ਸਿੱਖ ਨੌਜਵਾਨਾਂ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਝੂਠੇ ਕੇਸ ਦਰਜ ਕਰਨੇ ਤੁਰੰਤ ਬੰਦ ਕਰੇ: ਮਾਨ
ਫਤਿਹਗੜ੍ਹ ਸਾਹਿਬ 17 ਨਵੰਬਰ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ ਜਗਤਾਰ ਸਿੰਘ ਜੱਗੀ ਜੋ ਇੰਗਲੈਂਡ ਦਾ ਨਿਵਾਸੀ ਹੈ ਜਿਸ ਤੇ ਹਿੰਦ ਹਕੂਮਤ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵਲੋਂ ਭਾਰੀ ਜਬਰ ਕੀਤਾ ਗਿਆ ਹੈ ਅਤੇ ਸਾਨੂੰ ਇਹ ਵੀ ਪਤਾ ਲਗਿਆ ਕਿ ਇਸ ਉੱਤੇ ਅਣਮਨੁੱਖੀ ਤਰੀਕੇ ਨਾਲ ਤਸ਼ੱਦਦ ਦਾ ਕਹਿਰ ਢਾਹਿਆ ਗਿਆ ਹੈ ਜੋ ਕਿ ਇਕ ਗੈਰ ਕਾਨੂੰਨੀ ਵਰਤਾਰਾ ਹੈ ਭਾਵੇਂ ਅੱਜ ਅਦਾਲਤ ਨੇ ਉਨ੍ਹਾਂ ਦਾ ਪੁਲਿਸ ਰਿਮਾਂਡ ਸਿੱਖ ਕੌਮ ਵਲੋਂ ਉਠਾਈ ਗਈ ਅਵਾਜ ਕਾਰਣ ਨਿਆਇਕ ਹਿਰਾਸਤ ਵਿੱਚ 30 ਨਵੰਬਰ ਤੱਕ ਭੇਜ ਦਿੱਤਾ ਹੈ।
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਝੂਠਾ ਦਰਜ ਕੀਤਾ ਕੇਸ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਉਥੇ ਜੱਗੀ ਅਤੇ ਸ਼ੇਰਾ ਸਮੇਤ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਫੜੇ ਨੌਜਵਾਨਾਂ ਦਾ ਮੈਡੀਕਲ ਚੈਕਅਪ ਤੁਰੰਤ ਪੀ ਜੀ ਆਈ ਚੰਡੀਗੜ੍ਹ ਤੋਂ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਉੱਤੇ ਕੀਤੇ ਅਤਿਆਚਾਰ ਦੀ ਅਸਲੀਅਤ ਪੂਰੀ ਦੁਨੀਆਂ ਸਾਹਮਣੇ ਆ ਸਕੇ। ਉਨ੍ਹਾਂ ਇਹ ਵੀ ਕਿਹਾ ਜੇਕਰ ਸੈਂਟਰ ਸਰਕਾਰ ਇਸ ਤਰੀਕੇ ਵਿਦੇਸ਼ੀ ਸਿੱਖ ਨੌਜਵਾਨਾਂ ਤੇ ਅਣਮਨੁੱਖੀ ਕਹਿਰ ਕਰਕੇ ਝੂਠੇ ਕੇਸ ਪਾਉਂਦੀ ਤਾ ਵਿਦੇਸ਼ੀ ਨੀਤੀ ਮੁਤਾਬਕ ਭਾਰਤ ਦੀ ਬਾਹਰਲੇ ਮੁਲਕਾਂ ਵਿਚ ਦਾਮਨ ਦਿਨ ਬ ਦਿਨ ਹੋਰ ਘੱਟ ਜਾਵੇਗਾ। ਹਿੰਦੂਤਵ ਦੀ ਨੀਤੀ ਮੁਤਾਬਕ ਅੰਗਰੇਜ਼ੀ ਅਖਬਾਰਾਂ ਵਲੋਂ ਸਿੱਖ ਕੌਮ ਖਿਲਾਫ ਇੰਨਾ ਬੇਤੁਕਾ ਤੇ ਬੇ-ਤਰਕਾ ਜ਼ਹਿਰ ਨਹੀਂ ਉਗਲਣਾ ਚਾਹੀਦਾ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ ਗੁਰਜੰਟ ਸਿੰਘ ਕੱਟੂ, ਸ ਨਵਦੀਪ ਸਿੰਘ ਬਾਜਵਾ ਹਾਜਰ ਸਨ।