ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ ਵੱਲੋਂ 02 ਮਾਰਚ ਨੂੰ ਮੋਹਾਲੀ ਮੋਰਚੇ ਲਈ ਜਾ ਰਹੇ ਕਾਫਲੇ ਦਾ ਸਵਾਗਤ ਸ. ਮਾਨ ਗੁਰਦੁਆਰਾ ਪਾਤਸਾਹੀ ਨੌਵੀ ਫੱਗੂਵਾਲਾ ਵਿਖੇ ਕਰਨਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ) “ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ ਵੱਲੋਂ ਮੋਹਾਲੀ ਇਨਸਾਫ਼ ਮੋਰਚੇ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਵੱਡੇ ਪੱਧਰ ਤੇ ਮਾਰਚ ਕਰਦੇ ਹੋਏ ਮੋਹਾਲੀ ਪਹੁੰਚਿਆ ਜਾਵੇਗਾ । ਜਦੋ ਇਹ ਕਾਫਲਾ ਸੰਗਰੂਰ ਜਿ਼ਲ੍ਹੇ ਦੇ ਪਿੰਡ ਫੱਗੂਵਾਲਾ ਵਿਖੇ 1 ਵਜੇ ਪਹੁੰਚੇਗਾ, ਤਾਂ ਉਸ ਸਥਾਂਨ ਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਪਾਰਟੀ ਸਹਿਤ ਗੁਰਦੁਆਰਾ ਨੌਵੀ ਪਾਤਸਾਹੀ ਫੱਗੂਵਾਲਾ ਵਿਖੇ ਇਸ ਮਾਰਚ ਦਾ ਅਤੇ ਪੰਜਾ ਪਿਆਰਿਆ ਦਾ ਸਵਾਗਤ ਕਰਨਗੇ ।”

ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਐਮ.ਪੀ ਹਲਕੇ ਦੇ ਨਿਵਾਸੀਆ ਅਤੇ ਪਾਰਟੀ ਅਹੁਦੇਦਾਰਾਂ ਨੂੰ ਪ੍ਰੈਸ ਰੀਲੀਜ ਰਾਹੀ ਦਿੱਤੀ । ਉਨ੍ਹਾਂ ਸਮੁੱਚੇ ਅਹੁਦੇਦਾਰਾਂ ਨੂੰ 12 ਵਜੇ ਗੁਰਦੁਆਰਾ ਨੌਵੀ ਪਾਤਸਾਹੀ ਫੱਗੂਵਾਲਾ ਵਿਖੇ ਪਹੁੰਚਣ ਦੀ ਜਿਥੇ ਅਪੀਲ ਕੀਤੀ, ਉਥੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜੋ ਇਨਸਾਫ ਮੋਰਚਾ ਮੋਹਾਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਮੁੱਚੀ ਕੌਮ ਵੱਲੋ ਸਮੂਹਿਕ ਤੌਰ ਤੇ ਚੱਲ ਰਿਹਾ ਹੈ, ਉਸ ਵਿਚ ਸਭ ਨਿਵਾਸੀ ਆਪੋ ਆਪਣੇ ਰੁਝੇਵਿਆ, ਕਾਰੋਬਾਰਾਂ, ਸਮਾਜਿਕ ਜਿੰਮੇਵਾਰੀਆ ਵਿਚੋ ਸਮਾਂ ਕੱਢਕੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈਕੇ ਮੋਹਾਲੀ ਮੋਰਚੇ ਵਿਚ ਹਾਜਰੀ ਲਗਵਾਉਦੇ ਰਹਿਣ ਤਾਂ ਕਿ ਕਿਸਾਨ ਮੋਰਚਾ ਦਿੱਲੀ ਦੀ ਤਰ੍ਹਾਂ ਆਪਣੀ ਆਵਾਜ ਨੂੰ ਕੌਮਾਂਤਰੀ ਪੱਧਰ ਤੇ ਉਠਾਕੇ ਉਪਰੋਕਤ ਦੋਵੇ ਕੌਮੀ ਮਿਸਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖ਼ਾਲਸਾ ਪੰਥ ਤੇ ਆਪਣੀਆ ਕੌਮੀ ਜਿੰਮੇਵਾਰੀਆ ਨਿਰੰਤਰ ਨਿਭਾਉਦਾ ਰਹੇਗਾ ।

Leave a Reply

Your email address will not be published. Required fields are marked *