Select your Top Menu from wp menus
Header
Header
ਤਾਜਾ ਖਬਰਾਂ

21 ਜੂਨ 2017 ਨੂੰ ਗਤਕਾ ਦਿਵਸ ਵਿਸ਼ਵ ਪੱਧਰ ਤੇ ਬਰਨਾਲਾ ਵਿਖੇ ਮਨਾਇਆ ਜਾਵੇਗਾ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

21 ਜੂਨ 2017 ਨੂੰ ਗਤਕਾ ਦਿਵਸ ਵਿਸ਼ਵ ਪੱਧਰ ਤੇ ਬਰਨਾਲਾ ਵਿਖੇ ਮਨਾਇਆ ਜਾਵੇਗਾ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਫਤਿਹਗੜ੍ਹ ਸਾਹਿਬ 18 ਜੂਨ( )ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪ੍ਰੈੱਸ ਬਿਆਨ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ ਹਰਨਾਮ ਸਿੰਘ ਵਿਖੇ ਅੱਜ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਖਾਲਸਾ ਪੰਥ 21 ਜੂਨ ਨੂੰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗਤਕਾ ਦਿਵਸ ਮਨਾਇਆ ਜਾਵੇਗਾ। ਪਾਰਟੀ ਦੇ ਫੈਸਲੇ ਮੁਤਾਬਿਕ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਇਕ ਵਖਰੀ ਕੌਮ ਹੈ ਸਿੱਖ ਕੌਮ ਦੇ ਵਖਰੇ ਸਿਧਾਂਤ, ਦਿਹਾੜੇ ਤੇ ਰਵਾਇਤਾਂ ਹਨ। ਸਿੱਖ ਕੌਮ ਨਾ ਹੀ ਕਿਸੇ ਕੌਮ ਦੇ ਸਿਧਾਂਤਾਂ ਵਿੱਚ ਦਖਲ ਦਿੰਦੀ ਹੈ ਅਤੇ ਨਾ ਹੀ ਕਿਸੇ ਨੂੰ ਆਪਣੀਆਂ ਰਵਾਇਤਾਂ ਵਿਚ ਦੇਣ ਦਿੰਦੀ ਹੈ ਉਹਨਾਂ ਕਿਹਾ ਸਮੁੱਚੇ ਪੰਜਾਬ ਵਾਸੀ ਆਪਣੇ ਜਿਲ੍ਹਿਆ ਕਸਬਿਆਂ ਅਤੇ ਦੂਸਰੇ ਰਾਜਾਂ ਸਮੇਤ ਵਿਦੇਸ਼ਾਂ ਦੀਆਂ ਸੰਗਤਾਂ ਇਸ ਕੌਮੀ ਦਿਵਸ ਨੂੰ ਆਪਣਾ ਕੌਮੀ ਫਰਜ਼ ਸਮਝ ਕੇ ਮਨਾਉਣ। ਜਿਵੇਂ ਕਿ ਯੋਗਾਦਿਵਸ ਨੂੰ ਮਸ਼ਹੂਰ ਕਰਨ ਲਈ ਸਰਕਾਰਾਂ ਆਪਣੇ ਪੂਰੇ ਜੋਰ ਲਗਾ ਰਹੀਆਂ ਹਨ ਉਸੇ ਤਰ੍ਹਾਂ ਹੀ ਸਿੱਖ ਆਪਣੇ ਇਸ ਕੌਮੀ ਦਿਵਸ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਸਮੁੱਚੀਆ ਟਕਸਾਲਾ, ਸਤਿਕਾਰ ਕਮੇਟੀਆਂ, ਸੰਪਰਦਾਵਾਂ, ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਜਥੇਬੰਦੀਆਂ ਤੇ ਸਿੰਘ ਸਭਾਵਾਂ ਆਪਣੇ ਅਦਾਰਿਆਂ ਵਿੱਚ ਧੂਮ ਧਾਮ ਅਤੇ ਫੱਕਰ ਨਾਲ ਮਨਾ ਕੇ ਆਪਣੀ ਰਵਾਇਤ ਨੂੰ ਕਾਇਮ ਰੱਖਣ। ਕਿਉਂਕਿ ਜਿਵੇਂ ਹਿੰਦੂ ਯੋਗਾ ਦਿਵਸ, ਮੁਸਲਮਾਨ ਈਦ ਅਤੇ ਈਸਾਈ ਕੌਮ ਵੱਡਾ ਦਿਨ ਮਨਾਉਦੀ ਹੈ ਇਸ ਤਰ੍ਹਾਂ ਸਿੱਖ ਕੌਮ ਆਪਣਾ ਵਿਰਾਸਤੀ ਦਿਹਾੜਾ ਗਤਕਾ ਦਿਵਸ 21 ਜੂਨ 2017 ਨੂੰ ਮਨਾਵੇ।

