Verify Party Member
Header
Header
ਤਾਜਾ ਖਬਰਾਂ

1984 ਦੇ ਬਲਿਊ ਸਟਾਰ ਦੇ ਸ਼ਹੀਦਾਂ ਅਤੇ ਸੰਤ ਭਿੰਡਰਾਂਵਾਲਿਆ ਦੀ ਨੌਰਵਿਚ (ਅਮਰੀਕਾ) ਵਿਖੇ ਬਣੀ ਯਾਦਗਰ ਨੂੰ ਅਮਰੀਕਾ ਵੱਲੋਂ ਖ਼ਤਮ ਕਰਨਾ ਅਸਹਿ : ਮਾਨ

1984 ਦੇ ਬਲਿਊ ਸਟਾਰ ਦੇ ਸ਼ਹੀਦਾਂ ਅਤੇ ਸੰਤ ਭਿੰਡਰਾਂਵਾਲਿਆ ਦੀ ਨੌਰਵਿਚ (ਅਮਰੀਕਾ) ਵਿਖੇ ਬਣੀ ਯਾਦਗਰ ਨੂੰ ਅਮਰੀਕਾ ਵੱਲੋਂ ਖ਼ਤਮ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਅਮਰੀਕਾ ਦੇ ਨੌਰਵਿਚ ਔਟਿਸ ਲਾਇਬ੍ਰੇਰੀ ਵਿਖੇ ਉਥੋਂ ਦੀ ਯਾਦਗਰ ਕਮੇਟੀ ਵੱਲੋਂ ਸਿੱਖ ਕੌਮ ਉਤੇ ਹੋਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਬਣੀ ਯਾਦਗਰ ਅਤੇ ਸੰਤ ਭਿੰਡਰਾਂਵਾਲਿਆ ਦੀ ਸੁਸੋਭਿਤ ਹੋਈ ਫੋਟੋ ਨੂੰ, ਇੰਡੀਅਨ ਹੁਕਮਰਾਨਾਂ ਦੀ ਗੁਜ਼ਾਰਿਸ ਉਤੇ ਖ਼ਤਮ ਕਰਵਾਉਣ ਦੇ ਅਮਲ ਸਿੱਖ ਹਿਰਦਿਆ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਅਤਿ ਦੁੱਖਦਾਇਕ ਕਾਰਵਾਈ ਹੈ । ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਅਤੇ ਨੌਰਵਿਚ ਯਾਦਗਰ ਕਮੇਟੀ ਦੇ ਪ੍ਰਧਾਨ ਸ੍ਰੀ ਨਿਕੋਲਿਸ ਫੋਰਟਸਨ ਕੋਲ ਸਿੱਖ ਕੌਮ ਦੇ ਬਿਨ੍ਹਾਂ ਤੇ ਵੱਡਾ ਰੋਸ ਦਰਜ ਕਰਦੇ ਹੋਏ ਅਤੇ ਇਸ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰਗਟ ਕੀਤੇ ਗਏ ।”

