ਬੀਬੀ ਜਸਵੀਰ ਕੌਰ ਮਾਤਾ ਇਕਬਾਲ ਸਿੰਘ ਬਰੀਵਾਲਾ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਸ. ਭੁਪਿੰਦਰ ਸਿੰਘ ਪਿਤਾ ਡਾ. ਗੁਰਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਵੀ ਪਾਰਟੀ ਨੂੰ ਗਹਿਰਾ ਸਦਮਾ ਪਹੁੰਚਿਆ
ਫ਼ਤਹਿਗੜ੍ਹ ਸਾਹਿਬ, 06 ਮਈ ( ) “ਸ. ਇਕਬਾਲ ਸਿੰਘ ਬਰੀਵਾਲਾ ਜੋ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਹਨ ਅਤੇ ਮੁਕਤਸਰ ਇਲਾਕੇ ਦੇ ਸਿਰਕੱਢ ਆਗੂ ਹਨ, ਦੇ ਮਾਤਾ ਜਸਵੀਰ ਕੌਰ ਪਤਨੀ ਕਰਤਾਰ ਸਿੰਘ ਕੂਕਾ ਜੋ ਆਪਣੀ 100 ਸਾਲ ਦੀ ਉਮਰ ਭੋਗ ਕੇ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਬਰੀਵਾਲਾ ਪਰਿਵਾਰ ਨੂੰ ਹੀ ਅਸਹਿ ਘਾਟਾ ਨਹੀ ਪਿਆ ਬਲਕਿ ਪੰਥਕ ਪਰਿਵਾਰ ਵਿਚੋਂ ਇਕ ਗੁਰਸਿੱਖ ਮਾਤਾ ਦਾ ਵੀ ਵੱਡਾ ਵਿਛੋੜਾ ਹੋ ਗਿਆ ਹੈ । ਅਸੀ ਇਸ ਮੌਕੇ ਤੇ ਬਰੀਵਾਲਾ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਗੁਰੂ ਚਰਨਾਂ ਵਿਚ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਪਰਿਵਾਰ ਤੇ ਸੰਬੰਧੀਆਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ । ਮਾਤਾ ਜਸਵੀਰ ਕੌਰ ਨੇ ਆਪਣੇ ਮਿਲੇ ਸਵਾਸਾ ਨੂੰ ਖ਼ਾਲਸਾ ਪੰਥ ਤੇ ਮਨੁੱਖਤਾ ਦੀ ਬਿਹਤਰੀ ਲਈ ਸਹੀ ਵਰਤੋ ਕਰਦੇ ਹੋਏ ਜਿਥੇ ਆਪਣੀ ਜਿੰਦਗੀ ਗੁਜਾਰੀ, ਉਥੇ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਸਮੁੱਚੇ ਮੈਬਰਾਂ ਨੂੰ ਖ਼ਾਲਸਾ ਪੰਥ ਦੀ ਸੇਵਾ ਕਰਨ ਦੀ ਗੁੜਤੀ ਦਿੰਦੇ ਹੋਏ ਆਪਣੇ ਕਾਰੋਬਾਰਾਂ ਦੇ ਨਾਲ-ਨਾਲ ਆਪਣੀਆ ਪੰਥਕ ਜਿੰਮੇਵਾਰੀਆ ਪੂਰੀਆ ਕਰਨ ਲਈ ਵੀ ਪ੍ਰੇਰਿਤ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਸ. ਇਕਬਾਲ ਸਿੰਘ ਬਰੀਵਾਲਾ ਅਤੇ ਉਨ੍ਹਾਂ ਦੇ ਦੂਸਰੇ ਭਰਾਵਾਂ, ਭੈਣਾਂ ਦੇ ਪਰਿਵਾਰ ਵੀ ਪੰਥਕ ਸੇਵਾ ਵਿਚ ਅੱਜ ਵੀ ਨਿਰੰਤਰ ਵੱਧ ਚੜ੍ਹਕੇ ਯੋਗਦਾਨ ਪਾਉਦੇ ਆ ਰਹੇ ਹਨ । ਅਜਿਹੀਆ ਸਖਸੀਅਤਾਂ ਦੇ ਸਰੀਰਕ ਤੌਰ ਤੇ ਜਾਣ ਤੋ ਬਾਅਦ ਵੀ ਲੋਕਾਈ ਦੇ ਮਨਾਂ ਵਿਚ ਸਤਿਕਾਰ ਤੇ ਯਾਦ ਹਮੇਸ਼ਾਂ ਕਾਇਮ ਰਹਿੰਦੀ ਹੈ ।”
