Verify Party Member
Header
Header
ਤਾਜਾ ਖਬਰਾਂ

23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ 5 ਮੈਬਰੀ ਜਥਾ ਦਿੱਲੀ ਨੂੰ ਜਾਵੇਗਾ : ਮਾਨ

23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ 5 ਮੈਬਰੀ ਜਥਾ ਦਿੱਲੀ ਨੂੰ ਜਾਵੇਗਾ : ਮਾਨ

ਕਿਸਾਨੀ ਅੰਦੋਲਨ ਨਾਲ ਸੰਬੰਧਤ ਸਭ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ 23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ

ਫ਼ਤਹਿਗੜ੍ਹ ਸਾਹਿਬ, 16 ਫਰਵਰੀ ( ) “ਕਿਉਂਕਿ ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦੇ ਖਾਤਮੇ ਨੂੰ ਲੈਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜ਼ਵਾਨੀ ਵੱਲੋਂ ਕੀਤੀ ਗਈ ਫਖ਼ਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਜੋ 177 ਦੇ ਕਰੀਬ ਕਿਸਾਨਾਂ, ਮਜਦੂਰਾਂ ਅਤੇ ਨੌਜ਼ਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆ ਗਈਆ ਹਨ, 26 ਜਨਵਰੀ ਤੋਂ ਬਾਅਦ ਇਸ ਦਮਨਕਾਰੀ ਹਕੂਮਤੀ ਅਮਲ ਨੂੰ ਜਾਰੀ ਰੱਖਦੇ ਹੋਏ ਸੈਂਟਰ ਦੀਆਂ ਏਜੰਸੀਆਂ ਨੇ ਸ੍ਰੀ ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ ਅਤੇ ਅੱਜ ਬੈਗਲੋਰ ਦੀ ਇਕ ਬੀਬਾ ਦਿਸ਼ਾ ਰਵੀ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੰਜਾਬ ਦੀ ਨੌਜ਼ਵਾਨੀ ਵਿਚ ਦਹਿਸਤ ਪਾਉਣ ਹਿੱਤ ਰਾਅ, ਆਈ.ਬੀ. ਐਨ.ਆਈ.ਏ. ਦੀਆਂ ਏਜੰਸੀਆਂ ਨੇ ਸਭ ਕਾਨੂੰਨੀ ਕਦਰਾ-ਕੀਮਤਾਂ, ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਜ਼ਬਰ-ਜੁਲਮ ਦਾ ਦੌਰ ਸੁਰੂ ਕੀਤਾ ਹੈ, ਉਸਦੀ ਅਸੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਉਪਰੋਕਤ ਹੋਈਆ ਸਭ ਤਰ੍ਹਾਂ ਦੀਆਂ ਗ੍ਰਿਫ਼ਤਾਰੀਆਂ, ਬਣਾਏ ਗਏ ਝੂਠੇ ਕੇਸਾਂ ਅਤੇ ਲਾਪਤਾ ਹੋਏ ਇਨਸਾਨਾਂ ਦੀ ਭਾਲ ਅਤੇ ਰਿਹਾਈ ਨੂੰ ਮੁੱਖ ਰੱਖਕੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੋਂ 23 ਫਰਵਰੀ ਨੂੰ, 5 ਮੈਬਰੀ ਜਥਾਂ ਅਰਦਾਸ ਕਰਕੇ ਦਿੱਲੀ ਪਾਰਲੀਮੈਂਟ ਹਾਊਂਸ ਵਿਖੇ ਗ੍ਰਿਫ਼ਤਾਰੀ ਦੇਣ ਲਈ ਜਾਵੇਗਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਥਾਂਨ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ 74ਵੇਂ ਜਨਮ ਦਿਹਾੜੇ ਦੇ ਵੱਡੇ ਭਰਵੇ ਸਮਾਗਮ ਵਿਚ ਸਾਡੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਇਸ ਮੁਲਕ ਦੇ ਫਿਰਕੂ ਹੁਕਮਰਾਨਾਂ ਵੱਲੋਂ ਸਾਡੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਅਤੇ ਉਨ੍ਹਾਂ ਉਤੇ ਬਣਾਏ ਗਏ ਝੂਠੇ ਕੇਸ ਖ਼ਤਮ ਨਾ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਤੋਂ 10 ਦਿਨਾਂ ਬਾਅਦ ਗ੍ਰਿਫ਼ਤਾਰੀ ਲਈ ਦਿੱਲੀ ਵਿਖੇ ਜਥਾਂ ਭੇਜੇਗਾ ।”

ਇਹ ਫੈਸਲਾ ਅੱਜ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਪਾਰਟੀ ਦੀ ਸਿਆਸੀ ਮਾਮਲਿਆ ਦੀ ਕਮੇਟੀ ਦੇ ਸਮੁੱਚੇ ਮੈਬਰਾਂ ਦੀ ਇਕ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਜਿਸਦੀ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੱਤੀ ਗਈ । ਅੱਜ ਦੀ ਇਸ ਮੀਟਿੰਗ ਵਿਚ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿਉਂਕਿ ਚੱਲ ਰਹੇ ਕਿਸਾਨ ਅੰਦੋਲਨ ਵਿਚ ਜਿਵੇਂ ਸਭ ਕੌਮਾਂ, ਵਰਗਾਂ, ਫਿਰਕਿਆ, ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਨੌਜ਼ਵਾਨੀ ਨੇ ਇਸ ਅੰਦੋਲਨ ਨੂੰ ਸਿਖਰ ਤੱਕ ਪਹੁੰਚਾਉਣ ਵਿਚ ਡੂੰਘਾ ਯੋਗਦਾਨ ਪਾਇਆ ਹੈ । ਉਸੇ ਤਰ੍ਹਾਂ 23 ਫਰਵਰੀ ਨੂੰ ਉਪਰੋਕਤ ਇਸ ਅੰਦੋਲਨ ਵਿਚ ਸਮੂਲੀਅਤ ਕਰਨ ਵਾਲੀਆ ਸਭ ਜਥੇਬੰਦੀਆਂ, ਵਰਗ, ਨੌਜ਼ਵਾਨੀ, ਸਿੱਖ ਸਟੂਡੈਟ ਫੈਡਰੇਸ਼ਨਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਨਿਹੰਗ ਸਿੰਘ, ਵਪਾਰੀ, ਕਾਰੋਬਾਰੀ, ਆੜਤੀਏ, ਦੁਕਾਨਦਾਰ ਸਭਨਾਂ ਨੂੰ ਪੂਰਨ ਸਤਿਕਾਰ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 11 ਵਜੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਤਾਂ ਜੋ ਇਸੇ ਵਿਸਾਲਤਾ ਭਰੀ ਅਤੇ ਅਰਥ ਭਰਪੂਰ ਸਾਂਝ ਨੂੰ ਅਸੀਂ ਸਭ ਪ੍ਰਪੱਕ ਕਰਦੇ ਹੋਏ ਦਿੱਲੀ ਵਿਖੇ ਗ੍ਰਿਫ਼ਤਾਰ ਹੋਈ ਕਿਸਾਨੀ ਅਤੇ ਨੌਜ਼ਵਾਨੀ ਨੂੰ ਰਿਹਾਅ ਕਰਵਾਕੇ ਆਪਣੇ ਫਰਜਾਂ ਦੀ ਪੂਰਤੀ ਕਰ ਸਕੀਏ । ਬੇਸ਼ੱਕ ਇਹ ਜਿ਼ੰਮੇਵਾਰੀ ਸੰਯੁਕਤ ਕਿਸਾਨ ਮੋਰਚੇ ਦੀ ਬਣਦੀ ਹੈ, ਪਰ ਉਨ੍ਹਾਂ ਵੱਲੋਂ ਇਹ ਗ੍ਰਿਫਤਾਰ ਹੋਈ ਕਿਸਾਨੀ ਅਤੇ ਨੌਜ਼ਵਾਨੀ ਦੀ ਰਿਹਾਈ ਦੇ ਗੰਭੀਰ ਮੁੱਦੇ ਤੋਂ ਪਾਸਾ ਵੱਟਣ ਸੰਬੰਧੀ ਹੋਈ ਬਿਆਨਬਾਜੀ ਅਫ਼ਸੋਸਨਾਕ ਹੈ । ਅਜਿਹੇ ਸਮੇਂ ਸਾਡੀਆ ਸਾਰੀਆ ਧਿਰਾਂ ਅਤੇ ਜਥੇਬੰਦੀਆਂ ਦੀ ਹੋਰ ਵੀ ਵੱਡੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਗ੍ਰਿਫ਼ਤਾਰ ਹੋਈ ਨੌਜ਼ਵਾਨੀ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਕਰਦੇ ਹੋਏ ਅਤੇ ਇਸ ਲਈ ਸੰਘਰਸ਼ ਦੇ ਪੈਤੜਿਆ ਨੂੰ ਪ੍ਰਭਾਵਸ਼ਾਲੀ ਬਣਾਉਦੇ ਹੋਏ ਸਭਨਾਂ ਦੀ ਰਿਹਾਈ ਕਰਵਾਈ ਜਾਵੇ ।

