Verify Party Member
Header
Header
ਤਾਜਾ ਖਬਰਾਂ

550ਵੇਂ ਪ੍ਰਕਾਸ਼ ਉਤਸਵ ਉਤੇ ਸਿੱਖ ਕੌਮ ਭਾਈ ਲਾਲੋ ਦੀ ਸੋਚ ਨੂੰ ਮਜ਼ਬੂਤ ਬਣਾਉਣ ਵਾਲਿਆ ਦਾ ਸਾਥ ਦੇਵੇ, ਨਾ ਕਿ ਮਲਿਕ ਭਾਗੋ ਤੇ ਬਾਬਰ-ਜ਼ਾਬਰ ਕੇ ਵਾਲਿਆ ਦਾ : ਟਿਵਾਣਾ

550ਵੇਂ ਪ੍ਰਕਾਸ਼ ਉਤਸਵ ਉਤੇ ਸਿੱਖ ਕੌਮ ਭਾਈ ਲਾਲੋ ਦੀ ਸੋਚ ਨੂੰ ਮਜ਼ਬੂਤ ਬਣਾਉਣ ਵਾਲਿਆ ਦਾ ਸਾਥ ਦੇਵੇ, ਨਾ ਕਿ ਮਲਿਕ ਭਾਗੋ ਤੇ ਬਾਬਰ-ਜ਼ਾਬਰ ਕੇ ਵਾਲਿਆ ਦਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 5 ਨਵੰਬਰ ( ) “ਸਮੁੱਚੇ ਸੰਸਾਰ ਵਿਚ ਵਿਚਰ ਰਹੀ ਸਿੱਖ ਕੌਮ ਹੀ ਨਹੀਂ, ਬਲਕਿ ਮਨੁੱਖੀ ਕਦਰਾਂ-ਕੀਮਤਾਂ, ਅਮਨ-ਚੈਨ ਅਤੇ ਜਮਹੂਰੀਅਤ ਪੱਖੀ ਸਿਧਾਤਾਂ ਉਤੇ ਪਹਿਰਾ ਦੇਣ ਵਾਲੀ ਮਨੁੱਖਤਾ ਵੀ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦੀ ਖੁਸ਼ੀ ਪ੍ਰਾਪਤ ਕਰਨ ਹਿੱਤ ਪੂਰੀ ਉਤਸ਼ਾਹ ਵਿਚ ਹਨ । ਮਨੁੱਖਤਾ ਦੇ ਮਹਾਨ ਰਹਿਬਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਕੇ ਉਹ ਹਿੰਦੂਤਵ ਤਾਕਤਾਂ ਜੋ ਲੰਮੇਂ ਸਮੇਂ ਤੋਂ ਇੰਡੀਆਂ ਵਿਚ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ ਅਤੇ ਦਲਿਤਾਂ ਉਤੇ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਅਧੀਨ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੀਆ ਆ ਰਹੀਆ ਹਨ, ਉਹ ਤਾਕਤਾਂ ਵੀ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਆਪਣੇ ਰਾਜਸ਼ੀ, ਪਰਿਵਾਰਿਕ, ਸਵਾਰਥਾਂ ਦੀ ਪੂਰਤੀ ਲਈ ਸਟੇਜ਼ ਲਗਾਕੇ ਸਿੱਖ ਕੌਮ ਤੇ ਮਨੁੱਖਤਾ ਨੂੰ ਗੁੰਮਰਾਹ ਕਰਨ ਦੀਆਂ ਅਸਫ਼ਲ ਕੋਸਿ਼ਸ਼ਾਂ ਕਰਨ ਜਾ ਰਹੇ ਹਨ । ਅਜਿਹੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ, ਸਿਧਾਤਾਂ ਅਤੇ ਸੋਚ ਨੂੰ ਪਿਆਰ ਕਰਨ ਵਾਲੀ ਸਿੱਖ ਕੌਮ ਤੇ ਦੂਸਰੇ ਧਰਮਾਂ, ਕੌਮਾਂ ਨਾਲ ਸੰਬੰਧਤ ਸਮੁੱਚੇ ਨਿਵਾਸੀਆ ਨੂੰ ਇਹ ਅਪੀਲ ਹੈ ਕਿ ਉਹ ਭਾਈ ਲਾਲੋ ਅਤੇ ਮਲਿਕ ਭਾਗੋ, ਬਾਬੇ ਕੇ ਅਤੇ ਬਾਬਰ-ਜ਼ਾਬਰ ਕੇ ਵਾਲੀਆ ਧਿਰਾਂ ਦਾ ਨਿਖੇੜਾ ਕਰਨ ਲਈ ਉਸ ਸਮਾਗਮ ਵਿਚ ਸਮੂਲੀਅਤ ਕਰਨ ਜੋ ਸਮਾਗਮ ਗੁਰੂ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਨ ਦਾ ਪਾਂਧੀ ਹੋਵੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ 550ਵੇਂ ਪ੍ਰਕਾਸ਼ ਉਤਸਵ ਨੂੰ ਲੈਕੇ ਹੋਣ ਵਾਲੇ ਮਨੁੱਖਤਾ ਪੱਖੀ ਅਤੇ ਮਨੁੱਖਤਾ ਵਿਰੋਧੀ ਸਮਾਗਮਾਂ ਸੰਬੰਧੀ ਸੁਚੇਤ ਕਰਦੇ ਹੋਏ ਅਤੇ ਮੀਰੀ-ਪੀਰੀ, ਭਾਈ ਲਾਲੋ ਦੀ ਸੋਚ ਨੂੰ ਮਜ਼ਬੂਤੀ ਦੇਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਕ ਸਮਾਗਮ ਵਿਚ ਉਹ ਆਗੂ ਤੇ ਪੰਥਕ ਜਥੇਬੰਦੀਆਂ ਹੋਣਗੀਆ ਜਿਨ੍ਹਾਂ ਨੇ ਬੀਤੇ ਸਮੇਂ ਦੇ ਕੌਮੀ ਸੰਘਰਸ਼ ਵਿਚ ਜ਼ਾਬਰ ਹੁਕਮਰਾਨਾਂ ਦੇ ਜੁਲਮਾਂ ਨੂੰ ਆਪਣੇ ਪੈਂਡੇ ਤੇ ਹੰਢਾਉਦੇ ਹੋਏ ਬਿਲਕੁਲ ਈਂਨ ਨਹੀਂ ਮੰਨੀ ਅਤੇ ਕੌਮੀ ਵਿਲੱਖਣਤਾ ਤੇ ਅਣਖ਼ੀਲੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਅਣਖ਼ ਅਤੇ ਗੈਰਤ ਨੂੰ ਕਾਇਮ ਰੱਖਿਆ । ਜੋ ਅੱਜ ਵੀ ਜਾਲਮ ਹੁਕਮਰਾਨਾਂ ਦਾ ਟਾਕਰਾਂ ਕਰ ਰਹੇ ਹਨ । ਹਰ ਤਰ੍ਹਾਂ ਦੇ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਗੁਰੂ ਸਾਹਿਬਾਨ ਜੀ ਦੇ ਫਲਸਫੇ ਦੇ ਕੱਟੜ ਪੈਰੋਕਾਰ ਹਨ । ਦੂਸਰੇ ਪਾਸੇ ਉਹ ਕਾਂਗਰਸ, ਬੀਜੇਪੀ, ਆਰ.ਐਸ.ਐਸ, ਫਿਰਕੂ ਸੰਗਠਨ ਅਤੇ ਉਨ੍ਹਾਂ ਦੇ ਹੱਥ ਠੋਕੇ ਬਣੇ ਬਾਦਲ ਦਲੀਆ ਨਾਲ ਸੰਬੰਧਤ ਤਾਕਤਾਂ ਹੋਣਗੀਆ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਸਿੱਖ, ਮੁਸਲਿਮ, ਇਸਾਈ, ਰੰਘਰੇਟਿਆ ਦੇ ਖੂਨ ਨਾਲ ਹੋਲੀ ਖੇਡੀ । ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ‘ਬਾਬਰੀ ਮਸਜਿਦ’ ਨੂੰ ਗੈਤੀਆਂ, ਹਥੌੜਿਆਂ ਨਾਲ ਤੋੜਨ, ਇਸਾਈਆ ਦੇ ਗਿਰਜੇਘਰਾਂ ਨੂੰ ਅੱਗਾਂ ਲਗਾਉਣ, ਉਨ੍ਹਾਂ ਦੀਆਂ ਨਨਜ਼ਾਂ ਨਾਲ ਜ਼ਬਰ-ਜਿ਼ਨਾਹ ਕਰਕੇ ਮਨੁੱਖਤਾ ਦਾ ਕਤਲੇਆਮ ਹੀ ਨਹੀਂ ਕੀਤਾ, ਬਲਕਿ ਸਭ ਇਖਲਾਕੀ ਤੇ ਸਮਾਜਿਕ ਕਦਰਾ-ਕੀਮਤਾ ਦਾ ਜ਼ਨਾਜਾਂ ਕੱਢਿਆ । ਅੱਜ ਵੀ ਇਹ ਤਾਕਤਾਂ ਤਾਨਾਸ਼ਾਹੀ ਸੋਚ ਅਧੀਨ ਇਥੇ ਹਿੰਦੂ ਰਾਸ਼ਟਰ, ਹਿੰਦੀ ਬੋਲੀ ਅਤੇ ਹਿੰਦੂਤਵ ਮਨੁੱਖਤਾ ਵਿਰੋਧੀ ਸੋਚ ਅਧੀਨ ਉਪਰੋਕਤ ਵਰਗਾਂ ਨੂੰ ਗੁਲਾਮ ਬਣਾਉਣ ਦੇ ਅਮਲ ਕਰਦੀਆ ਆ ਰਹੀਆ ਹਨ । ਫਿਰ ਇਹ ਸਭ ਤਾਕਤਾਂ ਉਹੀ ਹਨ ਜਿਨ੍ਹਾਂ ਨੇ ਪੰਜਾਬੀਆਂ ਤੇ ਸਿੱਖਾਂ ਨੂੰ ਉਜਾੜਕੇ ਚੰਡੀਗੜ੍ਹ ਬਣਾਇਆ, ਫਿਰ ਉਸ ਪੰਜਾਬ ਦੀ ਮਲਕੀਅਤ ਚੰਡੀਗੜ੍ਹ ਨੂੰ ਯੂ.ਟੀ. ਐਲਾਨਿਆ । ਸਾਡੇ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਕੀਮਤੀ ਪਾਣੀਆ ਨੂੰ ਜ਼ਬਰੀ ਖੋਹਕੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਧਰਤੀ ਨੂੰ ਬੰਜਰ ਬਣਾਉਣ ਦੀਆਂ ਸਾਜਿ਼ਸਾਂ ਕਰਦੇ ਆ ਰਹੇ ਹਨ । ਸਾਡੇ ਬਿਜਲੀ ਪੈਦਾ ਕਰਨ ਵਾਲੇ ਡੈਮਾਂ ਤੋਂ ਜ਼ਬਰੀ ਬਿਜਲੀ ਲੁੱਟਕੇ ਦਿੱਲੀ, ਹਰਿਆਣਾ, ਰਾਜਸਥਾਂਨ ਨੂੰ ਦੇ ਕੇ ਪੰਜਾਬ ਦੀ ਇੰਡਸਟਰੀ ਅਤੇ ਖੇਤੀ ਕਾਰੋਬਾਰ ਨੂੰ ਚੌਪਟ ਕਰਕੇ ਇਥੋਂ ਦੇ ਨਿਵਾਸੀਆ ਨੂੰ ਦਰ-ਦਰ ਭਟਕਣ ਦੀਆਂ ਸਾਜਿ਼ਸਾਂ ਕਰਦੇ ਆ ਰਹੇ ਹਨ ।

ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਤੇ ਇਨ੍ਹਾਂ ਦੇ ਭਾਈਵਾਲ ਬਣੇ ਬਾਦਲ ਦਲੀਆ ਨੇ ਅੱਜ ਤੱਕ ਕਦੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਵੱਡਮੁੱਲੀ ਸੋਚ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਉਤੇ ਅਮਲ ਹੀ ਨਹੀਂ ਕੀਤਾ । ਦਯਾ, ਸੰਤੋਖ ਨਾਮ ਦੇ ਸ਼ਬਦਾਂ ਦੇ ਨੇੜੇ ਇਹ ਤਾਕਤਾਂ ਕਦੀ ਨਹੀਂ ਢੁੱਕੀਆ । ਅਮਲ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ । ਜਿਸ ਜਾਤ-ਪਾਤ, ਗਰੀਬੀ, ਬੇਰੁਜਗਾਰੀ, ਅਨਪੜ੍ਹਤਾਂ, ਲਾਚਾਰੀ, ਦੁਨਿਆਵੀ ਕ੍ਰਮਕਾਡਾਂ ਦਾ ਗੁਰੂ ਨਾਨਕ ਸਾਹਿਬ ਨੇ ਜੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਅਤੇ ਸਮੁੱਚੀ ਮਨੁੱਖਤਾ ਦੀ ਬਰਾਬਰੀ ਕਾਇਮ ਕਰਨ ਲਈ ਆਪਣਾ ਜੀਵਨ ਲਗਾਇਆ ਉਨ੍ਹਾਂ ਸਭ ਬੁਰਾਈਆ ਲੁੱਟ-ਖਸੁੱਟ, ਰਿਸਵਤਖੋਰੀ, ਮਨੁੱਖੀ ਕਤਲੇਆਮ, ਅਮੀਰ-ਗਰੀਬ ਦੇ ਪਾੜੇ ਨੂੰ ਵਧਾਉਣ ਹਿੰਦੂ-ਸਿੱਖਾਂ, ਹਿੰਦੂ-ਮੁਸਲਮਾਨਾਂ, ਹਿੰਦੂ-ਇਸਾਈਆ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਰਾਜਸੀ ਸਵਾਰਥਾਂ ਦੀ ਪੂਰਤੀ ਕਰਦੀਆ ਆ ਰਹੀਆ ਹਨ । ਇਨ੍ਹਾਂ ਤਾਕਤਾਂ ਤੇ ਉਨ੍ਹਾਂ ਦੇ ਭਾਈਵਾਲ ਬਾਦਲ ਦਲੀਆ ਨੂੰ ਕੋਈ ਵੀ ਇਖ਼ਲਾਕੀ, ਸਮਾਜਿਕ ਤੇ ਧਾਰਮਿਕ ਹੱਕ ਨਹੀਂ ਕਿ ਉਹ ਮਨੁੱਖਤਾ ਦੀ ਅਗਵਾਈ ਕਰਨ ਵਾਲੇ ਗੁਰੂ ਨਾਨਕ ਸਾਹਿਬ ਵਰਗੇ ਰਹਿਬਰ ਦੇ ਨਾਮ ਉਤੇ ਆਪਣੀਆ ਅਖੋਤੀ ਸਟੇਜ਼ਾਂ ਲਗਾਕੇ ਮਨੁੱਖਤਾ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰਨ ਅਤੇ ਘੱਟ ਗਿਣਤੀਆਂ ਦਾ ਕਤਲੇਆਮ ਕਰਨ ਵਾਲੀਆ ਇਹ ਤਾਕਤਾਂ ਮਨੁੱਖਤਾ ਦੀ ਗਲ ਵਿਚ ਫੱਟੀ ਪਾ ਕੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਝੂਠਾਂ ਢੰਡੋਰਾ ਪਿੱਟਣ ।

