ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਗੋਲੀਆਂ ਦਾ ਨਿਸ਼ਾਨਾਂ ਬਣਾਏ ਗਏ ਸਰੂਪ ਨੂੰ ਦਰਸਾਉਣ ਦੇ ਨਾਲ-ਨਾਲ ਐਸ.ਜੀ.ਪੀ.ਸੀ ਜਖ਼ਮੀ ਹੋਏ ਅਕਾਲ ਤਖ਼ਤ ਸਾਹਿਬ ਨੂੰ ਵੀ ਉਜਾਗਰ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “03 ਜੂਨ ਤੋਂ ਲੈਕੇ 06 ਜੂਨ ਤੱਕ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਤੇ ਹੁਕਮਰਾਨਾਂ ਨੇ ਜੋ ਮੰਦਭਾਵਨਾ ਅਧੀਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕਰਦੇ ਹੋਏ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਪੀੜ੍ਹਾ ਦਿੱਤੀ ਸੀ ਅਤੇ ਸਾਡੇ ਇਹ ਮਹਾਨ ਅਸਥਾਂਨ ਢਹਿ-ਢੇਰੀ ਕੀਤੇ ਸਨ ਉਸਦੀ ਚੀਸ ਅੱਜ ਵੀ ਸਿੱਖ ਮਨਾਂ ਵਿਚੋ ਉਸੇ ਤਰ੍ਹਾਂ ਉੱਠ ਰਹੀ ਹੈ ਅਤੇ ਇਸ ਦੁਖਾਂਤ ਨੂੰ ਸਿੱਖ ਕੌਮ ਕਦੀ ਵੀ ਨਹੀ ਭੁਲਾ ਸਕਦੀ । ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 06 ਜੂਨ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦਿਹਾੜੇ ਦੀ ਹੋਣ ਵਾਲੀ ਅਰਦਾਸ ਸਮੇ ਸ੍ਰੀ ਦਰਬਾਰ ਸਾਹਿਬ ਵਿਚ ਸੁਸੋਭਿਤ ਉਸ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਨਾਲ ਜਖਮੀ ਕੀਤਾ ਗਿਆ ਸੀ ਅਤੇ ਉਸ ਗ੍ਰੰਥ ਸਾਹਿਬ ਦੇ 90 ਅੰਗ ਅਤੇ ਜਿਲਦ ਵਿਚ ਗੋਲੀਆਂ ਦੇ ਨਿਸ਼ਾਨ ਲੱਗੇ ਸਨ, ਉਨ੍ਹਾਂ ਨੂੰ ਸਿੱਖ ਕੌਮ ਤੇ ਸਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ ਸਿੰਘ ਵਿਚ ਸੁਸੋਭਿਤ ਕਰਨ ਦੀ ਗੱਲ ਕੀਤੀ ਹੈ, ਉਸਦੇ ਨਾਲ-ਨਾਲ ਐਸ.ਜੀ.ਪੀ.ਸੀ ਨੂੰ ਚਾਹੀਦਾ ਹੈ ਕਿ ਜੋ ਰੂਸ, ਬਰਤਾਨੀਆ ਤੇ ਇੰਡੀਅਨ ਫ਼ੌਜਾਂ ਨੇ ਸਾਡੇ ਮੀਰੀ ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੁਰੀ ਤਰ੍ਹਾਂ ਜਖਮੀ ਕੀਤਾ ਸੀ, ਉਸਦਾ ਵੀ ਅਜਿਹੇ ਮੌਕਿਆ ਉਤੇ ਸਿੱਖ ਕੌਮ ਨੂੰ ਦਰਸਾਉਣ ਦਾ ਪ੍ਰਬੰਧ ਕੀਤਾ ਜਾਵੇ । ਤਾਂ ਕਿ ਸਿੱਖ ਕੌਮ ਆਪਣੀਆ ਦੁਸਮਣ ਜਮਾਤਾਂ ਅਤੇ ਹੁਕਮਰਾਨਾਂ ਨੂੰ ਕਦੀ ਵੀ ਨਾ ਤਾਂ ਭੁਲਾ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਮੁਆਫ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1984 ਦੇ ਫੌ਼ਜੀ ਹਮਲੇ ਦੌਰਾਨ ਜਖਮੀ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸੇ ਰੂਪ ਵਿਚ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਕੀਤੇ ਗਏ ਫੈਸਲੇ ਦੇ ਨਾਲ-ਨਾਲ ਜਖਮੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਦ੍ਰਿਸ਼ ਨੂੰ ਦਿਖਾਉਣ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਸ ਮੌਕੇ ਸਮੁੱਚੇ ਖ਼ਾਲਸਾ ਪੰਥ ਨੂੰ ਜਿਥੇ 06 ਜੂਨ ਦੇ ਘੱਲੂਘਾਰੇ ਦਿਹਾੜੇ ਉਤੇ ਪੂਰਨ ਸਰਧਾ ਤੇ ਸਤਿਕਾਰ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ, ਉਥੇ ਉਨ੍ਹਾਂ ਨੇ 01 ਜੂਨ ਨੂੰ ਬਰਗਾੜੀ ਵਿਖੇ ਪਸਚਾਤਾਪ ਦਿਹਾੜੇ ਦੀ ਅਰਦਾਸ ਵਿਚ ਸਾਮਿਲ ਹੋਣ ਦੀ ਵੀ ਜੋਰਦਾਰ ਅਪੀਲ ਕੀਤੀ ।