ਸਭ ਸਿਆਸੀ ਪਾਰਟੀਆਂ ਵੱਲੋਂ ਡਾ. ਬਰਜਿੰਦਰ ਸਿੰਘ ਦੀ ਮਦਦ ਕਰਨਾ ਸਹੀ, ਪਰ ਜਰਨਲਿਸਟਾਂ ਨੂੰ ਵੀ ‘ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਵੈਰ’ ਉਤੇ ਪਹਿਰਾ ਦੇਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਜਮਹੂਰੀਅਤ ਦੇ ਚੌਥੇ ਥੰਮ੍ਹ ਪ੍ਰੈਸ ਦੀ ਆਜਾਦੀ ਨੂੰ ਕੁੱਚਲਣ ਦੀ ਮੰਦਭਾਵਨਾ ਹੇਠ ਅਜੀਤ ਅਦਾਰੇ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਉਤੇ ਕੇਸ ਪਾ ਕੇ ਤੰਗ-ਪ੍ਰੇਸ਼ਾਨ ਕਰਨ ਦੀ ਕਾਰਵਾਈ ਕੀਤੀ ਹੈ, ਉਸ ਸੰਬੰਧੀ ਜਲੰਧਰ ਵਿਖੇ ਸਮੁੱਚੀਆਂ ਸਿਆਸੀ ਪਾਰਟੀਆਂ ਵੱਲੋਂ ਮੀਟਿੰਗ ਵਿਚ ਪਹੁੰਚਕੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਇਸ ਔਖੀ ਘੜੀ ਵਿਚ ਮਦਦ ਕਰਨ ਦਾ ਕੀਤਾ ਗਿਆ ਉੱਦਮ ਬਿਲਕੁਲ ਸਹੀ ਹੈ ਪਰ ਜਰਨਲਿਸਟਾਂ ਦਾ ਵੀ ਇਹ ਇਨਸਾਨੀਅਤ ਅਤੇ ਸਮਾਜ ਪੱਖੀ ਫਰਜ ਬਣ ਜਾਂਦਾ ਹੈ ਕਿ ਉਹ ਕਿਸੇ ਵੀ ਇਕ ਵਿਸੇ਼ਸ਼ ਪਾਰਟੀ ਜਾਂ ਵਿਅਕਤੀ ਦੇ ਹੱਕ ਜਾਂ ਵਿਰੋਧ ਵਿਚ ਅਮਲ ਕਰਨ ਦੀ ਬਜਾਇ ਨਿਰਪੱਖਤਾ ਨਾਲ ਅਜਿਹੀ ਜਿੰਮੇਵਾਰੀ ਨਿਭਾਉਣ ਜਿਸ ਨਾਲ ‘ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਵੈਰ’ ਦੀ ਭਾਵਨਾ ਪ੍ਰਤੱਖ ਰੂਪ ਵਿਚ ਜਰਨਲਿਸਟ ਦੀ ਰਿਪੋਰਟਿੰਗ ਤੋ ਸਭਨਾਂ ਨੂੰ ਮਹਿਸੂਸ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਜਲੰਧਰ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਪੱਖ ਵਿਚ ਸਰਬ ਪਾਰਟੀ ਮੀਟਿੰਗ ਵਿਚ ਸਮੁੱਚੀ ਪਾਰਟੀਆ ਦੇ ਆਗੂਆ ਵੱਲੋ ਸਟੈਂਡ ਲੈਣ ਦੀ ਗੱਲ ਕਰਦੇ ਹੋਏ ਅਤੇ ਸਮੁੱਚੇ ਜਰਨਲਿਸਟਾਂ ਤੇ ਸੰਪਾਦਕਾਂ ਨੂੰ ਆਪੋ ਆਪਣੀ ਰਿਪੋਰਟਿੰਗ ਨਿਰਪੱਖਤਾ ਨਾਲ ਕਰਨ ਅਤੇ ਸਭ ਪਾਰਟੀਆ ਨੂੰ ਬਰਾਬਰਤਾ ਦਾ ਦਰਜਾ ਦੇਣ ਅਤੇ ਆਪੋ ਆਪਣੇ ਅਖਬਾਰਾਂ ਵਿਚ ਸਥਾਂਨ ਦੇਣ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *