ਡਾ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਹੋਰ ਐਸ.ਜੀ.ਪੀ.ਸੀ ਦੇ ਅਹੁਦੇਦਾਰ ਕਿਸੇ ਵੀ ਚੋਣ ਵਿਚ ਪ੍ਰਚਾਰ ਨਹੀ ਕਰ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਹੈ, ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਪ੍ਰਾਈਵੇਟ ਗੱਡੀਆਂ ਵਿਚ ਆਪਣੇ ਸਮਰੱਥਕਾਂ ਨੂੰ ਨਾਲ ਲੈਕੇ ਬਾਦਲ ਦਲ+ਬੀ.ਐਸ.ਪੀ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ ਦੇ ਹੱਕ ਵਿਚ ਜਲੰਧਰ ਪਾਰਲੀਮੈਂਟ ਚੋਣ ਹਲਕੇ ਵਿਚ ਪ੍ਰਚਾਰ ਕਰ ਰਹੇ ਹਨ । ਜਦੋਕਿ ਚੋਣ ਨਿਯਮਾਂ ਅਨੁਸਾਰ ਕੋਈ ਵੀ ਧਾਰਮਿਕ ਸੰਸਥਾਂ ਵਿਸੇਸ ਤੌਰ ਤੇ ਐਸ.ਜੀ.ਪੀ.ਸੀ. ਜਾਂ ਗਿਆਨੀ ਹਰਪ੍ਰੀਤ ਸਿੰਘ ਇਸ ਤਰ੍ਹਾਂ ਬਾਦਲ ਦਲ+ਬੀ.ਐਸ.ਪੀ ਦੇ ਉਮੀਦਵਾਰ ਦੇ ਹੱਕ ਵਿਚ ਜੇਕਰ ਪ੍ਰਚਾਰ ਕਰਦੇ ਹਨ ਤਾਂ ਇਹ ਉਨ੍ਹਾਂ ਚੋਣ ਨਿਯਮਾਂ ਦੀ ਘੋਰ ਉਲੰਘਣਾ ਹੈ । ਇਸ ਲਈ ਅਸੀ ਚੋਣ ਕਮਿਸਨ ਪੰਜਾਬ ਅਤੇ ਰਿਟਰਨਿੰਗ ਅਫਸਰ ਪਾਰਲੀਮੈਟ ਚੋਣ ਹਲਕਾ ਜਲੰਧਰ ਦੇ ਧਿਆਨ ਵਿਚ ਲਿਆਉਦੇ ਹੋਏ ਇਹ ਅਪੀਲ ਕਰਨੀ ਚਾਹਵਾਂਗੇ ਕਿ ਜੋ ਡਾ. ਹਰਜਿੰਦਰ ਸਿੰਘ ਧਾਮੀ ਬਾਦਲ+ਬੀ.ਐਸ.ਪੀ ਦੇ ਉਮੀਦਵਾਰ ਦੇ ਹੱਕ ਵਿਚ ਇਨ੍ਹੀ ਦਿਨੀ ਜੋਰਾ ਸੋਰਾ ਨਾਲ ਪ੍ਰਚਾਰ ਇਸ ਹਲਕੇ ਵਿਚ ਕਰ ਰਹੇ ਹਨ, ਜਿਸ ਵਿਰੁੱਧ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ । ਤਾਂ ਕਿ ਕਿਸੇ ਪਾਰਟੀ ਦਾ ਉਮੀਦਵਾਰ ਧਾਰਮਿਕ ਤੌਰ ਤੇ ਵੋਟਰਾਂ ਦੇ ਜ਼ਜਬਾਤਾਂ ਨੂੰ ਭੜਕਾ ਕੇ ਆਪਣੀ ਪਾਰਟੀ ਦੇ ਹੱਕ ਵਿਚ ਵੋਟਰਾਂ ਨੂੰ ਭਰਮਾ ਨਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਪਾਰਲੀਮੈਟ ਜਿਮਨੀ ਚੋਣ ਹਲਕੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਅਤੇ ਐਸ.ਜੀ.ਪੀ.