ਜਿਵੇ 26 ਜਨਵਰੀ ਦੇ ਕੇਸਰੀ ਨਿਸਾਨ ਸਾਹਿਬ ਮਾਰਚ ਨੂੰ ਖ਼ਾਲਸਾ ਪੰਥ ਨੇ ਕਾਮਯਾਬ ਕੀਤਾ ਹੈ, ਉਸੇ ਤਰ੍ਹਾਂ ਸਮੁੱਚਾ ਖਾਲਸਾ ਪੰਥ 12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮੌਕੇ ਸਮੂਲੀਅਤ ਕਰੇ : ਮਾਨ

ਸੰਸਾਰ ਦੇ ਸਮੁੱਚੇ ਮੁਲਕਾਂ ਵਿਚ ਸਿੱਖ ਕੌਮ 12 ਫਰਵਰੀ ਦੇ ਦਿਹਾੜੇ ਨੂੰ ਸਾਨੋ-ਸੌਂਕਤ ਨਾਲ ਮਨਾਏ

ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਇਹ ਕਥਨ ਸੀ ਕਿ ‘ਜਦੋਂ ਇੰਡੀਆ ਦੀਆਂ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨਗੀਆ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’। 06 ਜੂਨ 1984 ਨੂੰ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ । ਉਸ ਸਮੇ ਤੋ ਲੈਕੇ ਅੱਜ ਤੱਕ ਸਮੁੱਚਾ ਖ਼ਾਲਸਾ ਪੰਥ ਆਪਣੇ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਵਿਰੁੱਧ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦਾ ਆ ਰਿਹਾ ਹੈ । ਇਨ੍ਹਾਂ ਵਿਤਕਰਿਆ ਵਿਚ ਹੋਰ ਵਾਧਾ ਹੁੰਦਾ ਚੱਲਿਆ ਆ ਰਿਹਾ ਹੈ ਜਿਵੇਕਿ ਜਿਨ੍ਹਾਂ ਸਿੱਖਾਂ ਨੇ ਆਪਣੀਆ ਕਾਨੂੰਨੀ ਸਜ਼ਾਵਾਂ 25-25, 30-30 ਸਾਲ ਤੋ ਵੱਧ ਪੂਰੀਆਂ ਕਰ ਲਈਆ ਹਨ, ਉਨ੍ਹਾਂ ਨੂੰ ਹੁਕਮਰਾਨ ਰਿਹਾਅ ਕਰਨ ਤੋ ਮੰਦਭਾਵਨਾ ਅਧੀਨ ਆਨਾਕਾਨੀ ਕਰਦਾ ਆ ਰਿਹਾ ਹੈ । ਇਸੇ ਤਰ੍ਹਾਂ ਪੰਜਾਬ ਦੇ ਕਈ ਥਾਵਾਂ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕੀਤ ਗਏ, 328 ਪਾਵਨ ਸਰੂਪ ਐਸ.ਜੀ.ਪੀ.ਸੀ. ਦੀ ਸਰਪ੍ਰਸਤੀ ਵਿਚੋ ਗਾਇਬ ਕੀਤੇ ਗਏ । ਸਾਡੀਆ ਮਹਾਨ ਪ੍ਰੰਪਰਾਵਾ, ਵਿਰਸੇ-ਵਿਰਾਸਤ ਅਤੇ ਯਾਦਗਰਾਂ ਨੂੰ ਸਾਜਸੀ ਢੰਗ ਨਾਲ ਖਤਮ ਕੀਤਾ ਜਾਂਦਾ ਆ ਰਿਹਾ ਹੈ । ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਬੀਤੇ 12 ਸਾਲਾਂ ਤੋ ਕੁੱਚਲੀ ਗਈ ਹੈ । ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰਨੌਨਿਹਾਲ ਸਿੰਘ ਨੇ ਬਣਵਾਈ ਸੀ, ਉਸਨੂੰ ਕਾਰ ਸੇਵਾ ਦੇ ਨਾਮ ਉਤੇ ਢਹਿ-ਢੇਰੀ ਕਰਨ ਦੇ ਮਨਸੂਬਿਆ ਤੇ ਅਮਲ ਹੋ ਰਿਹਾ ਹੈ । ਸਾਡੇ ਬੱਚਿਆਂ ਦੇ ਸਿਲੇਬਸ ਵਿਚੋ ਪੰਜਾਬੀ ਬੋਲੀ, ਭਾਸ਼ਾ ਅਤੇ ਇਤਿਹਾਸ ਨੂੰ ਬਦਲਣ ਦੀਆਂ ਸਾਜਿਸਾਂ ਹੋ ਰਹੀਆ ਹਨ । ਇਥੋ ਤੱਕ ਕਿ ਪੰਜਾਬ ਸੂਬੇ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਘੱਟ ਗਿਣਤੀ ਕਰਨ ਲਈ ਇਥੇ ਜ਼ਬਰੀ ਪ੍ਰਵਾਸੀ ਮਜਦੂਰਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਰਾਸਨ ਕਾਰਡ ਬਣਾਕੇ ਕਲੋਨੀਆ ਵਸਾਕੇ ਉਨ੍ਹਾਂ ਨੂੰ ਇਥੋ ਦੇ ਪੱਕੇ ਬਸਿੰਦੇ ਬਣਾਇਆ ਜਾ ਰਿਹਾ ਹੈ । ਜਦੋਕਿ ਸਿੱਖ ਕੌਮ ਆਪਣੇ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਲਈ ਜੱਦੋ-ਜ਼ਹਿਦ ਕਰ ਰਹੀ ਹੈ । ਇਸ ਲਈ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਅਤੇ ਹੋ ਰਹੀਆ ਬੇਇਨਸਾਫ਼ੀਆਂ ਦੇ ਖਾਤਮੇ ਲਈ ਪੂਰੇ ਜਾਹੋ-ਜਲਾਲ ਅਤੇ ਕੇਸਰੀ ਖ਼ਾਲਸਾਈ ਨਿਸ਼ਾਨਾਂ ਨਾਲ 12 ਫਰਵਰੀ ਨੂੰ ਸਮੁੱਚੀ ਸਿੱਖ ਕੌਮ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇ ।”

