ਹਿੰਦੂਤਵ ਹੁਕਮਰਾਨਾਂ ਵੱਲੋਂ ਪਾਰਲੀਮੈਂਟ ਦੇ ਉਦਘਾਟਨ ਸਮੇਂ ਮੰਨੂਸਮ੍ਰਿਤੀ ਦੀ ਸੋਚ ਨੂੰ ਲਾਗੂ ਕਰਕੇ ਹਿੰਦੂਤਵ ਰਾਸ਼ਟਰ ਵੱਲ ਵੱਧਣਾ ਖ਼ਤਰੇ ਦੀ ਘੰਟੀ : ਮਾਨ
ਚੰਡੀਗੜ੍ਹ, 30 ਮਈ ( ) “ਜਦੋਂ 28 ਮਈ 2023 ਨੂੰ ਨਵੀ ਪਾਰਲੀਮੈਂਟ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਇਮਾਰਤੀ ਉਦਘਾਟਨੀ ਸਮਾਰੋਹ ਦੀ ਸੁਰੂਆਤ ਵਿਧਾਨਿਕ ਪ੍ਰੋਟੋਕੋਲ ਅਤੇ ਰਵਾਇਤ ਅਨੁਸਾਰ ਇੰਡੀਆ ਦੇ ਪ੍ਰੈਜੀਡੈਟ ਦਾ ਹੱਕ ਬਣਦਾ ਸੀ । ਪਰ ਕਿਉਂਕਿ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਨੇ ਆਉਣ ਵਾਲੇ ਸਮੇ ਵਿਚ ਇੰਡੀਆ ਨੂੰ ਹਿੰਦੂਤਵ ਰਾਸਟਰ ਅਮਲੀ ਰੂਪ ਵਿਚ ਬਣਾਉਣ ਵੱਲ ਪਹਿਲੋ ਹੀ ਮਿੱਥੇ ਪ੍ਰੋਗਰਾਮ ਅਨੁਸਾਰ ਇਹ ਕਾਰਵਾਈ ਕਰਨੀ ਸੀ । ਜਿਸ ਅਧੀਨ ਵਿਧਾਨਿਕ ਨਿਯਮਾਂ ਅਤੇ ਪ੍ਰੋਟੋਕੋਲ ਦਾ ਉਲੰਘਣ ਕਰਕੇ ਹਿੰਦੂਤਵ ਸੋਚ ਵਾਲੇ ਸ੍ਰੀ ਮੋਦੀ ਨੂੰ ਡੰਡੋਤਾ ਕੱਢਦੇ ਹੋਏ, ਹਿੰਦੂਤਵ ਸੋਚ ਅਨੁਸਾਰ ਨਾਰੀਅਲ ਤੋੜਦੇ ਹੋਏ, ਹਿੰਦੂ ਸੰਤ-ਮਹਾਤਮਾ ਫ਼ੌਜ ਦੀ ਹਾਜਰੀ ਵਿਚ ਹੀ ਇਹ ਉਦਘਾਟਨ ਸਮਾਰੋਹ ਕੀਤਾ ਅਤੇ ਅਜਿਹੇ ਸਮੇ ਜੋ ਫ਼ੌਜ ਦੇ ਰਵਾਇਤ ਬੈਂਡ ਅਤੇ ਧੂੰਨਾ ਅਨੁਸਾਰ ਸੁਰੂਆਤ ਹੁੰਦੀ ਹੈ, ਉਸਨੂੰ ਨਜ਼ਰਅੰਦਾਜ ਕਰਕੇ ਇਸ ਸਾਰੇ ਸਮਾਰੋਹ ਨੂੰ ਕੱਟੜਵਾਦੀ ਹਿੰਦੂਤਵ ਰੂਪ ਦਿੱਤਾ ਗਿਆ । ਜਦੋਕਿ ਇੰਡੀਅਨ ਵਿਧਾਨ ਇਥੋ ਦੇ ਪ੍ਰੈਜੀਡੈਟ ਜਾਂ ਪ੍ਰਾਈਮਨਿਸਟਰ ਦੇ ਅਹੁਦੇ ਉਤੇ ਬੈਠਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵਿਸੇਸ ਧਰਮ ਦੀ ਗੱਲ ਕਰਨ ਦੀ ਇਜਾਜਤ ਨਹੀ ਦਿੰਦਾ । ਬਲਕਿ ਅਜਿਹੇ ਸਮਿਆ ਤੇ ਸਰਬਸਾਂਝਾ ਪ੍ਰੋਗਰਾਮ ਹੁੰਦਾ ਹੈ ਜਿਸ ਉਤੇ ਸਭ ਧਿਰਾਂ, ਕੌਮਾਂ ਦੀ ਆਤਮਿਕ ਪ੍ਰਵਾਨਗੀ ਹੁੰਦੀ ਹੈ । ਪਰ ਜਿਸ ਤਰੀਕੇ ਇਹ ਸਮਾਗਮ ਦੀ ਸੁਰੂਆਤ ਅਤੇ ਸੰਪਨ ਹੋਇਆ ਹੈ, ਉਸ ਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਹੁਕਮਰਾਨ ਇਸ ਮੁਲਕ ਅਤੇ ਮੁਲਕ ਨਿਵਾਸੀਆ ਨੂੰ ਜ਼ਬਰੀ ਹਿੰਦੂਤਵ ਰਾਸਟਰ ਵੱਲ ਧਕੇਲਣ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵੱਲ ਵੱਧ ਰਹੇ ਹਨ ਜੋ ਕਿ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਆਦਿ ਲਈ ਵੱਡੀ ਖਤਰੇ ਦੀ ਘੰਟੀ ਹੈ । ਜਿਸ ਤੋ ਸਮੁੱਚੇ ਮੁਲਕ ਨਿਵਾਸੀਆ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਪਣੀਆ ਮਨੁੱਖਤਾ ਪੱਖੀ ਜਿੰਮੇਵਾਰੀਆ ਨੂੰ ਦ੍ਰਿੜਤਾ ਨਾਲ ਨਿਭਾਉਣਾ ਵੀ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਦੀਆਂ ਪਾਰਲੀਮੈਟ ਦੇ ਉਦਘਾਟਨੀ ਸਮਾਰੋਹ ਸਮੇ ਹਿੰਦੂਤਵ ਸੋਚ ਨੂੰ ਸਮਰਪਿਤ ਕਰਨ ਅਤੇ ਇਥੇ ਇਨ੍ਹਾਂ ਵੱਲੋ ਮੰਨੂਸਮ੍ਰਿਤੀ ਵਾਲੇ ਜਾਬਰ ਕਾਨੂੰਨਾਂ, ਨਿਯਮਾਂ ਨੂੰ ਲਾਗੂ ਕਰਨ ਦੀਆਂ ਕਾਰਵਾਈਆ ਉਤੇ ਡੂੰਘੀ ਚਿੰਤਾ ਜਾਹਰ ਕਰਦੇ ਹੋਏ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇਸ ਹੋਣ ਜਾ ਰਹੇ ਅਮਲ ਤੋ ਸੰਜ਼ੀਦਗੀ ਨਾਲ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਪਾਰਲੀਮੈਂਟ ਵਿਚ ਉਦਘਾਟਨੀ ਸਮਾਰੋਹ ਸਮੇ ਹਾਜਰੀਨ ਸਖਸ਼ੀਅਤਾਂ ਇਹ ਉਮੀਦ ਕਰ ਰਹੀਆ ਸਨ ਕਿ ਇਹ ਉਦਘਾਟਨ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਇੰਡੀਆ ਤੋ ਕਰਵਾਉਣਾ ਚਾਹੀਦਾ ਹੈ, ਉਸ ਸਮੇਂ ਮੰਨੂਸਮ੍ਰਿਤੀ ਅਨੁਸਾਰ ਅਮਲ ਹੋਣੇ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਹ ਹੁਕਮਰਾਨ ਉਹ ਪੁਰਾਤਨ ਸੂਦਰਾ ਉਤੇ ਹੁਕਮਰਾਨਾਂ ਵੱਲੋ ਹਰ ਤਰ੍ਹਾਂ ਦੇ ਜ਼ਬਰ ਕਰਨ ਅਤੇ ਉਨ੍ਹਾਂ ਨਾਲ ਗੁਲਾਮਾਂ ਵਾਲਾ ਵਤੀਰਾ ਕਰਨ ਦੀ ਸੋਚ ਨੂੰ ਹੀ ਅਮਲੀ ਰੂਪ ਦੇ ਰਹੇ ਹਨ ਕਿਉਂਕਿ ਮੰਨੂਸਮ੍ਰਿਤੀ ਦੀ ਪੋਥੀ ਇਹ ਸਪੱਸਟ ਕਹਿੰਦੀ ਹੈ ਕਿ ‘ਜੇਕਰ ਕਿਸੇ ਸਟੇਟ ਦਾ ਹੁਕਮਰਾਨ ਸੂਦਰ ਬਣ ਜਾਵੇ, ਤਾਂ ਇਹ ਵੱਡੀ ਆਫਤ ਨੂੰ ਸੱਦਾ ਦੇਣ ਅਤੇ ਉਸ ਸਟੇਟ ਦੇ ਪੂਰੀ ਤਰ੍ਹਾਂ ਅਸਫਲ ਹੋਣ ਨੂੰ ਪ੍ਰਤੱਖ ਕਰਦਾ ਹੈ’। ਜੋ ਮੰਨੂਸਮ੍ਰਿਤੀ ਪੋਥੀ ਸਪੱਸਟ ਕਰਦੀ ਹੈ ਤਾਂ ਉਸ ਨਾਲ ਇਕ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਜੇਕਰ ਮੌਜੂਦਾ ਹੁਕਮਰਾਨਾਂ ਦੀ ਬਿਰਤੀ ਅਤੇ ਸੋਚ ਅਨੁਸਾਰ ਕਿਸੇ ਤਰ੍ਹਾਂ ਹਿੰਦੂਤਵ ਸੋਚ ਵੱਲ ਸਟੇਟ ਵੱਧਦਾ ਗਿਆ ਤਾਂ ਆਉਣ ਵਾਲੇ ਸਮੇ ਵਿਚ ਹਿੰਦੂਰਾਸਟਰ ਕਾਇਮ ਹੋਣ ਤੋ ਨਹੀ ਰੁਕ ਸਕੇਗਾ ਅਤੇ ਉਸ ਵਿਚ ਆਦਿਵਾਸੀਆ, ਕਬੀਲਿਆ, ਜਨਜਾਤੀਆ, ਅਨੁਸੂਚਿਤ ਜਾਤੀਆ, ਪੱਛੜੇ ਵਰਗਾਂ ਅਤੇ ਘੱਟ ਗਿਣਤੀ ਕੌਮਾਂ ਦੀ ਸਥਿਤੀ ਗੁਲਾਮਾਂ ਵਾਲੀ ਹੀ ਹੋਵੇਗੀ । ਇਸ ਲਈ ਸਮੁੱਚੇ ਦੇਸ਼ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਕਬੀਲਿਆ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਉਣ ਵਾਲੀ ਹਿੰਦੂਤਵ ਰਾਸਟਰ ਵਾਲਿਆ ਦੀ ਚੁਣੋਤੀ ਦਾ ਸਾਹਮਣਾ ਹੀ ਨਹੀ ਕਰਨਾ ਚਾਹੀਦਾ ਬਲਕਿ ਹਿੰਦੂਤਵ ਰਾਸਟਰ ਦੀ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਵਾਲੀ ਆਫਤ ਦੇ ਖਾਤਮੇ ਦੇ ਸੱਪ ਦੀ ਸਿਰੀ ਕੁੱਚਲਣ ਲਈ ਦ੍ਰਿੜ ਹੋਣਾ ਪਵੇਗਾ ।