ਇਸੇ ਤਰ੍ਹਾਂ ਡਾ. ਗੁਰਜਿੰਦਰ ਸਿੰਘ ਜੋ ਸਾਡੀ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਹੁਤ ਹੀ ਸੀਨੀਅਰ, ਪੰਥਕ ਸੋਚ ਦੇ ਧਾਰਨੀ ਅਤੇ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦੇ ਖਿਆਲਾ ਦੇ ਪ੍ਰੱਪਕ ਹਨ ਅਤੇ ਲੰਮੇ ਸਮੇ ਤੋ ਨਿਰਸਵਾਰਥ ਪੰਥਕ ਸੇਵਾਵਾਂ ਨਿਭਾਉਦੇ ਆ ਰਹੇ ਹਨ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਭੁਪਿੰਦਰ ਸਿੰਘ ਜੀ ਬੀਤੀ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਡਾ. ਗੁਰਜਿੰਦਰ ਸਿੰਘ ਦੇ ਪਰਿਵਾਰ ਦੇ ਸਮੁੱਚੇ ਮੈਬਰਾਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਉਹ ਵੀ ਬਹੁਤ ਹੀ ਸੂਝਵਾਨ ਅਤੇ ਪੰਥਕ ਸੋਚ ਵਾਲੀ ਨੇਕ ਆਤਮਾ ਸਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਹੋਏ ਪੰਥ ਦੀ ਸੇਵਾ ਵਿਚ ਹਾਜਰ ਰਹਿਣ ਲਈ ਆਦੇਸ਼ ਦਿੱਤੇ । ਡਾ. ਗੁਰਜਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰ ਉਨ੍ਹਾਂ ਪੂਰਨਿਆ ਤੇ ਚੱਲਦੇ ਹੋਏ ਲੰਮੇ ਸਮੇ ਤੋ ਪੰਥਕ ਜਿੰਮੇਵਾਰੀਆ ਨਿਭਾਉਦੇ ਆ ਰਹੇ ਹਨ । ਅਜਿਹੀਆ ਨੇਕ ਆਤਮਾਵਾ ਦੀ ਹਰ ਸਮਾਜ, ਗਲੀ, ਮੁਹੱਲੇ ਅਤੇ ਮੁਲਕ ਨਿਵਾਸੀਆ ਨੂੰ ਲੋੜ ਹੁੰਦੀ ਹੈ । ਜਿਨ੍ਹਾਂ ਦੇ ਚਲੇ ਜਾਣ ਨਾਲ ਅੱਜ ਹਰ ਅੱਖ ਨਮ ਹੈ । ਸ. ਭੁਪਿੰਦਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਿੰਡ ਜੱਬੋਵਾਲ ਦੇ ਗੁਰੂਘਰ ਨਜਦੀਕ ਰਈਆ (ਅੰਮ੍ਰਿਤਸਰ) ਵਿਖੇ ਮਿਤੀ 07 ਮਈ ਨੂੰ ਦਿਨ ਐਤਵਾਰ ਨੂੰ 12 ਤੋ 1 ਵਜੇ ਤੱਕ ਪੈਣਗੇ । ਸਮੁੱਚੇ ਅਹੁਦੇਦਾਰ ਸਾਹਿਬਾਨ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ।
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਅਹੁਦੇਦਾਰਾਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਨਵਨੀਤ ਕੁਮਾਰ ਗੋਪੀ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ, ਰਣਦੀਪ ਸਿੰਘ ਸਕੱਤਰ, ਲਲਿਤ ਮੋਹਨ ਸਿੰਘ ਪੀ.ਏ. ਸ. ਮਾਨ ਆਦਿ ਆਗੂਆ ਨੇ ਦੋਵਾਂ ਪਰਿਵਾਰਾਂ ਵਿਚ ਵਿਛੜੀਆ ਨੇਕ ਪਵਿੱਤਰ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ।