ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਜੋ ਚੀਤੇ ਨਮੀਬੀਆ ਤੋਂ ਮੰਗਵਾਏ ਸਨ, ਉਹ ਮਰ ਕਿਉਂ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 26 ਮਈ ( ) “ਇੰਡੀਆ ਦੇ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੇ ਵਧੀਆ ਨਸ਼ਲ ਦੇ ਚੀਤੇ ਨਮੀਬੀਆ ਤੋਂ ਉਚੇਚੇ ਤੌਰ ਤੇ ਮੰਗਵਾਏ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੁਝ ਸਮਾਂ ਪਹਿਲੇ ਉਨ੍ਹਾਂ ਵਿਚੋਂ 3 ਚੀਤੇ ਮਰ ਗਏ ਸਨ ਅਤੇ ਹੁਣ 2 ਬੱਚੇ ਹੋਰ ਮਰ ਗਏ ਹਨ । ਜਦੋ ਇਨ੍ਹਾਂ ਚੀਤਿਆਂ ਦੀ ਦੇਖਭਾਲ, ਨਜ਼ਰਸਾਨੀ ਖੁਦ ਵਜ਼ੀਰ-ਏ-ਆਜਮ ਦੀ ਨਜ਼ਰ ਹੇਠ ਹੈ, ਫਿਰ ਇਹ ਚੀਤੇ ਤੇ ਉਨ੍ਹਾਂ ਦੇ ਬੱਚੇ ਕਿਉਂ ਮਰ ਰਹੇ ਹਨ ? ਇਸਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਮੰਗਵਾਏ ਗਏ ਚੀਤਿਆ ਦੇ ਜੀਵਨ ਦੀ ਸੁਰੱਖਿਆ ਲਈ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਗੀ ਅਤੇ ਸੁਹਿਰਦਤਾ ਨਾਲ ਪ੍ਰਬੰਧ ਹੋਣੇ ਚਾਹੀਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਜ਼ੀਰ-ਏ-ਆਜਮ ਇੰਡੀਆ ਸ੍ਰੀ ਨਰਿੰਦਰ ਮੋਦੀ ਵੱਲੋ ਕੁਝ ਸਮਾਂ ਪਹਿਲੇ ਬਾਹਰਲੇ ਮੁਲਕ ਤੋ ਅੱਛੀ ਨਸ਼ਲ ਦੇ ਮੰਗਵਾਏ ਗਏ ਚੀਤਿਆ ਦੇ ਵਾਰ-ਵਾਰ ਮਰਨ ਦੀਆਂ ਆ ਰਹੀਆ ਦੁੱਖਦਾਇਕ ਖ਼ਬਰਾਂ ਅਤੇ ਇਨ੍ਹਾਂ ਦੀ ਹਿਫਾਜਤ ਦੇ ਕੰਮਜੋਰ ਪ੍ਰਬੰਧਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਨੂੰ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਵਰਣਨ ਉਚੇਚੇ ਤੌਰ ਤੇ ਕੀਤਾ ਕਿ ਸਿੱਖ ਕੌਮ ਦੇ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋ ਵੀ ਸਿ਼ਕਾਰ ਤੇ ਜਾਂਦੇ ਸਨ ਤਾਂ ਉਨ੍ਹਾਂ ਕੋਲ ਇਕ ਬਾਜ਼ ਹੁੰਦਾ ਸੀ ਅਤੇ 2 ਚੀਤੇ ਹੁੰਦੇ ਸਨ । ਇਸ ਲਈ ਇਨ੍ਹਾਂ ਚੀਤਿਆ ਦੀ ਖਤਮ ਹੁੰਦੀ ਜਾ ਰਹੀ ਨਸ਼ਲ ਨੂੰ ਸਾਂਭਣ, ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਦੀ ਹਿਫਾਜਤ ਲਈ ਉਚੇਚੇ ਪ੍ਰਬੰਧ ਕਰਨ ਦੀ ਜੋਰਦਾਰ ਮੰਗ ਕੀਤੀ ।

Leave a Reply

Your email address will not be published. Required fields are marked *