Verify Party Member
Header
Header
ਤਾਜਾ ਖਬਰਾਂ

21 ਦਿਨ ਦਾ ਲਾਕ ਡਾਉਨ ਜੋ ਸੈਂਟਰ ਦੀ ਸਰਕਾਰ ਨੇ ਕੀਤਾ ਹੈ,ਲੋਕੀਂ ਉਸ ਨੂੰ ਕਰੋਨਾ ਦੇ ਹਾਲਾਤ ਦੇ ਮੁਤਾਬਿਕ ਠੀਕ ਸਮਝਦੇ ਹਨ। ਪਰ ਕਣਕ ਦੀ ਵਾਢੀ ਦੇ ਦਿਨ ਆ ਰਹੇ ਹਨ ਆਲੂ ਪੁੱਟਣ ਦਾ ਟਾਈਮ ਆ ਗਿਆ ਹੈ ਗਰਮੀਆਂ ਦੀਆਂ ਸਬਜ਼ੀਆਂ ਲਾਉਣ ਦਾ ਟੈਮ ਆ ਰਿਹਾ ਹੈ ਇਸ ਲਈ ਲੇਬਰ ਕਿੱਥੋਂ ਆਵੇਗੀ ਅਤੇ ਜਿਹੜੇ ਡੇਲੀ ਲੇਬਰ ਕਰਦੇ ਹਨ, ਉਹ ਆਪਣੇ ਰੋਜ਼ਾਨਾ ਖਾਣ ਪੀਣ ਦਾ ਇੰਤਜ਼ਾਮ ਡਾਕਟਰੀ ਸਹੂਲਤਾਂ ਦਾ ਇੰਤਜ਼ਾਮ ਕਿਵੇਂ ਕਰਨਗੇ? : ਮਾਨ

 

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,
ਕਿਲ੍ਹਾ ਸਰਦਾਰ ਹਰਨਾਮ ਸਿੰਘ,
ਫਤਿਹਗੜ੍ਹ ਸਾਹਿਬ.
ਮਿਤੀ 25 ਮਾਰਚ 2020

21 ਦਿਨ ਦਾ ਲਾਕ ਡਾਉਨ ਜੋ ਸੈਂਟਰ ਦੀ ਸਰਕਾਰ ਨੇ ਕੀਤਾ ਹੈ,ਲੋਕੀਂ ਉਸ ਨੂੰ ਕਰੋਨਾ ਦੇ ਹਾਲਾਤ ਦੇ ਮੁਤਾਬਿਕ ਠੀਕ ਸਮਝਦੇ ਹਨ। ਪਰ ਕਣਕ ਦੀ ਵਾਢੀ ਦੇ ਦਿਨ ਆ ਰਹੇ ਹਨ ਆਲੂ ਪੁੱਟਣ ਦਾ ਟਾਈਮ ਆ ਗਿਆ ਹੈ ਗਰਮੀਆਂ ਦੀਆਂ ਸਬਜ਼ੀਆਂ ਲਾਉਣ ਦਾ ਟੈਮ ਆ ਰਿਹਾ ਹੈ ਇਸ ਲਈ ਲੇਬਰ ਕਿੱਥੋਂ ਆਵੇਗੀ ਅਤੇ ਜਿਹੜੇ ਡੇਲੀ ਲੇਬਰ ਕਰਦੇ ਹਨ, ਉਹ ਆਪਣੇ ਰੋਜ਼ਾਨਾ ਖਾਣ ਪੀਣ ਦਾ ਇੰਤਜ਼ਾਮ ਡਾਕਟਰੀ ਸਹੂਲਤਾਂ ਦਾ ਇੰਤਜ਼ਾਮ ਕਿਵੇਂ ਕਰਨਗੇ