ਉਨ੍ਹਾਂ ਕਿਹਾ ਕਿ ਅਮਰੀਕਾ ਇਕ ਅਜਿਹਾ ਜਮਹੂਰੀਅਤ ਪਸ਼ੰਦ ਅਤੇ ਸਭ ਕੌਮਾਂ, ਕਬੀਲਿਆ, ਫਿਰਕਿਆ ਤੇ ਵੱਖ-ਵੱਖ ਮੁਲਕਾਂ ਦੇ ਨਿਵਾਸੀਆ ਦੀ ਵਿਧਾਨਿਕ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੀ ਪੈਰਵੀਂ ਕਰਨ ਵਾਲਾ ਮੁਲਕ ਹੈ । ਅਮਰੀਕਾ ਵਿਚ ਵੱਡੀ ਗਿਣਤੀ ਵਿਚ ਲੰਮੇਂ ਸਮੇਂ ਤੋਂ ਸਿੱਖ ਵੱਸਦੇ ਆ ਰਹੇ ਹਨ, ਉਥੇ ਅਮਰੀਕਾ ਦੇ ਕਾਨੂੰਨਾਂ ਦੀ ਪਾਲਣਾਂ ਕਰਦੇ ਹੋਏ ਉਸਦੀ ਚੌਹਪੱਖੀ ਤਰੱਕੀ ਵਿਚ ਯੋਗਦਾਨ ਵੀ ਪਾਉਦੇ ਆ ਰਹੇ ਹਨ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਦੇ ਆ ਰਹੇ ਹਨ । ਜੋ ਨੌਰਵਿਚ ਉਥੋਂ ਦੇ ਸਿੱਖਾਂ ਨੇ 1984 ਦੇ ਸ਼ਹੀਦਾਂ ਦੀ ਯਾਦਗਰ ਨੂੰ ਕਾਇਮ ਕਰਨ ਦਾ ਉਦਮ ਕੀਤਾ ਹੈ, ਉਹ ਮਨੁੱਖੀ ਹੱਕਾਂ ਦੀ ਰਾਖੀ ਦੇ ਨਾਲ-ਨਾਲ ਜਮਹੂਰੀਅਤ ਅਤੇ ਅਮਨ ਚੈਨ ਨੂੰ ਸਦੀਵੀ ਤੌਰ ਤੇ ਕਾਇਮ ਰੱਖਣ ਦਾ ਸੰਦੇਸ਼ ਵੀ ਦਿੰਦੀ ਹੈ ਅਤੇ ਇਹ ਯਾਦਗਰ ਜਿਥੇ ਸਿੱਖ ਗੁਰੂ ਸਾਹਿਬਾਨ ਜੀ ਦੀ ਵੱਡੀ ਸੋਚ ਨੂੰ ਸਮੋਈ ਬੈਠੀ ਹੈ, ਉਥੇ ਸਿੱਖ ਕਤਲੇਆਮ ਅਤੇ ਨਸ਼ਲਕੁਸੀ ਨੂੰ ਵੀ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੀ ਹੈ । ਜਦੋਂ ਹਿਟਲਰ ਰਾਜ ਦੌਰਾਨ 60 ਲੱਖ ਯਹੂਦੀਆ ਦੀ ਗੈਂਸ-ਚੈਬਰਾਂ ਵਿਚ ਪਾ ਕੇ ਨਸ਼ਲਕੁਸੀ ਕੀਤੀ ਗਈ ਤਾਂ ਉਸ ਨਸਲਕੁਸੀ ਦੀ ਯਾਦਗਰ ਵੀ ਅਜੇ ਤੱਕ ਕਾਇਮ ਹੈ ਤੇ ਸਿੱਖ ਕੌਮ ਦੀ ਨਸ਼ਲਕੁਸੀ ਦੀ ਯਾਦਗਰ ਨੂੰ ਕਿਉਂ ਖ਼ਤਮ ਕੀਤਾ ਜਾ ਰਿਹਾ ਹੈ ? ਸਿੱਖ ਨਸ਼ਲਕੁਸੀ ਦੀ ਯਾਦਗਰ ਕਾਇਮ ਕਿਉਂ ਨਹੀਂ ਰਹਿ ਸਕਦੀ ? ਅਜਿਹੀਆ ਯਾਦਗਰਾਂ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਜਿਥੇ ਆਵਾਜ਼ ਉਠਾਉਣ ਨੂੰ ਉਤਸਾਹਿਤ ਕਰਦੀਆ ਹਨ, ਉਥੇ ਮਨੁੱਖੀ ਹੱਕਾਂ ਦੀ ਵੀ ਦ੍ਰਿੜਤਾ ਨਾਲ ਪੈਰਵੀਂ ਕਰਦੀਆ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਘੱਟ ਗਿਣਤੀ ਕੌਮਾਂ ਦਾ ਇੰਡੀਆ ਵਿਚ ਸਾਜ਼ਸੀ ਢੰਗਾਂ ਰਾਹੀ ਕਤਲੇਆਮ ਕਰਨ ਵਾਲੀ ਕਾਂਗਰਸ, ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਜਥੇਬੰਦੀਆ ਦੀ ਅਗਵਾਈ ਕਰ ਰਹੀ ਫਿਰਕੂ ਮੋਦੀ ਹਕੂਮਤ ਦੇ ਕਹਿਣ ਉਤੇ ਅਮਰੀਕਾ ਅਤੇ ਨੌਰਵਿਚ ਯਾਦਗਰ ਕਮੇਟੀ ਨੇ ਜੋ ਇਹ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਕੀਤੀ ਹੈ, ਇਹ ਅਮਰੀਕਾ ਹਕੂਮਤ ਦੇ ਨਾਲ-ਨਾਲ ਕਮੇਟੀ ਦੇ ਪ੍ਰਬੰਧਕਾਂ ਵਿਰੁੱਧ ਵੀ ਸਿੱਖ ਕੌਮ ਵਿਚ ਵੱਡਾ ਰੋਹ ਉਤਪੰਨ ਖੜ੍ਹਾ ਕਰ ਦਿੱਤਾ ਹੈ, ਜੋ ਕਿ ਇਸ ਲਈ ਕਤਈ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਸਿੱਖ ਕੌਮ ਹਰ ਜ਼ਬਰ-ਜੁਲਮ ਵਿਰੁੱਧ ਜਿਥੇ ਆਵਾਜ਼ ਉਠਾਉਦੀ ਹੈ, ਉਥੇ ਬੇਸਹਾਰਿਆ, ਲੋੜਵੰਦਾਂ, ਮਜ਼ਲੂਮਾਂ, ਵਿਧਵਾਵਾਂ, ਯਤੀਮ ਬੱਚਿਆ ਦੇ ਦਰਦ-ਦੁੱਖ ਨੂੰ ਮਹਿਸੂਸ ਕਰਦੀ ਹੋਈ ਉਨ੍ਹਾਂ ਲਈ ਆਪਣੇ ਦਸਵੰਧ ਵਿਚੋਂ ਮਾਇਆ ਕੱਢਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਯਕੀਨ ਰੱਖਦੀ ਹੈ । ਅਜਿਹੀ ਮਨੁੱਖਤਾ ਪੱਖੀ ਸਿੱਖ ਕੌਮ ਨਾਲ ਅਮਰੀਕਾ ਦੀ ਹਕੂਮਤ ਅਤੇ ਨੌਰਵਿਚ ਯਾਦਗਰ ਕਮੇਟੀ ਵੱਲੋਂ ਉਠਾਇਆ ਗਿਆ ਹਿਰਦੇਵਿਧਕ ਕਦਮ ਜਿਥੇ ਅਸਹਿ ਹੈ ਉਥੇ ਇਸ ਸਿੱਖ ਕੌਮ ਵਿਰੋਧੀ ਫੈਸਲੇ ਨੂੰ ਮੁੜ ਤੋਂ ਵਿਚਾਰ ਕਰਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਸ਼ਾਂਤ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *