ਡਾ. ਬਰਜਿੰਦਰ ਸਿੰਘ ਹਮਦਰਦ ਉਤੇ ਮੰਦਭਾਵਨਾ ਅਧੀਨ ਵਿਜੀਲੈਸ ਦੀ ਕਾਰਵਾਈ ਨਿੰਦਣਯੋਗ, ਬੀਤੇ ਸਮੇਂ ਦੀਆਂ ਗੈਰ-ਇਖਲਾਕੀ ਸੱਟਾਂ ਸਾਨੂੰ ਅੱਜ ਵੀ ਰੜਕਦੀਆਂ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 31 ਮਈ ( ) “ਜੋ ਵਿਜੀਲੈਸ ਵਿਭਾਗ ਨੇ ਮੰਦਭਾਵਨਾ ਅਧੀਨ ਰੋਜਾਨਾ ਅਜੀਤ ਅਦਾਰੇ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਨਿਸ਼ਾਨਾਂ ਬਣਾਕੇ ਗੈਰ ਇਖਲਾਕੀ ਢੰਗ ਨਾਲ ਹਮਲਾ ਕੀਤਾ ਹੈ ਅਤੇ ਜਿਸਦੀ ਅੱਜ ਹਾਈਕੋਰਟ ਵਿਚ ਪਟੀਸਨ ਪਾਈ ਗਈ ਹੈ, ਇਸ ਹੋਏ ਦੁੱਖਦਾਇਕ ਵਰਤਾਰੇ ਲਈ ਸਾਡੀ ਹਮਦਰਦੀ ਹੈ ਅਤੇ ਅਸੀ ਅੱਜ ਵੀ ਇਸ ਬੇਇਨਸਾਫੀ ਵਿਰੁੱਧ ਡਾ. ਹਮਦਰਦ ਦੇ ਨਾਲ ਖੜ੍ਹੇ ਹਾਂ । ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਬੀਤੇ ਸਮੇ ਵਿਚ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਰਾਜੀਵ ਗਾਂਧੀ, ਬੇਅੰਤ ਸਿੰਘ, ਪ੍ਰਕਾਸ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਸਾਨੂੰ ਕੌਮੀ ਸੰਘਰਸ਼ ਕਰਦੇ ਹੋਏ ਅਤੇ ਖ਼ਾਲਸਾ ਪੰਥ ਦੀ ਆਵਾਜ ਬੁਲੰਦ ਕਰਦੇ ਹੋਏ ਇਸੇ ਤਰ੍ਹਾਂ ਜੇਲ੍ਹਾਂ, ਥਾਣਿਆਂ ਵਿਚ ਬੰਦੀ ਬਣਾਕੇ ਤਸੱਦਦ ਢਾਹੁੰਦੀ ਰਹੀ ਹੈ ਅਤੇ ਜਿਸਦੀਆਂ ਸੱਟਾਂ ਸਾਨੂੰ ਅੱਜ ਵੀ ਸਰੀਰਕ ਅਤੇ ਮਾਨਸਿਕ ਤੌਰ ਤੇ ਰੜਕਦੀਆਂ ਹਨ, ਉਸ ਸਮੇ ਸ. ਬਰਜਿੰਦਰ ਸਿੰਘ ਹਮਦਰਦ ਵੱਲੋ ਚੁੱਪ ਰਹਿਣਾ ਅਤੇ ਸਾਡੇ ਹੱਕ ਵਿਚ ਬਾਦਲੀਲ ਢੰਗ ਨਾਲ ਕੁਝ ਨਾ ਲਿਖਣ ਦਾ ਸਾਨੂੰ ਜਿਥੇ ਅਫਸੋਸ ਹੈ, ਉਥੇ ਉਹ ਸੱਟਾਂ ਹੁਣ ਵੀ ਰੜਕ ਰਹੀਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੋਜਾਨਾ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਉਤੇ ਮੰਦਭਾਵਨਾ ਅਧੀਨ ਵਿਜੀਲੈਸ ਵੱਲੋ ਕੀਤੀ ਜਾਣ ਵਾਲੀ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਅਤੇ ਡਾ. ਹਮਦਰਦ ਨਾਲ ਇਸ ਵਿਸੇ ਤੇ ਹਮਦਰਦੀ ਪ੍ਰਗਟ ਕਰਦੇ ਹੋਏ ਜਾਹਰ ਕੀਤੇ ਗਏ । ਉਨ੍ਹਾਂ ਕਿਹਾ ਕਿ ਜੋ ਮੀਡੀਆ, ਅਖਬਾਰਾਂ ਅਤੇ ਪ੍ਰਸਾਰ ਸਾਧਨਾਂ ਦੇ ਸੰਪਾਦਕ ਜਾਂ ਜਰਨਲਿਸਟ ਹੁੰਦੇ ਹਨ, ਉਹਨਾਂ ਦਾ ਇਹ ਇਖਲਾਕੀ ਫਰਜ ਹੁੰਦਾ ਹੈ ਕਿ ਜਿਥੇ ਕਿਤੇ ਵੀ ਹੁਕਮਰਾਨਾਂ ਵੱਲੋ ਜਾਂ ਕਿਸੇ ਧਨਾਢ ਤੇ ਤਾਕਤਵਰ ਵੱਲੋ ਕਿਸੇ ਉਤੇ ਕੋਈ ਜ਼ਬਰ ਜੁਲਮ ਹੁੰਦਾ ਹੋਵੇ ਤਾਂ ਉਸ ਸਮੇ ਬੇਖੌਫ ਅਤੇ ਨਿਰਸਵਾਰਥ ਰਹਿਕੇ ਉਸ ਜਬਰ ਦੇ ਵਿਰੁੱਧ ਆਪਣੀ ਕਲਮ ਨੂੰ ਦ੍ਰਿੜਤਾ ਨਾਲ ਚਲਾਉਦੇ ਰਹਿਣ ਅਤੇ ਲੋਕਾਈ ਨੂੰ ਜਾਗਰਿਤ ਕਰਨ ਦੇ ਫਰਜ ਅਦਾ ਕਰਨੇ ਹੁੰਦੇ ਹਨ । ਅਸੀ ਤਾਂ ਆਪਣੀ ਇਨਸਾਨੀਅਤ ਨੂੰ ਮੁੱਖ ਰੱਖਕੇ ਬੀਤੇ ਸਮੇ ਵਿਚ ਵੀ ਆਪਣੇ ਫਰਜ ਪੂਰੇ ਕਰਦੇ ਰਹੇ ਹਾਂ ਅਤੇ ਅੱਜ ਵੀ ਕਰ ਰਹੇ ਹਾਂ । ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਪੂਰਨ ਰੂਪ ਵਿਚ ਖੜ੍ਹੇ ਹਾਂ । ਪਰ ਬੀਤੇ ਸਮੇ ਵਿਚ ਉਨ੍ਹਾਂ ਵੱਲੋ ਅਜਿਹੇ ਸਮਿਆ ਤੇ ਜਿੰਮੇਵਾਰੀ ਨਾ ਨਿਭਾਉਣਾ ਜਾਂ ਸਮੇ-ਸਮੇ ਦੀਆਂ ਸਰਕਾਰਾਂ ਦਾ ਪੱਖ ਪੂਰਨ ਦੀ ਕਾਰਵਾਈ ਨਿਰਪੱਖ ਜਰਨਲਿਸਟ ਦੇ ਹਿੱਸੇ ਨਹੀ ਆਉਦੀ । ਅਜਿਹੇ ਸਮੇ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਹੋਣੀ ਚਾਹੀਦੀ ।

Leave a Reply

Your email address will not be published. Required fields are marked *