6 ਜੂਨ ਦਾ ਘੱਲੂਘਾਰਾ ਦਿਹਾੜਾ ਸਿੱਖ ਕੌਮ ਲਈ ਅਹਿਮ
ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬਉੱਚ ਮੰਨਦੀ ਹੈ ਇਸੇ ਕਰਕੇ ਹਰ ਸਿੱਖ “ਅਕਾਲ ਤਖਤ ਮਹਾਨ ਹੈ ,ਸਿੱਖ ਪੰਥ ਦੀ ਸ਼ਾਨ ਹੈ” ਦੇ ਨਾਹਰੇ ਲਗਾਕੇ ਆਪਣੇ ਸਿਆਸੀ ਕੇਂਦਰ ਤੋਂ ਅਗਵਾਈ ਲੈਂਦਾ ਹੈ ,ਪਰ ਹੁਣ ਕੁੱਝ ਧਿਰਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਅਤੇ ਪ੍ਰਮਾਨਿਣਤਾਂ ਨੂੰ ਚੈਲਿਜ ਕਰਕੇ ਸਿੱਖ ਕੌਮ ਵਿੱਚ ਦੁਬਿੱਧਾ ਪੈਦਾ ਕਰ ਰਹੀਆਂ ਹਨ,ਜੋ ਇਨਾਂ ਨੂੰ ਨਹੀਂ ਕਰਨਾ ਚਾਹੀਦਾ l ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਹੇ ਉਨਾਂ ਕਿਹਾ ਕੇ ਸਿੱਖ ਕੌਮ ਨੂੰ ਆਰ ਐਸ ਐਸ ਭਾਜਪਾ ਅਤੇ ਹੋਰ ਪੰਥ ਵਿਰੋਧੀ ਤਾਕਤਾਂ ਦੇ ਸਹਾਰੇ ਖਤਮ ਕਰਨ ਦੀਆਂ ਸਾਜਿਸ਼ਾਂ
ਹੋ ਰਹੀਆਂ ਹਨ ਇਨਾਂ ਸਾਜਿਸ਼ਾਂ ਵਿੱਚ ਭਾਈਵਾਲ ਬਣਕੇ ਪੰਥ ਦੀਆਂ ਕੁਝ ਸਿੱਖ ਧਿਰਾਂ ਅਤੇ ਕੁਝ ਪ੍ਰਚਾਰਕਾਂ ਵਲੋਂ ਨਿਭਾਏ ਜਾ ਰਹੇ ਰੋਲ ਸ਼ੱਕੀ ਜਾਪਦੇ ਹਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਸ਼ੁਰੂ ਕੀਤੇ ਕੌਮੀਂ ਸੰਘਰਸ਼ ਤੋਂ ਮੂੰਹ ਮੋੜਕੇ ਪ੍ਰਚਾਰਕ ਅਤੇ ਕਿੰਝ ਸਿੱਖ ਧਿਰਾਂ ਸਿੱਖ ਕੌਮ ਦਾ ਭਲਾ ਨਹੀਂ ਕਰ ਸਕਦੀਆਂ ਉਨਾਂ ਅੱਗੇ ਕਿਹਾ ਇਸ ਵੇਲੇ ਸਿੱਖ ਕੌਮ ਨੂੰ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਪੰਥ ਪ੍ਰਸਤ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਨਾਂ ਕੇ ਆਪਸੀ ਝਗੜੇ ਪੈਦਾ ਕਰਕੇ l ਇਸ ਲਈ ਪੰਥ ਦੀਆਂ ਕੁਝ ਧਿਰਾਂ ਵਲੋਂ ਜੋ ਟਕਰਾ ਅਤੇ ਮਰਨ ਮਾਰਨ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਸਨੂੰ ਖਤਮ ਕੀਤੇ ਜਾਣ ਦੀ ਜਰੂਰਤ ਹੈ ਸਾਡੇ ਝਗੜੇ ਗਿਲੇ ਸ਼ਿਕਵੇ ਕੌਮੀਂ ਮੁਫ਼ਾਦ ਵਿਚ ਹੋਣੇ ਚਾਹੀਦੇ ਹਨ, ਨਾਂਕਿ ਨਿੱਜਵਾਦ ਲਈ ਇਹ ਸਿੱਖ ਕੌਮ ਵਿੱਚ ਪੈਦਾ ਹੋਈ ਆਪੋ -ਧਾਪੀ, ਹਉਮੈ, ਹੰਕਾਰ ਅਤੇ ਲਾਲਚ ਦੀ ਪ੍ਰਵਿਰਤੀ ਨੇ ਸਿੱਖੀ ਨੂੰ ਨਿਗਾਰ ਵੱਲ ਲਿਜਾਣ ਵਾਲੀਆਂ ਅਲਾਮਤਾਂ ਹਨ
ਸ. ਮਾਨ ਨੇ ਅੱਗੇ ਕਿਹਾ ਕੇ ਨੂੰ ਬਰਗਾੜੀ ਵਿਖੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਪੁਲਿਸ ਅਫਸਰਾਂ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਦਿਵਾਉਣ ਲਈ ਸਿੰਘ ਸਾਹਿਬਾਨਾਂ ਵਲੋਂ ਬੁਲਾਏ ਪੰਥਕ ਇਕੱਠ ਵਿੱਚ ਸ਼ਮੂਲੀਅਤ ਕਰਕੇ ਸਿੱਖ ਕੌਮ ਦਰਸਾ ਦੇਵੇ ਕੇ ਸਿੱਖ ਕੌਮ ਵਿਚ ਕੌਮੀਂ ਜਜ਼ਬਾ ਅਜੇ ਖਤਮ ਨਹੀਂ ਹੋਇਆ ਅਤੇ ਇਸੇ ਤਰਾਂ 6 ਜੂਨ ਨੂੰ ਘੱਲੂਘਾਰਾ ਸਮਾਗਮ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਕੌਮੀਂ ਦਰਦ ਅਤੇ ਚੜ੍ਹਦੀ ਕਲਾ ਦੇ ਸੁਮੇਲ ਨਾਲ ਅਮਨਮਈ ਤਰੀਕੇ ਨਾਲ ਸਮੁੱਚੀ ਸਿੱਖ ਕੌਮ ਮਨਾਵੇ 6 ਜੂਨ 1984 ਨੂੰ ਹਿੰਦ ਹਕੂਮਤ ਨੇ ਜਾਲਮ ਇੰਦਰਾਂ ਨੇ ਸੋਵੀਅਤ ਰੂਸ ਬਰਤਾਨੀਆ ਦੀ ਅਗਵਾਹੀ ਹੇਠ ਦੀਆ ਫੌਜਾਂ ਨਾਲ ਮਿਲਕੇ ਅਪ੍ਰੇਸ਼ਨ ਬਲਿਊ ਸਟਾਰ ਕੀਤਾ ਹਜਾਰਾਂ ਬੀਬੀਆਂ ਨੌਂਜਵਾਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸ਼ਹੀਦ ਕਰਕੇ ਅਤੇ ਉਸਤੋਂ ਪਿੱਛੋਂ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਸਿੱਖ ਕੌਮ ਦੀ ਜੋ ਨਸਲਕੁਸ਼ੀ ਕੀਤੀ ਇਸ ਘਿਨਾਉਣੇ ਅਪਰਾਧ ਦਾ ਅਹਿਸਾਸ ਸਿੱਖ ਕੌਮ ਦੇ ਦਿਲਾਂ ਦਿਮਾਗਾਂ ਤੋਂ ਅਜੇ ਗਾਇਬ ਨਹੀਂ ਹੋਇਆ ਜਦੋਂ ਤੱਕ ਕੌਮ ਨੂੰ ਇਨਸਾਫ ਨਹੀਂ ਮਿਲ ਜਾਂਦਾ ਕੌਮੀਂ ਸੰਘਰਸ਼ ਦੀ ਰਫਤਾਰ ਤੇਜ ਰਹਿਣੀ ਅਤਿ ਜਰੂਰੀ ਹੈ l
ਸ.ਮਾਨ ਨੇ ਕਿਹਾ ਕੇ 6 ਜੂਨ ਦਾ ਇਹ ਕੌਮੀਂ ਦਿਹਾੜਾ ਬੜੀ ਜੱਦੋ ਜਹਿਦ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਉਣਾ ਸ਼ੁਰੂ ਹੋਇਆ ਹੈ ਇਸ ਦਿਹਾੜੇ ਦੀ ਮਹੱਤਤਾ ਨੂੰ ਸਮਝਦਿਆਂ ਸਾਨੂੰ ਸਭ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਰਲ ਮਿਲਕੇ ਅਤੇ ਅਮਨਮਈ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੈ ਜੇਕਰ ਸਿੱਖ ਪੰਥ ਦੀਆਂ ਕੁਝ ਧਿਰਾਂ ਇਸ ਦਿਨ ਨੂੰ ਹੋਰਨਾਂ ਥਾਵਾਂ ਤੇ ਮਨਾਉਂਦਿਆਂ ਹਨ ਉਹ ਕਿਸੇ ਹੋਰ ਦਿਨ ਇਹ ਦਿਹਾੜਾ ਸ਼ਾਨੋ ਸ਼ੋਕਤ ਨਾਲ ਮਨਾਉਣ ਤਾ ਚੰਗਾ ਹੈ ਸ.ਮਾਨ ਨੇ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਇੱਕ ਪਿੰਡ ਇੱਕ ਗੁਰੂਘਰ ਬਣਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਸਵਾਗਤ ਕਰਨਾ ਬਣਦਾ ਹੈ ਇਸ ਮਿਸ਼ਨ ਤਹਿਤ ਐਸ ਜੀ ਪੀ ਸੀ ਨੂੰ ਕੁਝ ਕਾਮਯਾਬੀ ਮਿਲੀ ਹੈ ਇਸਨੂੰ ਹੋਰ ਵਧਾਉਣ ਦੀ ਜਰੂਰਤ ਹੈ ਕਿਓੰਕੇ ਪਿੰਡ ਵਿਚ ਪੈਦਾ ਹੋਈਆਂ ਧੜੇ ਬੰਦੀਆਂ ਅਤੇ ਜਾਤ ਪਾਤ ਨੂੰ ਖਤਮ ਕਰਨ ਲਈ ਇਹ ਮੁਹਿੰਮ ਬਹੁਤ ਕਾਰਗਾਰ ਸਾਬਿਤ ਹੋਵੇਗੀ ਪਿੰਡਾਂ ਵਿਚ ਆਪਸੀ ਪਿਆਰ ਮੁਹੱਬਤ ਪੈਦਾ ਹੋਣ ਨਾਲ ਨਾਲ ਸਿੱਖੀ ਵੀ ਪ੍ਰਫੁੱਲਤ ਹੋਵੇਗੀ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਮੁਹਿੰਮ ਨੂੰ ਸਹਿਯੋਗ ਕਰਦੀ ਹੈ l
webmaster
Lakhvir Singh
Shiromani Akali Dal (Amritsar)
9781222567