ਜੋ ਡਰੋਨ ਸਾਡੇ ਇਲਾਕੇ ਵਿਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਚੁੱਕਣ ਤੋਂ ਪਹਿਲੇ ਡਿਸਪੋਜਲ ਸੁਕਾਇਡ ਰਾਹੀ ਜਾਂਚ ਹੋਵੇ ਤਾਂ ਕਿ ਕੋਈ ਬੰਬ ਦੇ ਰੂਪ ਵਿਚ ਜਾਨੀ ਨੁਕਸਾਨ ਨਾ ਹੋ ਸਕੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਮਈ ( ) “ਪਹਾੜੀ ਇਲਾਕਿਆ ਅਤੇ ਸਰਹੱਦਾਂ ਉਤੇ ਵੱਡੀ ਗਿਣਤੀ ਵਿਚ ਡਰੋਨ ਆਉਣ ਦੀਆਂ ਖ਼ਬਰਾਂ ਆ ਰਹੀਆ ਹਨ । ਜਦੋ ਵੀ ਇਹ ਡਰੋਨ ਥੱਲ੍ਹੇ ਡਿੱਗਣ ਤਾਂ ਇਕਦਮ ਫ਼ੌਜੀ, ਅਰਧ ਸੈਨਿਕ ਬਲਾਂ ਅਤੇ ਆਮ ਜਨਤਾ ਵੱਲੋ ਇਸਨੂੰ ਚੁੱਕਣ ਲਈ ਤੇਜੀ ਨਾ ਕੀਤੀ ਜਾਵੇ ਬਲਕਿ ਇਨ੍ਹਾਂ ਨੂੰ ਫ਼ੌਜ ਦੇ ਡਿਸਪੋਜਲ ਸੁਕਾਇਡ ਰਾਹੀ ਇਨ੍ਹਾਂ ਦੀ ਪੂਰੀ ਜਾਂਚ ਹੋਵੇ ਤਾਂ ਕਿਉਕਿ ਇਨ੍ਹਾਂ ਵਿਚ ਵਿਸਫੋਟਕ ਸਮੱਗਰੀ ਤੇ ਬੰਬ ਵੀ ਹੋ ਸਕਦੇ ਹਨ। ਉਹ ਸਾਡੇ ਫ਼ੌਜੀਆਂ, ਅਰਧ ਸੈਨਿਕ ਬਲਾਂ ਅਤੇ ਨਿਵਾਸੀਆ ਦਾ ਜਾਨੀ ਨੁਕਸਾਨ ਨਾ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਹੱਦਾਂ ਉਤੇ ਅਤੇ ਸਾਡੇ ਇਲਾਕੇ ਵਿਚ ਨਿੱਤ ਦਿਹਾੜੇ ਦਾਖਲ ਹੋਣ ਵਾਲੇ ਡਰੋਨਾਂ ਨੂੰ ਬੰਬ ਡਿਸਪੋਜਲ ਸੁਕਾਇਡ ਰਾਹੀ ਜਾਂਚ ਹੋਣ ਉਪਰੰਤ ਹੀ ਇਨ੍ਹਾਂ ਡਰੋਨਾਂ ਨੂੰ ਹੱਥ ਪਾਉਣਾ ਚਾਹੀਦਾ ਹੈ ਤਾਂ ਕਿ ਦੁਸ਼ਮਣ ਵੱਲੋ ਭੇਜੇ ਡਰੋਨਾਂ ਵਿਚ ਅਜਿਹੇ ਸਥਾਨਾਂ ਤੇ ਵਿਸਫੋਟਕ ਸਮੱਗਰੀ ਜਾਂ ਬੰਬਾਂ ਨੂੰ ਰੱਖਣ ਤੋਂ ਹੋਣ ਵਾਲੇ ਜਾਨੀ ਨੁਕਸਾਨ ਤੋਂ ਆਪਣੇ ਨਿਵਾਸੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਡਰੋਨਾ ਵਿਚ ਜੇਕਰ ਕਿਤੇ ਕੋਈ ਵਿਸਫੋਟਕ ਵਸਤੂ, ਬੰਬ ਸਾਹਮਣੇ ਆਵੇ ਤਾਂ ਉਸਨੂੰ ਇਹ ਡਿਸਪੋਜਲ ਸੁਕਾਇਡ ਸਹੀ ਸਮੇ ਤੇ ਨਸਟ ਕਰ ਸਕਣ । ਉਨ੍ਹਾਂ ਕਿਹਾ ਕਿ ਵੱਡੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜਦੋ ਸਾਡੇ ਵਰਗਿਆ ਦੇ ਮਨ-ਆਤਮਾ ਵਿਚ ਇਸ ਵਿਸੇ ਤੇ ਪ੍ਰਸ਼ਨਾਵਾਲੀ ਰੂਪ ਵਿਚ ਸਵਾਲ ਉੱਠ ਰਿਹਾ ਹੈ ਫਿਰ ਫ਼ੌਜੀ ਜਰਨੈਲਾਂ, ਅਰਧ ਸੈਨਿਕ ਬਲਾਂ ਦੇ ਕਮਾਡਰਾਂ ਅਤੇ ਸਰਕਾਰਾਂ ਦਾ ਇਸ ਵਿਸ਼ੇ ਤੇ ਧਿਆਨ ਕਿਉਂ ਨਹੀ ਜਾ ਰਿਹਾ ? ਉਨ੍ਹਾਂ ਕਿਹਾ ਕਿ ਇਸ ਬਾਰੇ ਆਈ.ਬੀ, ਸੈਟਰ ਦੀ ਗ੍ਰਹਿ ਵਿਜਾਰਤ ਦੇ ਨੋਟਿਸ ਵਿਚ ਹੋਣਾ ਚਾਹੀਦਾ ਹੈ ਤਾਂ ਕਿ ਹਕੂਮਤੀ ਅਤੇ ਫ਼ੌਜੀ ਪੱਧਰ ਉਤੇ ਇਸ ਤਰ੍ਹਾਂ ਦੀ ਅਗਾਊ ਛਾਣਬੀਨ ਹੋਣ ਦੀ ਜਿੰਮੇਵਾਰੀ ਨਿੱਭ ਸਕੇ ਅਤੇ ਅਸੀ ਆਪਣੇ ਨਾਗਰਿਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨ ਦੇ ਫਰਜਾਂ ਦੀ ਜਿੰਮੇਵਾਰੀ ਨਾਲ ਪੂਰਤੀ ਕਰ ਸਕੀਏ ।

Leave a Reply

Your email address will not be published. Required fields are marked *