ਸ. ਅਜੇ ਸਿੰਘ ਬੰਗਾਂ ਦਾ ਵਰਲਡ ਬੈਂਕ ਦਾ ਪ੍ਰੈਜੀਡੈਟ ਨਿਯੁਕਤ ਹੋਣਾ, ਇਸੇ ਤਰ੍ਹਾਂ ਸ. ਰਵਿੰਦਰ ਸਿੰਘ ਸਿੰਘਾਪੁਰ ਦੇ ਬ੍ਰਿਗੇਡੀਅਰ ਜਰਨਲ ਬਣਨਾ ਸਿੱਖ ਕੌਮ ਲਈ ਫਖ਼ਰ ਵਾਲੇ ਉੱਦਮ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 09 ਮਾਰਚ ( ) “ਨਵਾਂਸ਼ਹਿਰ ਜਿ਼ਲ੍ਹੇ ਨਾਲ ਸੰਬੰਧਤ ਸ. ਅਜੇ ਸਿੰਘ ਬੰਗਾਂ ਨੂੰ ਜੋ ਅਮਰੀਕਾ ਦੀ ਬਾਈਡਨ ਹਕੂਮਤ ਵੱਲੋ ਵਰਲਡ ਬੈਂਕ ਦਾ ਪ੍ਰੈਜੀਡੈਟ ਨਿਯੁਕਤ ਕੀਤਾ ਗਿਆ ਹੈ, ਇਸੇ ਤਰ੍ਹਾਂ ਸਿੰਘਾਪੁਰ ਦੀ ਹਕੂਮਤ ਵੱਲੋ ਸ. ਰਵਿੰਦਰ ਸਿੰਘ ਨੂੰ ਆਪਣੀ ਮਿਲਟਰੀ ਦੇ ਬ੍ਰਿਗੇਡੀਅਰ ਜਰਨਲ ਦੇ ਅਹੁਦੇ ਤੇ ਨਿਯੁਕਤ ਕਰਨ ਦੇ ਅਮਲ ਸਿੱਖ ਕੌਮ ਲਈ ਫਖ਼ਰ ਵਾਲੇ ਹਨ । ਉਥੇ ਕੌਮਾਂਤਰੀ ਪੱਧਰ ਉਤੇ ਇਹ ਗੱਲ ਵੀ ਪ੍ਰਤੱਖ ਹੋ ਜਾਂਦੀ ਹੈ ਕਿ ਕੌਮਾਂਤਰੀ ਪੱਧਰ ਦੀ ਉੱਚ ਵਿਦਵਤਾਂ ਅਤੇ ਵੱਡੀ ਤੋ ਵੱਡੀ ਜਿੰਮੇਵਾਰੀ ਨਿਭਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀ ਹੈ । ਕਿਉਂਕਿ ਸਿੱਖ ਕੌਮ ਸੰਸਾਰ ਦੇ ਵੱਡੇ ਤੋ ਵੱਡੇ ਅਹੁਦੇ ਉਤੇ ਬਿਰਾਜਮਾਨ ਹੋਣ ਤੇ ਆਪਣੀਆ ਜਿੰਮੇਵਾਰੀਆ ਨੂੰ ਬਾਖੂਬੀ ਨਿਭਾਉਣ ਦੀ ਸਮਰੱਥਾਂ ਰੱਖਦੀ ਹੈ । ਕੇਵਲ ਸੇਵਾ, ਸਿਮਰਨ, ਮਨੁੱਖਤਾ ਦੀ ਭਲਾਈ ਕਰਨ, ਲੰਗਰ ਲਗਾਉਣ, ਕਿਸੇ ਸੰਕਟ ਕਾਲ ਸਮੇ ਜੋਖਮ ਲੈਕੇ ਪੀੜ੍ਹਤਾਂ ਦੀ ਮਦਦ ਕਰਨ ਅਤੇ ਇਨਸਾਨੀਅਤ ਦੀ ਰਾਖੀ ਕਰਨ ਵਿਚ ਹੀ ਮੋਹਰੀ ਨਹੀ ਬਲਕਿ ਹਰ ਤਰ੍ਹਾਂ ਦੀ ਸਮਾਜਿਕ, ਤਕਨੀਕੀ, ਧਾਰਮਿਕ, ਇਖਲਾਕੀ ਫਰਜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਸਰਹੱਦਾਂ ਉਤੇ ਜੋਖਮ ਭਰੀਆ ਜਿੰਮੇਵਾਰੀਆ ਨਿਭਾਉਣ ਦੀ ਵੀ ਸਮਰੱਥਾਂ ਰੱਖਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਜੇ ਸਿੰਘ ਬੰਗਾਂ ਦਾ ਵਰਲਡ ਬੈਂਕ ਦੀ ਪ੍ਰੈਜੀਡੈਟ ਦੇ ਅਹਿਮ ਅਹੁਦੇ ਅਤੇ ਸ. ਰਵਿੰਦਰ ਸਿੰਘ ਵੱਲੋ ਸਿੰਘਾਂਪੁਰ ਦੇ ਬਤੌਰ ਬ੍ਰਿਗੇਡੀਅਰ ਜਰਨਲ ਦੇ ਅਹੁਦੇ ਤੇ ਨਿਯੁਕਤ ਹੋਣ ਦੀਆਂ ਤਾਜਾ ਕਾਰਵਾਈਆ ਨੂੰ ਸਿੱਖ ਕੌਮ ਲਈ ਕੌਮਾਂਤਰੀ ਪੱਧਰ ਤੇ ਫਖ਼ਰ ਵਾਲਾ ਕਰਾਰ ਦੇਣ ਦੇ ਨਾਲ-ਨਾਲ ਸਿੱਖ ਕੌਮ ਵਿਚ ਹਰ ਤਰ੍ਹਾਂ ਦੀ ਯੋਗਤਾ ਤੇ ਸਮਰੱਥਾਂ ਹੋਣ ਦੀ ਗੱਲ ਕਰਦੇ ਹੋਏ ਦੋਵੇ ਅਮਰੀਕਾ ਅਤੇ ਸਿੰਘਾਪੁਰ ਦੀਆਂ ਹਕੂਮਤਾਂ ਦਾ ਇਸ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਅਹਿਮ ਅਹੁਦੇ ਸ. ਅਜੇ ਸਿੰਘ ਬੰਗਾਂ ਜਾਂ ਸ. ਰਵਿੰਦਰ ਸਿੰਘ ਨੂੰ ਕਿਸੇ ਤਰ੍ਹਾਂ ਦੀ ਖੈਰਾਤ ਜਾਂ ਕਿਸੇ ਸਿਫਾਰਸ ਨਾਲ ਪ੍ਰਾਪਤ ਨਹੀ ਹੋਏ ਬਲਕਿ ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਉੱਚ ਵਿਦਿਆ, ਜਾਣਕਾਰੀ, ਤੁਜਰਬੇ ਅਤੇ ਵੱਡੀਆ ਜਿੰਮੇਵਾਰੀਆ ਨੂੰ ਪੂਰਨ ਕਰਨ ਦੀ ਸਮਰੱਥਾਂ ਹੋਣ ਦੀ ਬਦੌਲਤ ਪ੍ਰਾਪਤ ਹੋਏ ਹਨ । ਜਿਸਦੇ ਕਿ ਸਿੱਖ ਕੌਮ ਸਮਰੱਥ ਹੈ । ਸ. ਟਿਵਾਣਾ ਨੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵੱਲੋ ਹੋਣਹਾਰ ਲਿਆਕਤਮੰਦ ਸਿੱਖ ਬੱਚਿਆਂ ਨੂੰ ਇਸ ਮਹਾਨ ਸੰਸਥਾਂ ਵੱਲੋ ਆਈ.ਏ.ਐਸ, ਆਈ.ਪੀ.ਐਸ, ਆਈ.ਐਫ.