ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ 9 ਵਿਧਾਨ ਸਭਾ ਹਲਕਿਆ ਦੀਆਂ ਟੀਮਾਂ ਨੇ ਸਿੱਦਤ ਨਾਲ ਕੰਮ ਕਰਕੇ ਸ. ਕੱਟੂ ਦੀ ਜਿੱਤ ਨੂੰ ਯਕੀਨੀ ਬਣਾਇਆ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 04 ਮਈ ( ) “ਜਦੋਂ ਪਾਰਟੀ ਨੇ ਚੋਣ ਪ੍ਰਚਾਰ ਸੁਰੂ ਕੀਤਾ ਸੀ ਤਾਂ ਉਸ ਸਮੇਂ ਸਾਧਨਾਂ ਦੀ ਘਾਟ ਹੋਣ ਦੀ ਬਦੌਲਤ ਅਤੇ ਚੋਣ ਨਿਸ਼ਾਨ ਕਈ ਦਿਨਾਂ ਬਾਅਦ ਮਿਲਣ ਦੀ ਬਦੌਲਤ ਪਾਰਟੀ ਨੇ ਸ. ਗੁਰਜੰਟ ਸਿੰਘ ਕੱਟੂ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਜ਼ਰੂਰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਪਰ ਜਿਸ ਸਿੱਦਤ ਅਤੇ ਦ੍ਰਿੜਤਾ ਨਾਲ ਦੁਆਬੇ ਇਲਾਕੇ ਦੇ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ, ਆਸਟ੍ਰੇਲੀਆ ਤੇ ਹੋਰ ਯੂਰਪਿੰਨ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀਆਂ ਤੇ ਸਿੱਖ ਪਰਿਵਾਰਾਂ ਨੂੰ ਦਿਨ ਰਾਤ ਆਪਣੇ ਪਰਿਵਾਰਾਂ, ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ ਦਿਨ-ਰਾਤ ਇਕ ਕਰਕੇ ਫੋਨ ਖੜਕਾਉਦੇ ਹੋਏ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਆ ਹੈ । ਇਸ ਤੋ ਬਿਨ੍ਹਾਂ ਜੋ 8-10 ਦਿਨਾਂ ਤੋਂ ਤੇਜ਼ੀ ਨਾਲ ਇਸ ਹੋਈ ਪ੍ਰਕਿਰਿਆ ਅਤੇ ਪਾਰਟੀ ਵੱਲੋ ਬਹੁਤ ਹੀ ਸੂਝਵਾਨ, ਅਣਥੱਕ ਪਾਰਟੀ ਦੇ ਆਗੂਆ ਦੀਆਂ ਸਮੁੱਚੇ 9 ਵਿਧਾਨ ਸਭਾ ਹਲਕਿਆ ਦੀਆਂ ਟੀਮਾਂ ਬਣਾਕੇ, ਤਕਨੀਕੀ ਅਤੇ ਸੂਖਮ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਚਾਰ ਕੀਤਾ ਗਿਆ ਹੈ, ਉਸ ਨਾਲ ਜਲੰਧਰ ਜਿਮਨੀ ਚੋਣ ਲੋਕ ਸਭਾ ਹਲਕੇ ਦੇ ਸਮੁੱਚੇ ਨਿਵਾਸੀਆ ਤੇ ਵੋਟਰਾਂ ਵਿਚ ਕੱਟੂ ਦਾ ਨਾਮ ਜੁਬਾਨ ਤੇ ਦਿਮਾਗਾਂ ਵਿਚ ਘਰ ਕਰ ਚੁੱਕਿਆ ਹੈ । ਜਿਸ ਤੋ ਪਾਰਟੀ ਨੂੰ ਇਹ ਵਿਸਵਾਸ ਵੱਝ ਜਾਂਦਾ ਹੈ ਕਿ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਇਸ ਚੋਣ ਮੈਦਾਨ ਵਿਚੋ ਅਵੱਸ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਨਾਮ ਫਿਰ ਤੋ ਸੰਸਾਰ ਪੱਧਰ ਉਤੇ ਸੰਗਰੂਰ ਜਿੱਤ ਦੀ ਤਰ੍ਹਾਂ ਸ਼ਾਨ ਨਾਲ ਸਾਹਮਣੇ ਆਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਵਿਖੇ ਹੁਣ ਤੱਕ ਦੀਆਂ ਜਲੰਧਰ ਚੋਣ ਹਲਕੇ ਦੀਆਂ ਆਈਆ ਰਿਪੋਰਟਾਂ ਅਤੇ ਆਪਣੇ ਅਹੁਦੇਦਾਰਾਂ, ਵਰਕਰਾਂ ਵੱਲੋ ਦਿਨ-ਰਾਤ ਇਕ ਕਰਕੇ ਨਿਭਾਈ ਜਾ ਰਹੀ ਚੋਣ ਜਿੰਮੇਵਾਰੀ ਨੂੰ ਮੁੱਖ ਰੱਖਦੇ ਹੋਏ ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਲਈ ਪੂਰੇ ਯਕੀਨ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਜਿਥੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਮੁੱਚੇ ਪੰਜਾਬੀਆਂ, ਸਿੱਖਾਂ, ਪੰਥਦਰਦੀਆਂ ਵੱਲੋ ਬੀਤੇ 2 ਹਫਤਿਆ ਤੋ ਦਿਨ-ਰਾਤ ਮੋਬਾਇਲ ਫੋਨਾਂ ਉਤੇ ਪੰਜਾਬੀਆਂ ਤੇ ਸਿੱਖਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਦੇ ਹੱਕ ਵਿਚ ਸੁਚੱਜੇ ਢੰਗ ਨਾਲ ਪ੍ਰਚਾਰ ਕਰਨ ਲਈ ਸਮੁੱਚੇ ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ, ਬਰਤਾਨੀਆ ਅਤੇ ਯੂਰਪਿੰਨ ਮੁਲਕਾਂ ਦੇ ਇਨ੍ਹਾਂ ਨਿਵਾਸੀਆ ਦਾ ਪਾਰਟੀ ਪ੍ਰਧਾਨ ਤੇ ਪਾਰਟੀ ਦੇ ਬਿਨ੍ਹਾਂ ਤੇ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਸੀਨੀਅਰ ਆਗੂਆ, ਜਿ਼ਲ੍ਹਾ ਤੇ ਸਰਕਲ ਜਥੇਦਾਰਾਂ ਅਤੇ ਦੋਆਬੇ ਵਿਚ ਵਿਚਰਣ ਵਾਲੇ ਸਮੁੱਚੇ ਪਾਰਟੀ ਸਮਰੱਥਕਾਂ ਤੇ ਸੋਚਵਾਨਾ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ ਜੋ ਸਾਡੇ ਪਾਰਟੀ ਦੇ ਜਿੰਮੇਵਾਰ ਸੱਜਣਾਂ ਨੂੰ ਪ੍ਰਚਾਰ ਕਰਨ ਲਈ ਹਰ ਪੱਖੋ ਸਹਿਯੋਗ ਵੀ ਦੇ ਰਹੇ ਹਨ, ਉਨ੍ਹਾਂ ਦੇ ਰਹਿਣ ਆਦਿ ਅਤੇ ਖਾਂਣ-ਪੀਣ ਦਾ ਪ੍ਰਬੰਧ ਵੀ ਕਰ ਰਹੇ ਹਨ ਅਤੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਕੇ ਕੇਵਲ ਆਪੋ ਆਪਣੇ ਪਰਿਵਾਰਾਂ ਦਾ ਹੀ ਨਹੀ ਬਲਕਿ ਆਪਣੇ ਮੁਹੱਲੇ, ਵਾਰਡਾਂ, ਗਲੀਆਂ, ਪਿੰਡਾਂ, ਕਸਬਿਆ ਵਿਚ ਇਸਤਿਹਾਰਬਾਜੀ ਦੇ ਨਾਲ-ਨਾਲ ਦਲੀਲ ਨਾਲ ਗੱਲ ਕਰਕੇ ਪਾਰਟੀ ਦੀ ਅਤੇ ਕੌਮ ਦੀ ਜਿੱਤ ਨੂੰ ਯਕੀਨੀ ਬਣਾਉਣ ਤੇ ਪੰਥ ਵਿਰੋਧੀ ਤਾਕਤਾਂ ਨੂੰ ਆਪਣੀ ਵੋਟ ਸ਼ਕਤੀ ਰਾਹੀ ਸਬਕ ਸਿਖਾਉਣ ਦਾ ਤਹੱਈਆ ਕੀਤਾ ਹੈ ।