ਅੱਜ ਦੀ ਮੀਟਿੰਗ ਨੇ ਲਾਲ ਕਿਲ੍ਹੇ ਵਿਖੇ ਪਹੁੰਚਣ ਵਾਲੀ ਕੌਮੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਖ਼ਾਲਸਾਈ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਝੁਲਾਉਣ ਵਾਲੀ ਨੌਜ਼ਵਾਨੀ ਅਤੇ ਕਿਸਾਨੀ ਉਤੇ ਫਖ਼ਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕਿਸਾਨਾਂ ਅਤੇ ਨੌਜ਼ਵਾਨਾਂ ਨੇ ਜ਼ਬਰ-ਜੁਲਮ ਉਤੇ ਫ਼ਤਹਿ ਪ੍ਰਾਪਤ ਕਰਨ ਅਤੇ ਸਰਬੱਤ ਦੇ ਭਲੇ ਦੇ ਪ੍ਰਤੀਕ ‘ਨਿਸ਼ਾਨ ਸਾਹਿਬ’ ਨੂੰ ਲਾਲ ਕਿਲ੍ਹੇ ਉਤੇ ਝੁਲਾਉਣ ਦੀ ਜਿ਼ੰਮੇਵਾਰੀ ਨਿਭਾਉਦੇ ਹੋਏ ਇਤਿਹਾਸਿਕ ਉਦਮ ਕੀਤਾ ਹੈ, ਉਹ ਸਭ ਸਾਡੀ ਕੌਮ ਦੇ ਹੀਰੇ ਹਨ ਸਾਨੂੰ ਅਜਿਹੇ ਦ੍ਰਿੜ ਵਿਚਾਰਾਂ ਵਾਲੀ ਨੌਜ਼ਵਾਨੀ ਤੇ ਕਿਸਾਨੀ ਉਤੇ ਮਾਣ ਹੈ । ਜਿਥੇ ਇਨ੍ਹਾਂ ਨੇ ਸਮੁੱਚੇ ਸੰਸਾਰ ਵਿਚ ਇਤਿਹਾਸ ਨੂੰ ਇਕ ਵਾਰੀ ਫਿਰ ਦੁਹਰਾਉਦੇ ਹੋਏ ਕੌਮ ਦਾ ਸਿਰ ਉੱਚਾ ਕੀਤਾ ਹੈ ਅਤੇ ਆਪਣੇ ਅਣਖ-ਗੈਰਤ ਵਾਲੇ ਵਲਵਲਿਆ ਨੂੰ ਕੌਮਾਂਤਰੀ ਪਲੇਟਫਾਰਮ ਤੇ ਉਜਾਗਰ ਕੀਤਾ ਹੈ, ਉਸਦੀ ਹਰ ਪੰਜਾਬੀ, ਹਰ ਗੁਰਸਿੱਖ ਵੱਲੋਂ ਪ੍ਰਸ਼ੰਸ਼ਾਂ ਕਰਨੀ ਬਣਦੀ ਹੈ । ਪਾਰਟੀ ਨੇ ਪੰਜਾਬ, ਦੂਸਰੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ ਆਪੋ-ਆਪਣੇ ਘਰਾਂ ਅਤੇ ਕਾਰੋਬਾਰਾਂ ਉਤੇ ਪੰਥਕ ਕੌਮੀ ‘ਕੇਸਰੀ ਨਿਸਾਨ ਸਾਹਿਬ’ ਝੁਲਾਉਣ ਦੀ ਵੀ ਸੰਜ਼ੀਦਾ ਅਪੀਲ ਕੀਤੀ ਤਾਂ ਕਿ ਇਸ ਸਰਬਸਾਂਝੇ ਮਨੁੱਖਤਾ ਦੀ ਬਿਹਤਰੀ ਕਰਨ ਵਾਲੇ ਅਤੇ ਹਰ ਮੈਦਾਨ ਵਿਚ ਫ਼ਤਹਿ ਪ੍ਰਾਪਤ ਕਰਨ ਵਾਲੇ ਕੇਸਰੀ ਨਿਸ਼ਾਨ ਸਾਹਿਬ ਦੇ ਵੱਡਮੁੱਲੇ ਸੰਦੇਸ਼ ਨੂੰ ਸੰਸਾਰ ਦੇ ਹਰ ਕੋਨੇ-ਕੋਨੇ ਵਿਚ ਪਹੁੰਚਾਇਆ ਜਾ ਸਕੇ । 80 ਸਾਲਾ ਗੁਰਮੁੱਖ ਸਿੰਘ ਫ਼ੌਜੀ ਕਿਸਾਨ ਆਗੂ ਜੋ ਦਿੱਲੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਨ, ਉਨ੍ਹਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਤੇ ਸਮੁੱਚੇ ਪੀ.ਏ.ਸੀ. ਮੈਬਰਾਂ ਵੱਲੋਂ ਸਿਰਪਾਓ ਅਤੇ ਮੋਮੈਟਮ ਦੇ ਕੇ ਸਨਮਾਨਿਤ ਕੀਤਾ ਗਿਆ ।

ਅੱਜ ਦੀ ਇਸ ਸੰਜ਼ੀਦਾ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਇਮਾਨ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਚਰਨ ਸਿੰਘ ਭੁੱਲਰ, ਗੁਰਬਚਨ ਸਿੰਘ ਪਵਾਰ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਵਿਰਕ, ਗੁਰਮੁੱਖ ਸਿੰਘ ਸਮਸ਼ਪੁਰ ਆਗੂਆਂ ਨੇ ਸਮੂਲੀਅਤ ਕੀਤੀ ।

About The Author

Related posts

Leave a Reply

Your email address will not be published. Required fields are marked *