Verify Party Member
Header
Header
ਤਾਜਾ ਖਬਰਾਂ

17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਈ ਸਾਂਝੀ ਪੰਥਕ ਮੀਟਿੰਗ ਵਿਚ ਪਾਸ ਕੀਤੇ ਮਤੇ

17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਈ ਸਾਂਝੀ ਪੰਥਕ ਮੀਟਿੰਗ ਵਿਚ ਪਾਸ ਕੀਤੇ ਮਤੇ

ਮਤਾ ਨੰ:1 ਲਗਾਤਾਰ ਵਿਵਾਦਾਂ ਅਤੇ ਘਪਲਿਆ ਵਿਚ ਘਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੀ ਮਿਆਦ ਪੂਰੀ ਹੋ ਚੁੱਕੀ ਹੈ । ਉਹ ਕਿਸੇ ਸਬਜ਼ੀ ਘੁਟਾਲੇ, ਦਾਲਾ, ਰੁਮਾਲੇ, ਸਿਰਪਾਓ ਘੁਟਾਲੇ, ਗੁਰੂਘਰ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਨਿੱਜੀ ਟਰੱਸਟ ਵਿਚ ਬਦਲਣ ਦਾ ਘੁਟਾਲਾ, ਸਿਰਸੇ ਡੇਰੇ ਵਾਲੇ ਸਾਧ ਨੂੰ ਬਿਨ੍ਹਾਂ ਮੁਆਫ਼ੀ ਮੰਗੇ ਮੁਆਫ਼ ਕਰਨਾ, ਬਰਗਾੜੀ ਘਟਨਾ ਦੇ ਬਾਰੇ ਜਾਣਬੁੱਝ ਕੇ ਚੁੱਪ ਰਹਿਣ ਤੋਂ ਬਾਅਦ ਸੈਕੜੇ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਲਾਪਤਾ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੱਲੋਂ ਰੋਜ਼ਾਨਾ ਬਿਆਨ ਬਦਲਣ ਨਾਲ ਪੰਥ ਵਿਚ ਉਨ੍ਹਾਂ ਅਤੇ ਸਮੁੱਚੀ ਅੰਤ੍ਰਿਗ ਕਮੇਟੀ ਉਪਰੋ ਸਿੱਖ ਕੌਮ ਦਾ ਭਰੋਸਾ ਬਿਲਕੁਲ ਉੱਠ ਚੁੱਕਾ ਹੈ । 2014 ਤੋਂ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਅੰਤ੍ਰਿਗ ਕਮੇਟੀਆ ਨੂੰ ਅੱਜ ਦਾ ਪੰਥਕ ਇਕੱਠ ਦੋਸ਼ੀ ਸਮਝਦਾ ਹੈ । ਅੱਜ ਦਾ ਪੰਥਕ ਇਕੱਠ ਇਨ੍ਹਾਂ ਤੋਂ ਅਸਤੀਫਿਆ ਦੀ ਮੰਗ ਕਰਦਾ ਹੈ । ਅੱਜ ਦਾ ਪੰਥਕ ਇਕੱਠ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਮੁੱਖ ਤੌਰ ਤੇ ਦੋਸ਼ੀ ਕਰਾਰ ਦਿੰਦਾ ਹੈ ।

ਮਤਾ ਨੰ: 2 ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਰੋਸ਼ ਧਰਨੇ ਤੇ ਬੈਠੇ ਹੋਏ ਸਿੰਘਾਂ ਨੂੰ ਮਿਲਣ ਆ ਰਹੇ ਗੁਰਸਿੱਖਾਂ ਦੀ ਕੰਪਲੈਕਸ ਅੰਦਰ ਖੁੱਲ੍ਹੀ ਕੁੱਟਮਾਰ ਕੀਤੀ ਗਈ । ਇਸ ਤਰ੍ਹਾਂ ਜਾਪਦਾ ਹੈ ਕਿ ਇਨ੍ਹਾਂ ਵਿਚ ਨਰੈਣੂ ਮਹੰਤ ਦੀ ਆਤਮਾ ਮੁਲੀਨ ਰੂਪ ਪ੍ਰਵੇਸ਼ ਕਰ ਚੁੱਕੀ ਹੈ । ਪ੍ਰਤਾਪ ਸਿੰਘ ਤੇ ਹੋਰ ਕੁੱਟਮਾਰ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰਕੇ, ਉਨ੍ਹਾਂ ਤੇ ਫ਼ੌਜਦਾਰੀ ਮੁੱਕਦਮੇ ਦਰਜ ਕਰਵਾਏ ਜਾਣ ।

ਮਤਾ ਨੰ: 3 ਈਸਰ ਸਿੰਘ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤੇ ਉਸ ਦੀਆਂ ਮੂਲ ਕਾਪੀਆ ਪੰਥਕ ਜਥੇਬੰਦੀਆਂ ਨੂੰ ਦਿੱਤੀਆ ਜਾਣ ।

ਮਤਾ ਨੰ: 4 ਅੱਜ ਦਾ ਇਕੱਠ ਪੀ.ਐਚ.ਆਰ.ਓ. ਵੱਲੋਂ ਇਸ ਕੇਸ ਨੂੰ ਸੰਸਾਰ ਸਾਹਮਣੇ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਸਮੇਂ ਅਤੇ ਲੋੜ ਮੁਤਾਬਿਕ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਣਾਈ ਪੜ੍ਹਤਾਲੀਆ ਕਮੇਟੀ ਹੁਣ ਪੰਥਕ ਜਥੇਬੰਦੀਆਂ ਦੇ ਮੈਬਰਾਂ ਨੂੰ ਨਾਲ ਲੈਕੇ ਆਪਣੀ ਪੜ੍ਹਤਾਲ ਦੇ ਯਤਨ ਜਾਰੀ ਰੱਖਣਗੇ।

ਮਤਾ ਨੰ: 5 ਅੱਜ ਦਾ ਪੰਥਕ ਇਕੱਠ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਦੋਸ਼ੀਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਾਉਣ ਦੇ ਪਾਸ ਕੀਤੇ ਮਤੇ ਪਿੱਛੇ ਹੱਟਣ ਤੇ ਸਖ਼ਤ ਨਿਖੇਧੀ ਕਰਦਾ ਹੈ । ਇਹ ਪਿੱਛੇ ਹੱਟਣ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਹੋਇਆ ਹੈ ਕਿਉਂਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀ.ਏ. ਤੇ ਔਰਬਿਟ ਬੱਸਾਂ ਦੇ ਸੀ.ਏ. ਨੂੰ ਬਚਾਉਣ ਲਈ ਕੀਤਾ ਗਿਆ । ਪੰਥਕ ਇੱਕਠ ਦਾ ਦ੍ਰਿੜ ਸਕੰਲਪ ਹੈ ਕਿ ਕੋਹਲੀ ਸਮੇਤ ਸਾਰੇ ਛੋਟੇ-ਵੱਡੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਤੇ ਸਜ਼ਾ ਹੋਣ ਤੱਕ ਸੰਘਰਸ਼ ਸਾਰੀਆ ਧਿਰਾਂ ਦੇ ਸਹਿਯੋਗ ਨਾਲ ਜਾਰੀ ਰੱਖਿਆ ਜਾਵੇਗਾ । ਅੱਜ ਦਾ ਪੰਥਕ ਇਕੱਠ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੜੇ ਜਾ ਰਹੇ ਸੰਘਰਸ਼ ਦੀ ਸਲਾਘਾ ਕਰਦਾ ਹੋਇਆ 25 ਸਤੰਬਰ 2020 ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਾ ਹੋਇਆ ਪੰਥਕ ਵਰਕਰ ਤੇ ਆਗੂ ਪੂਰੀ ਸ਼ਕਤੀ ਨਾਲ ਬੰਦ ਕਰਾਉਣ ਨੂੰ ਕਾਮਯਾਬ ਕਰਨਗੇ ।