ਐਸ ਆਦਿ ਅਤੇ ਹੋਰ ਕੌਮਾਂਤਰੀ ਪੱਧਰ ਤੇ ਉੱਚ ਅਹੁਦਿਆ ਤੇ ਪਹੁੰਚਣ ਲਈ ਚੰਡੀਗੜ੍ਹ ਵਿਖੇ ਸੁਰੂ ਕੀਤੀ ਜਾਣ ਵਾਲੀ ਬਿਨ੍ਹਾਂ ਕਿਸੇ ਖਰਚਿਆ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਅਹਿਮ ਅਹੁਦਿਆ ਉਤੇ ਬਿਰਾਜਮਾਨ ਹੋਣ ਲਈ ਉੱਦਮ ਕਰਨ ਦੇ ਵੀ ਭਰਪੂਰ ਸਲਾਘਾ ਕਰਦੇ ਹੋਏ ਕਿਹਾ ਕਿ ਸਾਡੀਆ ਸਿੱਖੀ ਸੰਸਥਾਵਾਂ ਭਾਵੇ ਉਹ ਕਿਸੇ ਵੀ ਖੇਤਰ ਵਿਚ ਵਿਚਰਦੀਆਂ ਹੋਣ, ਉਨ੍ਹਾਂ ਨੂੰ ਆਪਣੇ ਸਾਧਨਾਂ ਦੀ ਸਹੀ ਵਰਤੋ ਕਰਦੇ ਹੋਏ ਸਿੱਖ ਨੌਜ਼ਵਾਨੀ ਨੂੰ ਇਸ ਤਰ੍ਹਾਂ ਬਿਨ੍ਹਾਂ ਖਰਚਿਆ ਤੋ ਅਹਿਮ ਅਹੁਦਿਆ ਲਈ ਸਿੱਖਿਅਤ ਕਰਨਾ ਅਤੇ ਤਕਨੀਕੀ ਉੱਚ ਵਿਦਿਆ ਪ੍ਰਦਾਨ ਕਰਨ ਦੇ ਫਰਜ ਨਿਭਾਉਣ ਨੂੰ ਪਹਿਲ ਦੇ ਤੌਰ ਤੇ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਸਾਡੀ ਮੌਜੂਦਾ ਪੜ੍ਹੇ-ਲਿਖੇ ਬੱਚਿਆ ਵੱਲੋ ਇਥੇ ਸਹੀ ਰੁਜਗਾਰ ਨਾ ਮਿਲਣ ਦੀ ਬਦੌਲਤ ਅਮਰੀਕਾ, ਕੈਨੇਡਾ, ਬਾਹਰਲੇ ਮੁਲਕਾਂ ਵਿਚ ਭੱਜਣ ਦੀ ਦੌੜ ਲੱਗੀ ਹੋਈ ਹੈ ਅਤੇ ਜੋ ਬੱਚੇ ਆਪਣੇ ਭਵਿੱਖ ਨੂੰ ਲੈਕੇ ਇਹ ਵੱਡੇ ਜੋਖਮ ਉਠਾ ਰਹੇ ਹਨ, ਉਨ੍ਹਾਂ ਨੂੰ ਇੰਡੀਆ ਤੇ ਪੰਜਾਬ ਵਿਚ ਹੀ ਆਪਣੀ ਵਿਦਿਅਕ ਤੇ ਤਕਨੀਕੀ ਯੋਗਤਾ ਅਨੁਸਾਰ ਮਾਣ ਸਨਮਾਨ ਵਾਲੇ ਅਤੇ ਅੱਛੀ ਮਾਲੀ ਹਾਲਤ ਨੂੰ ਕਾਇਮ ਰੱਖਣ ਵਾਲੇ ਅਹੁਦੇ, ਰੁਜਗਾਰ, ਕਾਰੋਬਾਰ ਮਿਲ ਸਕੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਾਡੀਆ ਸਿੱਖੀ ਸੰਸਥਾਵਾਂ ਅਤੇ ਸਾਡੇ ਬੁੱਧੀਜੀਵੀ ਵਿਦਵਾਨ ਸਮੂਹਿਕ ਤੌਰ ਤੇ ਇਸ ਮਿਸਨ ਦੀ ਕਾਮਯਾਬੀ ਲਈ ਇਕੱਤਰ ਹੋ ਕੇ ਉਦਮ ਕਰਦੇ ਰਹਿਣਗੇ ਤੇ ਆਪਣੀ ਕੌਮੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਵਿਚ ਅਗਵਾਈ ਕਰਦੇ ਰਹਿਣਗੇ ।