ਸੀ ਦੇ ਹੋਰ ਅਧਿਕਾਰੀਆ ਸਹਿਤ ਪ੍ਰਾਈਵੇਟ ਗੱਡੀਆ ਵਿਚ ਬਾਦਲ+ਬੀ.ਐਸ.ਪੀ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਦੇ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਚੋਣ ਕਮਿਸਨ ਪੰਜਾਬ, ਰਿਟਰਨਿੰਗ ਅਫਸਰ ਪਾਰਲੀਮੈਟ ਚੋਣ ਹਲਕਾ ਜਲੰਧਰ ਨੂੰ ਜਨਤਕ ਤੌਰ ਤੇ ਅਖਬਾਰਾਂ ਰਾਹੀ ਖੁੱਲ੍ਹੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਵੀ ਅਸੈਬਲੀ, ਪਾਰਲੀਮੈਂਟ ਜਾਂ ਹੋਰ ਸੰਸਥਾਵਾਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਅਕਸਰ ਹੀ ਐਸ.ਜੀ.ਪੀ.ਸੀ ਦੇ ਪ੍ਰਧਾਨ, ਅਧਿਕਾਰੀਆ ਅਤੇ ਹੋਰ ਅਮਲੇ-ਫੈਲੇ ਦੇ ਸਟਾਫ ਦੇ ਮੈਬਰਾਂ ਵੱਲੋ ਬਾਦਲ ਦਲੀਆ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਨਜਰ ਆਉਦੇ ਹਨ । ਲੇਕਿਨ ਅਜਿਹੇ ਸਮਿਆ ਤੇ ਚੋਣ ਕਮਿਸਨ ਅਤੇ ਸੰਬੰਧਤ ਰਿਟਰਨਿੰਗ ਅਫਸਰ ਚੋਣ ਨਿਯਮਾਂ ਅਨੁਸਾਰ ਐਕਸਨ ਕਰਨ ਵਿਚ ਢਿੱਲ੍ਹ ਕਰ ਜਾਂਦੇ ਹਨ ਜਿਸ ਨਾਲ ਚੋਣਾਂ ਵਿਚ ਵੋਟਰਾਂ ਦੇ ਜ਼ਜਬਾਤਾਂ ਨਾਲ ਖਿਲਵਾੜ ਕਰਕੇ ਅਜਿਹੀਆ ਪਾਰਟੀਆ ਤੇ ਅਜਿਹੇ ਆਗੂ ਦੁਰਵਰਤੋ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ । ਜਿਨ੍ਹਾਂ ਵਿਰੁੱਧ ਫੌਰੀ ਚੋਣ ਕਾਨੂੰਨ, ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ । ਤਾਂ ਕਿ ਚੋਣ ਅਖਾੜੇ ਵਿਚ ਸਭ ਪਾਰਟੀਆ ਦੇ ਲੜ ਰਹੇ ਉਮੀਦਵਾਰਾਂ ਨਾਲ ਬਰਾਬਰਤਾ ਦੀ ਤਰ੍ਹਾਂ ਅਮਲ ਤੇ ਕਾਰਵਾਈ ਹੋ ਸਕੇ ਅਤੇ ਕਿਸੇ ਨੂੰ ਵੀ ਪੱਖਪਾਤੀ ਤੌਰ ਤੇ ਲਾਭ ਪ੍ਰਾਪਤ ਕਰਨ ਦੀ ਖੁੱਲ੍ਹ ਨਾ ਦਿੱਤੀ ਜਾਵੇ ।