ਇਥੇ ਇਹ ਵਰਨਣਯੋਗ ਹੈ ਕਿ ਸਿੱਖਾਂ ਦੀ ਇਸ ਕੌਮੀ ਵਿਰਾਸਤੀ ਗਤਕਾਬਾਜੀ ਨੂੰ ਸਿੱਖਾਂ ਦੀ ਸਰਵਉਚ ਸੰਸਥਾ SGPC ਨੇ ਮਾਨਤਾ ਦੇ ਕੇ ਇਸ ਦਾ ਆਪਣੇ ਅਧੀਨ ਚਲ ਰਹੇ ਸਾਰੇ ਸਿੱਖਿਆ ਅਦਾਰਿਆਂ ਵਿੱਚ ਇਕ ਵੱਖਰਾ ਡਾਇਰੈਕਟੋਰੇਟ ਸਥਾਪਿਤ ਕਰ ਦਿੱਤਾ ਹੈ।

ਪਾਰਟੀ ਪ੍ਰਧਾਨ ਨੇ ਇਸ ਵਿਸ਼ੇਸ਼ ਦਿਹਾੜੇ ਤੇ ਨਿਮਰਤਾ ਸਹਿਤ ਤਖਤਾਂ ਦੇ ਸਿੰਘ ਸਾਹਿਬਾਨਾਂ, SGPC ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਅਤੇ ਮੈਂਬਰ ਸਾਹਿਬਾਨਾਂ, DGPC ਦੇ ਪ੍ਰਧਾਨ ਸ ਮਨਜੀਤ ਸਿੰਘ ਜੀ ਕੇ, ਹਰਿਆਣਾ, ਜੰਮੂ ਕਸ਼ਮੀਰ, ਹਜੂਰ ਸਾਹਿਬ,ਪਟਨਾ ਸਾਹਿਬ, PGPC ਦੇ ਪ੍ਰਧਾਨ ਸਾਹਿਬਾਨਾਂ ਅਤੇ ਸਮੁੱਚੇ ਵਿਸ਼ਵ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਪ੍ਰਧਾਨ ਸਾਹਿਬਾਨਾਂ ਨੂੰ ਪਹੁੰਚਣਦੀ ਅਪੀਲ ਕੀਤੀ ਹੈ।

ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਤਕਾ ਦਿਵਸ ਦੇ ਮੌਕੇ ਬਰਨਾਲਾ ਵਿਖੇ ਜਿਲ੍ਹਾ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੇ ਸੱਦੇ ਤੇ 11 ਵਜੇ ਦੁਪਿਹਰ ਤੋਂ ਪਹਿਲਾਂ ਹਾਜ਼ਰੀ ਭਰਨਗੇ। ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਬਰਨਾਲਾ ਵਿਖੇ ਕੀਤਾ ਜਾ ਰਿਹਾ ਗਤਕਾ ਦਿਵਸ ਦੇ ਅਯੋਜਨ ਨੂੰ ਵਿਸ਼ਵ ਪੱਧਰੀ ਬਨਾਉਣ ਦੇ ਲਈ ਬਰਨਾਲਾ ਦੇ ਨਾਲ ਲੱਗਦੇ ਸਾਰੇ ਜਿਲ੍ਹੇ ਬਠਿੰਡਾ, ਮਾਨਸਾ, ਸੰਗਰੂਰ ਅਤੇ ਮੋਗਾ ਦੀਆਂ ਜਥੇਬੰਦੀਆਂ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਵਿਚ ਸ਼ਾਮਲ ਹੋਣ ਅਤੇ ਜਥੇਦਾਰ ਰਣਜੀਤ ਸਿੰਘ ਸੰਘੇੜਾ ਨਾਲ ਸੰਪਰਕ ਕਰਨ। ਇਸ ਮੌਕੇ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮਹਿੰਦਰਪਾਲ ਸਿੰਘ, ਕੁਸ਼ਲਪਾਲ ਸਿੰਘ ਮਾਨ, ਹਰਭਜਨ ਸਿੰਘ ਕਸ਼ਮੀਰੀ, ਇਕਬਾਲ ਸਿੰਘ ਟਿਵਾਣਾ, ਸ਼ਿੰਗਾਰਾ ਸਿੰਘ ਬਡਾਲਾ, ਈਮਾਨ ਸਿੰਘ ਮਾਨ, ਧਰਮ ਸਿੰਘ ਕਲੋੜ, ਕੁਲਦੀਪ ਸਿੰਘ ਭਾਗੋਵਾਲ, ਕੁਲਦੀਪ ਸਿੰਘ ਪਹਿਲਵਾਨ, ਨਵਦੀਪ ਸਿੰਘ ਬਾਜਵਾ।

About The Author

Related posts

Leave a Reply

Your email address will not be published. Required fields are marked *