ਉਨ੍ਹਾਂ ਕਿਹਾ ਕਿ ਬੇਸ਼ੱਕ ਐਸ.ਜੀ.ਪੀ.ਸੀ. ਦੇ ਕੌਮੀ ਖਜਾਨੇ, ਸੈਂਟਰ ਅਤੇ ਪੰਜਾਬ ਸਰਕਾਰ ਦੇ ਖਜਾਨਿਆ ਦੀ ਦੁਰਵਰਤੋਂ ਕਰਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਆਪਣੇ ਪਰਿਵਾਰਿਕ ਤੇ ਸਿਆਸੀ ਵਪਾਰ ਨੂੰ ਵਧਾਉਣ ਲਈ ਅਤੇ ਆਪਣੇ ਜ਼ਾਬਰ ਖੂਖਾਰ ਚਿਹਰਿਆ ਨੂੰ ਮੁਖੋਟਿਆ ਥੱਲ੍ਹੇ ਛੁਪਾਕੇ ਪੰਜਾਬ ਦੀ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਉਤੇ ਇਹ ਆਪਣਾ ਲਾਮ-ਲਸਕਰ ਆ ਰਹੀਆ ਹਨ । ਪਰ ਸਮੁੱਚੀ ਸਿੱਖ ਕੌਮ ਤੇ ਇਥੋਂ ਦੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ, ਬੀਜੇਪੀ-ਆਰ.ਐਸ.ਐਸ. ਬਾਦਲ ਦਲੀਆ ਦੀ ਮਲਿਕ ਭਾਗੋ ਅਤੇ ਬਾਬਰ-ਜ਼ਾਬਰ ਕੇ ਵਾਲੀ ਸਟੇਜ਼ ਦਾ ਮੁਕੰਮਲ ਬਾਈਕਾਟ ਕਰਕੇ ਭਾਈ ਲਾਲੋ ਅਤੇ ਬਾਬੇ ਕੇ ਦੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਸਾਂਝੇ ਪੰਥਕ ਸਮਾਗਮ ਜੋ ਕਿ ਪਿੰਡ ਡਡਵਿੰਡੀ, ਸੁਲਤਾਨਪੁਰ ਲੋਧੀ (ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ) ਵਿਖੇ ਸਮੂਲੀਅਤ ਕਰਕੇ ਇਨ੍ਹਾਂ ਮਨੁੱਖਤਾ ਦੇ ਕਾਤਲਾਂ ਨੂੰ ਚੁਣੋਤੀ ਵੀ ਦੇਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵੱਡਮੁੱਲੇ ਫਲਸਫੇ ਨੂੰ ਸੰਸਾਰ ਪੱਧਰ ਤੇ ਹਰ ਕੌਮ, ਧਰਮ, ਫਿਰਕੇ ਵਿਚ ਪਹੁੰਚਾਉਣ ਲਈ ਸਹਿਯੋਗ ਕਰਨ ।

Webmaster

Lakhvir Singh

Shiromani Akali Dal (Amritsar)

9781-222-567

 

About The Author

Related posts

Leave a Reply

Your email address will not be published. Required fields are marked *