ਜਦ ਦਿਹਾੜੀਆਂ ਤਾਂ ਸਰਕਾਰ ਨੇ ਖ਼ਤਮ ਕਰ ਦਿੱਤੀਆਂ ਹਨ । ਉਨ੍ਹਾਂ ਦੀ ਕਮਾਈ ਦਾ ਜ਼ਰੀਆ ਇੱਕੋ ਹੀ ਮਜ਼ਦੂਰੀ ਹੈ, ਸੈਂਟਰ ਅਤੇ ਸਟੇਟ ਸਰਕਾਰਾਂ ਇਨ੍ਹਾਂ ਮਾਮਲਿਆਂ ਬਾਰੇ ਉੱਚ ਧਿਆਨ ਦੇਣ ।
ਜਿਹੜੇ ਸਿੱਖ ਵਿਦੇਸ਼ੀ ਮੁਲਕਾਂ ਦੇ ਵਿੱਚ ਵਸਦੇ ਹਨ, ਉਨ੍ਹਾਂ ਨੇ ਆਪਣੇ ਗੁਰਦੁਆਰਿਆਂ ਰਾਹੀਂ ਜਿਹੜੇ ਬਿਰਧ ਘਰਾਂ ਵਿੱਚ ਵੱਸਦੇ ਹਨ ਤੇ ਬੇਘਰ ਹਨ ਉਨ੍ਹਾਂ ਨੂੰ ਪੱਕੀ ਪਕਾਈ ਰੋਟੀ ਭੇਜਣ ਦਾ ਇੰਤਜ਼ਾਮ ਕੀਤਾ । ਜੋ ਕਿ ਇੱਕ ਬਹੁਤ ਵੱਡਾ ਸਿੱਖੀ ਦਾ ਕਦਮ ਹੈ ਸਾਡੇ ਗੁਰੂ ਸਾਹਿਬਾਨ ਦੀਆਂ ਹਦਾਇਤਾਂ ਅਨੁਸਾਰ।
ਸਾਨੂੰ ਫ਼ਿਕਰ ਬਿਰਧਾਂ ਦਾ ਹੈ ਅਤੇ ਮਜ਼ਦੂਰਾਂ ਦਾ ਹੈ ਇਸ ਦਾ ਬੀਜੇਪੀ ਆਰ ਐੱਸ ਅੈਸ ਕੀ ਇੰਤਜ਼ਾਮ ਕਰਦੀ ਹੈ, ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਅਸੀਂ ਆਸ ਕਰਦੇ ਹਾਂ ਕਿ ਇਨ੍ਹਾਂ ਮੁਦਿਆਂ ਤੇ ਅਸੀਂ ਸਾਰੇ ਧਿਆਨ ਦੇਵਾਂਗੇ।
ਜਿਹੜੇ ਸਾਡੇ ਸੰਵਿਧਾਨਕ ਬੁਨਿਆਦੀ ਹੱਕ ਹਨ ਉਨ੍ਹਾਂ ਵਿੱਚ ਬੀਜੇਪੀ- ਆਰ ਐੱਸ ਐਸ਼ ਸਰਕਾਰ, ਇੰਦਰਾ ਗਾਂਧੀ ਵਾਂਗ ਦਖਲ ਅੰਦਾਜ਼ੀ ਨਾ ਕਰੇ। ਕਸ਼ਮੀਰ ਦੇ ਵਿੱਚ ਪਹਿਲਾਂ ਫਰੂਕ ਅਬਦੁੱਲਾ ਸਾਹਿਬ ਨੂੰ ਤੇ ਅੱਜ ਉਮਰ ਅਬਦੁੱਲਾ ਸਾਹਿਬ ਨੂੰ ਰਿਹਾ ਕਰ ਦਿੱਤਾ ਗਿਆ ਹੈ ਜੋ ਕਿ ਇੱਕ ਚੰਗਾ ਕਦਮ ਹੈ ਬਾਕੀ ਦੇ ਕਸ਼ਮੀਰੀ ਲੀਡਰਜ਼ ਬੀਬੀਆਂ ਤੇ ਸ੍ਰੀਨਗਰ ਬਾਰ ਦੇ ਮੁਖੀ ਕੂਮ ਨੂੰ ਵੀ ਛੇਤੀ ਰਿਹਾਅ ਕਰ ਦੇਣਾ ਚਾਹੀਦਾ ਹੈ। ਕਿਉਂਕਿ ਅਮਰੀਕਾ ਦੀਆਂ ਫੌਜਾਂ ਜੋ ਅਫਗਾਨਿਸਤਾਨ ਤੋਂ ਵਾਪਸ ਜਾ ਰਹੀਆਂ ਹਨ, ਇਸ ਨਾਲ ਤਾਲਿਬਾਨ ਬਹੁਤ ਤਕੜਾ ਸਿਆਸੀ ਜ਼ੋਰ ਫੜ ਰਿਹਾ ਹੈ ਕਿਉਂ ਕਰਕੇ ਕਸ਼ਮੀਰ 1819 ਤੱਕ ਅਫ਼ਗਾਨਿਸਤਾਨ ਦਾ ਸੂਬਾ ਸੀ ਜਿਸ ਨੂੰ ਲਾਹੌਰ ਦਰਬਾਰ (ਸਿੱਖ ਰਾਜ 1799-1849)ਨੇ ਫਤਿਹ ਕੀਤਾ ਸੀ ਹੁਣ ਅੱਧਾ ਪਾਕਿਸਤਾਨ ਅੱਧਾ ਇੰਡੀਆ ਕੋਲ ਹੈ ਅਤੇ ਤਾਲਿਬਾਨ ਜੋ ਹੁਣ ਇਧਰ ਨੂੰ ਵੀ ਮੂੰਹ ਕਰੇਗਾ ਇਸ ਕਰਕੇ ਸਾਡਾ ਸੁਝਾਅ ਹੈ ਕਿ ਕਸ਼ਮੀਰ ਨਾਲ ਸਿੱਖ ਨਾਲ ਨਸਲੀ ਲਾਈਟਾਂ ਨਾਲ, ਮਾਓਵਾਦੀਆਂ ਨਾਲ,ਨਾਗੇ, ਮਿਜ਼ੋ, ਅਸਾਮੀ, ਮਨੀਪੁਰੀ, ਬੰਗਾਲੀਆਂ ਆਦਿ ਨਾਲ ਹਿੰਦੂਤਵ ਸੈਂਟਰ ਸਰਕਾਰ ਸੀਸ ਫਾਇਰ ਤੁਰੰਤ ਕਰਨ ਦਾ ਹੁਕਮ ਕਰੇ।
ਤਾਂ ਇਹ ਜੋ ਵਾਇਰਸ ਦੀ ਬੀਮਾਰੀ ਫੈਲੀ ਹੈ ਇਸ ਦੇ ਨਾਲ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਲੜ ਸਕਿਏ । ਸਿੱਖ ਕੌਮ ਆਪਣੇ ਆਉਣ ਵਾਲੇ ਤਿਉਹਾਰਾਂ ਤੇ ਵੀ ਨਿਗਾ ਮਾਰੇ ਜੋ ਕਿ 13 ਅਪ੍ਰੈਲ ਨੂੰ ਦਮਦਮਾ ਸਾਹਿਬ ਤੇ ਪੰਜਾ ਸਾਹਿਬ ਵਿਸਾਖੀ ਖਾਲਸੇ ਦਾ ਜਨਮ ਦਿਨ ਮਨਾਇਆ ਜਾਵੇਗਾ । 6 ਜੂਨ ਨੂੰ ਘੱਲੂਘਾਰਾ ਦਿਵਸ ਅਤੇ ਖਾਲਿਸਤਾਨ ਡੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ। 21 ਜੂਨ ਨੂੰ ਜਿੱਥੇ ਜਿੱਥੇ ਖਾਲਸਾ ਵੱਸਦਾ ਹੈ ਉੱਥੇ ਉੱਥੇ ਗੱਤਕਾ ਦਿਵਸ ਮਨਾਇਆ ਜਾਵੇਗਾ ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਅਰਦਾਸ ਕਰਦਾ ਹੈ ਕਿ ਇੰਨਾਂ ਕਠਨ ਦਿਨਾਂ ਦੇ ਵਿੱਚ ਮਹਾਰਾਜ ਸਾਨੂੰ ਸਿਹਤ ਤੇ ਤੰਦਰੁਸਤੀ ਬਖ਼ਸ਼ਣ ਤਾਂ ਜੋ ਸਿੱਖ ਕੌਮ ਅਨਿਆਏ ਤੇ ਜਬਰ ਦਾ ਦ੍ਰਿੜ੍ਹਤਾ ਦੇ ਨਾਲ ਹਮੇਸ਼ਾ ਵਾਂਗੂ ਸਾਹਮਣਾ ਕਰਦੀ ਰਹੇ ।

Webmaster Lakhvir Singh Shiromani Akali Dal (Amritsar) 9781-222-567

About The Author

Related posts

Leave a Reply

Your email address will not be published. Required fields are marked *