ਇਹ ਸੰਦੇਸ਼ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਵੱਸਣ ਵਾਲੇ ਅਤੇ ਬਾਹਰਲੇ ਸੂਬਿਆਂ ਵਿਚ ਵੱਸਣ ਵਾਲੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ 12 ਫਰਵਰੀ ਦੇ ਦਿਹਾੜੇ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਸ਼ਹੀਦੀ ਧਰਤੀ ਉਤੇ ਪਹੁੰਚਣ ਦਾ ਸੰਜ਼ੀਦਗੀ ਭਰਿਆ ਖੁੱਲ੍ਹਾ ਸੱਦਾ ਦਿੰਦੇ ਹੋਏ ਦਿੱਤਾ । ਉਨ੍ਹਾਂ ਕਿਹਾ ਕਿ ਜਿਵੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੇ ਸਾਡੇ ਵੱਲੋ ਦਿੱਤੇ ਗਏ 26 ਜਨਵਰੀ ਦੇ ‘ਕੇਸਰੀ ਨਿਸਾਨ ਮਾਰਚ’ ਦੇ ਪ੍ਰੋਗਰਾਮ ਨੂੰ ਸਿੱਦਤ ਨਾਲ ਮਾਲਵਾ, ਮਾਝਾ, ਦੋਆਬਾ ਅਤੇ ਪੋਆਧ ਵਿਚ ਕੌਮੀ ਇਨਸਾਫ਼ ਮੋਰਚਾ ਮੋਹਾਲੀ ਵਿਖੇ ਵੱਡੀ ਕਾਮਯਾਬੀ ਬਖਸੀ ਹੈ, ਉਸੇ ਤਰ੍ਹਾਂ 12 ਫਰਵਰੀ ਦੇ ਦਿਹਾੜੇ ਨੂੰ ਕੇਵਲ ਪੰਜਾਬ ਸੂਬੇ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੀ ਉਥੋ ਦੇ ਸਿੱਖ ਇਕੱਤਰ ਹੋ ਕੇ ਇਸ ਦਿਹਾੜੇ ਨੂੰ ਪੂਰੀ ਸਾਨੋ-ਸੌਂਕਤ ਤੇ ਵਿਲੱਖਣਤਾ ਨਾਲ ਮਨਾਉਣ ਦੇ ਫਰਜ ਅਦਾ ਕਰਨ, ਉਥੇ ਅਸੀ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਦੂਸਰੇ ਸੂਬਿਆਂ ਦੇ ਸਿੱਖਾਂ ਨੂੰ 12 ਫਰਵਰੀ ਵਾਲੇ ਦਿਨ ਆਪੋ-ਆਪਣੇ ਸਾਧਨਾਂ ਰਾਹੀ ਸੰਗਤਾਂ ਨੂੰ ਨਾਲ ਲੈਕੇ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਨੂੰ ਪੂਰਨ ਸਰਧਾ ਅਤੇ ਸਤਿਕਾਰ ਸਹਿਤ ਮਨਾਉਣ ਹਿੱਤ ਖੁੱਲ੍ਹਾ ਦਿੰਦੇ ਹੋਏ ਸਾਮਿਲ ਹੋਣ ਦੀ ਅਪੀਲ ਕੀਤੀ । ਤਾਂ ਕਿ ਸਮੁੱਚੀ ਸਿੱਖ ਕੌਮ ਉਸ ਦਿਨ ਵੀ ਹੱਥਾਂ ਵਿਚ ਅਤੇ ਆਪਣੀਆ ਗੱਡੀਆ, ਕਾਰਾਂ ਉਤੇ ਕੇਸਰੀ ਨਿਸਾਨ ਸਾਹਿਬ ਝੁਲਾਕੇ ਇਸ ਜਨਮ ਦਿਹਾੜੇ ਦੇ ਸਮਾਗਮ ਵਿਚ ਕੀਤੀ ਜਾਣ ਵਾਲੀ ਅਰਦਾਸ ਵਿਚ ਪਹੁੰਚਕੇ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਦ੍ਰਿੜ ਹੋਣ ।

Leave a Reply

Your email address will not be published. Required fields are marked *