ਮਤਾ ਨੰ: 6 ਅੱਜ ਦਾ ਪੰਥਕ ਇਕੱਠ ਇਹ ਵੀ ਮਹਿਸੂਸ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਿਛਲੀ ਬਾਦਲ ਸਰਕਾਰ ਦੇ ਸਾਰੇ ਘਪਲਿਆ ਤੇ ਹਰ ਤਰ੍ਹਾਂ ਦੇ ਮਾਫੀਆ ਜਿਨ੍ਹਾਂ ਨੇ ਪੰਜਾਬ ਨੂੰ ਹਰ ਪੱਖ ਤੋਂ ਲੁੱਟਿਆ ਹੈ ਉਸ ਦੀ ਪਰਦਾਪੇਸੀ ਕਰਨ ਤੇ ਮਿਲੀਭੁਗਤ ਨਾਲ ਲਗੀ ਹੋਈ ਹੈ । ਅੱਜ ਦਾ ਇਕੱਠ ਖੁੱਲ੍ਹੇਆਮ ਐਲਾਨ ਕਰਦਾ ਹੈ ਕਿ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗੁੰਮ ਹੋਣ ਸੰਬੰਧੀ ਮੁੱਖ ਮੰਤਰੀ ਵੱਲੋਂ ਧਾਰੀ ਹੋਈ ਚੁੱਪ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਸ਼ੀ ਅਧਿਕਾਰੀ ਤੇ ਅਹੁਦੇਦਾਰਾਂ ਨੂੰ ਬਚਾਉਣ ਲਈ ਇਕ ਸਾਜਿ਼ਸ ਹੈ ।

ਮਤਾ ਨੰ: 7 ਅੱਜ ਦਾ ਪੰਥਕ ਇਕੱਠ ਉਪਰੋਕਤ ਸਾਰੇ ਮਤਿਆ ਨੂੰ ਲਾਗੂ ਕਰਵਾਉਣ ਲਈ 22 ਸਤੰਬਰ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਕੋਠੀ, ਲੌਗੋਵਾਲ ਅੱਗੇ ਧਰਨਾ ਸੁਰੂ ਕੀਤਾ ਜਾਵੇਗਾ । ਉਥੇ ਬੈਠ ਕੇ ਹੀ ਸੁਖਬੀਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਅਹੁਦੇਦਾਰਾਂ ਦੇ ਘਰਾਂ ਅੱਗੇ ਧਰਨਿਆ ਬਾਰੇ ਵਿਚਾਰਿਆ ਜਾਵੇਗਾ । 28 ਸਤੰਬਰ 2020 ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਤੋਂ ਬਾਹਰ ਸਾਰੇ ਰਸਤਿਆ ਤੇ ਉਨ੍ਹਾਂ ਨੂੰ ਲਾਹਨਤ ਪੱਤਰ ਦਿੱਤੇ ਜਾਣਗੇ ।

ਮਤਾ ਨੰ: 8 ਅੱਜ ਦੇ ਪੰਥਕ ਇਕੱਠ ਨੇ ਸੁਪਰੀਮ ਕੋਰਟ ਇੰਡੀਆਂ ਦੇ ਤਿੰਨ ਬੈਚ ਜੱਜ ਵੱਲੋਂ ਜੋ ਸੁਮੇਧ ਸੈਣੀ ਸਿੱਖ ਕੌਮ ਦੇ ਕਾਤਲ ਦੀ ਗ੍ਰਿਫ਼ਤਾਰੀ ਤੇ ਰੋਕ ਲਗਾਈ ਹੈ, ਉਸਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਸਿੱਖ ਕੌਮ ਨੂੰ ਪਹਿਲੋਂ ਹੀ ਅਦਾਲਤਾਂ, ਕਾਨੂੰਨ ਤੇ ਭਰੋਸਾ ਨਹੀਂ ਰਿਹਾ । ਸੁਪਰੀਮ ਕੋਰਟ ਦੇ ਤਿੰਨ ਜੱਜਾਂ ਵੱਲੋਂ ਕਾਨੂੰਨ ਤੇ ਇਨਸਾਫ਼ ਦੀ ਗੱਲ ਨੂੰ ਨਜ਼ਰ ਅੰਦਾਜ ਕਰਕੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੇ ਲਗਾਈ ਰੋਕ ਤੋਂ ਬਾਅਦ ਬਿਲਕੁਲ ਖ਼ਤਮ ਹੋ ਚੁੱਕਾ ਹੈ । ਅਸੀਂ ਇਥੋਂ ਦੇ ਕਾਨੂੰਨ ਅਤੇ ਅਦਾਲਤਾਂ ਦੇ ਪੱਖਪਾਤੀ ਫੈਸਲਿਆ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ ਅਤੇ ਇਸ ਕਾਤਲ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ।

About The Author

Related posts

Leave a Reply

Your email address will not be published. Required fields are marked *