ਵੀ ਪ੍ਰਤੱਖ ਕਰਦੀਆ ਰਹਿੰਦੀਆ ਹਨ । ਬੇਸ਼ੱਕ ਸਰੀਰਕ ਤੌਰ ਤੇ ਉਹ ਅੱਜ ਸਾਡੇ ਵਿਚ ਨਹੀਂ ਹਨ, ਪਰ ਉਨ੍ਹਾਂ ਵੱਲੋਂ ਕੀਤੀਆ ਗਈਆ ਅਣਥੱਕ ਸਵਾਰਥਾਂ ਤੋਂ ਰਹਿਤ ਸੇਵਾਵਾਂ ਨੂੰ ਸਦਾ ਯਾਦ ਰਹਿਣਗੀਆ ।

Leave a Reply

Your email address will not be published. Required fields are marked *