Verify Party Member
Header
Header
ਤਾਜਾ ਖਬਰਾਂ

17 ਜੁਲਾਈ ਨੂੰ ਬਰਗਾੜੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਵੱਲੋਂ ਸਾਂਝੇ ਤੌਰ ਤੇ ਸੀਬੀਆਈ ਵਿਰੁੱਧ ਰੋਸ਼ ਵਿਖਾਵਾ ਕੀਤਾ ਜਾਵੇਗਾ : ਟਿਵਾਣਾ

17 ਜੁਲਾਈ ਨੂੰ ਬਰਗਾੜੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਵੱਲੋਂ ਸਾਂਝੇ ਤੌਰ ਤੇ ਸੀਬੀਆਈ ਵਿਰੁੱਧ ਰੋਸ਼ ਵਿਖਾਵਾ ਕੀਤਾ ਜਾਵੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਜਦੋਂ ਸਿੱਟ ਦੇ ਮੁੱਖੀ ਆਈ.ਜੀ. ਕੰਵਰਵਿਜੇ ਪ੍ਰਤਾਪ ਸਿੰਘ ਨੇ ਪੂਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਆਪਣੀ ਜਿ਼ੰਮੇਵਾਰੀ ਨੂੰ ਪੂਰਨ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਾਹਮਣੇ ਲਿਆਉਦੇ ਹੋਏ ਗ੍ਰਿਫ਼ਤਾਰੀਆਂ ਸੁਰੂ ਕਰ ਦਿੱਤੀਆ ਹਨ । ਇਸ ਗੰਭੀਰ ਕੇਸ ਵਿਚ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਦਾ ਨਾਮ ਸਾਹਮਣੇ ਆ ਚੁੱਕਾ ਹੈ, ਇਸ ਕੜੀ ਦੇ ਅੱਗੇ ਵੱਧਣ ਨਾਲ ਮੁੱਖ ਦੋਸ਼ੀ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਹੋਣ ਅਤੇ ਇਸ ਗੰਭੀਰ ਕੇਸ ਵਿਚ ਦੋਸ਼ੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਤਦ ਸੈਂਟਰ ਦੇ ਮੁਤੱਸਵੀ ਫਿਰਕੂ ਹੁਕਮਰਾਨਾਂ ਅਤੇ ਬਾਦਲ ਪਰਿਵਾਰ ਦੇ ਸਿਆਸੀ ਅਕਾਵਾਂ ਨੇ ਆਪਣੇ ਸਾਜਿ਼ਸਕਾਰਾਂ ਨੂੰ ਬਚਾਉਣ ਲਈ ਅਤੇ ਸਿਰਸੇਵਾਲੇ ਬਲਾਤਕਾਰੀ ਸਾਧ ਨੂੰ ਵੀ ਕਾਨੂੰਨੀ ਮਾਰ ਤੋਂ ਬਚਾਉਣ ਲਈ ਸੈਂਟਰ ਦੀ ਸੀ.ਬੀ.ਆਈ. ਏਜੰਸੀ ਦੁਆਰਾ ਅਜਿਹੀ ਨਾਂਹਵਾਚਕ ਭੂਮਿਕਾ ਸੁਰੂ ਕਰ ਦਿੱਤੀ ਹੈ । ਜਿਸ ਨਾਲ ਕੰਵਰਵਿਜੇ ਪ੍ਰਤਾਪ ਸਿੰਘ ਵੱਲੋ ਸਬੂਤਾਂ ਸਹਿਤ ਸੱਚ ਸਾਹਮਣੇ ਆਉਣ ਤੋਂ ਰੋਕਿਆ ਜਾ ਸਕੇ । ਇਸ ਮੰਦਭਾਵਨਾ ਅਧੀਨ ਹੀ ਸੀ.ਬੀ.ਆਈ. ਵੱਲੋਂ ਵਿਸ਼ੇਸ਼ ਅਦਾਲਤ ਅੱਗੇ ਇਸਦੀ ਅਗਲੀ ਕਾਰਵਾਈ ਲਈ ਰੋਕ ਪਾਉਣ ਲਈ ਪਟੀਸ਼ਨ ਪਵਾਈ ਗਈ ਹੈ । ਜਿਸ ਤੋਂ ਸਮੁੱਚੀ ਸਾਜਿ਼ਸ ਅਤੇ ਸਾਜਿ਼ਸਕਾਰ ਪ੍ਰਤੱਖ ਰੂਪ ਵਿਚ ਪੰਜਾਬੀਆਂ, ਸਿੱਖ ਕੌਮ ਅਤੇ ਸਮੁੱਚੇ ਮੁਲਕ ਨਿਵਾਸੀਆ ਸਾਹਮਣੇ ਆ ਰਹੇ ਹਨ । ਸੀ.ਬੀ.ਆਈ. ਦੀ ਨਾਂਹਵਾਚਕ ਕਾਰਵਾਈ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਦਲ ਖ਼ਾਲਸਾ ਦੀਆਂ ਸਾਂਝੀਆ ਪੰਥਕ ਜਥੇਬੰਦੀਆਂ ਵੱਲੋਂ ਕੋਵਿਡ-19 ਦੇ ਵੱਡੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਸੀਮਤ ਗਿਣਤੀ ਵਿਚ ਵੱਡੀ ਲੀਡਰਸਿ਼ਪ ਵੱਲੋਂ ਇਕ ਵੱਡਾ ਰੋਸ਼ ਧਰਨਾ ਬਰਗਾੜੀ ਵਿਖੇ ਦਿੱਤਾ ਜਾਵੇਗਾ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਫ਼ਰੀਦਕੋਟ ਅਤੇ ਪੰਜਾਬ ਦੀ ਸਮੁੱਚੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਤਿੰਨੋ ਜਥੇਬੰਦੀਆਂ ਦੀ ਸੀਨੀਅਰ ਲੀਡਰਸਿ਼ਪ ਨੂੰ ਇਸ ਵੱਡੇ ਕੌਮੀ ਗੰਭੀਰ ਮਸਲੇ ਲਈ ਸਮੇਂ ਨਾਲ ਇਸ ਰੋਸ਼ ਵਿਖਾਵੇ ਵਿਚ ਪਹੁੰਚਣ ਦੀ ਅਤੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਅਤੇ ਅਫਸੋਸ ਵਾਲੀ ਗੱਲ ਹੈ ਕਿ ਜਿਸ ਸੀ.ਬੀ.ਆਈ. ਦੀ ਨਿਰਪੱਖ ਛਾਣਬੀਨ ਏਜੰਸੀ ਨੇ ਕਿਸੇ ਵੀ ਵੱਡੇ ਤੋਂ ਵੱਡੇ ਅਪਰਾਧ ਵਿਚ ਸੱਚ ਨੂੰ ਸਾਹਮਣੇ ਲਿਆਉਣ ਅਤੇ ਅਸਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿ਼ੰਮੇਵਾਰੀ ਨਿਭਾਉਣੀ ਹੁੰਦੀ ਹੈ, ਉਹ ਸੀ.ਬੀ.ਆਈ. ਦੀ ਸੰਸਥਾਂ ਮੋਦੀ-ਸ਼ਾਹ ਹਕੂਮਤ ਅਤੇ ਫਿਰਕੂ ਆਗੂਆਂ ਦੀ ਕਠਪੁੱਤਲੀ ਬਣਕੇ ਪੰਜਾਬ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕਾ ਵਾਰ ਹੋਈਆ ਅਪਮਾਨਿਤ ਕਾਰਵਾਈਆ ਦੇ ਦੋਸ਼ੀਆਂ ਜਿਨ੍ਹਾਂ ਵਿਚ ਸਿਰਸੇਵਾਲਾ ਕਾਤਲ ਸਾਧ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਵੱਡੇ ਸਿਆਸੀ ਮਗਰਮੱਛ ਸਾਹਮਣੇ ਆਉਣ ਵਾਲੇ ਹਨ, ਉਨ੍ਹਾਂ ਨੂੰ ਬਚਾਉਣ ਹਿੱਤ ਵਿਸ਼ੇਸ਼ ਅਦਾਲਤ ਅੱਗੇ ਪਟੀਸ਼ਨ ਪਾ ਕੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਘੋਰ ਜ਼ਬਰ-ਜੁਲਮ ਕਰਨ ਦੇ ਅਮਲ ਕਰਨ ਜਾ ਰਹੀ ਹੈ । ਜਿਸ ਤੋਂ ਪੰਜਾਬੀਆਂ, ਸਿੱਖ ਕੌਮ ਅਤੇ ਮੁਲਕ ਨਿਵਾਸੀਆ ਨੂੰ ਇਹ ਅੱਛੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਮੌਜੂਦਾ ਮੋਦੀ ਹਕੂਮਤ, ਉਸ ਵਿਚ ਸਾਮਿਲ ਫਿਰਕੂ ਵਜ਼ੀਰ, ਬਾਦਲ ਦਲੀਏ ਜੋ ਅਸਲ ਵਿਚ ਇੰਡੀਆ ਤੇ ਪੰਜਾਬ ਸੂਬੇ ਦੀਆਂ ਸਭ ਮਨੁੱਖਤਾ ਵਿਰੋਧੀ ਸਾਜਿ਼ਸਾਂ ਦੇ ਕਰਤਾ-ਧਰਤਾ ਹਨ, ਉਨ੍ਹਾਂ ਨੂੰ ਕਾਨੂੰਨ ਦੀ ਮਾਰ ਤੋਂ ਬਚਾਉਣ ਲਈ ਹਕੂਮਤੀ ਅਤੇ ਅਦਾਲਤੀ ਤਾਕਤ ਦੀ ਦੁਰਵਰਤੋਂ ਕਰਨ ਤੋਂ ਵੀ ਨਹੀਂ ਰੁਕਦੇ । ਫਿਰ ਅਜਿਹੀਆ ਅਦਾਲਤਾਂ ਜਾਂ ਏਜੰਸੀਆ ਤੋਂ ਇਸ ਮੁਲਕ ਦੇ ਨਿਵਾਸੀ ਕੀ ਆਸ ਰੱਖ ਸਕਦੇ ਹਨ ਕਿ ਉਨ੍ਹਾਂ ਨੂੰ ਬਣਦਾ ਇਨਸਾਫ਼ ਮਿਲ ਸਕੇਗਾ ?

ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸੈਂਟਰ ਦੇ ਹੁਕਮਰਾਨਾਂ, ਸੀ.ਬੀ.ਆਈ. ਵਰਗੀ ਏਜੰਸੀ ਅਤੇ ਹੋਰ ਖੂਫੀਆ ਏਜੰਸੀਆ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀਆ ਹੋਈਆ ਹਨ ਉਨ੍ਹਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਮੁੱਦਤਾ ਅਤੇ ਲੰਮੇ ਸਮੇਂ ਤੋਂ ਬਾਅਦ ਲੋਕਾਈ ਨੂੰ ਸੈਕੜਿਆ, ਹਜ਼ਾਰਾਂ ਵਿਚੋਂ ਕੰਵਰਵਿਜੇ ਪ੍ਰਤਾਪ ਸਿੰਘ ਵਰਗਾ ਇਮਾਨਦਾਰ ਤੇ ਦ੍ਰਿੜੀ ਅਫ਼ਸਰ ਮਿਲਦਾ ਹੈ । ਜੋ ਬਿਨ੍ਹਾਂ ਕਿਸੇ ਦਬਾਅ, ਡਰ-ਭੈ, ਲਾਲਚ ਆਦਿ ਤੋਂ ਆਪਣੀ ਜਿ਼ੰਮੇਵਾਰੀ ਨੂੰ ਪੂਰਾ ਕਰਨਾ ਇਨਸਾਨੀ ਤੇ ਕਾਨੂੰਨੀ ਫਰਜ ਸਮਝਦਾ ਹੈ, ਇਸ ਲਈ ਕੰਵਰਵਿਜੇ ਪ੍ਰਤਾਪ ਸਿੰਘ ਨੂੰ ਬਿਨ੍ਹਾਂ ਕਿਸੇ ਰੁਕਾਵਟ, ਸਿਆਸੀ ਦਬਾਅ ਜਾਂ ਅਦਾਲਤੀ ਦਬਾਅ ਤੋਂ ਥੋੜਾ ਰਹਿੰਦਾ ਬਾਕੀ ਕੰਮ ਪੂਰਨ ਕਰਨ ਦਿੱਤਾ ਜਾਵੇ ਤਾਂ ਕਿ ਜੋ ਆਤਮਿਕ, ਸਰੀਰਕ ਜਾਂ ਇਖਲਾਕੀ ਤੌਰ ਤੇ ਆਪਣੇ ਫਰਜ ਨੂੰ ਪੂਰਨ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾ ਸਕਣ । ਸਿਰਸੇਵਾਲੇ ਕਾਤਲ ਸਾਧ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਅਪਮਾਨਿਤ ਕਾਰਵਾਈਆ ਵਿਚ ਸਾਮਿਲ ਸਿਆਸਤਦਾਨ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਈਆ ਜਾ ਸਕਣ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਜਾਂਚ ਨੇ ਇਹ ਵੀ ਗੱਲ ਸਾਹਮਣੇ ਲਿਆ ਦਿੱਤੀ ਹੈ ਕਿ ਜੋ ਸਿਰਸੇਵਾਲੇ ਕਾਤਲ ਸਾਧ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗ ਰਚਾਉਦੇ ਹੋਏ ਚੋਲਾ ਪਾਇਆ ਸੀ, ਉਹ ਬਾਦਲ ਪਰਿਵਾਰ ਨੇ ਤਿਆਰ ਕਰਵਾਕੇ ਭਿਜਵਾਇਆ ਸੀ । ਇਹ ਸਭ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਅਤੇ ਸਿਰਸੇਵਾਲੇ ਸਾਧ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਘੋਰ ਸਰਮਨਾਕ ਅਮਲ ਕੀਤੇ ਗਏ । ਅਜਿਹੇ ਕਿਸੇ ਵੀ ਦੋਸ਼ੀ ਭਾਵੇ ਉਹ ਕਿਸੇ ਵੀ ਸਿਆਸੀ ਤੇ ਹਕੂਮਤੀ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਨਾ ਤਾਂ ਕਾਨੂੰਨ ਵੱਲੋਂ ਬਖਸਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਸਿੱਖ ਕੌਮ ਆਪਣੀਆ ਰਵਾਇਤਾ ਅਨੁਸਾਰ ਬਖਸੇਗੀ । ਇਸ ਲਈ ਸਾਡੀ ਨੇਕ ਰਾਏ ਹੈ ਕਿ ਸਿੱਟ ਦੇ ਮੁੱਖੀ ਕੰਵਰਵਿਜੇ ਪ੍ਰਤਾਪ ਸਿੰਘ ਦੀ ਨਿਰਪੱਖਤਾ ਵਾਲੀ ਕਾਰਵਾਈ ਵਿਚ ਕੋਈ ਵੀ ਹੁਕਮਰਾਨ, ਅਦਾਲਤ ਜਾਂ ਕਿਸੇ ਸਾਜਿ਼ਸ ਦੀ ਦਖਲਅੰਦਾਜੀ ਨਾ ਹੋਣ ਦਿੱਤੀ ਜਾਵੇ । ਜੇਕਰ ਇਹ ਜਾਂਚ ਇਸੇ ਤਰ੍ਹਾਂ ਨਿਰਪੱਖਤਾ ਨਾਲ ਜਾਰੀ ਰਹਿਣ ਦਿੱਤੀ ਗਈ ਤਾਂ ਖੁਦ-ਬ-ਖੁਦ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਕੇ ਰਹੇਗਾ ਅਤੇ ਸਿੱਖ ਕੌਮ ਨੂੰ ਇਨਸਾਫ਼ ਅਵੱਸ ਮਿਲੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *