ਫ਼ੌਜ ਦਾ ਯੂ.ਐਨ.ਪੀ. ਸੰਦੇਸ਼ ਚੰਗਾਂ ਹੈ, ਪਰ ਜਦੋਂ ਤੱਕ ਐਲ.ਏ.ਸੀ ਤੇ ਸਰਹੱਦਾਂ ਦੀ ਰਾਖੀ ਨਹੀ ਕਰ ਸਕਦੇ, ਫਿਰ ਅਜਿਹੇ ਸੰਦੇਸ਼ ਅਰਥਹੀਣ ਹੋ ਜਾਂਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਹੁਕਮਰਾਨਾਂ ਅਤੇ ਫ਼ੌਜ ਵੱਲੋਂ 75ਵਾਂ ਯੂ.ਐਨ.ਪੀ. ਮਨਾਉਦੇ ਹੋਏ ਜੋ ਸੰਦੇਸ਼ ਦਿੱਤਾ ਗਿਆ ਹੈ, ਉਹ ਚੰਗਾਂ ਹੈ । ਪਰ ਜਦੋ ਤੱਕ ਇਹ ਹੁਕਮਰਾਨ ਅਤੇ ਬਹੁਗਿਣਤੀ ਆਪਣੀ ਐਲ.ਏ.ਸੀ. ਅਤੇ ਸਰਹੱਦਾਂ ਉਤੇ ਰਾਖੀ ਹੀ ਨਹੀ ਕਰ ਸਕਦੇ, ਫਿਰ ਅਜਿਹੇ ਸੰਦੇਸ਼ ਤਾਂ ਅਰਥਹੀਣ ਹੋ ਕੇ ਰਹਿ ਜਾਂਦੇ ਹਨ । ਅਜਿਹੇ ਅਮਨ ਦਿਹਾੜੇ ਮਨਾਉਣ ਦੀ ਤੁੱਕ ਉਸ ਸਮੇ ਕੀ ਰਹਿ ਜਾਂਦੀ ਹੈ ਜਦੋ 1984 ਵਿਚ 3 ਮੁਲਕਾਂ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆ ਦੀਆਂ ਫ਼ੌਜਾਂ ਨੇ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਧਾਰਮਿਕ ਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਹੀ ਨਹੀ ਕੀਤੇ ਬਲਕਿ 25 ਹਜਾਰ ਦੇ ਕਰੀਬ ਨਤਮਸਤਕ ਹੋਣ ਆਏ ਨਿਰਦੋਸ਼ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ, ਫਿਰ ਨਵੰਬਰ 1984 ਵਿਚ ਇਸ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ । 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਦਿਨ ਦਿਹਾੜੇ ਉਸ ਸਮੇ ਦੀ ਨਰਸਿਮਾਰਾਓ ਦੀ ਕਾਂਗਰਸ ਸਰਕਾਰ ਅਤੇ ਮੁਤੱਸਵੀ ਜਮਾਤ ਬੀਜੇਪੀ-ਆਰ.ਐਸ.ਐਸ. ਵੱਲੋ ਸਾਂਝੀ ਸਾਜਿਸ ਅਧੀਨ ਗਿਰਾਇਆ ਗਿਆ, 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹੇ ਕਰਕੇ ਫੌਜ ਵੱਲੋ ਮਾਰ ਦਿੱਤਾ ਗਿਆ, 2002 ਵਿਚ ਗੁਜਰਾਤ ਵਿਚ ਮੁਸਲਿਮ ਕੌਮ ਨਾਲ ਸੰਬੰਧਤ 2 ਹਜਾਰ ਨਿਵਾਸੀਆ ਦਾ ਕਤਲੇਆਮ ਕੀਤਾ ਗਿਆ, 2013 ਵਿਚ ਗੁਜਰਾਤ ਦੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਬੇਜਮੀਨੇ ਤੇ ਬੇਘਰ ਕਰ ਦਿੱਤਾ ਗਿਆ, ਕਸ਼ਮੀਰ ਵਿਚ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਖ਼ਤਮ ਕਰਕੇ ਜੰਮੂ-ਕਸ਼ਮੀਰ ਨੂੰ ਯੂ.ਟੀ ਐਲਾਨ ਦਿੱਤਾ ਗਿਆ, ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਉਤੇ ਅੱਜ ਵੀ ਨਿਰੰਤਰ ਜੁਲਮ ਢਾਹਿਆ ਜਾ ਰਿਹਾ ਹੈ, ਫਿਰ ਅੱਧੇ ਪੰਜਾਬ ਨੂੰ 50 ਕਿਲੋਮੀਟਰ ਦੇ ਖੇਤਰਫਲ ਨੂੰ ਬੀ.ਐਸ.