ਖ਼ਾਲਸਾ ਪੰਥ ਵਿਚ ਬੀਬੀਆਂ ਨੂੰ ਮਰਦ ਦੇ ਬਰਾਬਰ ਦਾ ਦਰਜਾ ਤੇ ਸਤਿਕਾਰ ਹਾਸਿਲ ਹੈ, ਬੀਬੀਆਂ ਉਤੇ ਕਿਸੇ ਤਰ੍ਹਾਂ ਦੀ ਵਧੀਕੀ ਸਹਿਣ ਨਹੀ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 09 ਜੂਨ ( ) “ਗੁਰੂ ਨਾਨਕ ਪਾਤਸਾਹ ਨੇ ਉਚੇਚੇ ਤੌਰ ਤੇ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਤੇ ਸਤਿਕਾਰ ਦਿੰਦੇ ਹੋਏ ‘ਸੋ ਕਿਊ ਮੰਦਾ ਆਖਿਐ, ਜਿਤੁ ਜੰਮੈ ਰਾਜਾਨ’ ਉਚਾਰਕੇ ਬੀਬੀਆਂ ਨੂੰ ਸਿੱਖ ਕੌਮ ਦੀ ਨੀਂਹ ਰੱਖਣ ਸਮੇ ਹੀ ਬਰਾਬਰ ਦਾ ਸਤਿਕਾਰ ਤੇ ਹੱਕ ਪ੍ਰਦਾਨ ਕਰ ਦਿੱਤੇ ਸਨ । ਉਸ ਮਹੱਤਵਪੂਰਨ ਸੋਚ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਹਮੇਸ਼ਾਂ ਕੰਮ ਕਰਨ ਵਾਲੀਆ ਬੀਬੀਆਂ ਨੂੰ ਹਰ ਪੱਖੋ ਸਤਿਕਾਰ-ਮਾਣ ਪਹਿਲਾ ਵੀ ਦਿੰਦੇ ਆ ਰਹੇ ਹਾਂ ਅਤੇ ਆਉਣ ਵਾਲੇ ਸਮੇ ਵਿਚ ਵੀ ਇਸਨੂੰ ਕਾਇਮ ਰੱਖਿਆ ਜਾਵੇਗਾ । ਜੋ ਵੀ ਸਾਡਾ ਅਹੁਦੇਦਾਰ ਜਾਂ ਮੈਂਬਰ ਬੀਬੀਆਂ ਲਈ ਅਪਮਾਨਜਨਕ ਸ਼ਬਦਾਂ ਜਾਂ ਅਮਲਾਂ ਦੀ ਵਰਤੋ ਕਰੇਗਾ ਜਾਂ ਪਾਰਟੀ ਆਗੂਆਂ ਪ੍ਰਤੀ ਅਪਮਾਨਜ਼ਨਕ ਇਸਾਰੇ ਕਰਕੇ, ਪਾਰਟੀ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕਰੇਗਾ, ਉਸ ਵਿਰੁੱਧ ਸਿੱਖੀ ਲੀਹਾਂ ਅਨੁਸਾਰ ਫੌਰੀ ਕਾਰਵਾਈ ਕੀਤੀ ਜਾਵੇਗੀ । ਜੋ 07 ਜੂਨ ਨੂੰ ਲੁਧਿਆਣਾ ਵਿਖੇ ਕੁਝ ਆਗੂਆਂ ਨੇ ਮੀਟਿੰਗ ਕੀਤੀ ਸੀ, ਉਸ ਤੋ ਪਹਿਲੇ ਜਿਨ੍ਹਾਂ ਆਗੂਆ ਨੇ ਪਾਰਟੀ ਨੂੰ ਆਪਣੇ ਅਸਤੀਫੇ ਦਿੱਤੇ ਸਨ, ਉਨ੍ਹਾਂ ਨੂੰ ਪਾਰਟੀ ਨੇ ਇਖਲਾਕੀ ਅਮਲਾਂ ਤੇ ਸੋਚ ਨੂੰ ਮੁੱਖ ਰੱਖਦੇ ਹੋਏ ਉਸੇ ਸਮੇ ਪ੍ਰਵਾਨ ਕਰ ਲਿਆ ਸੀ, ਇਸ ਲਈ ਲੁਧਿਆਣਾ ਵਿਖੇ ਕੀਤੀ ਗਈ ਮੀਟਿੰਗ ਨੂੰ ਪਾਰਟੀ ਅਨੁਸਾਸਨਹੀਣਤਾਂ ਮੰਨਦੀ ਹੈ ਅਤੇ ਕਿਸੇ ਵੀ ਕੀਮਤ ਤੇ ਪਾਰਟੀ ਆਪਣੇ ਅਨੁਸਾਸਨ ਨੂੰ ਭੰਗ ਨਹੀ ਹੋਣ ਦੇਵੇਗੀ । ਪਹਿਲ ਦੇ ਆਧਾਰ ਤੇ ਅਨੁਸਾਸਨ ਨੂੰ ਕਾਇਮ ਰੱਖਿਆ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨਾਂ ਤੋ ਲੁਧਿਆਣਾ ਜਿ਼ਲ੍ਹੇ ਵਿਚ ਤੇ ਸੋ਼ਸ਼ਲ ਮੀਡੀਆ ਉਤੇ ਚੱਲ ਰਹੀਆ ਅਫਵਾਹਾਂ ਜਾਂ ਗੁੰਮਰਾਹਕੁੰਨ ਪ੍ਰਚਾਰ ਦਾ ਮੁਕੰਮਲ ਰੂਪ ਵਿਚ ਅੰਤ ਕਰਦੇ ਹੋਏ ਅਤੇ ਪਾਰਟੀ ਅਨੁਸਾਸਨ ਦਾ ਕਿਸੇ ਨੂੰ ਵੀ ਉਲੰਘਣ ਨਾ ਕਰਨ ਦੀ ਸਖਤ ਹਦਾਇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਅਨੁਸਾਸਨ ਨੂੰ ਕਾਇਮ ਰੱਖਦੇ ਹੋਏ ਦਲਜੀਤ ਸਿੰਘ ਬਿੱਟੂ, ਜਗੀਰ ਸਿੰਘ ਵਡਾਲਾ, ਚਰਨ ਸਿੰਘ ਲੋਹਾਰਾ, ਅਨੂਪ ਸਿੰਘ ਮਿਨਹਾਸ, ਗੁਰਜਤਿੰਦਰਪਾਲ ਸਿੰਘ ਭੀਖੀਵਿੰਡ ਅਤੇ ਸ. ਵਰਿੰਦਰ ਸਿੰਘ ਮਾਨ ਉਤੇ ਐਕਸਨ ਹੋਇਆ ਸੀ, ਉਲੰਘਣਾ ਕਰਨ ਵਾਲੇ ਉਤੇ ਉਸੇ ਤਰ੍ਹਾਂ ਐਕਸਨ ਹੋਵੇਗਾ।

Leave a Reply

Your email address will not be published. Required fields are marked *