ਹਕੂਮਤੀ ਜ਼ਬਰ-ਜੁਲਮ ਦੇ ਦੌਰ ਵਿਚ ਜਿਸ ਵੀ ਸਿੱਖ ਨੂੰ ਵਕੀਲ ਦੀ ਲੋੜ ਹੋਵੇ, ਉਹ ਮੇਰੇ ਦਫਤਰ ਸ. ਇਕਬਾਲ ਸਿੰਘ ਟਿਵਾਣਾ ਅਤੇ ਸ. ਲਖਵੀਰ ਸਿੰਘ ਨਾਲ ਫੋਨ ਤੇ ਸੰਪਰਕ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਕਿਉਂਕਿ ਹਿੰਦੂਤਵ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ, ਇਸ ਮੁਲਕ ਦੀਆਂ ਆਈ.ਬੀ, ਰਾਅ, ਐਨ.ਆਈ.ਏ. ਆਦਿ ਖੂਫੀਆ ਏਜੰਸੀਆ ਅਤੇ ਪੁਲਿਸ ਦੇ ਸਿੱਖਾਂ ਉਤੇ ਜ਼ਬਰ-ਜੁਲਮ ਦਾ ਦੌਰ ਸੁਰੂ ਕੀਤਾ ਹੋਇਆ ਹੈ ਅਤੇ ਸਾਡੇ ਮਾਸੂਮ ਸਿੱਖ ਬੱਚੇ-ਬੱਚੀਆਂ, ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਸਰਕਾਰਾਂ, ਪੁਲਿਸ ਅਤੇ ਅਰਧ ਸੈਨਿਕ ਬਲ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਢਾਹ ਰਹੇ ਹਨ । ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਸਿੱਖ ਨੌਜਵਾਨੀ ਨੂੰ ਅੰਮ੍ਰਿਤ ਸੰਚਾਰ ਦੀ ਲਹਿਰ ਅਤੇ ਨਸਿਆ ਤੋ ਦੂਰ ਕਰਨ ਲਈ ਉਦਮ ਸੁਰੂ ਕੀਤੇ ਗਏ ਹਨ, ਉਨ੍ਹਾਂ ਤੋਂ ਪੰਜਾਬੀਆਂ ਤੇ ਸਿੱਖਾਂ ਵਿਚ ਦਹਿਸਤ ਦਾ ਮਾਹੌਲ ਸਿਰਜਕੇ ਇਸ ਮਨੁੱਖਤਾ ਪੱਖੀ ਲਹਿਰ ਅਤੇ ਅਮਲ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਮੀਡੀਏ ਵਿਚ ਬਦਨਾਮ ਕਰਕੇ ਨਿਸਾਨਾਂ ਬਣਾਇਆ ਜਾ ਸਕੇ । ਇਸ ਸੰਬੰਧ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਯੂਟੀ, ਜੰਮੂ-ਕਸਮੀਰ ਵਿਚ ਵੱਸਣ ਵਾਲੇ ਪੰਜਾਬੀਆਂ ਤੇ ਸਿੱਖਾਂ ਜਿਸ ਕਿਸੇ ਨੂੰ ਵੀ ਸਰਕਾਰਾਂ ਜਾਂ ਪੁਲਿਸ ਜਾਂ ਖੂਫੀਆ ਏਜੰਸੀਆ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਵਧੀਕੀ-ਜ਼ਬਰ ਕਰਨ ਅਤੇ ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਅਤੇ ਵਕੀਲ ਦੀ ਲੋੜ ਹੋਵੇ, ਉਹ ਤੁਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਾਡੀ ਜਥੇਬੰਦੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੇ ਫੋਨ ਨੰਬਰ 9878344432 ਅਤੇ ਸ. ਲਖਵੀਰ ਸਿੰਘ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਫੋਨ ਨੰਬਰ 9781222567 ਨਾਲ ਸੰਪਰਕ ਕਰਨ, ਪਾਰਟੀ ਉਨ੍ਹਾਂ ਦੀ ਹਰ ਤਰ੍ਹਾਂ ਕਾਨੂੰਨੀ ਸਹਾਇਤਾ ਲਈ ਜਿਥੇ ਕਿਤੇ ਵਕੀਲ ਦੀ ਲੋੜ ਹੋਵੇਗੀ, ਉਥੇ ਪਾਰਟੀ ਉਨ੍ਹਾਂ ਨੂੰ ਵਕੀਲ ਅਤੇ ਕਾਨੂੰਨੀ ਸਹਾਇਤਾ ਉਪਲੱਬਧ ਕਰਵਾਏਗੀ ਤਾਂ ਕਿ ਕੌਮੀ ਸੰਘਰਸ਼ ਦੀ ਮੰਜਿਲ ਦੀ ਪ੍ਰਾਪਤੀ ਲਈ ਵਿੱਢੇ ਹੋਏ ਮਿਸ਼ਨ ਵਿਚ ਹਕੂਮਤੀ ਜ਼ਬਰ ਸਾਡੀ ਸਿੱਖ ਕੌਮ ਉਤੇ ਆਪਣੀ ਦਹਿਸਤ ਦਾ ਪ੍ਰਭਾਵ ਨਾ ਛੱਡ ਸਕੇ ਅਤੇ ਜਿਸ ਨਾਲ ਵੀ ਵਧੀਕੀ ਹੋਈ ਹੈ, ਉਸਨੂੰ ਇਨਸਾਫ਼ ਮਿਲ ਸਕੇ ਅਤੇ ਅਸੀ ਸਭ ਦ੍ਰਿੜਤਾ ਤੇ ਸੰਜ਼ੀਦਾ ਰਹਿੰਦੇ ਹੋਏ ਆਪਣੀ ਆਜਾਦੀ ਦੀ ਮੰਜਿਲ ਪ੍ਰਾਪਤ ਕਰ ਸਕੀਏ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦਿੱਲੀ ਪਾਰਲੀਮੈਂਟ ਤੋ ਫੋਨ ਉਤੇ ਪ੍ਰੈਸ ਨੂੰ ਭੇਜੇ ਇਕ ਪ੍ਰੈਸ ਰੀਲੀਜ ਵਿਚ ਉਪਰੋਕਤ ਸਮੁੱਚੇ ਸੂਬਿਆਂ ਦੇ ਨਿਵਾਸੀਆ ਦੀ ਹਰ ਤਰ੍ਹਾਂ ਸਹਾਇਤਾ ਕਰਨ, ਦੋਵਾਂ ਸਰਕਾਰਾਂ ਦੀ ਦਹਿਸਤ ਅਤੇ ਜ਼ਬਰ ਜੁਲਮ ਸੰਬੰਧੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਦਿੱਤੀ । ਉਨ੍ਹਾਂ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ, ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਅਮਨਮਈ ਪੰਜਾਬ ਵਿਚ ਸਿਰਜੇ ਜਾ ਰਹੇ ਦਹਿਸਤਮਈ ਮਾਹੌਲ, ਨੌਜਵਾਨਾਂ ਦੀ ਫੜੋਫੜੀ, ਝੂਠੇ ਕੇਸ ਦਰਜ ਕਰਨ ਆਦਿ ਕਾਰਵਾਈਆ ਤੋ ਕਿਸੇ ਤਰ੍ਹਾਂ ਦੀ ਵੀ ਘਬਰਾਹਟ ਵਿਚ ਨਾ ਆਉਣ ਬਲਕਿ ਇਸ ਔਖੀ ਘੜੀ ਵਿਚ ਸਮੂਹਿਕ ਰੂਪ ਵਿਚ ਇਕਤਾਕਤ ਹੋ ਕੇ ਇਸ ਦਹਿਸਤਵਾਦੀ ਸੋਚ ਵਾਲੇ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਇੰਡੀਆ ਦੇ ਦੂਸਰੇ ਸੂਬਿਆਂ ਤੇ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਆਪਣੀ ਕਾਨੂੰਨੀ ਸਹਾਇਤਾ ਸਹੀ ਸਮੇ ਤੇ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ ਅਤੇ ਆਪਣੀ ਮੰਜਿਲ ਤੇ ਸੋਚ ਉਤੇ ਦ੍ਰਿੜ ਰਹਿਣ ਲਈ ਗੁਜਾਰਿਸ ਵੀ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਹਕੂਮਤੀ ਜ਼ਬਰ ਜੁਲਮ ਦੇ ਦੌਰ ਵਿਚ ਸਮੁੱਚੇ ਪੰਜਾਬੀ ਤੇ ਸਿੱਖ ਜੋਸ ਅਤੇ ਹੋਸ਼ ਨੂੰ ਕਾਇਮ ਰੱਖਦੇ ਹੋਏ ਇਸ ਜ਼ਬਰ ਦਾ ਟਾਕਰਾ ਕਾਨੂੰਨੀ ਪ੍ਰਕਿਰਿਆ ਰਾਹੀ ਕਰਦੇ ਹੋਏ ਸਿੱਖ ਕੌਮ ਦੀ ਮੰਜਿਲ ਨੂੰ ਪ੍ਰਾਪਤ ਕਰਨ ਉਤੇ ਦ੍ਰਿੜ ਰਹਿਣਗੇ ਅਤੇ ਜਾਬਰਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਅਸਫਲ ਬਣਾਉਣ ਵਿਚ ਯੋਗਦਾਨ ਪਾਉਦੇ ਰਹਿਣਗੇ ।

Leave a Reply

Your email address will not be published. Required fields are marked *