ਸ. ਮਾਨ ਨੇ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਬਾਦਲ ਦਲੀੲ ਅਤੇ ਐਸ.ਜੀ.ਪੀ.ਸੀ. ਇਹ ਪ੍ਰਚਾਰ ਕਰ ਰਹੇ ਹਨ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਨੇ ਗ੍ਰਿਫਤਾਰ ਕਰਵਾਇਆ ਹੈ । ਅਜਿਹਾ ਕਹਿਕੇ ਸੈਂਟਰ ਅਤੇ ਪੰਜਾਬ ਸਰਕਾਰ ਨਾਲ ਸੰਬੰਧ ਰੱਖਦੇ ਹੋਏ ਸਿਆਸੀ ਫਾਇਦੇ ਅਤੇ ਚੋਣ ਫਾਇਦੇ ਲੈਣ ਦੀ ਤਾਕ ਵਿਚ ਹਨ । ਜਿਸ ਤੋ ਪੰਜਾਬੀਆਂ, ਸਿੱਖ ਕੌਮ ਵਿਸੇਸ ਤੌਰ ਤੇ ਜਲੰਧਰ ਪਾਰਲੀਮੈਟ ਚੋਣ ਹਲਕੇ ਦੇ ਵੋਟਰਾਂ ਅਤੇ ਨਿਵਾਸੀਆ ਨੂੰ ਸੁਚੇਤ ਰਹਿੰਦੇ ਹੋਏ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋ ਨਿਰਲੇਪ ਰਹਿਕੇ ਉਦਮ ਕਰਨੇ ਪੈਣਗੇ । ਜੇਕਰ ਇਹ ਅਜਿਹਾ ਪ੍ਰਚਾਰ ਕਰਦੇ ਹੋਏ ਸਰਕਾਰਾਂ ਦੀ ਨਜਰ ਵਿਚ ਅੱਛੇ ਬਣਦੇ ਹਨ ਤਾਂ ਇਨ੍ਹਾਂ ਨੂੰ ਇਹ ਵੀ ਜਿੰਮੇਵਾਰੀ ਨਿਭਾਉਣੀ ਪਵੇਗੀ ਕਿ ਜਿਨ੍ਹਾਂ ਸਰਕਾਰਾਂ ਦੇ ਇਹ ਚੇਹਤੇ ਬਣਦੇ ਹਨ, ਹੁਣ ਉਹ ਸਰਕਾਰਾਂ ਤੇ ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਉਤੇ ਕੋਈ ਵੀ ਕਿਸੇ ਤਰ੍ਹਾਂ ਦਾ ਮਾਨਸਿਕ ਜਾਂ ਸਰੀਰਕ ਤਸੱਦਦ ਨਹੀ ਹੋਣਾ ਚਾਹੀਦਾ । ਇਸ ਗੱਲ ਨੂੰ ਇਹ ਬਾਦਲ ਦਲੀਏ ਅਤੇ ਐਸ.ਜੀ.ਪੀ.ਸੀ ਵਾਲੇ ਯਕੀਨੀ ਬਣਾਉਣ । ਜੇਕਰ ਸਰਕਾਰਾਂ ਨਾਲ ਸਾਂਠ-ਗਾਂਠ ਕਰਨ ਉਪਰੰਤ ਵੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਿੱਖਾਂ ਉਤੇ ਤਸੱਦਦ-ਜੁਲਮ ਜਾਰੀ ਰਹਿੰਦਾ ਹੈ ਤਾਂ ਇਹ ਬਾਦਲ ਦਲੀਏ ਅਤੇ ਐਸ.ਜੀ.ਪੀ.ਸੀ ਵੀ ਸਰਕਾਰੀ ਸਾਜਿਸਾਂ ਦੇ ਭਾਈਵਾਲ ਮੰਨੇ ਜਾਣ ਤੇ ਸਿੱਖ ਕੌਮ ਇਨ੍ਹਾਂ ਨੂੰ ਵੀ ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਆਦਿ ਦੀ ਤਰ੍ਹਾਂ ਕੌਮੀ ਦੁਸ਼ਮਣਾਂ ਦੀ ਤਰ੍ਹਾਂ ਮਹਿਸੂਸ ਕਰਕੇ ਵਿਚਰੇ ਤੇ ਆਪਣੀਆ ਕੌਮੀ ਮਰਿਯਾਦਾਵਾ ਤੇ ਪਹਿਰਾ ਦਿੰਦੇ ਹੋਏ ਆਪਣੇ ਕੌਮੀ ਨਿਸ਼ਾਨੇ ਉਤੇ ਕੇਦਰਿਤ ਰਹਿਣ । 

Leave a Reply

Your email address will not be published. Required fields are marked *