ਐਫ ਦੇ ਹਵਾਲੇ ਕਰਨ ਉਪਰੰਤ ਸਰਹੱਦਾਂ ਤਾਂ ਖਾਲੀ ਹੋ ਗਈਆ ਹਨ, ਜਿਸਦੀ ਬਦੌਲਤ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਹੋਰ ਵਧੇਰੇ ਪ੍ਰਫੁੱਲਿਤ ਹੋ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ੌਜ ਵੱਲੋਂ 75ਵਾਂ ਕੌਮਾਂਤਰੀ ਅਮਨ ਦਿਹਾੜਾ ਮਨਾਉਣ ਦੇ ਮੌਕੇ ਉਤੇ ਇਥੋ ਦੇ ਹੁਕਮਰਾਨਾਂ ਨੂੰ ਅਤੇ ਮੁਤੱਸਵੀ ਫ਼ੌਜੀ ਜਰਨੈਲਾਂ ਨੂੰ ਇਨਸਾਫ਼ ਦੇ ਸੰਸਾਰ ਪੱਧਰ ਦੇ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਹੁਣ ਤੱਕ ਦੀਆਂ ਬੀਜੇਪੀ, ਕਾਂਗਰਸ ਦੀਆਂ ਸਰਕਾਰਾਂ ਨੂੰ ਮੁਸਲਿਮ ਤੇ ਸਿੱਖ ਕੌਮ ਨੂੰ ਉਪਰੋਕਤ ਵਾਪਰੇ ਦੁਖਾਤਾਂ ਦਾ ਜੁਆਬ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾ ਕਿਹਾ ਕਿ ਜਦੋ ਉਪਰੋਕਤ ਸਿੱਖਾਂ ਤੇ ਮੁਸਲਮਾਨਾਂ ਉਤੇ ਆਪਣੇ ਹੀ ਇੰਡੀਆ ਵਿਚ ਜੁਲਮ ਹੋਇਆ ਅਤੇ ਇਥੋ ਦੀ ਫ਼ੌਜ ਅਜਿਹੇ ਹੋਏ ਕਤਲੇਆਮ ਸਮੇ ਆਪਣੇ ਬੈਰਕਾਂ ਵਿਚੋ ਬਾਹਰ ਨਿਕਲਕੇ ਇਸਨੂੰ ਰੋਕ ਨਹੀ ਸਕੀ, ਹੁਕਮਰਾਨ ਬਿਲਕੁਲ ਖਾਮੋਸ ਰਹੇ । ਅਜਿਹੇ ਸਮੇ ਇਹ ਜ਼ਾਬਰ ਤੇ ਜਾਲਮ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਕਿਸੇ ਸਮੇ ਇਨ੍ਹਾਂ ਉਤੇ ਵਾਰ ਕਰਾਇਮ ਦੇ ਕੇਸ ਵੀ ਚੱਲ ਸਕਦੇ ਹਨ ਅਤੇ ਕੌਮਾਂਤਰੀ ਪੱਧਰ ਉਤੇ ਇਹ ਕਾਤਲ ਦੋਸ਼ੀ ਗਰਦਾਨੇ ਜਾ ਸਕਦੇ ਹਨ । ਉਨ੍ਹਾਂ ਇਸ ਗੱਲ ਤੇ ਵੀ ਹੈਰਾਨੀ ਤੇ ਦੁੱਖ ਜਾਹਰ ਕੀਤਾ ਕਿ ਫ਼ੌਜ ਦੇ ਮੁੱਖੀ ਜਰਨਲ ਮਨੋਜ ਪਾਂਡੇ ਮਨੀਪੁਰ ਦੀ ਅੰਦਰੂਨੀ ਗੜਬੜ ਸਮੇ ਉਥੇ ਕੀ ਕਰਨ ਗਏ ਸਨ ? ਜਦੋਕਿ ਇਹ ਤਾਂ ਅੰਦਰੂਨੀ ਮਾਮਲਾ ਹੈ ਜਿਨ੍ਹਾਂ ਨੂੰ ਪੈਰਾਮਿਲਟਰੀ ਫੌਰਸਾਂ ਸਭ ਕਾਬੂ ਕਰ ਸਕਦੀਆਂ ਹਨ । ਅਜਿਹੇ ਫ਼ੌਜ ਦੇ ਅਮਲ ਤਾਂ ਇਹ ਪ੍ਰਤੱਖ ਕਰ ਰਹੇ ਹਨ ਕਿ ਫ਼ੌਜ ਸਰਹੱਦੀ ਮਾਮਲਿਆ ਦੀ ਜਿੰਮੇਵਾਰੀ ਨੂੰ ਤਾਂ ਪੂਰਨ ਨਹੀ ਕਰ ਰਹੀ ਲੇਕਿਨ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਲਈ ਅਤੇ ਹੁਕਮਰਾਨਾਂ ਦੀ ਰਖੇਲ ਬਣਕੇ ਕੰਮ ਕਰ ਰਹੀ ਹੈ । ਜਦੋ ਲਖੀਮਪੁਰ (ਯੂਪੀ), ਕਸ਼ਮੀਰ, ਗੁਜਰਾਤ, ਮਨੀਪੁਰ, ਮੇਘਾਲਿਆ, ਛੱਤੀਸਗੜ੍ਹ, ਝਾਰਖੰਡ, ਵੈਸਟ ਬੰਗਾਲ, ਬਿਹਾਰ ਆਦਿ ਸੂਬਿਆਂ ਵਿਚ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਅਤੇ ਕਬੀਲਿਆ ਨੂੰ ਬੇਰਹਿੰਮੀ ਨਾਲ ਕਤਲੇਆਮ ਕੀਤਾ ਜਾਂਦਾ ਹੈ । ਗੋਲੀਆ ਦਾ ਨਿਸ਼ਾਨਾਂ ਬਣਾਇਆ ਜਾਂਦਾ ਹੈ । ਉਸ ਸਮੇ ਫ਼ੌਜ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਜਿੰਮੇਵਾਰੀ ਨਿਭਾਉਣ ਤੋ ਕਿਉਂ ਭੱਜ ਜਾਂਦੀ ਹੈ ?

Leave a Reply

Your email address will not be published. Required fields are marked *