Verify Party Member
Header
Header
ਤਾਜਾ ਖਬਰਾਂ

20 ਮੁਲਕਾਂ ਦੇ ਪੰਥ ਪ੍ਰਸਤ ਸਿੱਖਾਂ ਵੱਲੋਂ ਬਣਾਈ ਕੁਆਰਡੀਨੇਸ਼ਨ ਕਮੇਟੀ ਅਮਰੀਕਾ ਦੇ ਚੇਅਰਮੈਨ ਤੇ ਹੋਰ ਮੁਲਕਾਂ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨਾਂ ਨੇ ਮਿਲਕੇ ਸਿੱਖ ਕੌਮ ਦੀ ਬਿਹਤਰੀ ਲਈ ਪ੍ਰਸ਼ੰਸਾਯੋਗ ਉਪਰਾਲੇ ਕੀਤੇ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ 20 ਮੁਲਕਾ ਵਿਚ ਦਫ਼ਤਰ ਬਣ ਚੁੱਕੇ ਹਨ

ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਦੀ ਇਕੋ-ਇਕ ਵਾਹਿਦ ਜਥੇਬੰਦੀ ਹੈ, ਜਿਸ ਨੇ ਸਿੱਖ ਕੌਮ ਦੀ ਆਜ਼ਾਦੀ ਅਤੇ ਕੌਮੀ ਮੁਲਕ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸਮੇਂ ਦੀਆਂ ਹਕੂਮਤਾਂ ਨਾਲ ਜੱਦੋਂ-ਜ਼ਹਿਦ ਕਰਦਿਆ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ । ਇਸੇ ਕਰਕੇ ਇਸ ਪਾਰਟੀ ਦੀਆਂ ਦੇਸ਼ਾਂ-ਵਿਦੇਸ਼ਾਂ ਵਿਚ ਇਕਾਈਆ ਆਪਣੀ ਮੰਜਿ਼ਲ ਵੱਲ ਕੰਮ ਕਰ ਰਹੀਆ ਹਨ । ਵਿਦੇਸ਼ਾਂ ਵਿਚਲੇ 20 ਮੁਲਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਥ ਪ੍ਰਸਤ, ਸੁਹਿਰਦ ਆਗੂਆਂ ਨੇ ਜੋ ਕੁਆਰਡੀਨੇਸ਼ਨ ਕਮੇਟੀ ਬਣਾਈ ਹੈ, ਜਿਸ ਦੇ ਚੇਅਰਮੈਨ ਸ. ਬੂਟਾ ਸਿੰਘ ਖੜੌਦ ਹਨ । ਇਹ ਸਿੱਖ ਕੌਮ ਦੀ ਬਿਹਤਰੀ ਲਈ ਅਗਾਹਵਾਧੂ ਉਪਰਾਲੇ ਕਰਕੇ ਬੜੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕੌਮ ਦੀ ਬਿਹਤਰੀ ਲਈ ਯਤਨਸ਼ੀਲ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਪ੍ਰਸੰ਼ਸ਼ਾਂ ਕਰਦਾ ਹੈ । ਇਹ ਪ੍ਰਗਟਾਵਾ ਕਰਦਿਆ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਗੇ ਕਿਹਾ ਕਿ ਅਕਾਲੀ ਦਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਕੋਈ ਵੀ ਦਲ ਅੰਤਰ ਰਾਸਟਰੀ ਪੱਧਰ ਤੇ ਸਿੱਖ ਕੌਮ ਨੂੰ ਲਾਮਬੰਦ ਨਹੀਂ ਕਰ ਸਕਿਆ । ਇਹ ਸਿਹਰਾ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਾਂਦਾ ਹੈ । ਇਹ ਇਤਿਹਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੀ ਹਿੱਸੇ ਆਇਆ ਹੈ । ਇਸ ਕੁਆਰਡੀਨੇਸ਼ਨ ਕਮੇਟੀ ਨੇ ਪੰਜਾਬ ਵਿਚ ਪੰਥਕ ਧਿਰਾ ਵੱਲੋ ਬੁਲਾਏ ਗਏ ਸਰਬੱਤ ਖ਼ਾਲਸਾ ਵਿਚ ਵੀ ਅਹਿਮ ਰੋਲ ਅਦਾ ਕੀਤਾ ਅਤੇ ਹੁਣ ਪੰਜਾਬ ਅਸੈਬਲੀ ਦੀਆਂ ਹੋਈਆਂ ਚੋਣਾਂ ਵਿਚ ਵੀ ਪੰਜਾਬ ਦੇ ਹਰ ਵੋਟਰ ਤੱਕ ਇਸ ਕਮੇਟੀ ਦੇ ਮੈਬਰਾਂ ਨੇ ਜੋ ਤਾਲਮੇਲ ਰੱਖਿਆ, ਉਸ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਸ. ਰੇਸ਼ਮ ਸਿੰਘ ਜੋ ਅਮਰੀਕਾ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਹਨ, ਉਹ ਪਹਿਲੀ ਸਰਬੱਤ ਖ਼ਾਲਸਾ ਮਿਤੀ 10 ਨਵੰਬਰ 2015 ਨੂੰ ਪੰਜਾਬ ਵਿਖੇ ਆ ਕੇ ਸਟੇਜ ਤੇ ਸੁਸੋਭਿਤ ਸਨ । ਪਰ ਅਫ਼ਸੋਸ ਹੈ ਕਿ ਬਾਦਲ ਦਲੀਆ ਤੇ ਬੀਜੇਪੀ ਸਰਕਾਰ ਨੇ ਉਹਨਾਂ ਦੇ ਉਤੇ ਮੁਕੱਦਮਾ ਉਸ ਸਟੇਜ ਤੇ ਚੜ੍ਹਨ ਦਾ ਕਰ ਦਿੱਤਾ ਸੀ । ਹੁਣ ਫਿਰ ਜਦੋਂ ਸਰਬੱਤ ਖ਼ਾਲਸਾ ਤਲਵੰਡੀ ਸਾਬੋ ਵਿਖੇ ਮਿਤੀ 10 ਨਵੰਬਰ 2016 ਨੂੰ ਸੱਦਿਆ ਗਿਆ ਸੀ, ਜਿਸ ਤੇ ਜ਼ਾਲਮ ਪੰਜਾਬ ਸਰਕਾਰ ਨੇ ਅਣਐਲਾਨੀ ਪਾਬੰਦੀ ਲਗਾਕੇ ਇਸ ਸਰਬੱਤ ਖ਼ਾਲਸਾ ਵਿਚ ਸਾਮਿਲ ਹੋਣ ਲਈ ਆ ਰਹੇ ਸ. ਰੇਸ਼ਮ ਸਿੰਘ ਨੂੰ ਦਿੱਲੀ ਦੇ ਏਅਰਪੋਰਟ ਤੋ ਹੀ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਲਗਭਗ 2 ਮਹੀਨੇ ਬੰਦੀ ਬਣਾਕੇ ਰੱਖਿਆ ਅਤੇ ਅੱਜ ਇਸੇ ਹਕੂਮਤ ਨੇ ਇਹਨਾਂ ਦਾ ਅਮਰੀਕਨ ਪਾਸਪੋਰਟ ਜ਼ਬਤ ਕੀਤਾ ਹੋਇਆ ਹੈ, ਜਿਸ ਕਾਰਨ ਅੱਜ ਇਹ ਇਥੇ ਆਪਣੇ ਘਰ ਪਿੰਡ ਕਾਲਰਾ, ਜਿ਼ਲ੍ਹਾ ਜਲੰਧਰ ਵਿਖੇ ਰਿਹਾਇਸ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਹੁਣ ਪੰਜਾਬ ਅਸੈਬਲੀ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਹਰ ਕੋਨੇ ਵਿਚ ਜਾ ਕੇ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਦਾ ਹੌਸਲਾ ਬਣਾਕੇ ਰੱਖਿਆ । ਕੁਆਰਡੀਨੇਸ਼ਨ ਕਮੇਟੀ ਦੇ ਇਕ ਹੋਰ ਮੈਂਬਰ ਸ. ਅਮਰੀਕ ਸਿੰਘ ਬੱਲੋਵਾਲ ਜੋ ਕਿ ਬਹਿਰੀਨ ਤੋ ਕੰਮ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਦੁਬਈ ਯੂਨਿਟ ਦੇ ਪ੍ਰਧਾਨ ਸ. ਅਵਤਾਰ ਸਿੰਘ ਚੱਕ ਨੇ ਵੀ ਇਹਨਾਂ ਹੋਈਆ ਪੰਜਾਬ ਅਸੈਬਲੀ ਦੀਆਂ ਚੋਣਾਂ ਵਿਚ ਵੱਧ ਚੜ੍ਹਕੇ ਦਲੇਰੀ ਨਾਲ ਹਿੱਸਾ ਲਿਆ ਹੈ ਅਤੇ ਪਾਰਟੀ ਦੇ ਪ੍ਰੋਗਰਾਮ ਅਨੁਸਾਰ ਘਰ-ਘਰ ਵਿਚ ਜਾ ਕੇ ਇਹ ਸਾਰੇ ਐਨ.ਆਰ.ਆਈਜ਼ ਨੇ ਆਪਣੀਆਂ ਜਿੰਮੇਵਾਰੀਆਂ ਪੂਰਨ ਕੀਤੀਆ । ਇਸੇ ਤਰ੍ਹਾਂ 12 ਫਰਵਰੀ 2017 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਹਰ ਸਾਲ ਜਨਮ ਦਿਹਾੜਾਂ ਮਨਾਇਆ ਜਾਂਦਾ ਹੈ, ਉਸ ਵੱਡੇ ਕੌਮੀ ਸਮਾਗਮ ਵਿਚ ਵੀ ਇਸ ਕੁਆਰਡੀਨੇਸ਼ਨ ਕਮੇਟੀ ਦੇ ਸਮੁੱਚੇ ਮੈਬਰਾਂ ਨੇ ਹਰ ਪੱਖੋ ਵੱਧ ਚੜ੍ਹਕੇ ਯੋਗਦਾਨ ਪਾਇਆ ਅਤੇ ਸਮੂਲੀਅਤ ਕੀਤੀ, ਜਿਸਦਾ ਸਾਨੂੰ ਬਹੁਤ ਵੱਡਾ ਫਖ਼ਰ ਹੈ । ਆਪ ਜੀ ਨੂੰ ਕੋਈ ਕੰਮ ਇਹਨਾਂ 20 ਦੇਸ਼ਾਂ ਦੇ ਵਿਚ ਪਵੇ ਤਾਂ ਆਪ ਜੀ ਉਸ ਮੁਲਕ ਦੇ ਕੁਆਰਡੀਨੇਸ਼ਨ ਕਮੇਟੀ ਦੇ ਮੈਂਬਰ ਤੋ ਇਮਦਾਦ ਲੈ ਸਕਦੇ ਹੋ ਜਾਂ ਕੋਈ ਪਾਰਟੀ ਲਈ ਸੁਝਾਅ ਤੇ ਆਪਣੇ ਵਿਚਾਰ ਭੇਜ ਸਕਦੇ ਹੋ ।

About The Author

Related posts

Leave a Reply

Your email address will not be published. Required fields are marked *