ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦੇ ਖਾਤਮੇ ਨੂੰ ਲੈਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜ਼ਵਾਨੀ ਵੱਲੋਂ ਕੀਤੀ ਗਈ ਫਖ਼ਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਜੋ 177 ਦੇ ਕਰੀਬ ਕਿਸਾਨਾਂ, ਮਜਦੂਰਾਂ ਅਤੇ ਨੌਜ਼ਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆ ਗਈਆ ਹਨ, 26 ਜਨਵਰੀ ਤੋਂ ਬਾਅਦ ਇਸ ਦਮਨਕਾਰੀ ਹਕੂਮਤੀ ਅਮਲ ਨੂੰ ਜਾਰੀ ਰੱਖਦੇ ਹੋਏ ਸੈਂਟਰ ਦੀਆਂ ਏਜੰਸੀਆਂ ਨੇ ਸ੍ਰੀ ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ ਅਤੇ ਅੱਜ ਬੈਗਲੋਰ ਦੀ ਇਕ ਬੀਬਾ ਦਿਸ਼ਾ ਰਵੀ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੰਜਾਬ ਦੀ ਨੌਜ਼ਵਾਨੀ ਵਿਚ ਦਹਿਸਤ ਪਾਉਣ ਹਿੱਤ ਰਾਅ, ਆਈ.ਬੀ. ਐਨ.ਆਈ.ਏ. ਦੀਆਂ ਏਜੰਸੀਆਂ ਨੇ ਜ਼ਬਰ-ਜੁਲਮ ਦਾ ਦੌਰ ਸੁਰੂ ਕੀਤਾ ਹੈ, ਉਸਦੀ ਅਸੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਉਪਰੋਕਤ ਹੋਈਆ ਸਭ ਤਰ੍ਹਾਂ ਦੀਆਂ ਗ੍ਰਿਫ਼ਤਾਰੀਆਂ, ਬਣਾਏ ਗਏ ਝੂਠੇ ਕੇਸਾਂ ਅਤੇ ਲਾਪਤਾ ਹੋਏ ਇਨਸਾਨਾਂ ਦੀ ਭਾਲ ਅਤੇ ਰਿਹਾਈ ਨੂੰ ਮੁੱਖ ਰੱਖਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੋਂ 23 ਫਰਵਰੀ ਨੂੰ, 5 ਮੈਬਰੀ ਜਥਾਂ ਅਰਦਾਸ ਕਰਕੇ ਦਿੱਲੀ ਪਾਰਲੀਮੈਂਟ ਹਾਊਂਸ ਵਿਖੇ ਗ੍ਰਿਫ਼ਤਾਰੀ ਦੇਣ ਲਈ ਜਾਵੇਗਾ।
12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਥਾਂਨ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ 74ਵੇਂ ਜਨਮ ਦਿਹਾੜੇ ਦੇ ਵੱਡੇ ਭਰਵੇ ਸਮਾਗਮ ਵਿਚ ਸਾਡੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਇਸ ਮੁਲਕ ਦੇ ਫਿਰਕੂ ਹੁਕਮਰਾਨਾਂ ਵੱਲੋਂ ਸਾਡੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਅਤੇ ਉਨ੍ਹਾਂ ਉਤੇ ਬਣਾਏ ਗਏ ਝੂਠੇ ਕੇਸ ਖ਼ਤਮ ਨਾ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਤੋਂ 10 ਦਿਨਾਂ ਬਾਅਦ ਗ੍ਰਿਫ਼ਤਾਰੀ ਲਈ ਦਿੱਲੀ ਵਿਖੇ ਜਥਾਂ ਭੇਜੇਗਾ।